ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਐਮਆਈਟੀ, ਗੂਗਲ ਰਿਸਰਚ ਇੰਡੀਆ, ਆਈਬੀਐਮ ਇੰਡੀਆ ਅਤੇ ਦੱਖਣੀ ਏਸ਼ੀਆ, ਬਰਕਲੇ ਅਤੇ ਵਿਸ਼ਵ ਆਰਥਿਕ ਮੰਚ ਦੇ ਪ੍ਰਸਿੱਧ ਮਾਹਰ, ਰੇਜ਼ 2020 ਦੇ ਤੀਜੇ ਦਿਨ ਸ਼ਮੂਲੀਅਤ ਕਰਨਗੇ

ਆਰਟੀਫਿਸ਼ਲ ਇੰਟੈਲੀਜੇਂਸ (ਏਆਈ) ਉਤੇ ਵਿਸ਼ਵਪੱਧਰੀ ਭਾਗੀਦਾਰੀ, ਏਆਈ-ਰੈਡੀ ਕਾਰਜਬਲ ਲਈ ਕੁਸ਼ਲ ਨਿਰਮਾਣ ਅਤੇ ਜਵਾਬਦੇਹ ਅਰਟੀਫਿਸ਼ਲ ਇੰਟੈਲੀਜੈਂਸ ਦੇ ਨਿਰਮਾਣ ਵਿੱਚ ਖੋਜ ਦੀ ਜਰੂਰਤ ਦੇ ਵਿਜ਼ਨ ਤੇ 7 ਅਕਤੂਬਰ ਨੂੰ ਸਮਰਪਿਤ ਸੈਸ਼ਨਾਂ ਦਾ ਆਯੋਜਨ ਕੀਤਾ ਜਾਵੇਗਾ
ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਵਿਜੇ ਰਾਘਵਨ “ਏਆਈ ਰਿਸਰਚ - ਲੈਬ ਟੂ ਮਾਰਕੀਟ” ਵਿਸ਼ੇ ਤੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਨਗੇ
ਹੁਣ ਤੱਕ, ਸਿੱਖਿਆ ਖੇਤਰ, ਖੋਜ ਉਦਯੋਗ ਅਤੇ 123 ਦੇਸ਼ਾਂ ਦੇ ਸਰਕਾਰੀ ਨੁਮਾਇੰਦਿਆਂ ਸਮੇਤ 35,034 ਤੋਂ ਵੱਧ ਹਿੱਸੇਦਾਰਾਂ ਨੇ ਰੇਜ਼ 2020 ਵਿੱਚ ਹਿਸਾ ਲੈਣ ਲਈ ਰਜਿਸਟਰੇਸ਼ਨ ਕਰਵਾਈ ਹੈ

Posted On: 03 OCT 2020 11:15AM by PIB Chandigarh

ਰੇਜ਼ -2020 ਸਿਖਰ ਸੰਮੇਲਨ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ, ਵਿੱਚ ਕੰਪਿਊਟਰ ਸਾਈਂਸ ਅਤੇ ਐਮ ਆਈ ਟੀ ਅਮਰੀਕਾ ਵਿੱਚ

ਅਰਟੀਫਿਸ਼ਲ ਇੰਟੈਲੀਜੈਂਸ ਲੈਬ ਦੇ ਡਾਇਰੈਕਟਰ ਪ੍ਰੋਫੈਸਰ ਡੈਨੀਅਲ ਰਸ, ਗੂਗਲ ਰਿਸਰਚ ਇੰਡੀਆ ਵਿੱਚ ਸਮਾਜਿਕ ਭਾਈਚਾਰੇ ਲਈ ਏਆਈ ਦੇ ਡਾਇਰੈਕਟਰ ਡਾਕਟਰ ਮਿਲਿੰਦ ਤਾਂਬੇ, ਆਈਬੀਐਮ ਇੰਡੀਆ ਅਤੇ ਦੱਖਣੀ ਏਸ਼ੀਆ ਦੇ ਐਮਡੀ ਸ੍ਰੀ ਸੰਦੀਪ ਪਟੇਲ, ਕੰਪਿਉਟਰ ਵਿਗਿਆਨੀ ਯੂਸੀ ਬਰਕਲੇ, ਡਾ ਜੋਨਾਥਨ ਸਟੂਅਰਟ ਰਸੇਲ ਅਤੇ ਵਿਸ਼ਵ ਅਰਥਿਕ ਮੰਚ ਦੀ ਮਿਸ ਅਰੁਣਿਮਾ ਸਰਕਾਰ, ਲੀਡ, ਏਆਈ, ਸਮੇਤ ਇਸ ਖੇਤਰ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਇਸ ਸਿਖਰ ਸੰਮੇਲਨ ਦੇ ਤੀਜੇ ਦਿਨ 7 ਅਕਤੂਬਰ ਨੂੰ ਹੋਣ ਵਾਲੇ ਸੈਸ਼ਨ ਵਿੱਚ ਹਿੱਸਾ ਲੈਣਗੀਆਂ ਇਲੈਕਟ੍ਰੋਨਿਕਸ ਤੇ ਸੂਚਨਾ ਮੰਤਰਾਲਾ ਅਤੇ ਨੀਤੀ ਆਯੋਗ 5 ਤੋਂ 9 ਅਕਤੂਬਰ 2020 ਤੱਕ ਅਰਟੀਫਿਸ਼ਲ ਇੰਟੈਲੀਜੈਂਸ (ਏਆਈ) ਰੇਜ਼ 2020 -"ਸਮਾਜਿਕ ਸਸ਼ਕਤੀਕਰਨ ਲਈ ਜਵਾਬਦੇਹ ਏਆਈ 'ਤੇ ਇਕ ਵਿਸ਼ਵਪੱਧਰੀ ਵਰਚੁਅਲ ਸਿਖਰ ਸੰਮੇਲਨ ਆਯੋਜਿਤ ਕਰ ਰਹੇ ਹਨ

 

ਪ੍ਰੋਫੈਸਰ ਰਸ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਵਿਸ਼ਵਪੱਧਰੀ ਭਾਈਵਾਲੀ ਦੇ ਵਿਜ਼ਨ ਬਾਰੇ ਗੱਲ ਕਰਨਗੇ, ਜਿਸ ਵਿੱਚ ਭਾਰਤ ਜੂਨ 2020 ਵਿਚ ਬ੍ਰਿਟੇਨ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ, ਮੈਕਸੀਕੋ, ਜਾਪਾਨ, ਨਿਊਜ਼ੀਲੈਂਡ, ਕੋਰੀਆ ਅਤੇ ਸਿੰਗਾਪੁਰ ਨਾਲ ਇੱਕ ਸੰਸਥਾਪਕ ਮੈਂਬਰ ਦੇ ਰੂਪ ਵਿੱਚ ਸ਼ਾਮਲ ਹੋਇਆ ਹੈ ਭਾਰਤ ਇਸ ਸੈਸ਼ਨ ਵਿੱਚ ਡਾਕਟਰ ਰਸੇਲ, ਮਿਸ ਸਰਕਾਰ, ਸ਼੍ਰੀ ਉਮਾਕਾਂਤ ਸੋਨੀ ਸਹਿ ਸੰਸਥਾਪਕ ਏਆਈ ਫਾਉਂਡੇਰੀ ਦੇ ਨਾਲ ਸ਼ਾਮਲ ਹੋਵੇਗਾ।

 

ਮਾਈਕ੍ਰੋਸਾੱਫਟ ਦੀ ਰਾਸ਼ਟਰੀ ਟੈਕਨੋਲੋਜੀ ਅਫਸਰ, ਡਾ. ਰੋਹਿਣੀ ਸ਼੍ਰੀਵਤਸ, ਏਆਈ ਤਿਆਰ ਕਾਰਜਬਲ ਲਈ ਨਿਰਮਾਨ ਕੌਸ਼ਲ ਤੇ ਇੱਕ ਸੈਸ਼ਨ ਨੂੰ ਸੰਬੋਧਨ ਕਰਨਗੇ, ਜਿੱਥੇ ਮਿਸ ਲਾਉਰਾ ਲਾਂਗਕੋਰ, ਵੀਪੀ, ਵਰਲਡ ਵਾਈਡ ਲਰਨਿੰਗ ਫੀਲਡ, ਅਤੇ ਮਿਸ ਕੀਰਤੀ ਸੇਠ, ਲੀਡ ਫੀਉਚਰਸ ਸਕਿਲਜ਼, ਨੈਸਕੌਮ ਉਨ੍ਹਾਂ ਨਾਲ ਜੁੜਨਗੇ

 

 

ਡਾ. ਮਿਲਿੰਦ ਤਾਂਬੇ ਜਵਾਬਦੇਹ ਏਆਈ ਦੇ ਨਿਰਮਾਨ ਵਿੱਚ ਖੋਜ ਦੀ ਜ਼ਰੂਰਤ 'ਤੇ ਇੱਕ ਸੈਸ਼ਨ ਨੂੰ ਸੰਬੋਧਿਤ ਕਰਨਗੇ ਸੰਦੀਪ ਪਟੇਲ ਵਿਕਾਸ ਲਈ ਏਆਈ ਦਾ ਲਾਭ ਉਠਾਉਣ ਦੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਇੱਕ ਸੈਸ਼ਨ ਨੂੰ ਸਬੋਧਨ ਕਰਨਗੇ ਇਸ ਸੈਸ਼ਨ ਵਿੱਚ ਸਪਲਾਈ ਚੇਨ ਅਤੇ ਈ-ਕਾਮਰਸ, ਬੈਸਟਸੈਲਰ ਇੰਡੀਆ ਦੇ ਸੀ ਈ ਉ ਸ਼੍ਰੀ ਰੰਜਨ ਸ਼ਰਮਾ, ਮਾਰੂਤੀ ਸੁਜ਼ੂਕੀ ਦੇ ਏਵੀਪੀ, ਸ੍ਰੀ ਤਰੁਣ ਅਗਰਵਾਲ, ਅਪੋਲੋ ਹਸਪਤਾਲ ਦੇ ਸੀ ਸ਼੍ਰੀ ਅਰਵਿੰਦ ਸ਼ਿਵਰਾਮ ਕ੍ਰਿਸ਼ਨਨ , ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਐਮ ਡੀ ਸ੍ਰੀ ਅਨੂਪ ਮਹਾਪਾਤਰਾ, ਆਈ ਬੀ ਐਮ ਗਲੋਬਲ ਬਿਜਨੇਸ ਸਰਵਿਸ ਦੀ ਜਨਰਲ ਮੈਨੇਜਰ ਸ਼੍ਰੀਮਤੀ ਲੂਲਾ ਮੋਹੰਤੀ, ਅਤੇ ਰਿਟੇਲ ਫ਼ੇਡਰਲ ਬੈਂਕ ਦੀ ਕਾਰਜਕਾਰੀ

ਨਿਰਦੇਸ਼ਕ, ਸੀ ਈ ਓ ਅਤੇ ਬਿਜਨੇਸ ਹੈਡ ਸ਼੍ਰੀਮਤੀ ਸ਼ਾਲਿਨੀ ਵਾਰੀਅਰ ਵੀ ਹਿੱਸਾ ਲੈਣਗੇ

 

ਇਸ ਦਿਨ ਅਰਟੀਫਿਸ਼ੀਅਲ਼ ਇੰਟੈਲੀਜੈਂਸ ਦੇ ਹੱਲਾਂ ਨੂੰ ਤਿਆਰ ਕਰਦੇ ਸਮੇਂ ਮਨੁੱਖਾਂ ਨੂੰ ਨੂੰ ਕੇਂਦਰ ਵਿੱਚ ਰੱਖਣ ਦੀ ਜਰੂਰਤ ਬਾਰੇ ਵਿੱਚ ਡਿਜੀਟਲ ਭਵਿੱਖ ਲਈ ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਦੇ ਚੇਅਰਮੈਨ ਸ਼੍ਰੀ ਆਰ.ਐੱਸ. ਸ਼ਰਮਾ ਅਤੇ ਸੈਂਟਰ ਫਾਰ ਦੀ ਡਿਜੀਟਲ ਫਿਉਚਰ ਦੇ ਮੁਖੀ ਸ਼੍ਰੀ ਆਰ ਚੰਦਰਸ਼ੇਖਰ ਵਿਚਾਲੇ ਜ਼ੋਰਦਾਰ ਵਾਰਤਾ ਹੋਵੇਗੀ

 

ਏਆਈ ਰਿਸਰਚ - ਲੈਬ ਟੂ ਮਾਰਕੀਟ ਵਿਸ਼ੇ ਤੇ ਇੱਕ ਵਿਸ਼ੇਸ਼ ਸੈਸ਼ਨ ਹੋਵੇਗਾ, ਜਿਸ ਨੂੰ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋਫੈਸਰ ਵਿਜੇ ਰਾਘਵਨ ਸੰਬੋਧਨ ਕਰਨਗੇ ਇਸ ਸੈਸ਼ਨ ਵਿੱਚ ਮਾਈਕਰੋਸੌਫਟ ਰਿਸਰਚ ਇੰਡੀਆ ਦੇ ਐਮਡੀ, ਡਾ. ਸ੍ਰੀਰਾਮ ਰਾਜਮਾਨੀ ਅਤੇ ਅਮਰੀਕਾ ਦੀ ਯੂਆਈਯੂਸੀ, ਦੇ ਰਿਸਰਚ ਪ੍ਰੋਫੈਸਰ ਨਰਿੰਦਰ ਅਹੂਜਾ ਵੀ ਸ਼ਾਮਲ ਹੋਣਗੇ

 

ਵਿਸ਼ ਫਾਊਂਡੇਸ਼ਨ ਅਤੇ ਵਧਵਾਨੀ ਏਆਈ ਦੇ ਫਾਊਂਡਰ-ਡੋਨਰ ਡਾ. ਸੁਨੀਲ ਵਧਵਾਨੀ, ਏਆਈ ਨਾਲ ਜੁੜੇ ਸਿਹਤ ਸੰਭਾਲ ਦੇ ਨਵੇਂ ਯੁੱਗ ਅਤੇ ਸਿਹਤ ਸੰਭਾਲ ਦੀ ਪੂਰਤੀ ਲਈ ਆਖਰੀ ਕੰਢੇ ਤਕ ਪਹੁੰਚ ਦੀ ਮਹੱਤਤਾ ਬਾਰੇ ਇੱਕ ਸੈਸ਼ਨ ਨੂੰ ਸੰਬੋਧਿਤ ਕਰਨਗੇ I

 

 

ਉਨ੍ਹਾਂ ਨਾਲ ਅੰਤਰਰਾਸ਼ਟਰੀ ਡਿਜੀਟਲ ਸਿਹਤ ਅਤੇ ਏਆਈ ਰਿਸਰਚ ਕੋਲੈਬੋਰੇਟਿਵ (ਆਈ-ਡੀਏਆਰ) ਦੇ ਸੀਈਓ ਅਤੇ ਪ੍ਰੋਜੈਕਟ ਡਾਇਰੈਕਟਰ ਡਾ: ਅਮਨਦੀਪ ਗਿੱਲ, ਨੈਸ਼ਨਲ ਹੈਲਥ ਅਥਾਰਟੀ ਦੇ ਡਾਕਟਰ ਇੰਦੂ ਭੂਸ਼ਣ ਅਤੇ ਏਡਬਲਯੂਐਸ ਰਿਸਰਚ ਦੇ ਮੁਖੀ ਡਾ ਸੰਜੇ ਪਾਧੀ ਸ਼ਾਮਲ ਹੋਣਗੇ

 

 

ਭਾਰਤ ਵਿੱਚ ਅਕਸੈਂਚਰ ਰੈਕਨੋਲੋਜੀ ਸੈਂਟਰ ਦੀ ਐਮ ਡੀ ਮਿਸ ਆਰਤੀ ਦੇਵ

ਅਤੇ ਲਿੰਕਡਇਨ ਵਿਖੇ ਏਆਈ ਦੀ ਮੁਖੀ ਡਾ. ਰੁਸ਼ੀ ਭੱਟ, ਵਿਆਖਿਆ ਯੋਗ ਏਆਈ ਤੇ ਆਯੋਜਤ ਇੱਕ ਸੈਸ਼ਨ ਵਿੱਚ ਹਿੱਸਾ ਲੈਣਗੇ, ਜਦਕਿ, ਪਰਡਯੂ ਯੂਨੀਵਰਸਿਟੀ ਤੋਂ ਪ੍ਰੋਫੈਸਰ ਕੌਸ਼ਿਕ ਰਾਏ ਦਿਮਾਗ ਤੋਂ ਪ੍ਰੇਰਿਤ ਆਰਟੀਫਿਸ਼ੀਅਲ਼ ਇੰਟੈਲੀਜੈਂਸ ਤੇ ਇੱਕ ਸੈਸ਼ਨ ਦਾ ਆਯੋਜਨ ਕਰਨਗੇ

 

ਹੁਣ ਤੱਕ, ਸਿੱਖਿਆ, ਖੋਜ ਉਦਯੋਗ ਅਤੇ 123 ਦੇਸ਼ਾਂ ਦੇ ਸਰਕਾਰੀ ਨੁਮਾਇੰਦਿਆਂ ਸਮੇਤ 35,034 ਤੋਂ ਵੱਧ ਹਿੱਸੇਦਾਰਾਂ ਨੇ ਰੇਜ਼- 2020 ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਕਰਵਾਈ ਹੈ

 

ਖੇਤੀਬਾੜੀ ਤੋਂ ਲੈ ਕੇ ਫ਼ਿਨ-ਟੈਕ ਅਤੇ ਸਿਹਤ ਸੰਭਾਲ ਤੋਂ ਲੈ ਕੇ ਬੁਨਿਆਦੀ ਢਾਂਚੇ ਤੱਕ ਭਾਰਤ ਅਰਟੀਫਿਸ਼ੀਅਲ਼ ਇੰਟੈਲੀਜੈਂਸ ਵਿੱਚ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਭਾਰਤ ਦੁਨੀਆ ਦੀ ਏਆਈ ਲੈਬਾਰਟਰੀ ਬਣ ਸਕਦਾ ਹੈ ਅਤੇ ਸਸ਼ਕਤੀਕਰਨ ਰਾਹੀਂ ਸਰਵਪੱਖੀ ਵਿਕਾਸ ਅਤੇ ਵਿਕਾਸ ਵਿਚ ਯੋਗਦਾਨ ਪਾ ਸਕਦਾ ਹੈ ਰੇਜ਼-2020 ਸਿਖ਼ਰ ਸੰਮੇਲਨ (http://raise2020.indiaai.gov.in/) ਡਾਟਾ ਨਾਲ ਇੱਕ ਖੁਸ਼ਹਾਲ ਵਾਤਾਵਰਣ ਦੀ ਸਿਰਜਣਾ ਵਿੱਚ ਸਹਾਇਤਾ ਕਰਨ ਲਈ ਵਿਚਾਰ ਵਟਾਂਦਰੇ ਅਤੇ ਆਮ ਸਹਿਮਤੀ ਬਣਾਉਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ, ਜੋ ਅੰਤ ਵਿੱਚ ਵਿਸ਼ਵਵਿਆਪੀ ਜੀਵਨ ਵਿੱਚ ਤਬਦੀਲੀ ਲਿਆਉਣ ਵਿੱਚ ਸਹਾਇਤਾ ਕਰੇਗਾ

 

 

 

ਰੇਜ਼ ਬਾਰੇ ਕੁਝ ਜਾਣਕਾਰੀ

-----------------------------

 

ਰੇਜ਼-2020, ਆਪਣੀ ਕਿਸਮ ਦਾ ਪਹਿਲਾ ਸੰਮੇਲਨ ਹੈ, ਜੋ ਜਵਾਬਦੇਹ ਅਰਟੀਫੀਸ਼ਿਅਲ ਇੰਟੈਲੀਜੈਂਸ ਰਾਹੀਂ ਸਮਾਜਿਕ ਬਦਲਾਅ, ਸ਼ਮੂਲੀਅਤ ਅਤੇ ਸਸ਼ਕਤੀਕਰਨ ਲਈ ਭਾਰਤ ਦੇ ਦ੍ਰਿਸ਼ਟੀਕੋਣ ਅਤੇ ਰੋਡਮੈਪ ਨੂੰ ਅੱਗੇ ਵਧਾਉਣ ਲਈ ਅਰਟੀਫਿਸ਼ੀਅਲ਼ ਇੰਟੈਲੀਜੈਂਸ ਅਤੇ ਬੁੱਧੀਮਾਨਾਂ ਦੀ ਇੱਕ ਵਿਸ਼ਵਵਿਆਪੀ ਮੀਟਿੰਗ ਹੈ ਭਾਰਤ ਸਰਕਾਰ ਵੱਲੋਂ ਇਲੈਕਟਰੋਨਿਕਸ ਅਤੇ ਸੂਚਨਾ

ਟੈਕਨਾਲੋਜੀ ਮੰਤਰਾਲੇ ਅਤੇ ਨੀਤੀ ਆਯੋਗ ਨਾਲ ਮਿਲ ਕੇ ਆਯੋਜਿਤ ਕੀਤੇ ਜਾ ਰਹੇ ਇਸ ਸਮਾਰੋਹ ਵਿਚ ਵਿਸ਼ਵਵਿਆਪੀ ਉਦਯੋਗ ਦੇ ਨੇਤਾਵਾਂ, ਪ੍ਰਮੁੱਖ ਵਿਚਾਰਕਾਂ, ਸਰਕਾਰੀ ਨੁਮਾਇੰਦਿਆਂ ਅਤੇ ਸਿੱਖਿਆ ਵਿਦਵਾਨਾਂ ਦੀ ਜ਼ੋਰਦਾਰ ਅਤੇ ਮਜਬੂਤ ਭਾਗੀਦਾਰੀ ਹੋਵੇਗੀ

 

ਵੈੱਬਸਾਈਟ: http: //raise2020.indiaai.gov.in/

 

  •  

 

ਆਰਸੀਜੇ / ਐਮ


(Release ID: 1661444) Visitor Counter : 134