ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਵਿੱਦਿਅਕ ਸਮੱਗਰੀ ਨੂੰ ਭਾਰਤੀ ਸੈਨਤ ਭਾਸ਼ਾ ਵਿੱਚ ਤਬਦੀਲ ਕਰਨ ਲਈ ਭਲਕੇ ਆਈਐੱਸਐੱਲਆਰਟੀਸੀ ਅਤੇ ਐੱਨਸੀਈਆਰਟੀ ਦਰਮਿਆਨ ਇਤਿਹਾਸਿਕ ਸਹਿਮਤੀ ਪੱਤਰ ’ਤੇ ਦਸਤਖਤ ਹੋਣਗੇ

Posted On: 05 OCT 2020 6:28PM by PIB Chandigarh

ਇੰਡੀਅਨ ਸਾਈਨ ਲੈਂਗਵੇਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ - ਆਈਐੱਸਐੱਲਆਰਟੀਸੀ (ਡੀਈਪੀਡਬਲਿਊਡੀ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਇੱਕ ਰਾਸ਼ਟਰੀ ਸੰਸਥਾਨ) ਅਤੇ ਐੱਨਸੀਈਆਰਟੀ (ਸਿੱਖਿਆ ਮੰਤਰਾਲੇ ਦਾ ਇੱਕ ਰਾਸ਼ਟਰੀ ਸੰਸਥਾਨ) ਦੇ ਦਰਮਿਆਨ ਕੱਲ੍ਹ ਬੋਲ਼ੇ ਬੱਚਿਆਂ ਲਈ ਉਨ੍ਹਾਂ ਦੇ ਤਰਜੀਹੀ ਫਾਰਮੈਟ ਜਿਵੇਂ ਕਿ ਭਾਰਤੀ ਸੈਨਤ ਭਾਸ਼ਾ ਵਿੱਚ ਸਿੱਖਿਆ ਸਮੱਗਰੀ ਨੂੰ ਪਹੁੰਚਯੋਗ ਬਣਾਉਣ ਲਈ ਇੱਕ ਇਤਿਹਾਸਿਕ ਸਹਿਮਤੀ ਪੱਤਰ ਉੱਤੇ ਦਸਤਖਤ ਹੋਣਗੇ। ਇਸ ਸਹਿਮਤੀ ਪੱਤਰ ਤੇ ਦਸਤਖਤ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ, ਡਾ. ਥਾਵਰਚੰਦ ਗਹਿਲੋਤ; ਅਤੇ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ’, ਡੀਈਪੀਡਬਲਿਊਡੀ ਦੀ ਸਕੱਤਰ ਸ਼੍ਰੀਮਤੀ ਸ਼ਕੁੰਤਲਾ ਡੌਲੀ ਗਾਮਲਿਨ, ਅਤੇ ਸਿੱਖਿਆ ਮੰਤਰਾਲੇ (ਐੱਸਈ ਅਤੇ ਐੱਲ) ਦੀ ਸਕੱਤਰ ਸ਼੍ਰੀਮਤੀ ਅਨੀਤਾ ਕਾਰਵਾਲ ਦੀ ਵਰਚੁਅਲ ਮੌਜੂਦਗੀ ਵਿੱਚ ਕੀਤੇ ਜਾਣਗੇ ਸਬੰਧਿਤ ਸੰਸਥਾਵਾਂ ਤੋਂ ਡੀਈਪੀਡਬਲਿਊਡੀ ਦੇ ਸੰਯੁਕਤ ਸਕੱਤਰ ਅਤੇ ਆਈਐੱਸਐੱਲਆਰਟੀਸੀ ਦੇ ਡਾਇਰੈਕਟਰ ਡਾ. ਪ੍ਰਬੋਧ ਸੇਠ ਅਤੇ ਐੱਨਸੀਈਆਰਟੀ ਦੇ ਡਾਇਰੈਕਟਰ ਪ੍ਰੋਫ਼ੈਸਰ ਹਰੁਸ਼ੀਕੇਸ਼ ਸੈਨਾਪਤੀ (Prof. Hrushikesh Senapathy) ਸਹਿਮਤੀ ਪੱਤਰ  ਤੇ ਦਸਤਖ਼ਤ ਕਰਨਗੇ।

 

ਇਸ ਸਹਿਮਤੀ ਪੱਤਰ  ਦੇ ਹਿੱਸੇ ਵਜੋਂ, ਵਿੱਦਿਅਕ ਛਪਾਈ ਸਮੱਗਰੀ ਜਿਵੇਂ ਕਿ ਐੱਨਸੀਈਆਰਟੀ ਪਾਠ ਪੁਸਤਕਾਂ, ਅਧਿਆਪਕਾਂ ਦੀਆਂ ਕਿਤਾਬਾਂ ਅਤੇ ਹੋਰ ਪੂਰਕ ਸਮੱਗਰੀ ਅਤੇ I-XII ਕਲਾਸ ਤੱਕ ਸਾਰੇ ਵਿਸ਼ਿਆਂ ਦੇ ਹਿੰਦੀ ਅਤੇ ਇੰਗਲਿਸ਼ ਮਾਧਿਅਮ ਦੇ ਸਰੋਤਾਂ ਨੂੰ ਡਿਜੀਟਲ ਫਾਰਮੈਟ ਵਿੱਚ ਭਾਰਤੀ ਸੈਨਤ ਭਾਸ਼ਾ ਵਿੱਚ ਬਦਲਿਆ ਜਾਵੇਗਾ

 

ਇਸ ਸਹਿਮਤੀ ਪੱਤਰ  ਤੇ ਦਸਤਖਤ ਕਰਨਾ ਇੱਕ ਇਤਿਹਾਸਿਕ ਕਦਮ ਹੈ ਕਿਉਂਕਿ ਭਾਰਤੀ ਸੈਨਤ ਭਾਸ਼ਾ ਵਿੱਚ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਦੀ ਉਪਲਬਧਤਾ ਇਹ ਸੁਨਿਸ਼ਚਿਤ ਕਰੇਗੀ ਕਿ ਬੋਲ਼ੇ ਬੱਚੇ ਵੀ ਹੁਣ ਭਾਰਤੀ ਸੈਨਤ ਭਾਸ਼ਾ ਵਿੱਚ ਵਿੱਦਿਅਕ ਸਰੋਤਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਇਹ ਬੋਲ਼ੇ ਵਿਦਿਆਰਥੀਆਂ, ਅਧਿਆਪਕਾਂ, ਮਾਪਿਆਂ ਅਤੇ ਬੋਲ਼ੇ ਭਾਈਚਾਰੇ ਲਈ ਲਾਭਦਾਇਕ ਅਤੇ ਬਹੁਤ ਜ਼ਿਆਦਾ ਲੋੜੀਂਦਾ ਸਰੋਤ ਹੋਵੇਗਾ, ਜਿਸ ਦੇ ਨਤੀਜੇ ਵਜੋਂ ਦੇਸ਼ ਵਿੱਚ ਬੋਲ਼ੇ ਬੱਚਿਆਂ ਦੀ ਸਿੱਖਿਆ ਤੇ ਬਹੁਤ ਵੱਡਾ ਪ੍ਰਭਾਵ ਪਵੇਗਾ। ਇਹ ਨਵੀਂ ਸਿੱਖਿਆ ਨੀਤੀ (ਐੱਨਈਪੀ), 2020 ਦੇ ਅਨੁਸਾਰ ਭਾਰਤੀ ਸੈਨਤ ਭਾਸ਼ਾ ਦਾ ਵਿੱਦਿਅਕ ਮਾਨਕੀਕਰਣ ਵੀ ਯਕੀਨੀ ਬਣਾਏਗਾ।

 

ਇੰਡੀਅਨ ਸਾਈਨ ਲੈਂਗਵੇਜ ਰਿਸਰਚ ਐਂਡ ਟ੍ਰੇਨਿੰਗ ਸੈਂਟਰ (ਆਈਐੱਸਐੱਲਆਰਟੀਸੀ) ਡੀਈਪੀਡਬਲਿਊਡੀ, ਐੱਮਐੱਸਜੇਈ ਦਾ ਇੱਕ ਖੁਦਮੁਖਤਿਆਰੀ ਰਾਸ਼ਟਰੀ ਸੰਸਥਾਨ ਹੈ ਜੋ ਭਾਰਤੀ ਸੈਨਤ ਭਾਸ਼ਾ ਵਿੱਚ ਸਿਖਲਾਈ ਦੇਣ ਅਤੇ ਖੋਜ ਕਰਨ ਲਈ ਭਾਰਤੀ ਸੈਨਤ ਭਾਸ਼ਾ ਦੀ ਵਰਤੋਂ ਨੂੰ ਹਰਮਨ-ਪਿਆਰਾ ਬਣਾਉਣ ਲਈ ਮਨੁੱਖ-ਸ਼ਕਤੀ ਵਿਕਸਿਤ ਕਰਨ ਦੇ ਕੰਮ ਨੂੰ ਸਮਰਪਿਤ ਹੈ।

 

ਐੱਨਸੀਈਆਰਟੀ ਐੱਮਐੱਚਆਰਡੀ ਅਧੀਨ ਇੱਕ ਖੁਦਮੁਖਤਿਆਰੀ ਸੰਸਥਾ ਹੈ ਜੋ ਸਕੂਲ ਸਿੱਖਿਆ ਨਾਲ ਸਬੰਧਿਤ ਖੇਤਰਾਂ ਵਿੱਚ ਖੋਜਾਂ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਉਤਸ਼ਾਹਿਤ ਕਰਕੇ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੈ ਇਸ ਦਾ ਕੰਮ ਮਾੱਡਲ ਦੀਆਂ ਪਾਠ-ਪੁਸਤਕਾਂ, ਪੂਰਕ ਸਮੱਗਰੀ, ਨਿਊਜ਼ਲੈਟਰਾਂ, ਰਸਾਲਿਆਂ ਅਤੇ ਵਿੱਦਿਅਕ ਕਿੱਟਾਂ, ਮਲਟੀਮੀਡੀਆ ਡਿਜੀਟਲ ਸਮੱਗਰੀਆਂ, ਆਦਿ ਨੂੰ ਤਿਆਰ ਕਰਨਾ ਅਤੇ ਪ੍ਰਕਾਸ਼ਿਤ ਕਰਨਾ ਇਨੋਵੇਟਿਵ ਵਿੱਦਿਅਕ ਤਕਨੀਕਾਂ ਅਤੇ ਅਭਿਆਸਾਂ ਦਾ ਵਿਕਾਸ ਅਤੇ ਪ੍ਰਸਾਰ ਕਰਨਾ ਅਤੇ ਐਲੀਮੈਂਟਰੀ ਸਿੱਖਿਆ ਦੇ ਸਰਬਵਿਆਪੀਕਰਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨੋਡਲ ਏਜੰਸੀ ਦੇ ਤੌਰ ਤੇ ਕੰਮ ਕਰਨਾ ਹੈ

 

*****

 

ਐੱਨਬੀ / ਐੱਸਕੇ / ਜੇਕੇ


(Release ID: 1661923) Visitor Counter : 116