ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਟਰੈਕਟਰਾਂ ਲਈ ਨਿਕਾਸੀ ਮਾਪਦੰਡ ਅਗਲੇ ਸਾਲ ਅਕਤੂਬਰ ਤੋਂ ਅਤੇ ਨਿਰਮਾਣ ਉਪਕਰਣ ਵਾਹਨਾਂ ਲਈ ਅਪ੍ਰੈਲ 2021 ਤੋਂ ਲਾਗੂ ਹੋਣਗੇ
Posted On:
05 OCT 2020 5:59PM by PIB Chandigarh
ਰੋਡ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਸੀਐੱਮਵੀਆਰ 1989 ਵਿੱਚ ਜੀਐੱਸਆਰ 598 (ਈ) ਮਿਤੀ 30 ਸਤੰਬਰ, 2020 ਜ਼ਰੀਏ ਸੋਧ ਨੂੰ ਅਧਿਸੂਚਿਤ ਕੀਤਾ ਹੈ ਜਿਸ ਵਿੱਚ ਟਰੈਕਟਰਾਂ ਲਈ ਨਿਕਾਸੀ ਮਾਪਦੰਡ (ਟੀਆਰਈਐੱਮ ਸਟੇਜ-4) ਅਗਲੇ ਪੜਾਅ ਨੂੰ ਲਾਗੂ ਕਰਨ ਲਈ ਪ੍ਰਯੋਜਿਤ ਮਿਤੀ ਇਸ ਸਾਲ 1 ਅਕਤੂਬਰ ਤੋਂ ਅਗਲੇ ਸਾਲ 1 ਅਕਤੂਬਰ ਤੱਕ ਨੂੰ ਦਰਸਾਇਆ ਗਿਆ ਹੈ।
ਖੇਤੀਬਾੜੀ ਮੰਤਰਾਲੇ ਨੂੰ ਟਰੈਕਟਰ ਨਿਰਮਾਤਾਵਾਂ ਅਤੇ ਖੇਤੀਬਾੜੀ ਐਸੋਸੀਏਸ਼ਨਾਂ ਤੋਂ ਇਸ ਸਬੰਧੀ ਬੇਨਤੀ ਪ੍ਰਾਪਤ ਹੋਈ ਸੀ। ਨਿਰਮਾਣ ਉਪਕਰਣ ਵਾਹਨਾਂ ਲਈ ਨਿਕਾਸੀ ਮਾਪਦੰਡਾਂ ਦੇ ਅਗਲੇ ਪੜਾਅ ਦੀ ਪ੍ਰਯੋਜਿਤ ਮਿਤੀ ਛੇ ਮਹੀਨਿਆਂ ਦੀ ਮੁਹਲਤ ਨਿਰਧਾਰਿਤ ਕਰਦਿਆਂ 1 ਅਪ੍ਰੈਲ 2021 ਤੋਂ ਲਾਗੂ ਹੋਣ ਦਾ ਪ੍ਰਸਤਾਵ ਹੈ।
ਸੋਧ ਹੋਰ ਮੋਟਰ ਵਾਹਨਾਂ ਦੇ ਨਿਕਾਸੀ ਮਾਪਦੰਡਾਂ ਵਿਚਕਾਰ ਭਰਮ ਤੋਂ ਬਚਣ ਦਾ ਵੀ ਯਤਨ ਕਰਦੀ ਹੈ ਜਿਸ ਵਿੱਚ ਬੀਐੱਸ ਦੇ ਮਾਪਦੰਡ ਹਨ ਅਤੇ ਜੋ ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਅਤੇ ਅਜਿਹੇ ਹੋਰ ਉਪਕਰਣਾਂ ਲਈ ਹਨ। ਸੋਧ ਵਿੱਚ ਸ਼ਾਮਲ ਹੈ:
(1) ਖੇਤੀਬਾੜੀ ਮਸ਼ੀਨਰੀ (ਖੇਤੀਬਾੜੀ ਟਰੈਕਟਰਾਂ, ਪਾਵਰ ਟਿੱਲਰਾਂ ਅਤੇ ਕੰਬਾਇੰਡ ਹਾਰਵੈਸਟਰ) ਅਤੇ ਨਿਰਮਾਣ ਉਪਕਰਣ ਵਾਹਨਾਂ ਦੇ ਨਿਕਾਸੀ ਨਿਯਮਾਂ ਨੂੰ ਵੱਖਰਾ ਕਰਨਾ ਅਤੇ
(2) ਭਾਰਤ ਸਟੇਜ (ਸੀਈਵ/ਟੀਆਰਈਐੱਮ)-4 ਅਤੇ ਭਾਰਤ ਸਟੇਜ (ਸੀਈਵੀ/ਟੀਆਰਈਐੱਮ)-5 ਨਿਕਾਸੀ ਮਾਪਦੰਡਾਂ ਦੇ ਨਾਮ ਵਿੱਚ ਤਬਦੀਲੀ
ੳ. ਖੇਤੀਬਾੜੀ ਟਰੈਕਟਰ ਅਤੇ ਹੋਰ ਉਪਕਰਣਾਂ ਲਈ ਟੀਆਰਈਐੱਮ ਸਟੇਜ-4 ਅਤੇ ਟੀਆਰਈਐੱਮ ਸਟੇਜ-6
ਅ. ਸੀਈਵੀ ਸਟੇਜ-ਨਿਰਮਾਣ ਉਪਕਰਣ ਵਾਹਨਾਂ ਲਈ 6 ਅਤੇ ਸੀਈਪੀ ਸਟੇਜ-ਪੰਜ।
ਇਨ੍ਹਾਂ ਨਿਯਮਾਂ ਵਿੱਚ ਸੋਧ ਕਰਨ ਲਈ ਮਸੌਦਾ ਨਿਯਮਾਂ ਨੂੰ 5 ਅਗਸਤ, 2020 ਨੂੰ ਅਧਿਸੂਚਨਾ ਸੰਖਿਆ ਜੀਐੱਸਆਰ 491 (ਈ) ਤਹਿਤ ਪ੍ਰਕਾਸ਼ਿਤ ਕੀਤਾ ਗਿਆ ਹੈ।
*****
ਆਰਸੀਜੇ/ਐੱਮਐੱਸ
(Release ID: 1661879)
Visitor Counter : 141