ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਬਾਇਓਟੈਕਨੋਲੋਜੀ ਵਿਭਾਗ-ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (DBT-THSTI) ਨੂੰ ਸੀਈਪੀਆਈ (CEPI) ਦੁਆਰਾ ਕੋਵਿਡ–19 ਵੈਕਸੀਨ ਦੇ ਮੁੱਲਾਂਕਣ ਲਈ ਇੱਕ ‘ਗਲੋਬਲ ਬਾਇਓਐਸੇ ਲੈਬੋਰੇਟਰੀ’ ਵਜੋਂ ਮਾਨਤਾ
Posted On:
05 OCT 2020 6:58PM by PIB Chandigarh
ਬਾਇਓਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ’ (THSTI) ਨੂੰ ਹੁਣ ਸੀਈਪੀਆਈ (CEPI) ਦੁਆਰਾ ਕੋਵਿਡ–19 ਵੈਕਸੀਨਾਂ ਦੇ ਕੇਂਦਰੀਕ੍ਰਿਤ ਮੁੱਲਾਂਕਣ ਲਈ ਇੱਕ ‘ਲੈਬੋਰੇਟਰੀਜ਼ ਦੇ ਗਲੋਬਲ ਨੈੱਟਵਰਕ’ ਵਜੋਂ ਮਾਨਤਾ ਦੇ ਦਿੱਤੀ ਗਈ ਹੈ। CEPI ਨੈੱਟਵਰਕ ਵਿੱਚ ਪਹਿਲਾਂ ਛੇ ਲੈਬੋਰੇਟਰੀਆਂ ਸ਼ਾਮਲ ਹੋਣਗੀਆਂ ਤੇ ਕੈਨੇਡਾ, ਇੰਗਲੈਂਡ, ਇਟਲੀ, ਨੀਦਰਲੈਂਡਜ਼, ਬੰਗਲਾਦੇਸ਼ ਅਤੇ ਭਾਰਤ ਵਿੱਚ ਇੱਕ–ਇੱਕ ਲੈਬੋਰੇਟਰੀ ਹੋਵੇਗੀ। CEPI ਗਲੋਬਲ ਨੈੱਟਵਰਕ ਅਧੀਨ ਉਨ੍ਹਾਂ ਹੀ ਰਸਾਇਣਕ ਏਜੰਟਾਂ ਦੀ ਵਰਤੋਂ ਕਰੇਗੀ ਤੇ ਵਿਕਾਸ ਤੇ ਪਰੀਖਣ ਅਧੀਨ ਬਹੁ–ਭਾਂਤ ਦੇ ਵੈਕਸੀਨ ਉਮੀਦਵਾਰਾਂ ਦੇ ਰੋਗ–ਪ੍ਰਤੀਰੋਧਕ ਹੁੰਗਾਰੇ ਨੂੰ ਨਾਪਣ ਲਈ ਪ੍ਰੋਟੋਕੋਲਸ ਦੇ ਸਾਂਝੇ ਸੈੱਟ ਦੀ ਪਾਲਣਾ ਕਰੇਗੀ। ਇੰਝ ਵੈਕਸੀਨ ਦੇ ਪਰੀਖਣ ਦੀ ਪ੍ਰਕਿਰਿਆ ਵਿੱਚ ਇੱਕਸੁਰਤਾ ਆਵੇਗੀ ਅਤੇ ਵੈਕਸੀਨ ਦੇ ਵਿਭਿੰਨ ਉਮੀਦਵਾਰਾਂ ਦੀ ਤੁਲਨਾ ਕੀਤੀ ਜਾ ਸਕੇਗੀ ਅਤੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਉਮੀਦਵਾਰ ਦੀ ਚੋਣ ਕਰਨ ਵਿੱਚ ਤੇਜ਼ੀ ਆ ਸਕੇਗੀ। BSL-3 ਸੁਵਿਧਾ ਦੀ ਸਥਾਪਨਾ ਲਈ Ind-CEPI ਮਿਸ਼ਨ – ਮੰਚ ਟੈਕਨੋਲੋਜੀਆਂ ਲਈ ਇੱਕ ਟ੍ਰਾਂਸਲੇਸ਼ਨਲ ਲੈਬੋਰੇਟਰੀ ਹੈ ਅਤੇ ਕਲੀਨਿਕਲ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਨਾਪਣ ਲਈ ਐਸੇਜ਼ (ਸਥਿਤੀ ਦੇ ਮੁੱਲਾਂਕਣਾਂ) ਦੇ ਵਿਕਾਸ ਲਈ ਇੱਕ ਬਾਇਓਐਸੇ ਲੈਬੋਰੇਟਰੀ ਹੈ। THSTI ’ਚ ਬਾਇਓਐਸੇ ਲੈਬੋਰੇਟਰੀ ਦਾ ਅਧਿਕਾਰ ਵਿਸ਼ਵ–ਪੱਧਰੀ ਮਾਪਦੰਡਾਂ ਅਨੁਸਾਰ ਵੈਕਸੀਨ ਵਿਕਾਸ ਲਈ ਸੁਵਿਧਾਜਨਕ ਐਸੇਜ਼ ਮੁਹੱਈਆ ਕਰਵਾਉਣਾ ਹੈ।
ਬਾਇਓਟੈਕਨੋਲੋਜੀ ਵਿਭਾਗ, ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ ਅਤੇ ਭਾਰਤ ਸਰਕਾਰ; IndCEPI ਮਿਸ਼ਨ – ‘ਤੇਜ਼ ਰਫ਼ਤਾਰ ਵੈਕਸੀਨ ਵਿਕਾਸ ਰਾਹੀਂ ਭਾਰਤ ਉੱਤੇ ਕੇਂਦ੍ਰਿਤ ਮਹਾਮਾਰੀ ਦੀ ਤਿਆਰੀ: ਭਾਰਤੀ ਵੈਕਸੀਨ ਵਿਕਾਸ ਦੀ ਮਦਦ’ ਲਾਗੂ ਕਰ ਰਹੇ ਹਨ। ਇਸ ਮਿਸ਼ਨ ਦੇ ਉਦੇਸ਼ ‘ਨਵੀਨ ਖੋਜ ਲਈ ਮਹਾਮਾਰੀ ਤਿਆਰੀ ਦੇ ਗੱਠਜੋੜ ਦੀ ਵਿਸ਼ਵ–ਪੱਧਰੀ ਪਹਿਲ’ ਦੇ ਅਨੁਕੂਲ ਹਨ ਅਤੇ ਉਨ੍ਹਾਂ ਦਾ ਉਦੇਸ਼ ਭਾਰਤ ਵਿੱਚ ਮਹਾਮਾਰੀ ਸੰਭਾਵਨਾ ਦੇ ਰੋਗਾਂ ਲਈ ਵੈਕਸੀਨਾਂ ਅਤੇ ਸਬੰਧਤ ਸਮਰੱਥਾਵਾਂ/ਤਕਨਾਲੋਜੀਆਂ ਦਾ ਵਿਕਾਸ ਮਜ਼ਬੂਤ ਕਰਨਾ ਹੈ।
ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ. ਰੇਣੂ ਸਵਰੂਪ ਨੇ ਕਿਹਾ: ‘ਭਾਰਤ ਸਰਕਾਰ ਦਾ ਬਾਇਓਟੈਕਨੋਲੋਜੀ ਵਿਭਾਗ ਕੋਵਿਡ–19 ਵੈਕਸੀਨ ਦੇ ਵਿਕਾਸ ਤੇ ਪਰਖ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਮਰਥਨ ਕਰ ਰਿਹਾ ਹੈ। 30 ਤੋਂ ਵੱਧ ਵੈਕਸੀਨਾਂ ਵਿਕਾਸ ਦੇ ਵਿਭਿੰਨ ਪੜਾਵਾਂ ’ਤੇ ਹਨ; ਜਿਨ੍ਹਾਂ ਵਿੱਚੋਂ 3 ਮਨੁੱਖੀ ਪਰੀਖਣ ਹਨ ਅਤੇ ਲਗਭਗ 4 ਪਰੀਖਣ ਪ੍ਰੀਕਲੀਨਿਕਲ ਦੇ ਅਗਾਂਹਵਧੂ ਪੜਾਵਾਂ ’ਤੇ ਹਨ। ਸਾਨੂੰ ਬਹੁਤ ਜ਼ਿਆਦਾ ਖ਼ੁਸ਼ੀ ਹੈ ਕਿ ਬਾਇਓਟੈਕਨੋਲੋਜੀ ਵਿਭਾਗ ਦੇ ਇੱਕ ਖ਼ੁਦਮੁਖਤਿਆਰ ਸੰਸਥਾਨ ‘ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ’ ਵਿਖੇ ਬਾਇਓਐਸੇ ਲੈਬੋਰੇਟਰੀ ਦੀ ਸ਼ਨਾਖ਼ਤ CEPI ਦੁਆਰਾ ਵਿਸ਼ਵ–ਪੱਧਰੀ ਵਿਕਾਸ ਅਧੀਨ ਕੋਵਿਡ–19 ਵੈਕਸੀਨਾਂ ਵਾਸਤੇ ਕੇਂਦਰੀਕ੍ਰਿਤ ਇਮਿਯੂਨੋਐਸੇ ਮੁੱਲਾਂਕਣ ਲਈ ਕੀਤੀ ਗਈ ਹੈ। ਇਹ ਵਿਸ਼ਵ ਦੀਆਂ ਹੋਰ ਲੈਬੋਰੇਟਰੀਆਂ ਨਾਲ ਤੁਲਨਾਤਮਕ ਅਧਿਐਨ ਕਰਨ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਇਹ ਵਿਸ਼ਵ–ਪੱਧਰੀ ਨੈੱਟਵਰਕ ਦਾ ਇੱਕ ਅਹਿਮ ਭਾਗ ਹੋਵੇਗਾ। ਇਹ IndCEPI ਅਤੇ CEPI ਭਾਈਵਾਲੀ ਦੀ ਇੰਕ ਹੋਰ ਸ਼ਾਨਦਾਰ ਮਿਸਾਲ ਹੈ।’
****
ਐੱਨਬੀ/ਕੇਜੀਐੱਸ(ਡੀਬੀਟੀ ਰਿਲੀਜ਼)
(Release ID: 1661867)
Visitor Counter : 260