ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਸਾਉਣੀ ਦੇ ਮਾਰਕੀਟਿੰਗ ਸੀਜ਼ਨ 2020-21 ਲਈ ਐਮਐਸਪੀ 'ਤੇ ਫਸਲਾਂ ਦੀ ਖਰੀਦ ਜਾਰੀ
ਸਾਰੇ ਰਾਜਾਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਚੱਲ ਰਹੀ ਹੈ ; ਕੁਝ ਰਾਜਾਂ ਵਿੱਚ ਦਾਲਾਂ ਅਤੇ ਤੇਲ ਬੀਜਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ
ਐਮਐਸਪੀ 'ਤੇ ਮੂੰਗ ਅਤੇ ਕੋਪਰਾ ਦੀ ਖਰੀਦ ਵੀ ਸ਼ੁਰੂ ਹੋਈ
Posted On:
05 OCT 2020 7:30PM by PIB Chandigarh
ਸਾਉਣੀ ਦੇ ਮਾਰਕੀਟਿੰਗ ਸੀਜ਼ਨ 2020-21 ਦੀ ਆਮਦ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਸਰਕਾਰ ਪਿਛਲੇ ਸੀਜ਼ਨਾਂ ਦੀਆਂ ਮੌਜੂਦਾ ਐਮਐਸਪੀ ਸਕੀਮਾਂ ਦੇ ਅਨੁਸਾਰ ਕਿਸਾਨਾਂ ਤੋਂ ਐਮਐਸਪੀ 'ਤੇ ਸਾਉਣੀ 2020-21 ਫਸਲਾਂ ਦੀ ਖਰੀਦ ਕਰਨ ਲਈ ਸਹਿਮਤ ਹੈ ।
2020-21 ਲਈ ਝੋਨੇ ਦੀ ਖਰੀਦ ਰਾਜਾਂ ਵਿੱਚ ਸੁਚਾਰੂ ਢੰਗ ਨਾਲ ਚੱਲ ਰਹੀ ਹੈ । 04.10.2020 ਨੂੰ ਸਾਉਣੀ ਦੇ ਮਾਰਕੀਟਿੰਗ ਸੀਜ਼ਨ 2020-21 ਵਿੱਚ ਝੋਨੇ ਦੀ ਕੁੱਲ ਖਰੀਦ 8,00,389 ਮੀਟ੍ਰਿਕ ਟਨ ਹੈ । ਲਾਭਪਾਤਰੀਆਂ ਦੀ ਕੁੱਲ ਸੰਖਿਆ 62518 ਹੈ ਅਤੇ ਹੁਣ ਤੱਕ ਐਮਐਸਪੀ ਤਹਿਤ ਕੁੱਲ 1,511.135 ਕਰੋੜ ਰੁਪਏ ਦਾ ਲੈਣ ਦੇਣ ਕੀਤਾ ਗਿਆ ਹੈ ।
ਇਸ ਤੋਂ ਇਲਾਵਾ ਰਾਜਾਂ ਦੇ ਪ੍ਰਸਤਾਵ ਦੇ ਅਧਾਰ 'ਤੇ ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ ਅਤੇ ਹਰਿਆਣਾ ਰਾਜਾਂ ਲਈ ਸਾਉਣੀ ਮਾਰਕੀਟਿੰਗ ਸੀਜ਼ਨ 2020 ਲਈ ਦਾਲ ਅਤੇ ਤੇਲ ਬੀਜਾਂ ਦੀ 28.40 ਮੀਟ੍ਰਿਕ ਟਨ ਦੀ ਖਰੀਦ ਲਈ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਰਾਜ ਲਈ ਕੋਪਰਾ ਦੀ 1.23 ਲੱਖ ਮੀਟ੍ਰਿਕ ਟਨ ਨੂੰ ਮਨਜ਼ੂਰੀ ਦਿੱਤੀ ਗਈ । ਦੂਜੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਵੀ ਦਾਲਾਂ, ਤੇਲ ਬੀਜਾਂ ਅਤੇ ਕੋਪਰਾ ਦੀ ਕੀਮਤ ਸਹਾਇਤਾ ਯੋਜਨਾ (ਪੀਐੱਸਐੱਸ) ਦੇ ਖਰੀਦ ਲਈ ਪ੍ਰਸਤਾਵਾਂ ਦੀ ਪ੍ਰਾਪਤੀ 'ਤੇ ਪ੍ਰਵਾਨਗੀ ਦਿੱਤੀ ਜਾਏਗੀ ਤਾਂ ਜੋ ਇਨ੍ਹਾਂ ਫਸਲਾਂ ਦੇ ਐੱਫਏਕਿਊ ਗਰੇਡ ਦੀ ਖਰੀਦ ਸਾਲ 2020-21 ਲਈ ਸਿੱਧੇ ਰਜਿਸਟਰਡ ਕਿਸਾਨਾਂ ਤੋਂ ਸੂਚਿਤ ਐਮਐਸਪੀ 'ਤੇ ਕੀਤੀ ਜਾ ਸਕੇ ,ਜੇਕਰ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੇਂਦਰੀ ਨੋਡਲ ਏਜੰਸੀਆਂ ਵਲੋਂ ਰਾਜ ਦੀਆਂ ਨਾਮਜ਼ਦ ਖਰੀਦ ਏਜੰਸੀਆਂ ਰਾਹੀਂ ਸੂਚਿਤ ਵਾਢੀ ਦੇ ਸੀਜ਼ਨ ਦੌਰਾਨ ਮੰਡੀ ਦੀ ਕੀਮਤ ਐਮਐਸਪੀ ਤੋਂ ਹੇਠਾਂ ਜਾਂਦੀ ਹੈ ।

04.10.2020 ਤੱਕ, ਸਰਕਾਰ ਨੇ ਆਪਣੀਆਂ ਨੋਡਲ ਏਜੰਸੀਆਂ ਰਾਹੀਂ 103.40 ਮੀਟ੍ਰਿਕ ਟਨ ਮੂੰਗ ਦੀ ਖਰੀਦ ਕੀਤੀ ਹੈ, ਜਿਸ ਵਿੱਚ ਐਮਐਸਪੀ ਦੀ ਕੀਮਤ 74 ਲੱਖ ਰੁਪਏ ਹੈ, ਜਿਸ ਨਾਲ ਤਾਮਿਲਨਾਡੂ ਅਤੇ ਹਰਿਆਣਾ ਵਿੱਚ 85 ਕਿਸਾਨਾਂ ਨੂੰ ਲਾਭ ਪਹੁੰਚਿਆ ਹੈ । ਇਸੇ ਤਰ੍ਹਾਂ, 5,089 ਮੀਟ੍ਰਿਕ ਟਨ ਕੋਪਰਾ ਦੀ ਖਰੀਦ ਕੀਤੀ ਗਈ ਹੈ ਜਿਸ ਐਮਐਸਪੀ ਮੁੱਲ 52.40 ਕਰੋੜ ਰੁਪਏ ਹੈ,ਜਿਸ ਨਾਲ ਕਰਨਾਟਕ ਅਤੇ ਤਾਮਿਲਨਾਡੂ ਦੇ 3961 ਕਿਸਾਨਾਂ ਨੂੰ ਲਾਭ ਮਿਲਿਆ ਹੈ ।
ਆਂਧਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਕੇਰਲ ਲਈ 1.23 ਲੱਖ ਮੀਟ੍ਰਿਕ ਟਨ ਦੀ ਖਰੀਦ ਨੂੰ ਮਨਜ਼ੂਰੀ ਗਈ ਹੈ । ਮਿਲਿੰਗ ਅਤੇ ਬਾਲ ਕੋਪਰਾ ਦੇ ਸੰਬੰਧ ਵਿੱਚ ਕੀਮਤਾਂ ਐਮਐਸਪੀ ਤੋਂ ਉੱਪਰ ਚੱਲ ਰਹੀਆਂ ਹਨ । ਸਬੰਧਤ ਰਾਜ ਦੀਆਂ ਸਰਕਾਰਾਂ ਮੂੰਗ ਦੇ ਸਬੰਧ ਵਿੱਚ ਖਰੀਦ ਸ਼ੁਰੂ ਕਰਨ ਦੇ ਪ੍ਰਬੰਧ ਕਰ ਰਹੀਆਂ ਹਨ । ਮਾਂਹ ਅਤੇ ਕੋਪਰਾ ਦੇ ਸੰਬੰਧ ਵਿੱਚ, ਬਾਜ਼ਾਰ ਦੀਆਂ ਕੀਮਤਾਂ ਐਮਐਸਪੀ ਤੋਂ ਉੱਪਰ ਚੱਲ ਰਹੀਆਂ ਹਨ ।
ਸਾਉਣੀ ਮਾਰਕੀਟਿੰਗ ਸੀਜ਼ਨ 2020-21 ਦੌਰਾਨ ਕਪਾਹ ਦੇ ਬੀਜ ਦੀ ਖਰੀਦ ਵੀ 1 ਅਕਤੂਬਰ 2020 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 4 ਅਕਤੂਬਰ 2020 ਤੱਕ, ਭਾਰਤੀ ਕਪਾਹ ਨਿਗਮ ਨੇ ਐਮਐਸਪੀ ਦੇ ਅਧੀਨ 147 ਗੰਢਾਂ ਦੀ ਖਰੀਦ ਕੀਤੀ ਹੈ, ਜਿਸ ਤਹਿਤ 40.80 ਲੱਖ ਰੁਪਏ ਦਾ ਲਾਭ ਹਰਿਆਣੇ ਦੇ 29 ਕਿਸਾਨਾਂ ਨੂੰ ਦਿੱਤਾ ਗਿਆ ਹੈ।

****
ਏਪੀ / ਐਮਐਸ
(Release ID: 1661878)