ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ: ਹਰਸ਼ ਵਰਧਨ ਨੇ ਡਿਜੀਟਲ ਵਿਧੀ ਰਾਹੀਂ ਮੋਤੀ ਲਾਲ ਨਹਿਰੂ ਮੈਡੀਕਲ ਕਾਲਜ, ਪ੍ਰਯਾਗਰਾਜ ਦੇ ਸੁਪਰ ਸਪੈਸ਼ਲਿਟੀ ਬਲਾਕ ਦਾ ਇੱਕ ਸਮਰਪਤ ਕੋਵਿਡ ਹਸਪਤਾਲ ਵੱਜੋਂ ਉਦਘਾਟਨ ਕੀਤਾ

ਯੂ ਪੀ ਵਿੱਚ ਪਹਿਲੀ ਕੋਬਾਸ 6800 ਮਸ਼ੀਨ ਦਾ ਉਦਘਾਟਨ ਵੀ ਕੀਤਾ ਗਿਆ
ਪ੍ਰਧਾਨ ਮੰਤਰੀ ਸਵਾਸਥ ਸੁਰਕ੍ਸ਼ਾ ਯੋਜਨਾ ਦੀ ਤੇਜ਼ੀ ਨਾਲ ਹੋਈ ਪ੍ਰਗਤੀ 'ਤੇ ਡਾ: ਹਰਸ਼ ਵਰਧਨ ਨੇ ਕਿਹਾ, "ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਸਵਰਗਵਾਸੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਸੁਪਨੇ ਨੂੰ ਪੂਰਾ ਕੀਤਾ"

Posted On: 05 OCT 2020 2:43PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਹਰਸ਼ ਵਰਧਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਮੋਤੀ ਲਾਲ ਨਹਿਰੂ ਮੈਡੀਕਲ ਕਾਲਜ, ਪ੍ਰਯਾਗਰਾਜ ਵਿਖੇ ਸੁਪਰ ਸਪੈਸ਼ਲਿਟੀ ਬਲਾਕ (ਐਸਐਸਬੀ) ਦਾ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ 220 ਬਿਸਤਰਿਆਂ ਵਾਲਾ ਇਹ ਬਲਾਕ ਕੋਵਿਡ ਹਸਪਤਾਲ (ਡੀਸੀਐਚ) ਦੇ ਰੂਪ ਵਿੱਚ ਦੇਸ਼ ਨੂੰ ਸਮਰਪਿਤ ਕੀਤਾ ਗਿਆ ਹੈ ਕੇਂਦਰੀ ਸਿਹਤ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐਮਆਰ) ਵੱਲੋਂ ਸਥਾਪਤ ਕੀਤੀ ਗਈ ਪਹਿਲੀ ਖੇਤਰੀ ਸੰਤੁਲਤ ਕੋਵਿਡ ਟੈਸਟਿੰਗ ਰਣਨੀਤੀ ਨੂੰ ਅੱਗੇ ਵਧਾਉਣ ਵਾਲੀ ਉੱਚ ਸਮਰੱਥਾ ਵਾਲੀ ਕੋਬਾਸ 6800 ਮਸ਼ੀਨ ਦਾ ਵੀ ਡਿਜੀਟਲ ਰੂਪ ਨਾਲ ਉਦਘਾਟਨ ਕੀਤਾ

 

ਸੁਪਰ ਸਪੈਸ਼ਲਿਟੀ ਬਲਾਕ ਪ੍ਰਧਾਨ ਮੰਤਰੀ ਸਵਾਸਥ ਸੁਰਕ੍ਸ਼ਾ ਯੋਜਨਾ (ਪੀਐਮਐੱਸਐੱਸਵਾਈ) ਤਹਿਤ 150 ਕਰੋੜ ਰੁਪਏ ਦੇ ਨਿਵੇਸ਼ ਨਾਲ ਬਣਾਇਆ ਗਿਆ ਹੈ ਇਸ ਵਿੱਚ ਨਿਉਰੋਲੋਜੀ, ਨਿਉਰੋਸਰਜਰੀ, ਨੇਫਰੋਲੋਜੀ, ਯੂਰੋਲੋਜੀ, ਪਲਾਸਟਿਕ ਸਰਜਰੀ, ਐਂਡੋਕਰੀਨੋਲੋਜੀ, ਸਰਜੀਕਲ ਓਨਕੋਲੋਜੀ, ਕਾਰਡੀਓਥੋਰਾਸਿਕ ਅਤੇ ਨਾੜੀ ਸਰਜਰੀ ਦੇ ਵਿਭਾਗ ਹਨ ਐਸਐਸਬੀ ਵਿਚ ਸੱਤ ਆਪ੍ਰੇਸ਼ਨ ਥੀਏਟਰ, 233 ਸੁਪਰ ਸਪੈਸ਼ਲਿਟੀ ਬੈੱਡ, 52 ਆਈਸੀਯੂ ਬੈੱਡ, 13 ਡਾਇਲਸਿਸ ਬੈੱਡ ਹੋਣਗੇ ਇਸ ਬਲਾਕ ਵਿੱਚ 24 ਪੀਜੀ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੀ ਸਮਰੱਥਾ ਹੋਵੇਗੀ

 

ਉੱਚ ਸਮਰੱਥਾ ਵਾਲੀ ਕੋਬਾਸ 6800 ਮਸ਼ੀਨ ਦੀ ਸ਼ੁਰੂਆਤ ਕਰਦਿਆਂ, ਡਾ ਹਰਸ਼ ਵਰਧਨ ਨੇ ਕਿਹਾ, “ਕੋਵਿਡ-19 ਦੇ ਛੇਤੀ ਪੀਸੀਆਰ ਟੈਸਟ ਲਈ ਕੋਬਾਸ 6800 ਇੱਕ ਪੂਰੀ ਤਰ੍ਹਾਂ ਨਾਲ ਸਵੈਚਾਲਤ, ਅਤਿ ਆਧੁਨਿਕ ਮਸ਼ੀਨ ਹੈ, ਜਿਸ ਨਾਲ 24 ਘੰਟਿਆਂ ਵਿੱਚ ਤਕਰੀਬਨ 1200 ਨਮੂਨਿਆਂ ਦੀ ਪੂਰੀ ਗੁਣਵੱਤਾ ਨਾਲ ਜਾਂਚ ਕਰਨੀ ਸੰਭਵ ਹੋ ਸਕੇਗੀ ਕੋਬਾਸ 6800 ਮਸ਼ੀਨ ਹੋਰ ਜਰਾਸੀਮਾਂ, ਜਿਵੇਂ ਵਾਇਰਲ ਹੈਪੇਟਾਈਟਸ ਬੀ ਅਤੇ ਸੀ, ਐੱਚਆਈਵੀ, ਐਮਟੀਬੀ (ਦੋਵੇਂ ਰੀਫਾਮਪਿਸਿਨ) ਅਤੇ ਆਈਸੋਨੀਆਜ਼ਾਈਡ ਪ੍ਰਤੀਰੋਧਕ), ਪੈਪੀਲੋਮਾ, ਸਾਇਟੋਮੈਗਲੋਵਾਇਰਸ, ਕਲਾਮਾਈਡਿਆ, ਨੀਸੇਰੀਆ ਆਦਿ ਦਾ ਪਤਾ ਲਗਾ ਸਕਦੀ ਹੈ ਉਨ੍ਹਾਂ ਕਿਹਾ ਕਿ ਸੀਮਤ ਮਨੁੱਖੀ ਦਖਲ ਨਾਲ ਇਸਨੂੰ ਦੂਰ ਤੋਂ ਹੀ ਆਪ੍ਰੇਟ ਕੀਤਾ ਜਾ ਸਕਦਾ ਹੈ

 

ਸਿਹਤ ਸੰਭਾਲ ਦੇ ਖੇਤਰ ਵਿੱਚ ਖੇਤਰੀ ਅਸੰਤੁਲਨ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਸਰਕਾਰ ਦੀ ਵਚਨਬੱਧਤਾ ਲਈ ਇੱਕ ਮਾਰਗ ਦਰਸ਼ਕ ਅਕਾਸ਼ਦੀਪ ਦੇ ਰੂਪ ਵਿੱਚ ਸਵਰਗਵਾਸੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ 2003 ਦੇ ਸੁਤੰਤਰਤਾ ਦਿਵਸ ਤੇ ਸੰਬੋਧਨ ਦੀ ਯਾਦ ਤਾਜ਼ਾ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ, " ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਵਰਗਵਾਸੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਾਈ ਦਾ ਸੁਪਨਾ ਪੂਰਾ ਕੀਤਾ ਹੈ ਦੇਸ਼ ਵਿੱਚ ਏਮਜ਼ ਸੰਸਥਾਨਾਂ ਦੀ ਗਿਣਤੀ 6 ਤੋਂ ਵਧਾ ਕੇ 22 ਕਰ ਦਿੱਤੀ ਗਈ ਹੈ, ਜਦਕਿ 75 ਹੋਰ ਅਦਾਰਿਆਂ ਨੂੰ ਏਮਜ਼ ਦੀ ਤਰ੍ਹਾਂ ਸੇਵਾ ਮੁਹੱਈਆ ਕਰਵਾਉਣ ਲਈ ਅਪਗ੍ਰੇਡ ਕੀਤੇ ਜਾਣ ਦੀ ਕਲਪਨਾ ਕੀਤੀ ਗਈ ਹੈ

 

ਡਾ. ਹਰਸ਼ ਵਰਧਨ ਨੇ ਉੱਤਰ ਪ੍ਰਦੇਸ਼ ਵਿੱਚ ਪ੍ਰਧਾਨ ਮੰਤਰੀ ਸਵਾਸਥ ਸੁਰਕ੍ਸ਼ਾ ਯੋਜਨਾ (ਪੀਐਮਐੱਸਐੱਸਵਾਈ) ਦੇ ਕੰਮ ਦੀ ਪ੍ਰਗਤੀ ਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ, “ਖੇਤਰੀ ਅਸੰਤੁਲਨ ਨੂੰ ਖਤਮ ਕਰਨ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਦੋ ਨਵੇਂ ਏਮਜ਼ ਅਲਾਟ ਕੀਤੇ ਗਏ ਹਨ ਏਮਜ਼ ਰਾਇਬਰੇਲੀ ਵਿੱਚ ਓਪੀਡੀ ਸੇਵਾਵਾਂ ਅਤੇ ਅੰਡਰਗ੍ਰੈਜੂਏਟ ਕਲਾਸਾਂ ਦੇ ਸੰਚਾਲਨ ਨਾਲ ਉੱਤਰ ਪ੍ਰਦੇਸ਼ ਵਿੱਚ ਦੋਵੇਂ ਏਮਜ਼ ਨਿਰਮਾਣ ਦੇ ਮੁਕੰਮਲ ਹੋਣ ਦੇ ਉੱਨਤ ਪੜਾਅ ਤੇ ਹਨ ਪ੍ਰਧਾਨ ਮੰਤਰੀ ਸਵਾਸਥ ਸੁਰਕ੍ਸ਼ਾ ਯੋਜਨਾ ਦੇ ਵੱਖ ਵੱਖ ਪੜਾਵਾਂ ਤਹਿਤ ਐਸਜੀਪੀਜੀਆਈਐਮਐਸ, ਲਖਨਊ ਵਿੱਚ ਐਸਐਸਬੀ'ਜ/ਟ੍ਰੌਮਾ ਸੈਂਟਰ, ਬਨਾਰਸ ਹਿੰਦੂ ਯੂਨੀਵਰਸਟੀ, ਵਾਰਾਣਸੀ ਵਿੱਚ ਇੰਸਟੀਚਿਉਟ ਆਫ ਮੈਡੀਕਲ ਸਾਇੰਸਜ਼, ਅਲੀਗੜ੍ਹ ਮੁਸਲਿਮ ਯੂਨੀਵਰਸਟੀ ਵਿੱਚ ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ, ਝਾਂਸੀ ਵਿੱਚ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ, ਗੋਰਖਪੁਰ ਵਿੱਚ ਬੀਆਰਡੀ ਮੈਡੀਕਲ ਕਾਲਜ, ਮੇਰਠ ਵਿੱਚ ਐਲਐਲਆਰਐਮ ਮੈਡੀਕਲ ਕਾਲਜ ਵਿੱਚ ਅਤਿ ਆਧੁਨਿਕ ਬਲਾਕਾਂ/ਟਰੋਮਾ ਸੈਂਟਰਾਂ ਦਾ ਨਿਰਮਾਣ ਕੰਮ ਮੁਕੰਮਲ ਹੋ ਗਿਆ ਹੈ, ਜਦਕਿ ਸਰਕਾਰੀ ਮੈਡੀਕਲ ਕਾਲਜ (ਆਗਰਾ), ਸਰਕਾਰੀ ਮੈਡੀਕਲ ਕਾਲਜ (ਕਾਨਪੁਰ), ਇੰਸਟੀਚਿਉਟ ਆਫ਼ ਮੈਡੀਕਲ ਸਾਇੰਸਜ਼ (ਬਨਾਰਸ ਹਿੰਦੂ ਯੂਨੀਵਰਸਟੀ, ਵਾਰਾਣਸੀ ਵਿਖੇ ਆਰ.ਆਈ.ਓ. ਦਾ ਕੰਮ ਮੁਕੰਮਲ ਹੋ ਚੁਕਾ ਹੈ ਉਨ੍ਹਾਂ ਨੇ ਸਾਰੇ ਹੀ ਮੌਜੂਦ ਲੋਕਾਂ ਨੂੰ ਇਹ ਵੀ ਦੱਸਿਆ ਕਿ ਰਾਜ ਵਿੱਚ 13 ਨਵੇਂ ਮੈਡੀਕਲ ਕਾਲਜਾਂ ਦੀ ਯੋਜਨਾ ਹੈ ਜੋ ਰਾਜ ਵਿੱਚ ਪਿੱਛਲੇ ਢਾਈ ਸਾਲਾਂ ਦੌਰਾਨ ਨਿਰਮਿਤ ਕੀਤੇ ਗਏ ਮੈਡੀਕਲ ਕਾਲਜਾਂ ਦੀ ਕੁਲ ਗਿਣਤੀ ਨੂੰ 27 ਤੱਕ ਲੈ ਜਾਵੇਗੀ ਇਹ ਮੈਡੀਕਲ ਕਾਲਜ ਬਿਜਨੌਰ, ਗੋਂਡਾ, ਲਲਿਤਪੁਰ, ਚੰਦੌਲੀ, ਬੁਲੰਦਸ਼ਹਿਰ, ਪੀਲੀਭੀਤ, ਕੌਸ਼ਾਂਬੀ, ਅਮੇਠੀ, ਕਾਨਪੁਰ ਦੇਹਾਤ, ਸੁਲਤਾਨਪੁਰ, ਲਖੀਮਪੁਰ, ਰਈਆ ਅਤੇ ਸੋਨੇਭੱਦਰ ਜਿਲਿਆਂ ਵਿੱਚ ਸਥਾਪਤ ਕੀਤੇ ਜਾਣਗੇ

 

ਸ਼੍ਰੀ ਯੋਗੀ ਆਦਿੱਤਿਆਨਾਥ ਨੇ ਪੀਐਮਐੱਸਐੱਸਵਾਈ ਰਾਹੀਂ ਉੱਤਰ ਪ੍ਰਦੇਸ਼ ਵਿੱਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਸਕਾਰਾਤਮਕ ਭੂਮਿਕਾ ਨਿਭਾਉਣ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਇਸ ਯੋਜਨਾ ਅਧੀਨ ਬਣਾਏ ਗਏ ਨਵੇਂ ਸੁਪਰ ਸਪੇਸਿਲਿਟੀ ਬਲਾਕ (ਐਸਐਸਬੀ), ਜਿਸਨੂੰ ਕੋਵਿਡ ਹਸਪਤਾਲ ਵੱਜੋਂ ਤਬਦੀਲ ਕਰ ਦਿੱਤਾ ਗਿਆ ਹੈ, ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੌਾਸਾਂਬੀ, ਚਿੱਤਰਕੋਟ, ਬਾਂਦਾ, ਪ੍ਰਤਾਪਗੜ ਅਤੇ ਮਿਰਜ਼ਾਪੁਰ ਵਰਗੇ ਨੇੜਲੇ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਬਹੁਤ ਲਾਭ ਹੋਵੇਗਾ ਉਨ੍ਹਾਂ ਦੱਸਿਆ ਕਿ ਮਹਾਮਾਰੀ ਦੀ ਸ਼ੁਰੂਆਤ ਵਿੱਚ ਰਾਜ ਦੇ 26 ਜ਼ਿਲ੍ਹਿਆਂ ਵਿਚ ਇਕ ਵੀ ਵੈਂਟੀਲੇਟਰ ਨਹੀਂ ਸੀ, ਪਰ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਰਾਜ ਵਿਚ ਕੋਵਿਡ ਮੈਡੀਕਲ ਬੁਨਿਆਦੀ ਢਾਂਚਾ ਸਥਾਪਤ ਕਰਕੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਕੋਵਿਡ ਮੇਡੀਕਲ ਸਹੂਲਤਾਂ ਨੂੰ ਸ਼ੁਰੂ ਕਰ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਹੁਣ 1.50 ਲੱਖ ਸਮਰਪਿਤ ਬੈਡ ਹਨ ਹਰ ਜ਼ਿਲੇ ਵਿੱਚ ਡੇਢ ਤੋਂ ਦੋ ਲੱਖ ਰੋਜ਼ਾਨਾ ਟੈਸਟ ਹੁੰਦੇ ਹਨ ਅਤੇ ਘੱਟ ਤੋਂ ਘੱਟ ਪੱਧਰ-I ਅਤੇ ਪੱਧਰ-II ਦੀਆਂ ਕੋਵਿਡ ਦੇਖਭਾਲ ਸਹੂਲਤਾਂ ਉਪਲੱਬਧ ਹਨ

ਉੱਤਰ ਪ੍ਰਦੇਸ਼ ਦੇ ਸੰਸਦੀ ਮਾਮਲਿਆਂ ਅਤੇ ਮੈਡੀਕਲ ਸਿੱਖਿਆ ਬਾਰੇ ਮੰਤਰੀ ਸ਼੍ਰੀ ਸੁਰੇਸ਼ ਕੁਮਾਰ ਖੰਨਾ ਨੇ ਇਸ ਸਮਾਰੋਹ ਦੀ ਮੇਜ਼ਬਾਨੀ ਕੀਤੀ ਮੈਡੀਕਲ ਅਤੇ ਸਿਹਤ, ਪਰਿਵਾਰ ਭਲਾਈ, ਮਾਤਾ ਅਤੇ ਬਾਲ ਭਲਾਈ ਮੰਤਰੀ ਜੈ ਪ੍ਰਤਾਪ ਸਿੰਘ ਅਤੇ ਪ੍ਰਯਾਗਰਾਜ ਤੋਂ ਲੋਕ ਸਭਾ ਮੈਂਬਰ ਸ਼੍ਰੀਮਤੀ ਰੀਟਾ ਬਹੁਗੁਣਾ ਜੋਸ਼ੀ ਇਸ ਸਮਾਰੋਹ ਵਿੱਚ ਮੌਜੂਦ ਸਨ

--------------------------------------

ਐਮ.ਵੀ.



(Release ID: 1661899) Visitor Counter : 224