ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਰੇਜ਼ 2020 – ਪ੍ਰਧਾਨ ਮੰਤਰੀ ਮੋਦੀ ਨੇ 5–ਦਿਨਾ ਰੇਜ਼ 2020 ਗਲੋਬਲ ਆਰਟੀਫਿਸ਼ਲ ਇੰਟੈਲੀਜੈਂਸ ਸਿਖ਼ਰ–ਸੰਮੇਲਨ ਦਾ ਉਦਘਾਟਨ ਕੀਤਾ, ਕਿਹਾ ਕਿ ਭਾਰਤ ਨੂੰ ਵਿਸ਼ਵ ਦਾ ਆਰਟੀਫਿਸ਼ਲ ਇੰਟੈਲੀਜੈਂਸ ਹੱਬ ਬਣਾਉਣ ਲਈ ਪ੍ਰਤੀਬੱਧ

ਆਰਟੀਫਿਸ਼ਲ ਇੰਟੈਲੀਜੈਂਸ ਬਾਰੇ ਭਾਰਤ ਦਾ ਰਾਸ਼ਟਰੀ ਪ੍ਰੋਗਰਾਮ ਸਮਾਜਿਕ ਮਸਲਿਆਂ ਦੇ ਹੱਲ ਲਈ ਆਰਟੀਫਿਸ਼ਲ ਇੰਟੈਲੀਜੈਂਸ ਸਹੀ ਵਰਤੋਂ ਨੂੰ ਸਮਰਪਿਤ ਹੋਵੇਗਾ: ਸ਼੍ਰੀ ਨਰੇਂਦਰ ਮੋਦੀ


ਭਾਰਤ ਦੀ ਆਬਾਦੀ ਦੇ ਸਰੋਤ ਦਾ ਲਾਭ ਦੇਸ਼ ਦੇ ਆਰਟੀਫਿਸ਼ਲ ਇੰਟੈਲੀਜੈਂਸ ਈਕੋਸਿਸਟਮ ਨੂੰ ਅਗਾਂਹ ਲਿਜਾਣ ਲਈ ਹੁਨਰਮੰਦ ਪ੍ਰੋਫ਼ੈਸ਼ਨਲਸ ਦੇ ਪੂਲਸ ਪ੍ਰੋਤਸਾਹਨ ਵਿੱਚ ਮੁੱਖ ਭੂਮਿਕਾ ਨਿਭਾਏਗਾ: ਸ਼੍ਰੀ ਰਵੀ ਸ਼ੰਕਰ ਪ੍ਰਸਾਦ


ਜਦੋਂ 1.3 ਅਰਬ ਭਾਰਤੀ ਡਿਜੀਟਲ ਤੌਰ ’ਤੇ ਸਸ਼ਕਤ ਹੋਣਗੇ, ਤਾਂ ਉਹ ਤੇਜ਼–ਰਫ਼ਤਾਰ ਵਿਕਾਸ, ਜੀਵਨ ਦੇ ਬਿਹਤਰ ਮਿਆਰ ਤੇ ਵਧੀਆ ਮੌਕੇ ਸਿਰਜਣ ਲਈ ਡਿਜੀਟਲ ਉੱਦਮਾਂ ਦੇ ਪਾਸਾਰ ਦੇ ਰਾਹ ਖੋਲ੍ਹਣਗੇ: ਸ਼੍ਰੀ ਮੁਕੇਸ਼ ਅੰਬਾਨੀ


ਸਾਲ 2030 ਤੱਕ ਆਰਟੀਫਿਸ਼ਲ ਇੰਟੈਲੀਜੈਂਸ , ਉਤਪਾਦਕਤਾ ਵਿੱਚ 15.7 ਟ੍ਰਿਲੀਅਨ ਅਮਰੀਕੀ ਡਾਲਰ ਦਾ ਰਾਹ ਖੋਲ੍ਹ ਦੇਵੇਗਾ: ਡਾ. ਅਰਵਿੰਦ ਕ੍ਰਿਸ਼ਨਾ, ਸੀਈਓ, ਆਈਬੀਐੱਮ ਇੰਡੀਆ


ਆਰਟੀਫਿਸ਼ਲ ਇੰਟੈਲੀਜੈਂਸ ਭਾਸ਼ਾਈ ਅੜਿੱਕੇ ਹਟਾਉਣ ਵਿੱਚ ਮਦਦ ਕਰੇਗਾ: ਪ੍ਰੋਫ਼ੈਸਰ ਰਾਜ ਰੈੱਡੀ


140 ਦੇਸ਼ਾਂ ਦੇ 61,000 ਤੋਂ ਵੱਧ ਲੋਕ 5–9 ਅਕਤੂਬਰ ਤੋਂ ਮੈਗਾ ਡਿਜੀਟਲ ਸਮਿਟ ਵਿੱਚ ਹਿੱਸਾ ਲੈ ਰਹੇ ਹਨ


ਗਲੋਬਲ ਆਰਟੀਫਿਸ਼ਲ ਇੰਟੈਲੀਜੈਂਸ ਮਾਹਿਰ ਕਰਨਗੇ ਡਿਜੀਟਲ ਮੰਚ ਮਜ਼ਬੂਤ ਕਰਨ, ਮਜ਼ਬੂਤ ਡਾਟਾ ਤਿਆਰ ਕਰਨ ਤੇ ਸਮਾਜਿਕ ਸਸ਼ਕਤੀਕਰਣ ਹਿਤ ਆਰਟੀਫਿਸ਼ਲ ਇੰਟੈਲੀਜੈਂਸ ਢਾਂਚਿਆਂ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਭੂਮਿਕਾ ਬਾਰੇ ਵਿਚਾਰ–ਵਟਾਂਦਰਾ

Posted On: 06 OCT 2020 10:13AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਦੇਰ ਸ਼ਾਮੀਂ ਰੇਜ਼ 2020 – ‘ਸਮਾਜਿਕ ਸਸ਼ਕਤੀਕਰਣ 2020 ਲਈ ਜ਼ਿੰਮੇਵਾਰ ਆਰਟੀਫਿਸ਼ਲ ਇੰਟੈਲੀਜੈਂਸਦਾ ਉਦਘਾਟਨ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਸੰਚਾਰ ਤੇ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ, ਟਿਊਰਿੰਗ ਪੁਰਸਕਾਰ ਜੇਤੂ, ਪਦਮ ਭੂਸ਼ਨ ਪੁਰਸਕਾਰਪ੍ਰਾਪਤ, ਅਮਰੀਕੀ ਰਾਸ਼ਟਰਪਤੀ ਦੀ ਸੂਚਨਾ ਟੈਕਨੋਲੋਜੀ ਬਾਰੇ ਸਲਾਹਕਾਰ ਕਮੇਟੀ ਦੇ ਸਹਾਇਕ ਚੇਅਰਮੈਨ ਪ੍ਰੋਫ਼ੈਸਰ ਰਾਜ ਰੈੱਡੀ, ਰਿਲਾਇੰਸ ਇੰਡਸਟ੍ਰੀਜ਼ ਲਿਮਿਟੇਡ ਦੇਚੇਅਰਮੈਨ ਸ਼੍ਰੀ ਮੁਕੇਸ਼ ਅੰਬਾਨੀ, ਆਈਬੀਐੱਮ (IBM) ਇੰਡੀਆ ਦੇ ਸੀਈਓ ਡਾ. ਅਰਵਿੰਦ ਕ੍ਰਿਸ਼ਨਾ, ਨੀਤੀ ਆਯੋਗ ਦੇ ਸੀਈਓ ਸ਼੍ਰੀ ਅਮਿਤਾਭ ਕਾਂਤ ਤੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਜੇ ਪ੍ਰਕਾਸ਼ ਸਾਹਨੀ ਦੀ ਮੌਜੂਦਗੀ ਵਿੱਚ ਕੀਤਾ। ਪੰਜ ਅਕਤੂਬਰ ਤੋਂ ਲੈ ਕੇ ਨੌਂ ਅਕਤੂਬਰ ਤੱਕ ਚੱਲਣ ਵਾਲੇ ਇਸ ਸਿਖ਼ਰਸੰਮੇਲਨ ਦੇ 45 ਸੈਸ਼ਨ ਹੋਣਗੇ ਅਤੇ ਇਸ ਵਿੱਚ ਅਕਾਦਮਿਕ ਖੇਤਰ, ਉਦਯੋਗ ਤੇ ਸਰਕਾਰ ਦੇ ਲਗਭਗ 300 ਬੁਲਾਰੇ ਸ਼ਾਮਲ ਹੋਣਗੇ।

 

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਤਿਹਾਸ ਦੇ ਹਰੇਕ ਕਦਮ ਤੇ ਭਾਰਤ ਨੇ ਗਿਆਨ ਤੇ ਸਿੱਖਣ ਵਿੱਚ ਵਿਸ਼ਵ ਦੀ ਅਗਵਾਈ ਕੀਤੀ ਹੈ। ਸੂਚਨਾ ਟੈਕਨੋਲੋਜੀ ਦੇ ਅਜੋਕੇ ਜੁੱਗ ਵਿੱਚ ਵੀ ਭਾਰਤ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਭਾਰਤ ਨੂੰ ਵਿਸ਼ਵ ਦਾ ਆਰਟੀਫ਼ਿਸ਼ਲ ਇੰਟੈਲੀਜੈਂਸ ਹੱਬ ਬਣਾਉਣ ਦੀ ਪ੍ਰਤੀਬੱਧਤਾ ਉੱਤੇ ਵੀ ਜ਼ੋਰ ਦਿੱਤਾ।

 

ਸ਼੍ਰੀ ਮੋਦੀ ਨੇ ਕਿਹਾ,‘ਭਾਰਤ ਨੇ ਖ਼ੁਦ ਨੂੰ ਵਿਸ਼ਵਪੱਧਰੀ ਸੂਚਨਾ ਟੈਕਨੋਲੋਜੀ ਸੇਵਾਵਾਂ ਦੇ ਉਦਯੋਗ ਦਾ ਬਿਜਲੀਘਰ ਵੀ ਸਿੱਧ ਕੀਤਾ ਹੈ। ਅਸੀਂ ਡਿਜੀਟਲ ਤੌਰ ਤੇ ਨਿਰੰਤਰ ਮੋਹਰੀ ਬਣੇ ਰਹਾਂਗੇ ਅਤੇ ਵਿਸ਼ਵ ਨੂੰ ਖ਼ੁਸ਼ ਕਰਾਂਗੇ। ਅਸੀਂ ਚਾਹੁੰਦੇ ਹਾਂ ਕਿ ਭਾਰਤ AI ਲਈ ਵਿਸ਼ਵਧੁਰਾ ਬਣੇ। ਬਹੁਤ ਸਾਰੇ ਭਾਰਤੀ ਪਹਿਲਾਂ ਹੀ ਇਸ ਉੱਤੇ ਕੰਮ ਕਰ ਰਹੇ ਹਨ। ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਬਹੁਤ ਸਾਰੇ ਇਸ ਨੂੰ ਕਰਨਗੇ। ਇਸ ਪ੍ਰਤੀ ਸਾਡੀ ਪਹੁੰਚ ਨੂੰ ਟੀਮਵਰਕ, ਭਰੋਸੇ, ਤਾਲਮੇਲ, ਜ਼ਿੰਮੇਵਾਰੀ ਤੇ ਸਮਾਵੇਸ਼ ਦੇ ਬੁਨਿਆਦੀ ਸਿਧਾਂਤਾਂ ਦੀ ਤਾਕਤ ਹਾਸਲ ਹੈ।

 

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,‘ਆਰਟੀਫ਼ਿਸ਼ਲ ਇੰਟੈਲੀਜੈਂਸ ਬਾਰੇ ਭਾਰਤ ਦਾ ਰਾਸ਼ਟਰੀ ਪ੍ਰੋਗਰਾਮ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਸਹੀ ਵਰਤੋਂ ਲਈ ਸਮਰਪਿਤ ਕੀਤਾ ਜਾਵੇਗਾ।ਸ਼੍ਰੀ ਮੋਦੀ ਨੇ ਇਸ ਗੱਲ ਉੱਤੇ ਵੀ ਜ਼ੋਰ ਦਿੱਤਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਇਸ ਗੱਲ ਦਾ ਖ਼ਿਆਲ ਰੱਖੀਏ, ਤਾਂ ਜੋ ਮਨੁੱਖੀ ਸੂਝਬੂਝ ਸਦਾ ਆਰਟੀਫ਼ਿਸ਼ਲ ਇੰਟੈਲੀਜੈਂਸ ਤੋਂ ਕੁਝ ਕਦਮ ਅੱਗੇ ਬਣੀ ਰਹੇ। ਸ਼੍ਰੀ ਮੋਦੀ ਨੇ ਕਿਹਾ,‘ ਜਦੋਂ ਅਸੀਂ ਆਰਟੀਫ਼ਿਸ਼ਲ ਇੰਟੈਲੀਜੈਂਸ ਬਾਰੇ ਵਿਚਾਰਵਟਾਂਦਰਾ ਕਰਦੇ ਹਾਂ, ਸਾਨੂੰ ਇਸ ਬਾਰੇ ਕੋਈ ਸ਼ੰਕੇ ਨਹੀਂ ਹੋਣੇ ਚਾਹੀਦੇ ਕਿ ਮਨੁੱਖੀ ਸਿਰਜਣਾਤਮਕਤਾ ਤੇ ਮਨੁੱਖੀ ਭਾਵਨਾਵਾਂ ਨਿਰੰਤਰ ਸਾਡੀ ਸਭ ਤੋਂ ਵੱਡੀ ਤਾਕਤ ਹਨ। ਉਹ ਮਸ਼ੀਨਾਂ ਦੇ ਮੁਕਾਬਲੇ ਸਾਡਾ ਵਿਲੱਖਣ ਫ਼ਾਇਦਾ ਹਨ। ਚੁਸਤ ਤੋਂ ਚੁਸਤ ਆਰਟੀਫ਼ਿਸ਼ਲ ਇੰਟੈਲੀਜੈਂਸ ਵੀ ਸਾਡੀ ਬੌਧਿਕਤਾ ਤੇ ਹਮਦਰਦੀ ਦੇ ਮਿਸ਼ਰਣ ਤੋਂ ਬਗ਼ੈਰ ਮਨੁੱਖਤਾ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕਦੀ।

 

ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਦੇਸ਼ ਵਿੱਚ ਆਰਟੀਫ਼ਿਸ਼ਲ ਇੰਟੈਲੀਜੈਂਸ ਸਮਰੱਥਾਵਾਂ ਵਿਕਸਤ ਕਰਨ ਲਈ ਭਾਰਤ ਦੁਆਰਾ ਦਿੱਤੇ ਜਾ ਰਹੇ ਜ਼ੋਰ ਬਾਰੇ ਵਿਸਥਾਰਪੂਰਬਕ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ ਸੈਂਟਰਜ਼ ਆਵ੍ ਐਕਸੇਲੈਂਸ ਸਥਾਪਿਤ ਕੀਤੇ ਹਨ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਲਈ ਅਜਿਹੇ ਹੋਰ ਵੀ ਕੇਂਦਰ ਸਥਾਪਿਤ ਕੀਤੇ ਜਾਣਗੇ। ਸ਼੍ਰੀ ਪ੍ਰਸਾਦ ਨੇ ਕਿਹਾ,‘ਬਹੁਤ ਵਾਰ ਟੈਕਨੋਲੋਜੀ ਸਾਡੇ ਉੱਤੇ ਹਾਵੀ ਹੋ ਜਾਂਦੀ ਹੈ ਪਰ ਅਸੀਂ ਵਿਕਾਸ ਕਰਨ ਤੇ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ ਦਾ ਸੁਆਗਤ ਕਰਦੇ ਹਾਂ। ਭਾਰਤ ਦੀ ਆਬਾਦੀ ਦੇ ਸਰੋਤ ਦਾ ਲਾਭ ਦੇਸ਼ ਦੇ ਆਰਟੀਫ਼ਿਸ਼ਲ ਇੰਟੈਲੀਜੈਂਸ ਈਕੋਸਿਸਟਮ ਨੂੰ ਅਗਾਂਹ ਲਿਜਾਣ ਲਈ ਹੁਨਰਮੰਦ ਪ੍ਰੋਫ਼ੈਸ਼ਨਲਸ ਦੇ ਪੂਲਜ਼ ਪ੍ਰੋਤਸਾਹਨ ਵਿੱਚ ਮੁੱਖ ਭੂਮਿਕਾ ਨਿਭਾਏਗਾ। ਭਾਰਤ ਦੁਆਰਾ ਆਰਟੀਫ਼ਿਸ਼ਲ ਇੰਟੈਲੀਜੈਂਸ ਨੂੰ ਲਾਗੂ ਕਰਨਾ ਵਿਸ਼ਵ ਲਈ ਚਾਨਣਮੁਨਾਰਾ ਬਣੇਗਾ। 

 

ਆਪਣੇ ਸੰਬੋਧਨ ਚ ਸ਼੍ਰੀ ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਕੋਲ ਇੱਕ ਅਰਬ ਤੋਂ ਵੱਧ ਭਾਰਤੀਆਂ ਦੁਆਰਾ ਪੈਦਾ ਕੀਤੇ ਜਾਣ ਵਾਲੇ ਡਾਟਾ ਦੀ ਤਾਕਤ ਹੈ, ਜੋ ਇਸ ਨੂੰ ਪੂਰੇ ਜਲੌਅ ਨਾਲ ਵਿਸ਼ਵ ਦੀ ਮੋਹਰੀ ਆਰਟੀਫ਼ਿਸ਼ਲ ਇੰਟੈਲੀਜੈਂਸ ਧਿਰ ਬਣਨ ਵਿੱਚ ਮਦਦ ਕਰੇਗਾ। ਸ਼੍ਰੀ ਅੰਬਾਨੀ ਨੇ ਕਿਹਾ, ‘ਜਦੋਂ 1.3 ਅਰਬ ਭਾਰਤੀ ਡਿਜੀਟਲ ਤੌਰ ਤੇ ਸਸ਼ਕਤ ਹੋਣਗੇ, ਤਾਂ ਉਹ ਤੇਜ਼ਰਫ਼ਤਾਰ ਵਿਕਾਸ, ਜੀਵਨ ਦੇ ਬਿਹਤਰ ਮਿਆਰ ਤੇ ਸਮਾਜ ਵਿੱਚ ਵਧੀਆ ਮੌਕੇ ਸਿਰਜਣ ਲਈ ਡਿਜੀਟਲ ਉੱਦਮਾਂ ਦੇ ਪਾਸਾਰ ਦੇ ਰਾਹ ਖੋਲ੍ਹਣਗੇ।

 

ਸੁਤੰਤਰ ਅਧਿਐਨਾਂ ਅਨੁਸਾਰ, ਆਰਟੀਫ਼ਿਸ਼ਲ ਇੰਟੈਲੀਜੈਂਸ ਵਿੱਚ ਭਾਰਤ ਦੀ ਸਲਾਨਾ ਵਿਕਾਸ ਦਰ ਵਿੱਚ 1.3% ਦੀ ਦਰ ਨਾਲ ਵਾਧਾ ਕਰਨ ਅਤੇ ਸਾਲ 2035 ਤੱਕ ਦੇਸ਼ ਦੀ ਅਰਥਵਿਵਸਥਾ ਵਿੱਚ 857 ਅਰਬ ਅਮਰੀਕੀ ਡਾਲਰ ਜੋੜਨ ਦੀ ਸੰਭਾਵਨਾ ਹੈ।

 

ਡਾ. ਅਰਵਿੰਦ ਕ੍ਰਿਸ਼ਨਾ ਨੇ ਕਿਹਾ,‘ਵਿਸ਼ਵ ਪੱਧਰ ਤੇ, ਆਰਟੀਫ਼ਿਸ਼ਲ ਇੰਟੈਲੀਜੈਂਸ ਨਾਲ ਸਾਲ 2030 ਤੱਕ ਉਤਪਾਦਕਤਾ ਵਿੱਚ 15.7 ਟ੍ਰਿਲੀਅਨ ਅਮਰੀਕੀ ਡਾਲਰ ਪੈਦਾ ਹੋਣਗੇ ਅਤੇ ਇਸ ਵਿੱਚ ਸਿਰਫ਼ ਆਰਥਿਕ ਵਿਕਾਸ ਚ ਵਾਧਾ ਕਰਨ ਦੀ ਹੀ ਸੰਭਾਵਨਾ ਨਹੀਂ ਹੈ, ਸਗੋਂ ਇਹ ਵਿਸ਼ਵ ਦੇ ਕਰੋੜਾਂ ਲੋਕਾਂ ਦੀਆਂ ਉਪਜੀਵਕਾਵਾਂ ਵਿੱਚ ਵੀ ਸੁਧਾਰ ਲਿਆ ਸਕਦੀ ਹੈ।

 

ਪ੍ਰੋਫ਼ੈਸਰ ਰੈੱਡੀ ਨੇ ਆਪਣੇ ਨੁਕਤੇ ਤੇ ਜ਼ੋਰ ਦਿੰਦਿਆਂ ਕਿਹਾ ਕਿ ਆਰਟੀਫ਼ਿਸ਼ਲ ਇੰਟੈਲੀਜੈਂਸ ਰਾਹੀਂ ਭਾਸ਼ਾਈ ਅੜਿੱਕੇ ਦੂਰ ਕਰਨ ਅਤੇ ਮਹਾਮਾਰੀ ਦੀਆਂ ਸਥਿਤੀਆਂ ਨਾਲ ਨਿਪਟਣ ਦੇ ਵੀ ਲਾਭ ਮਿਲਣਗੇ।

 

ਉਨ੍ਹਾਂ ਕਿਹਾ,‘ਅਸੀਂ ਉਹ ਚੀਜ਼ਾਂ ਕਰ ਸਕਦੇ ਹਾਂ, ਜੋ 50 ਸਾਲ ਪਹਿਲਾਂ ਕਰਨੀਆਂ ਅਸੰਭਵ ਸਨ। ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ਕੋਈ ਵੀ ਵਿਅਕਤੀ ਕਿਸੇ ਵੀ ਭਾਸ਼ਾ ਨੂੰ ਕਿਸੇ ਵੀ ਹੋਰ ਭਾਸ਼ਾ ਚ ਅਨੁਵਾਦ ਕਰ ਸਕਦਾ ਹੈ, ਆਪਣੇਆਪ ਚੱਲ ਵਾਲੀ ਕਾਰ ਦੀ ਸਵਾਰੀ ਕਰ ਸਕਦਾ ਹੈ ਤੇ ਗ੍ਰੈਂਡਮਾਸਟਰ ਪੱਧਰ ਉੱਤੇ ਸ਼ਤਰੰਜ ਖੇਡ ਸਕਦਾ ਹੈ। ਅੱਗੇ ਵਧਦਿਆਂ, ਅਸੀਂ ਆਰਟੀਫ਼ਿਸ਼ਲ ਇੰਟੈਲੀਜੈਂਸ ਤੋਂ ਇਹ ਸੰਭਾਵਨਾ ਰੱਖ ਸਕਦੇ ਹਾਂ ਕਿ ਇਹ ਲੌਕਡਾਊਨ ਘਟਾਉਣ ਵਿੱਚ ਮਦਦ ਕਰੇਗੀ, ‘ਇੱਕੋਸਿੱਖਿਆ ਸਭਨਾਂ ਲਈਦੀ ਥਾਂ ਤੇ ਹਰੇਕ ਵਿਦਿਆਰਥੀ ਦੀਆਂ ਆਪਣੀਆਂ ਵਿਅਕਤੀਗਤ ਸਮਰੱਥਾਵਾਂ ਤੇ ਦਿਲਚਸਪੀਆਂ ਦੇ ਅਧਾਰ ਉੱਤੇ ਆਪਣੀ ਖ਼ਾਸ ਸਿੱਖਿਆਲੈ ਸਕਦੀ ਹੈ, ਕੋਈ ਵੀ ਫ਼ਿਲਮ ਵੇਖੀ ਜਾ ਸਕਦੀ ਹੈ, ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਭਾਸ਼ਾ ਵਿੱਚ ਗੱਲ ਕੀਤੀ ਜਾ ਸਕਦੀ ਹੈ ਅਤੇ ਸਮਾਜ ਦੇ ਹੇਠਲੇ ਪੱਧਰ ਤੱਕ ਲੋਕਾਂ ਨੂੰ ਸਸ਼ਕਤ ਬਣਾਏਗੀ।

 

ਉਦਘਾਟਨ ਤੋਂ ਬਾਅਦ ਆਰਟੀਫ਼ਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦਿਆਂ ਵਿਸ਼ਵ ਦੀ ਕਾਇਆਕਲਪ ਲਈ ਅੱਗੇ ਵਧਣ ਦੇ ਰਾਹਵਿਸ਼ੇ ਉੱਤੇ  ਸੈਸ਼ਨ ਹੋਇਆ। ਇਸ ਸੈਸ਼ਨ ਦੌਰਾਨ ਪ੍ਰੋਫ਼ੈਸਰ ਰੈੱਡੀ, ਸ਼੍ਰੀ ਕਾਂਤ ਅਤੇ ਸ਼੍ਰੀ ਸਾਹਨੀ ਨੇ ਤਕਨੀਕੀ ਗੱਲਬਾਤ ਕੀਤੀ। ਇਸ ਸੈਸ਼ਨ ਦਾ ਸੰਚਾਲਨ NeGD ਦੇ ਪ੍ਰਧਾਨ ਤੇ ਸੀਈਓ ਅਤੇ MyGov ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ ਨੇ ਕੀਤਾ।

 

ਹੁਣ ਤੱਕ 140 ਦੇਸ਼ਾਂ ਦੇ ਅਕਾਦਮਿਕ ਖੇਤਰ, ਖੋਜ ਉਦਯੋਗ ਅਤੇ ਸਰਕਾਰੀ ਨੁਮਾਇੰਦਿਆਂ ਨਾਲ ਸਬੰਧਿਤ 61,000 ਤੋਂ ਵੀ ਵੱਧ ਸਬੰਧਿਤ ਵਿਅਕਤੀ ਰੇਜ਼ 2020 ਵਿੱਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।

 

ਖੇਤੀਬਾੜੀ ਤੋਂ ਲੈ ਕੇ ਫ਼ਿਨਟੈੱਕ ਅਤੇ ਸਿਹਤਸੰਭਾਲ ਤੋਂ ਬੁਨਿਆਦੀ ਢਾਂਚੇ ਤੱਕ ਭਾਰਤ ਚ ਆਰਟੀਫ਼ਿਸ਼ਲ ਇੰਟੈਲੀਜੈਂਸ ਦੇ ਸੰਗਠਨ ਵਿੱਚ ਤੇਜ਼ਰਫ਼ਤਾਰ ਵਿਕਾਸ ਹੁੰਦਾ ਦਿਖਾਈ ਦੇ ਰਿਹਾ ਹੈ। ਆਪਣੇ ਟੈਕਨੋਲੋਜੀਕਲ ਹੁਨਰ ਅਤੇ ਆਪਣੇ ਡਾਟਾ ਦੀ ਅਮੀਰੀ ਦੇ ਪਿਛੋਕੜ ਨਾਲ ਭਾਰਤ ਵਿਸ਼ਵ ਦੀ ਆਰਟੀਫ਼ਿਸ਼ਲ ਇੰਟੈਲੀਜੈਂਸ ਲੈਬੋਰੇਟਰੀ ਬਣ ਸਕਦਾ ਹੈ ਤੇ ਸਮਾਵੇਸ਼ੀ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ। ਰੇਜ਼ 2020 ਸਿਖ਼ਰਸੰਮੇਲਨ (http://raise2020.indiaai.gov.in/ ); ਡਾਟਾ ਨਾਲ ਭਰਪੂਰ ਮਾਹੌਲ ਸਿਰਜਣ ਵਿੱਚ ਮਦਦ ਲਈ ਵਿਚਾਰਵਟਾਂਦਰੇ ਅਤੇ ਆਮਸਹਿਮਤੀ ਕਰਨ ਹਿਤ ਇੱਕ ਮੰਚ ਦੀ ਭੂਮਿਕਾ ਨਿਭਾ ਰਿਹਾ ਹੈ, ਜਿਸ ਨਾਲ ਅੰਤ ਚ ਸਮੁੱਚੇ ਵਿਸ਼ਵ ਦੀ ਕਾਇਆਕਲਪ ਕਰਨ ਵਿੱਚ ਮਦਦ ਮਿਲੇਗੀ।

 

 

ਰੇਜ਼ 2020 ਬਾਰੇ:

 

ਰੇਜ਼ 2020; ਆਰਟੀਫ਼ਿਸ਼ਲ ਇੰਟੈਲੀਜੈਂਸ ਬਾਰੇ ਆਪਣੀ ਕਿਸਮ ਦੀ ਪਹਿਲੀ ਦਿਮਾਗ਼ਾਂ ਦੀ ਵਿਸ਼ਵਪੱਧਰੀ ਬੈਠਕ ਹੈ, ਜਿਸ ਦਾ ਉਦੇਸ਼ ਜ਼ਿੰਮੇਵਾਰ ਆਰਟੀਫ਼ਿਸ਼ਲ ਇੰਟੈਲੀਜੈਂਸ ਰਾਹੀਂ ਸਮਾਜਿਕ ਕਾਇਆਕਲਪ, ਸਮਾਵੇਸ਼ ਤੇ ਸਸ਼ਕਤੀਕਰਣ ਲਈ ਭਾਰਤ ਦੀ ਦੂਰਦ੍ਰਿਸ਼ਟੀ ਨੂੰ ਅੱਗੇ ਵਧਾਉਣਾ ਅਤੇ ਇਸ ਦੀ ਰੂਪਰੇਖਾ ਤਿਆਰ ਕਰਨਾ ਹੈ। ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਤੇ ਨੀਤੀ ਆਯੋਗ ਨਾਲ ਮਿਲ ਕੇ ਭਾਰਤ ਸਰਕਾਰ ਦੁਆਰਾ ਆਯੋਜਿਤ ਕੀਤੇ ਗਏ ਇਸ ਸਮਾਰੋਹ ਚ ਵਿਸ਼ਵਪੱਧਰੀ ਉਦਯੋਗਾਂ ਦੇ ਆਗੂਆਂ, ਪ੍ਰਮੁੱਖ ਚਿੰਤਕਾਂ, ਸਰਕਾਰੀ ਨੁਮਾਇੰਦਿਆਂ ਅਤੇ ਅਕਾਦਮਿਕ ਖੇਤਰ ਦੇ ਪ੍ਰਤੀਨਿਧਾਂ ਦੀ ਭਰਵੀਂ ਸ਼ਮੂਲੀਅਤ ਹੋਵੇਗੀ।

 

ਵੈੱਬਸਾਈਟ: http://raise2020.indiaai.gov.in/

 

****

ਆਰਸੀਜੇ/ਐੱਮ


(Release ID: 1662005) Visitor Counter : 233