ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਮੋਦੀ ਨੇ ਵੈਸਟਾਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਾਲ ਗੱਲਬਾਤ ਕੀਤੀ

Posted On: 06 OCT 2020 4:10PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਵਨ ਊਰਜਾ ਖੇਤਰ ਨਾਲ ਸਬੰਧਿਤ ਮੁੱਦਿਆਂ ਬਾਰੇ ਵੈਸਟਾਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਹੈੱਨਰਿਕ ਐਂਡਰਸਨ ਦੇ ਨਾਲ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਵੈਸਟਾਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀ ਹੈੱਨਰਿਕ ਐਂਡਰਸਨ ਦੇ ਨਾਲ ਇੱਕ ਵਿਵਹਾਰਿਕ ਗੱਲਬਾਤ ਹੋਈ। ਅਸੀਂ ਪਵਨ ਊਰਜਾ ਖੇਤਰ ਨਾਲ ਸਬੰਧਿਤ ਕਈ ਮੁੱਦਿਆਂ ‘ਤੇ ਚਰਚਾ ਕੀਤੀ। ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਵਧੇਰੇ ਸਵੱਛ ਭਵਿੱਖ ਬਣਾਉਣ ਦੇ ਲਈ ਅਖੁੱਟ ਊਰਜਾ ਦਾ  ਉਪਯੋਗ ਕਰਨ ਵਿੱਚ ਭਾਰਤ ਦੇ ਕੁਝ ਪ੍ਰਯਤਨਾਂ ‘ਤੇ ਚਾਨਣਾ ਪਾਇਆ।”

https://twitter.com/narendramodi/status/1313413850276872192

 

***

ਵੀਆਰਆਰਕੇ/ਏਕੇ(Release ID: 1662152) Visitor Counter : 6