ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਜ਼ਿਲ੍ਹਾ ਊਧਮਪੁਰ, ਤਹਿਸੀਲ ਰਾਮਨਗਰ ਵਿੱਚ ਬਸੰਤਗੜ੍ਹ ਅਤੇ ਚੌਕੀ ਬਲਾਕ ਦੇ ਕਿਸਾਨਾਂ, ਸਰਪੰਚਾਂ ਅਤੇ ਬੀਡੀਸੀ ਚੇਅਰਪਰਸਨਾਂ ਨਾਲ ਨਵੇਂ ਖੇਤੀਬਾੜੀ ਕਾਨੂੰਨਾਂ ’ਤੇ ਗੱਲਬਾਤ ਕੀਤੀ

Posted On: 05 OCT 2020 6:44PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਵਾਰਥੀ ਤੱਤਾਂ ਨੂੰ ਖੇਤੀਬਾੜੀ ਭਾਈਚਾਰੇ ਦਾ ਦੁਸ਼ਮਣ ਅਤੇ ਕਿਸਾਨਾਂ ਦੇ ਸ਼ੋਸ਼ਕਾਂ ਦਾ ਸਮਰਥਕ ਕਰਾਰ ਦਿੰਦੇ ਹੋਏ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਲਿਆਂਦੇ ਗਏ ਖੇਤੀ ਸੁਧਾਰਾਂ ਨਾਲ ਕਿਸਾਨਾਂ ਨੂੰ ਫਸਲ ਲਾਗਤ ਦੀ ਚੋਣ ਕਰਨ ਅਤੇ ਕਿਸਾਨਾਂ ਨੂੰ ਪਹਿਲਾਂ ਤੋਂ ਜ਼ਿਆਦਾ ਖਰੀਦਦਾਰਾਂ ਤੱਕ ਪਹੁੰਚ ਬਣਾਉਣ ਅਤੇ ਆਪਣੀ ਉਪਜ ਵੇਚਣ ਲਈ ਕੀਮਤ ਤੈਅ ਕਰਨ ਵਿੱਚ ਲਚਕੀਲਾਪਣ ਅਤੇ ਅਜ਼ਾਦੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਕਿਸਾਨਾਂ ਦੀ ਉਪਜ ਦੀ ਵਿਕਰੀ ਲਈ ਪਹਿਲਾਂ ਤੋਂ ਸਥਾਪਿਤ ਐੱਮਐੱਸਪੀ ਪ੍ਰਣਾਲੀ ਵੀ ਜਾਰੀ ਰਹੇਗੀ।

 

ਪਿੰਡ, ਪੰਚਾਇਤ ਅਤੇ ਬਲਾਕ ਪੱਧਰ ਤੇ ਕਿਸਾਨਾਂ ਅਤੇ ਜਨ ਪ੍ਰਤੀਨਿਧੀਆਂ ਨਾਲ ਆਪਣੀ ਪਹੁੰਚ ਵਧਾਉਣ ਦੇ ਪ੍ਰੋਗਰਾਮਾਂ ਨੂੰ ਜਾਰੀ ਰੱਖਦੇ ਹੋਏ ਡਾ. ਜਿਤੇਂਦਰ ਸਿੰਘ ਅੱਜ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਊਧਮਪੁਰ ਵਿੱਚ ਤਹਿਸੀਲ ਰਾਮਨਗਰ ਦੇ ਬਸੰਤਗੜ੍ਹ ਅਤੇ ਚੌਕੀ ਬਲਾਕਾਂ ਵਿੱਚ ਕਿਸਾਨਾਂ, ਪਿੰਡ ਦੇ ਪ੍ਰਤੀਨਿਧੀਆਂ ਅਤੇ ਸਥਾਨਕ ਕਾਰਜਕਾਰਤਾਵਾਂ ਨਾਲ ਗੱਲਬਾਤ ਕਰ ਰਹੇ ਸਨ।

 

 

 

 

ਡਾ. ਜਿਤੇਂਦਰ ਸਿੰਘ ਨੇ ਦੋਸ਼ ਲਗਾਇਆ ਕਿ ਵਿਡੰਬਨਾ ਇਹ ਹੈ ਕਿ ਜੋ ਲੋਕ ਮੋਦੀ ਸਰਕਾਰ ਦੇ ਸੁਧਾਰਾਂ ਦਾ ਵਿਰੋਧ ਕਰਕੇ ਕਿਸਾਨਾਂ ਦੇ ਸਮਰਥਕਾਂ ਦੇ ਰੂਪ ਵਿੱਚ ਕੰਮ ਕਰਨ ਦਾ ਸਵਾਂਗ ਰਚ ਰਹੇ ਹਨ, ਉਹ ਅਸਲ ਵਿੱਚ ਉਨ੍ਹਾਂ ਲੋਕਾਂ ਨਾਲ ਮਿਲੇ ਹੋਏ ਹਨ ਜਿਨ੍ਹਾਂ ਨੇ ਸਾਲਾਂ ਤੋਂ ਕਿਸਾਨ ਨੂੰ ਇੱਕ ਤਰ੍ਹਾਂ ਨਾਲ ਬੰਦੀ ਬਣਾ ਰੱਖਿਆ ਹੈ ਅਤੇ ਵੱਧ-ਘੱਟ ਕੀਮਤ ਤੇ ਉਨ੍ਹਾਂ ਦੀ ਉਪਜ ਖਰੀਦ ਕੇ ਕਈ ਗੁਣਾ ਜ਼ਿਆਦਾ ਕੀਮਤ ਤੇ ਉਸਨੂੰ ਵੇਚ ਕੇ ਮੁਨਾਫ਼ਾ ਕਮਾਉਂਦੇ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਦੁਖਦ ਨਤੀਜਾ ਇਹ ਹੋਇਆ ਕਿ ਇਸ ਨਾਲ ਵਿਚੋਲਿਆਂ ਅਤੇ ਬਜ਼ਾਰ ਦੇ ਜੁਗਾੜੂਆਂ (ਬਜ਼ਾਰ ਨੂੰ ਆਪਣੇ ਹਿੱਤ ਵਿੱਚ ਬਣਾਉਣ ਵਾਲਿਆਂ) ਨੇ ਖੂਬ ਲਾਭ ਕਮਾਇਆ ਅਤੇ ਪੀੜ੍ਹੀ ਦਰ ਪੀੜ੍ਹੀ ਫਲਦੇ ਫੁਲਦੇ ਰਹੇ ਜਦੋਂਕਿ ਕਿਸਾਨ ਗਰੀਬ ਤੋਂ ਗਰੀਬ ਹੁੰਦੇ ਚਲੇ ਗਏ।

 

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨਾਲ ਨਾ ਸਿਰਫ਼ ਬੇਰਹਿਮੀ ਵਰਤੀ ਗਈ ਬਲਕਿ ਬੇਹੱਦ ਅਸੰਵੇਦਨਸ਼ੀਲਤਾ ਨਾਲ ਉਨ੍ਹਾਂ ਦੀਆਂ ਤਕਲੀਫ਼ਾਂ ਤੇ ਕਦੇ ਧਿਆਨ ਵੀ ਨਹੀਂ ਦਿੱਤਾ ਗਿਆ ਜਿਸ ਨਾਲ ਉਹ ਹਤਾਸ਼-ਨਿਰਾਸ਼ ਹੋ ਕੇ ਆਤਮਹੱਤਿਆ ਵਰਗੇ ਕਦਮ ਚੁੱਕਣ ਲੱਗੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਦੁਆਰਾ ਵਿਸ਼ੇਸ਼ ਸੁਰੱਖਿਆ ਕਵਚ ਅਤੇ ਸੁਰੱਖਿਆ ਪ੍ਰਾਵਧਾਨਾਂ ਨੂੰ ਲਾਗੂ ਕਰਨ ਦੇ ਬਾਅਦ ਕਿਸਾਨਾਂ ਲਈ ਰਾਹਤ ਦੀਆਂ ਖਿੜਕੀਆਂ ਖੁੱਲ੍ਹ ਜਾਣਗੀਆਂ ਅਤੇ ਕਠਿਨ ਸਥਿਤੀਆਂ ਵਿੱਚ ਉਨ੍ਹਾਂ ਨੂੰ ਰਾਹਤ ਮਿਲੇਗੀ।

 

 

ਡਾ. ਜਿਤੇਂਦਰ ਸਿੰਘ ਨੇ ਮੋਦੀ ਸਰਕਾਰ ਦੇ ਪਿਛਲੇ ਛੇ ਸਾਲਾਂ ਦੇ ਰਿਕਾਰਡ ਤੇ ਨਜ਼ਰ ਪਾਉਂਦੇ ਹੋਏ ਫਿਰ ਦੁਹਰਾਇਆ ਕਿ ਮੋਦੀ ਸਰਕਾਰ ਦੀ ਮੰਸ਼ਾ ਤੇ ਕੋਈ ਸ਼ੱਕ ਕਰਨ ਲਈ ਕੋਈ ਗੁੰਜਾਇਸ਼ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਕਿ ਇਹ ਮੋਦੀ ਸਰਕਾਰ ਹੈ ਜਿਸ ਨੇ ਸੁਧਾਰਾਂ ਦੀ ਕਲਪਨਾ ਕੀਤੀ ਅਤੇ ਉਨ੍ਹਾਂ ਨੂੰ ਲਾਗੂ ਕਰਾਇਆ ਜਿਨ੍ਹਾਂ ਬਾਰੇ ਪਹਿਲਾਂ ਦੀ ਕਿਸੇ ਵੀ ਸਰਕਾਰ ਨੇ ਕਦੇ ਨਹੀਂ ਸੋਚਿਆ ਸੀ। ਇਨ੍ਹਾਂ ਵਿੱਚ ਮੁਦਰਾ ਸਿਹਤ ਕਾਰਡ, ਪ੍ਰਧਾਨ ਮੰਤਰੀ ਸੰਮਾਨ ਕਿਸਾਨ ਨਿਧੀ, ਕਿਸਾਨਾਂ ਦੇ ਖਾਤੇ ਵਿੱਚ ਪੈਸਾ ਜਮ੍ਹਾਂ ਕਰਨਾ, ਫਸਲ ਬੀਮਾ ਯੋਜਨਾ, ਨਿੰਮ ਕੋਟਡ ਯੂਰੀਆ ਅਤੇ ਐੱਫਪੀਓ ਦਾ ਨਿਰਮਾਣ ਸ਼ਾਮਲ ਹੈ।

 

 

ਗੱਲਬਾਤ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਨ ਵਾਲਿਆਂ ਵਿੱਚ ਸਥਾਨਕ ਕਿਸਾਨ, ਸਰਪੰਚ ਅਤੇ ਬੀਡੀਸੀ ਚੇਅਰਪਰਸਨ ਵੀ ਸ਼ਾਮਲ ਸਨ। ਇਨ੍ਹਾਂ ਵਿੱਚ ਕੇਵਲ ਸਿੰਘ ਪਰਿਹਾਰ, ਉਪਦੇਸ਼ ਕੁਮਾਰ, ਰਮੇਸ਼ ਕੁਮਾਰ, ਆਕਾਸ਼ ਸਿੰਘ, ਰਾਮਲਾਲ ਵਰਮਾ, ਦੀਪ ਸਿੰਘ, ਮਖਨਾ ਦੇਵੀ ਅਤੇ ਹੋਰ ਲੋਕ ਸ਼ਾਮਲ ਸਨ। ਜਨਤਕ ਕਾਰਜਕਰਤਾ ਰਾਜਿੰਦਰ ਸ਼ਰਮਾ, ਸੁਮਿਤ ਗੁਪਤਾ, ਮੋਹਿੰਦਰ ਸਿੰਘ, ਰਤਨ ਸ਼ਰਮਾ ਅਤੇ ਹੋਰਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

 

 

<><><><><><>

 

 

 

ਐੱਸਐੱਨਸੀ



(Release ID: 1661924) Visitor Counter : 101