ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਗਾਂਧੀ, ਅਹਿਮਦਾਬਾਦ ਅਤੇ ਨਮਕ ਮਾਰਚ 'ਤੇ ‘ਦੇਖੋ ਅਪਨਾ ਦੇਸ਼’ ਵੈਬਿਨਾਰ ਸੀਰੀਜ਼ ਦਾ 58 ਵਾਂ ਸੈਸ਼ਨ ਆਯੋਜਿਤ ਕੀਤਾ

Posted On: 04 OCT 2020 12:39PM by PIB Chandigarh

 

ਇਸ ਸਾਲ ਸੈਰ-ਸਪਾਟਾ ਮੰਤਰਾਲਾ ਰਾਸ਼ਟਰ ਪਿਤਾ ਨੂੰ ਇਸ ਜਨਮ ਦਿਵਸ ਮੌਕੇ ਵੈਬ ਸਕ੍ਰੀਨ 'ਤੇ 1 ਅਕਤੂਬਰ ਤੋਂ ਸ਼ੁਰੂ ਹੋਈ ਵੈਬਿਨਾਰਾਂ ਦੀ ਇਕ ਲੜੀ ਨਾਲ ਉਨ੍ਹਾਂ ਦੇ ਫ਼ਲਸਫ਼ਿਆਂ ਅਤੇ ਉਪਦੇਸ਼ਾਂ ਨੂੰ ਦਾ ਵਿਖਿਆਖਿਆਨ ਕਰਕੇ ਸਲਾਮ ਕਰ ਰਿਹਾ ਹੈ। ਇਸ ਲੜੀ ਵਿਚ, ਮੰਤਰਾਲੇ ਨੇ 3 ਅਕਤੂਬਰ 2020 ਨੂੰ ਗਾਂਧੀ, ਅਹਿਮਦਾਬਾਦ ਅਤੇ ਸਾਲਟ ਮਾਰਚ ਨਾਮਕ ਇਕ ਸੈਸ਼ਨ ਪੇਸ਼ ਕੀਤਾ।

 ‘ਦੇਖੋ ਅਪਨਾ ਦੇਸ਼’ ਵੈਬਿਨਾਰ ਲੜੀ ਦਾ ਇਹ 58ਵਾਂ ਸੈਸ਼ਨ ਗਾਂਧੀ ਜੀ ਦੇ ਅਹਿਮਦਾਬਾਦ ਵਿਚ ਪ੍ਰਵਾਸ ਅਤੇ ਸਾਲਟ ਮਾਰਚ ਉੱਤੇ ਕੇਂਦ੍ਰਿਤ ਹੈ।

 

 1915 ਵਿਚ ਦੱਖਣੀ ਅਫਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਗਾਂਧੀ ਜੀ ਨੂੰ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਨੇ ਪੂਰੇ ਭਾਰਤ ਦੀ ਯਾਤਰਾ ਕਰਨ ਅਤੇ ਆਜ਼ਾਦੀ ਦੀ ਲਹਿਰ ਸ਼ੁਰੂ ਕਰਨ ਲਈ ਆਪਣੀ ਭਵਿੱਖ ਦੀ ਜਗ੍ਹਾ ਤੈਅ ਕਰਨ ਦੀ ਸਲਾਹ ਦਿੱਤੀ। ਗਾਂਧੀ ਜੀ ਨੇ ਆਖਰਕਾਰ ਅਹਿਮਦਾਬਾਦ ਨੂੰ ਚੁਣਿਆ ਅਤੇ 12 ਮਾਰਚ 1930 ਤੱਕ ਉਥੇ ਰਹੇ ਜਦੋਂ ਉਹ, 6 ਅਪ੍ਰੈਲ ਦੀ ਸਵੇਰ ਨੂੰ ਨਮਕ ਐਕਟ ਨੂੰ ਤੋੜਨ ਲਈ, ਮਸ਼ਹੂਰ ਡਾਂਡੀ ਮਾਰਚ ਲਈ ਰਵਾਨਾ ਹੋਏ ਅਤੇ ਆਖਰਕਾਰ 5 ਮਈ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਪੁਣੇ ਲੈ ਜਾਇਆ ਗਿਆ।



 

 ਵੈਬਿਨਾਰ ਸ਼੍ਰੀ ਜੇਨੂ ਦੀਵਾਨ, ਮੈਨੇਜਿੰਗ ਡਾਇਰੈਕਟਰ ਅਤੇ ਕਮਿਸ਼ਨਰ, ਗੁਜਰਾਤ ਟੂਰਿਜ਼ਮ ਅਤੇ ਸ਼੍ਰੀ ਦੇਬਾਸ਼ੀਸ਼ ਨਾਇਕ:ਮੈਂਬਰ ਸਕੱਤਰ ਅਤੇ ਸਲਾਹਕਾਰ-ਡਾਂਡੀ ਪੱਥ ਵਿਰਾਸਤ ਪ੍ਰਬੰਧਨ ਕੇਂਦਰ ਅਤੇ ਆਨਰੇਰੀ  ਡਾਇਰੈਕਟਰ- ਓਰੀਐਂਟਲ ਸਟੱਡੀਜ਼ ਅਤੇ ਵਿਰਾਸਤ ਪ੍ਰਬੰਧਨ ਸਰੋਤ ਕੇਂਦਰ,  ਗੁਜਰਾਤ ਵਿਦਿਆਪੀਠ ਦੁਆਰਾ ਪੇਸ਼ ਕੀਤਾ ਗਿਆ।

 

ਵੈਬਿਨਾਰ ਸ਼ੁਰੂ ਕਰਦੇ ਹੋਏ, ਸ਼੍ਰੀ ਜੇਨੂ ਦੀਵਾਨ ਨੇ ਗੁਜਰਾਤ ਸਰਕਾਰ ਦੁਆਰਾ ਟੂਰਿਜ਼ਮ ਮੰਤਰਾਲੇ ਪਾਸ ਮਹਾਤਮਾ ਗਾਂਧੀ ਨਾਲ ਜੁੜੇ ਉਨ੍ਹਾਂ ਸਥਾਨਾਂ ਦੀ ਪਛਾਣ ਕਰਨ ਅਤੇ ਅਹਿਮਦਾਬਾਦ - ਰਾਜਕੋਟ-ਪੋਰਬੰਦਰ-ਬਾਰਦੋਲੀ-ਡਾਂਡੀ ਨੂੰ  ਕਵਰ ਕਰਨ ਵਾਲੇ ਗਾਂਧੀ ਸਰਕਟ ਅਧੀਨ ਸੈਲਾਨੀਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕੀਤੀ ਪਹਿਲ ਬਾਰੇ ਪੇਸ਼ਕਾਰੀ ਕੀਤੀ, ਜਿਸ ਨੂੰ ਸੈਰ-ਸਪਾਟਾ ਮੰਤਰਾਲੇ ਦੀ ਸਵਦੇਸ਼ ਦਰਸ਼ਨ ਸਕੀਮ ਤਹਿਤ ਲਿਆ ਗਿਆ ਅਤੇ ਪ੍ਰਵਾਨਗੀ ਦਿੱਤੀ ਗਈ।  ਉਨ੍ਹਾਂ ਜ਼ਿਕਰ ਕੀਤਾ ਕਿ ਕਿਵੇਂ ਗੁਜਰਾਤ ਸਰਕਾਰ ਸਾਈਕਲ ਯਾਤਰਾ, ਅਧਿਆਤਮਕ ਲਾਈਵ ਸਮਾਰੋਹ, ਡਾਂਡੀ ਵਿਖੇ ਵੀਡੀਓ ਸ਼ੋਅ ਸ਼ੁਰੂ ਕਰਨ ਆਦਿ ਜਿਹੀਆਂ ਗਤੀਵਿਧੀਆਂ ਰਾਹੀਂ ਗਾਂਧੀ ਜੀ ਦੇ ਫਲਸਫੇ ਨੂੰ ਉਤਸ਼ਾਹਤ ਕਰਨ ਲਈ ਨੌਜਵਾਨਾਂ ਦੀ ਭਾਗੀਦਾਰੀ ਵੱਲ ਧਿਆਨ ਕੇਂਦਰਤ ਕਰ ਰਹੀ ਹੈ।

 

ਸ਼੍ਰੀ ਦੇਬਾਸ਼ੀਸ਼ ਨਾਇਕ ਨੇ ਅਹਿਮਦਾਬਾਦ ਵਿੱਚ ਆਪਣੇ ਦਿਨਾਂ ਦੌਰਾਨ ਗਾਂਧੀ ਨੂੰ ਲੋਕਾਂ ਦੁਆਰਾ ਦਿੱਤੇ ਗਏ ਸਮਰਥਨ ਬਾਰੇ ਗੱਲ ਕੀਤੀ। ਜਦੋਂ ਗਾਂਧੀ ਜੀ ਦੱਖਣੀ ਅਫਰੀਕਾ ਤੋਂ ਵਾਪਸ ਆਏ, ਇਹ ਅਹਿਮਦਾਬਾਦ ਸੀ ਜਿਸ ਨੂੰ ਉਨ੍ਹਾਂ ਨੇ ਆਪਣਾ ਅਧਾਰ ਸਥਾਪਤ ਕਰਨ ਵਜੋਂ ਚੁਣਿਆ। ਉਹ 1913 ਅਤੇ 1930 ਦੇ ਦਰਮਿਆਨ ਅਹਿਮਦਾਬਾਦ ਵਿਚ ਰਹੇ। ਇਥੋਂ ਹੀ ਉਨ੍ਹਾਂ 1930 ਵਿਚ  ਇਤਿਹਾਸਕ ਡਾਂਡੀ ਮਾਰਚ (ਸਾਲਟ ਮਾਰਚ) ਲਾਂਚ ਕੀਤਾ ਸੀ।

 

 ਸ਼੍ਰੀ ਦੇਬਾਸ਼ੀਸ਼ ਨਾਇਕ ਨੇ ਇਹ ਵੀ ਦੱਸਿਆ ਕਿ ਕਿਵੇਂ ਅਹਿਮਦਾਬਾਦ ਅੰਦਰ ਗਾਂਧੀ ਜੀ ਦਾ ਪ੍ਰਵਾਸ ਬਹੁਤ ਹੀ ਵਿਅਸਤ ਸੀ ਅਤੇ ਉਨ੍ਹਾਂ ਨੇ 1920 ਵਿਚ ਗੁਜਰਾਤ ਵਿਦਿਆਪੀਠ ਦੀ ਨੀਂਹ ਸਮੇਤ ਗਾਂਧੀ ਜੀ ਦੁਆਰਾ ਕੀਤੇ ਗਏ ਬਹੁਤ ਸਾਰੇ ਰਾਸ਼ਟਰੀ ਪੱਧਰ ਦੇ ਉਪਰਾਲੇ ਸੂਚੀਬੱਧ ਕੀਤੇ। ਗਾਂਧੀ ਜੀ ਦਾ ਉਨ੍ਹਾਂ ਦੇ ਸਾਰੇ ਸਮੇਂ ਦੌਰਾਨ ਅਹਿਮਦਾਬਾਦ ਦੇ ਲੋਕਾਂ ਵਲੋਂ ਸਮਰਥਨ ਕੀਤਾ ਗਿਆ  ਅਤੇ ਬਹੁਤ ਸਾਰੀਆਂ ਯਾਦਾਂ ਇਸ ਨਾਲ ਜੁੜੀਆਂ ਹੋਈਆਂ ਹਨ।

 

 ਸਾਬਰਮਤੀ ਆਸ਼ਰਮ ਅਜੇ ਵੀ ਮਹਾਤਮਾ ਗਾਂਧੀ ਦੀ ਭਾਵਨਾ ਨਾਲ ਸਰਾਬੋਰ ਹੈ।

 ਮਹਾਤਮਾ ਗਾਂਧੀ ਦੀ ਅਗਵਾਈ ਵਿੱਚ ਲੋਕਾਂ ਵਿੱਚ ਅੰਦੋਲਨ ਦਾ ਬੀਜ ਬੀਜਣ ਵਿੱਚ ਅਹਿਮਦਾਬਾਦ ਸ਼ਹਿਰ ਮਹੱਤਵਪੂਰਣ ਸੀ। ਅਹਿਮਦਾਬਾਦ ਵਿਚ 1915 ਅਤੇ 1930 ਦਰਮਿਆਨ ਉਨ੍ਹਾਂ ਵਲੋਂ ਬਿਤਾਏ ਗਏ ਸਾਲ ਹਨ ਜਿਨ੍ਹਾਂ ਵਿਚ ਉਨ੍ਹਾਂ ਨੇ ਪ੍ਰਯੋਗ ਕੀਤਾ ਅਤੇ ਇੱਕ ਛੋਟੇ ਪੱਧਰ ਦੀ ਅਮੀਰ ਵਰਗ ਦੀ ਪਹਿਲਕਦਮੀ ਨਾਲ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਇਕ ਲੋਕ ਲਹਿਰ ਵਿਚ ਬਦਲ ਦਿੱਤਾ। ਉਨ੍ਹਾਂ ਦੱਖਣੀ  ਅਫਰੀਕਾ ਤੋਂ ਭਾਰਤ ਪਹੁੰਚਣ ਦੇ ਕੁਝ ਮਹੀਨਿਆਂ ਦੇ ਅੰਦਰ 1915 ਵਿੱਚ, ਗਾਂਧੀ ਨੇ ਅਹਿਮਦਾਬਾਦ ਵਿੱਚ ਇੱਕ ਸੱਤਿਆਗ੍ਰਿਹ ਆਸ਼ਰਮ ਸਥਾਪਤ ਕੀਤਾ।

 

 1917 ਵਿਚ ਇਕ ਘਾਤਕ ਪਲੇਗ ਅਹਿਮਦਾਬਾਦ ਵਿਚ ਫੈਲ ਗਈ ਸੀ। ਇਸ ਨਾਲ ਦਹਿਸ਼ਤ ਪੈਦਾ ਹੋ ਗਈ  ਅਤੇ ਬੁਨਿਆਦੀ ਵਸਤਾਂ ਦੀਆਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ।  ਜਨਵਰੀ 1918 ਤੱਕ ਪਲੇਗ ​​ਘੱਟ ਗਈ ਪਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ।  ਮਿੱਲ ਮਜ਼ਦੂਰ ਸਥਾਈ ਤੌਰ 'ਤੇ ਵਾਧਾ ਅਤੇ ਕੰਮ ਕਰਨ ਦੀਆਂ ਸਥਿਤੀਆਂ ਵਿੱਚ ਸੁਧਾਰ ਚਾਹੁੰਦੇ ਸਨ।  ਗਾਂਧੀ ਨੇ ਮਿੱਲ ਮਜ਼ਦੂਰਾਂ ਨਾਲ 15 ਮਾਰਚ ਨੂੰ ਇਕਜੁਟਤਾ ਕਰਦੇ ਹੋਏ ਅਣਮਿੱਥੇ ਸਮੇਂ ਲਈ ਵਰਤ 'ਤੇ ਬੈਠਣ ਦਾ ਫੈਸਲਾ ਕੀਤਾ।  ਮਿਲ ਮਾਲਕ ਆਰਬਿਟਰੇਸ਼ਨ ਤੋਂ ਬਾਅਦ 35% ਤਨਖਾਹ ਵਧਾਉਣ ਲਈ ਸਹਿਮਤ ਹੋਏ ਅਤੇ ਗਾਂਧੀ ਨੇ 18 ਮਾਰਚ 1918 ਨੂੰ ਵਰਤ ਤੋੜਿਆ।

 

 ਬੁਲਾਰਿਆਂ ਨੇ ਇਹ ਵੀ ਦਸਿਆ ਕਿ ਗਾਂਧੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਕਿਵੇਂ ਪ੍ਰੇਰਿਤ ਕੀਤਾ, ਜਿਨ੍ਹਾਂ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਸਭ ਤੋਂ ਪ੍ਰਸਿੱਧ ਨਾਗਰਿਕ ਅਧਿਕਾਰ ਨੇਤਾਵਾਂ ਵਿੱਚੋਂ ਇੱਕ, ਮਾਰਟਿਨ ਲੂਥਰ ਕਿੰਗ ਜੂਨੀਅਰ ਵੀ ਸਨ। ਕਿੰਗ ਨੇ ਗਾਂਧੀ ਦੀਆਂ ਲਿਖਤਾਂ ਰਾਹੀਂ ਉਨ੍ਹਾਂ ਬਾਰੇ ਜਾਣਿਆ ਅਤੇ 1959 ਵਿਚ ਭਾਰਤ ਦੀ ਯਾਤਰਾ ਕੀਤੀ। ਕਿੰਗ, ਆਪਣੀ ਨਾਗਰਿਕ ਅਧਿਕਾਰਾਂ ਦੀ ਸਰਗਰਮੀ ਵਿਚ ਗਾਂਧੀਵਾਦੀ ਅਹਿੰਸਾ ਦੇ ਸਿਧਾਂਤਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ।

 

 ਗਾਂਧੀਵਾਦੀ ਫਲਸਫੇ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰਨ ਦੇ ਉਦੇਸ਼ ਨਾਲ ਸਭਿਆਚਾਰ ਮੰਤਰਾਲਾ, ਗੁਜਰਾਤ ਸਰਕਾਰ ਨਾਲ ਦੇਸ਼ ਭਰ ਵਿਚ ਗਾਂਧੀ ਵਿਰਾਸਤੀ ਥਾਵਾਂ ਦਾ ਵਿਕਾਸ ਕਰਨ ਲਈ ਤਿਆਰ ਹੈ।  ਮਹਾਤਮਾ ਗਾਂਧੀ ਦੀ ਡਾਂਡੀ ਯਾਤਰਾ ਦੀ ਯਾਦ ਤਾਜ਼ਾ ਰੱਖਣ ਲਈ ਡਾਂਡੀ ਹੈਰੀਟੇਜ ਕੋਰੀਡੋਰ ਪ੍ਰੋਜੈਕਟ ਅਤੇ ਗਾਂਧੀ ਜੀ ਨਾਲ ਸਬੰਧਿਤ ਹੋਰ ਥਾਵਾਂ ਨੂੰ ਸੈਲਾਨੀਆਂ ਨੂੰ ਆਕਰਸ਼ਤ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।  

 

 349 ਕਿਲੋਮੀਟਰ ਲੰਬੇ ਸਾਬਰਮਤੀ-ਡਾਂਡੀ ਮਾਰਗ ਨਾਲ  21 ਸਥਾਨਾਂ 'ਤੇ ਜਿੱਥੇ ਗਾਂਧੀ ਜੀ ਨੇ 12 ਮਾਰਚ ਤੋਂ  ਅਪ੍ਰੈਲ 6,1930 ਤੱਕ ਚੱਲੀ ਇਤਿਹਾਸਕ ਡਾਂਡੀ ਯਾਤਰਾ ਦੌਰਾਨ ਰਾਤ ਦਾ ਵਿਸ਼ਰਾਮ ਕੀਤਾ ਸੀ, ਨੂੰ ਵੀ ਵਿਕਸਤ ਕੀਤਾ ਜਾਵੇਗਾ।  ਇਨ੍ਹਾਂ ਰਾਤ ਦੇ ਠਹਿਰਾਵਾਂ ‘ਤੇ ਮੁੱਢਲੀਆਂ ਸਹੂਲਤਾਂ ਨਾਲ ਸਧਾਰਣ ਕੁਟੀਆ ਹੋਣਗੀਆਂ। ਵਾਤਾਵਰਣ ਸਧਾਰਣ ਅਤੇ ਸਵੈ-ਅਨੁਸ਼ਾਸਿਤ ਹੋਵੇਗਾ  ਕਿਉਂਕਿ ਮੁੱਢਲਾ ਉਦੇਸ਼ ਗਾਂਧੀਵਾਦੀ ਜੀਵਨ ਜਿਊਣ ਨੂੰ ਮਹਿਸੂਸ ਕਰਨਾ ਹੈ।  ਰਾਤ ਦੇ ਪੜਾਵਾਂ ਵਿਚ ਤਾਪਤੀ ਦੇ ਤੱਟ  ਦੇ ਨੇੜੇ ਨਡਿਆਡ, ਆਨੰਦ, ਨਵਸਾਰੀ ਅਤੇ  ਸੂਰਤ ਵਿਕਸਤ ਕੀਤਾ ਜਾਣਾ ਹੈ।  ਇਨ੍ਹਾਂ ਸਥਾਨਾਂ 'ਤੇ ਯਾਦਗਾਰੀ ਪੱਥਰ ਲਗਣਗੇ ਜਿਨ੍ਹਾਂ ਉਤੇ ਉਨ੍ਹਾਂ ਦੇ ਭਾਸ਼ਣ ਉੱਕਰੇ ਹੋਣਗੇ।  ਇਸ ਤੋਂ ਇਲਾਵਾ, ਇਸ ਮਾਰਗ ਤੇ ਉਨ੍ਹਾਂ ਲੋਕਾਂ ਲਈ ਫੁੱਟਪਾਥ ਵੀ ਵਿਕਸਤ ਕੀਤਾ ਜਾਵੇਗਾ ਜੋ ਡਾਂਡੀ ਮਾਰਚ ਨੂੰ ਦੁਹਰਾਉਣ ਦੇ ਚਾਹਵਾਨ ਹੋਣ।

 

ਗੁਜਰਾਤ ਸਰਕਾਰ ਵੀ ਅੰਬ, ਬਰਗਦ ਵਰਗੇ ਕੁਝ ਦਰੱਖਤਾਂ ਦੇ ਬਚਾਅ ਅਤੇ ਰੱਖਿਆ ਦੀ ਪਹਿਲ ਕਰ ਰਹੀ ਹੈ ਜੋ ਆਜ਼ਾਦੀ ਸੰਗਰਾਮ ਦੌਰਾਨ ਗਾਂਧੀ ਦੀ ਯਾਤਰਾ ਦਾ ਹਿੱਸਾ ਸਨ।

 

 ਵੈਬਿਨਾਰ ਨੂੰ ਸਮੇਟਦੇ ਹੋਏ ਡਿਪਟੀ ਡਾਇਰੈਕਟਰ ਜਨਰਲ ਡੀ ਵੈਂਕਟੇਸਨ ਨੇ ਕਿਹਾ  ਕਿ ਮਹਾਤਮਾ ਗਾਂਧੀ ਦੀ ਵਿਰਾਸਤ, ਭਾਰਤ ਵਿਚ ਬਿਲਕੁਲ ਸੁਰੱਖਿਅਤ ਹੈ।  ਵੱਖ-ਵੱਖ ਅਜਾਇਬ ਘਰ ਅਤੇ ਯਾਦਗਾਰਾਂ ਤੋਂ ਲੈ ਕੇ ਗਾਂਧੀ ਜੀ ਦੇ ਆਸ਼ਰਮ ਤੱਕ, ਦੇਸ਼ ਵਿੱਚ ਕਈ ਪੜਾਅ ਹਨ ਜੋ ਮਹਾਨ ਲੀਡਰ ਦੇ ਜੀਵਨ ਦੀ ਗਵਾਹੀ ਭਰਦੇ ਹਨ।  ਉਨ੍ਹਾਂ ਦੀ ਸੱਚਾਈ ਅਤੇ ਅਹਿੰਸਾ ਦੀ ਫਿਲਾਸਫੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਹੈ  ਅਤੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਸਮਰਪਿਤ ਵੱਖ ਵੱਖ ਸਮਾਰਕਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਪੈੜ ਦਾ ਪਤਾ ਲਗਾਉਂਦੇ ਹਨ।  ਮਨੁੱਖੀ ਵਿਕਾਸ ਵਿੱਚ ਗਾਂਧੀ ਜੀ ਦਾ ਯੋਗਦਾਨ ਬਹੁਤ ਮਹਾਨ ਅਤੇ ਬਹੁਤ ਭਿੰਨ ਹੈ ਜਿਸ ਨੂੰ ਭੁਲਾਇਆ ਜਾਂ ਅਣਗੋਲਿਆ ਨਹੀਂ ਜਾ ਸਕਦਾ। ਦੁਨੀਆ  ਅੱਜ ਉਨ੍ਹਾਂ ਨੂੰ ਕਿਤੇ ਵਧੇਰੇ ਸਮੋਹਕ ਸਮਾਜਕ ਇਨੋਵੇਟਰ ਮੰਨਦੀ ਹੈ ਜਿਸ ਦਾ ਕਿ ਮਨੁੱਖਤਾ ਨੂੰ ਕਦੇ ਅਹਿਸਾਸ ਹੋਇਆ।  

 

 ‘ਦੇਖੋ ਆਪਨਾ ਦੇਸ਼’ ਵੈਬਿਨਾਰ ਸੀਰੀਜ਼ ‘ਏਕ ਭਾਰਤ ਸ਼੍ਰੇਸ਼ਟ ਭਾਰਤ’ ਅਧੀਨ ਭਾਰਤ ਦੀ ਸਮ੍ਰਿਧ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ। 

 ਇਹ ਸੀਰੀਜ਼, ਨੈਸ਼ਨਲ ਈ ਗਵਰਨੈਂਸ ਵਿਭਾਗ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਤਕਨੀਕੀ ਭਾਈਵਾਲੀ ਵਿੱਚ ਪੇਸ਼ ਕੀਤੀ ਗਈ ਹੈ। 

 ਵੈਬਿਨਾਰ ਦੇ ਸੈਸ਼ਨ ਹੁਣ

 https://www.youtube.com/channel/UCbzIbBmMvtvH7d6Zo_ZEHDA/ featured ਅਤੇ

 ਟੂਰਿਜ਼ਮ ਮੰਤਰਾਲਾ, ਭਾਰਤ ਸਰਕਾਰ ਦੇ ਸਾਰੇ ਸੋਸ਼ਲ ਮੀਡੀਆ ਹੈਂਡਲਜ਼ 'ਤੇ ਉਪਲੱਬਧ ਹਨ।

 

  ਅਗਲੇ ਵੈਬਿਨਾਰ ਦਾ ਸਿਰਲੇਖ ‘ਵਿਦਰਭ ਦਾ ਗਹਿਣਾ’ ਹੈ, ਜੋ 10 ਅਕਤੂਬਰ 2020 ਨੂੰ ਸਵੇਰੇ 1100 ਵਜੇ ਨਿਰਧਾਰਤ ਕੀਤਾ ਗਿਆ ਹੈ।


 

                   *******

 

 ਐੱਨਬੀ / ਏਕੇਜੇ / ਓਏ

 



(Release ID: 1661628) Visitor Counter : 345