ਰੇਲ ਮੰਤਰਾਲਾ

ਕੇਂਦਰੀ ਰੇਲ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਫੁਲਬਾਗਾਨ ਮੈਟਰੋ ਸਟੇਸ਼ਨ ਦਾ ਉਦਘਾਟਨ ਕੀਤਾ

ਪੂਰਵ-ਪੱਛਮ ਮੈਟਰੋ ਸੇਵਾ ਦਾ ਫੁਲਬਾਗਾਨ ਤੱਕ ਵਿਸਤਾਰ

Posted On: 04 OCT 2020 6:57PM by PIB Chandigarh

ਕੇਂਦਰੀ ਰੇਲ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਯਾਨੀ 4 ਅਕਤੂਬਰ, 2020 ਨੂੰ ਪੂਰਵ-ਪੱਛਮ ਮੈਟਰੋ ਦੇ ਫੁਲਬਾਗਾਨ ਮੈਟਰੋ ਸਟੇਸ਼ਨ ਦਾ ਉਦਘਾਟਨ ਕੀਤਾਸ਼੍ਰੀ ਗੋਇਲ ਨੇ ਵੀਡੀਓ ਲਿੰਕ ਦੇ ਜ਼ਰੀਏ ਫੁਲ ਬਾਗਾਨ ਦੇ ਨਵੇਂ ਸਟੇਸ਼ਨ ਤੋਂ ਪਹਿਲੀ ਟ੍ਰੇਨ ਨੂੰ ਰਵਾਨਾ ਕੀਤਾਆਪਣੇ ਸੰਬੋਧਨ ਵਿੱਚ ਕੋਵਿਡ-19 ਮਹਾਮਾਰੀ ਦੇ ਵਿੱਚ ਫੁਲਬਾਗਾਨ ਸਟੇਸ਼ਨ ਦਾ ਕਾਰਜ ਪੂਰਾ ਕਰਨ ਦੇ ਲਈ ਕੀਤੀ ਗਈ ਵਾਧੂ ਪਹਿਲ ਦੇ ਲਈ ਸਭ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਸਾਲਟ ਲੇਕ ਸਟੇਡੀਅਮ ਤੋਂ ਲੈ ਕੇ ਫੁਲਬਾਗਾਨ (1.665 ਕਿਲੋਮੀਟਰ ਦੀ ਦੂਰੀ) ਤੱਕ ਮੈਟਰੋ ਦੇ ਵਿਸਤਾਰ ਨਾਲ ਰੋਜ਼ ਆਉਣ-ਜਾਣ ਵਾਲੇ ਲੋਕਾਂ ਨੂੰ ਸਿਆਲਦਾਹ ਸਟੇਸ਼ਨ ਦੇ ਨੇੜੇ ਹੋਣ ਕਾਰਨ ਕਾਫੀ ਮਦਦ ਮਿਲੇਗੀਇਸ ਨੂੰ ਦੁਰਗਾ ਪੂਜਾ ਦਾ ਤੋਹਫਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਲਕਾਤਾ ਵਿੱਚ ਮੈਟਰੋ ਸਭ ਤੋਂ ਸੁਰੱਖਿਅਤ, ਸਭ ਤੋਂ ਸਾਫ਼ ਅਤੇ ਆਵਾਜਾਈ ਦੀ ਸਭ ਤੋਂ ਤੇਜ਼ ਵਿਵਸਥਾ ਹੈ

ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇ ਜ਼ਮੀਨ ਉਪਲਬਧ ਕਰ ਦਿੱਤੀ ਜਾਵੇ ਅਤੇ ਕਬਜ਼ੇ ਨੂੰ ਖ਼ਤਮ ਕਰ ਦਿੱਤਾ ਜਾਵੇ ਤਾਂ ਕਿਸੇ ਵੀ ਰੇਲ ਪ੍ਰੋਜੈਕਟ ਵਿੱਚ ਪੈਸਾ ਔਕੜ ਨਹੀਂ ਬਣੇਗਾ

ਵਾਤਾਵਰਣ, ਜੰਗਲ ਅਤੇ ਜਲਵਾਯੂ ਬਦਲਾਅ ਰਾਜ ਮੰਤਰੀ ਸ਼੍ਰੀ ਬਾਬੁਲ ਸੁਪਰਿਓ ਨੇ ਰੇਲਵੇ ਅਤੇ ਵਣਜ ਅਤੇ ਉਦਯੋਗ ਮੰਤਰੀ ਨੂੰ ਇਸ ਆਧੁਨਿਕ ਅਤੇ ਖੂਬਸੂਰਤ ਫੁਲਬਾਗਾਨ ਮੈਟਰੋ ਸਟੇਸ਼ਨ ਨੂੰ ਐਨੀ ਜਲਦੀ ਤਿਆਰ ਕਰਨ ਲਈ ਕੀਤੀ ਗਈ ਪਹਿਲ ਲਈ ਵਧਾਈ ਦਿੱਤੀਉਨ੍ਹਾਂ ਨੇ ਆਸ ਜਾਹਰ ਕੀਤੀ ਕਿ ਆਉਣ ਵਾਲੇ ਦਿਨਾਂ ਵਿੱਚ ਪੂਰਵ-ਪੱਛਮ ਮੈਟਰੋ ਦੇ ਇਸ ਵਿਸਤਾਰ ਕਾਰਨ ਲੋਕ ਸਿਆਲਦਾਹ ਸਟੇਸ਼ਨ ਅਸਾਨੀ ਨਾਲ ਆ-ਜਾ ਸਕਣਗੇ

ਇਸ ਸਮਾਗਮ ਵਿੱਚ ਔਰਤਾਂ ਅਤੇ ਬਾਲ ਵਿਕਾਸ ਰਾਜ ਮੰਤਰੀ ਸ਼੍ਰੀਮਤੀ ਦੇਬਾਸ਼੍ਰੀ ਚੌਧਰੀ ਵੀ ਮੌਜੂਦ ਸਨ ਉਨ੍ਹਾਂ ਨੇ ਫੁਲਬਾਗਾਨ ਸਟੇਸ਼ਨ ਦੇ ਚਾਲੂ ਹੋਣ ’ਤੇ ਖੁਸ਼ੀ ਜਾਹਰ ਕੀਤੀ

ਮੈਟਰੋ ਰੇਲਵੇ ਦੇ ਮਹਾਂਪ੍ਰਬੰਧਕ ਸ਼੍ਰੀ ਮਨੋਜ ਜੋਸ਼ੀ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਦੱਸਿਆ ਕਿ ਕਿਵੇਂ ਇਸ ਸਟੇਸ਼ਨ ਦੇ ਖੁੱਲਣ ਨਾਲ ਮੈਟਰੋ ਯਾਤਰੀਆਂ ਨੂੰ ਸਾਲਟ ਲੇਕ ਸੈਕਟਰ 5 ਵਿੱਚ ਆਈਟੀ ਕੇਂਦਰ, ਅੰਤਰਰਾਸ਼ਟਰੀ ਬਸ ਟਰਮੀਨਲ ਅਤੇ ਕਰੁਣਾਮਈ ਵਿੱਚ ਮੇਲ ਗ੍ਰਾਉਂਡ, ਸੈਂਟਰਲ ਪਾਰਕ ਵਿੱਚ ਮਹੱਤਵਪੂਰਨ ਸਰਕਾਰੀ ਦਫ਼ਤਰਾਂ ਅਤੇ ਪ੍ਰਸਿੱਧ ਵਿਵੇਕਾਨੰਦ ਯੁਵਾ ਭਾਰਤੀ ਕਰੀਰੰਗਨ (ਸਾਲਟ ਲੇਕ ਸਟੇਡੀਅਮ) ਪਹੁੰਚਣ ਵਿੱਚ ਸੌਖ ਹੋਵੇਗੀ

ਇਸ ਪ੍ਰੋਜੈਕਟ ਦੀ ਕੁੱਲ ਲੰਬਾਈ 16.5 ਕਿਲੋਮੀਟਰ ਹੈ ਅਤੇ ਇਸ ’ਤੇ ਕੁੱਲ ਅਨੁਮਾਨਤ ਲਾਗਤ 8574.98 ਕਰੋੜ ਰੁਪਏ ਆਈ ਹੈਇਹ ਹੁਗਲੀ ਨਦੀ ਦੇ ਪੱਛਮੀ ਤੱਟ ਤੇ ਹਾਵੜਾ ਨੂੰ ਪੂਰਬੀ ਤੱਟ ’ਤੇ ਸਾਲਟ ਲੇਕ ਸਿਟੀ ਨਾਲ ਜੋੜੇਗੀ

ਸਾਲਟ ਲੇਕ ਸਟੇਡੀਅਮ ਤੋਂ ਸਾਲਟ ਲੇਕ ਸੈਕਟਰ 5 ਤੱਕ ਪੂਰਵ-ਪੱਛਮ ਮੈਟਰੋ ਦੇ ਪਹਿਲੇ ਹਿੱਸੇ ਦਾ ਉਦਘਾਟਨ ਮਾਣਯੋਗ ਰੇਲ, ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 13 ਫ਼ਰਵਰੀ, 2020 ਨੂੰ ਕੀਤਾ ਸੀ

ਫੁਲਬਾਗਾਨ ਸਟੇਸ਼ਨ ਤੋਂ ਕਾਰੋਬਾਰੀ ਸੇਵਾਵਾਂ 5 ਅਕਤੂਬਰ 2020 (ਸੋਮਵਾਰ) ਤੋਂ ਸ਼ੁਰੂ ਹੋਣਗੀਆਂਸਾਲਟ ਲੇਕ ਸੈਕਟਰ ਤੋਂ ਫੁਲਬਾਗਾਨ ਲਈ 30 ਮਿੰਟ ਦੇ ਫ਼ਰਕ ਨਾਲ ਸਵੇਰੇ 8 ਵਜੇ ਤੋਂ ਰਾਤ 7.50 ਤੱਕ ਰੋਜਾਨਾ 48 ਸੇਵਾਵਾਂ ਚੱਲਣਗੀਆਂਅੰਤਮ ਸੇਵਾ ਸਾਲਟ ਲੇਕ ਸੈਕਟਰ 5 ਅਤੇ ਫੁੱਟਬਾਲ ਸਟੇਸ਼ਨ ਤੋਂ ਰਾਤ 7.30 ਵਜੇ ਸ਼ੁਰੂ ਹੋਵੇਗੀਐਤਵਾਰ ਨੂੰ ਕੋਈ ਸੇਵਾ ਨਹੀਂ ਹੋਵੇਗੀ

*****

ਡੀਜੇਐੱਨ/ਐੱਮਕੇਵੀ
 



(Release ID: 1661771) Visitor Counter : 165