ਪ੍ਰਧਾਨ ਮੰਤਰੀ ਦਫਤਰ
ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿੱਚ ਅਟਲ ਟਨਲ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
प्रविष्टि तिथि:
03 OCT 2020 1:56PM by PIB Chandigarh
ਦੇਸ਼ ਦੇ ਰੱਖਿਆ ਮੰਤਰੀ ਸ਼੍ਰੀਮਾਨ ਰਾਜਨਾਥ ਸਿੰਘ ਜੀ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਾਥੀ ਹਿਮਾਚਲ ਨ ਛੋਕਰੋਅਨੁਰਾਗ ਠਾਕੁਰ, ਹਿਮਾਚਲ ਸਰਕਾਰ ਦੇ ਮੰਤਰੀਗਣ, ਹੋਰ ਜਨ ਪ੍ਰਤੀਨਿਧੀਗਣ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਜੀ, ਆਰਮੀ ਚੀਫ, ਰੱਖਿਆ ਮੰਤਰਾਲਿਆ ਬਾਰਡਰ ਰੋਡ ਔਰਗੇਨਾਈਜ਼ੇਸ਼ਨ ਨਾਲ ਜੁੜੇ ਸਾਰੇ ਸਾਥੀ ਅਤੇ ਹਿਮਾਚਲ ਪ੍ਰਦੇਸ਼ ਦੇ ਮੇਰੇ ਭਾਈਓ ਅਤੇ ਭੈਣੋ।
ਅੱਜ ਦਾ ਦਿਨ ਬਹੁਤ ਇਤਿਹਾਸਕ ਹੈ। ਅੱਜ ਸਿਰਫ ਅਟਲ ਜੀ ਦਾ ਹੀ ਸੁਪਨਾ ਨਹੀਂ ਪੂਰਾ ਹੋਇਆ ਹੈ, ਅੱਜ ਹਿਮਾਚਲ ਪ੍ਰਦੇਸ਼ ਦੇ ਕਰੋੜਾਂ ਲੋਕਾਂ ਦਾ ਵੀ ਦਹਾਕਿਆਂ ਪੁਰਾਣਾ ਇੰਤਜ਼ਾਰ ਖਤਮ ਹੋਇਆ ਹੈ।
ਮੇਰਾਬਹੁਤ ਵੱਡਾ ਸੌਭਾਗ ਹੈ ਕਿ ਅੱਜ ਮੈਨੂੰ ਅਟਲ ਟਨਲਦੇ ਲੋਕਾਰਪਣ ਦਾ ਅਵਸਰ ਮਿਲਿਆ ਹੈ। ਅਤੇ ਜਿਵੇਂ ਹੁਣੇ ਰਾਜਨਾਥ ਜੀ ਨੇ ਦੱਸਿਆ, ਮੈਂ ਇੱਥੇ ਸੰਗਠਨ ਦਾ ਕੰਮ ਦੇਖਦਾ ਸੀ, ਇੱਥੇ ਦੇ ਪਹਾੜਾਂ, ਇੱਥੇ ਦੀਆਂ ਵਾਦੀਆਂਵਿੱਚ ਆਪਣਾ ਬਹੁਤ ਹੀ ਉੱਤਮ ਸਮਾਂ ਬਿਤਾਉਂਦਾ ਸੀਅਤੇ ਜਦੋਂ ਅਟਲ ਜੀ ਮਨਾਲੀ ਵਿੱਚਆ ਕੇ ਰਹਿੰਦੇ ਸੀਤਾਂ ਉਹ ਅਕਸਰ ਉਨ੍ਹਾਂ ਦੇ ਕੋਲ ਬੈਠਣਾ, ਗਪਸ਼ਪਕਰਨਾ। ਅਤੇ ਮੈਂ ਅਤੇ ਧੂਮਲ ਜੀ ਇੱਕ ਦਿਨ ਚਾਹ ਪੀਂਦੇ-ਪੀਂਦੇ ਇਸ ਵਿਸ਼ੇ ਨੂੰ ਬਹੁਤ ਤਾਕੀਦ ਨਾਲ ਉਨ੍ਹਾਂ ਦੇ ਸਾਹਮਣੇ ਰੱਖ ਰਹੇ ਸੀ।
ਅਤੇ ਜਿਵੇਂ ਅਟਲ ਜੀ ਦੀ ਵਿਸ਼ੇਸ਼ਤਾ ਸੀ, ਉਹ ਬੜੇਅੱਖਾਂ ਖੋਲ੍ਹ ਕੇ ਸਾਨੂੰ ਗਹਿਰਾਈ ਨਾਲ ਪੜ੍ਹ ਰਹੇ ਸੀ ਕਿ ਅਸੀਂ ਕੀ ਕਹਿ ਰਹੇ ਹਾਂ। ਉਹ ਮੁੰਡੀ ਹਿਲਾ ਦਿੰਦੇ ਸੀ ਕਿ ਹਾਂ ਭਾਈ। ਲੇਕਿਨ ਆਖਰਕਾਰ ਜਿਸ ਗੱਲ ਨੂੰ ਲੈ ਕੇ ਮੈਂ ਅਤੇ ਧੂਮਲ ਜੀ ਉਨ੍ਹਾਂ ਨਾਲ ਲਗੇ ਰਹਿੰਦੇ ਸੀ ਉਹ ਸੁਝਾਵ ਅਟਲ ਜੀ ਦਾ ਸੁਪਨਾ ਬਣ ਗਿਆ ਸੰਕਲਪ ਬਣ ਗਿਆ ਅਤੇ ਅੱਜ ਅਸੀਂ ਉਸ ਨੂੰ ਇੱਕ ਸਿੱਧੀਦੇ (ਸਾਕਾਰ) ਰੂਪ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਰਹੇ ਹਾਂ। ਇਸ ਨਾਲਜੀਵਨ ਦਾ ਕਿੰਨਾ ਵੱਡਾ ਸੰਤੋਸ਼ਹੋ ਸਕਦਾ ਹੈ, ਤੁਸੀਂ ਕਲਪਨਾ ਕਰ ਸਕਦੇ ਹੋ।
ਹੁਣ ਇਹ ਕੁਝ ਮਿੰਟ ਪਹਿਲਾਂ ਅਸੀਂ ਸਾਰਿਆਂ ਨੇ ਇੱਕ ਮੂਵੀ ਵੀਦੇਖੀ ਅਤੇ ਮੈਂ ਉੱਥੇ ਇੱਕ ਪਿਕਚਰ ਗੈਲਰੀ ਵੀ ਦੇਖੀ - The making of Atal Tunnel. ਅਕਸਲ ਲੋਕਾਰਪਣ ਦੀ ਚਕਾਚੌਂਧ ਵਿੱਚਉਹ ਲੋਕ ਕਿਤੇ ਪਿੱਛੇ ਰਹਿ ਜਾਂਦੇ ਹਨ, ਜਿਨ੍ਹਾਂ ਦੀ ਮਿਹਨਤ ਨਾਲ ਇਹ ਸਭ ਸੰਭਵ ਹੋਇਆ ਹੈ।ਅਭੇਦ ਪੀਰ ਪੰਜਾਲ ਉਸ ਨੂੰ ਭੇਦ ਕੇ ਇੱਕ ਬਹੁਤ ਕਠਿਨ ਸੰਕਲਪ ਨੂੰ ਅੱਜ ਪੂਰਾ ਕੀਤਾ ਗਿਆ ਹੈ।ਇਸ ਮਹਾਯੱਗ ਵਿੱਚ ਆਪਣਾ ਪਸੀਨਾ ਬਹਾਉਣ ਵਾਲੇ, ਆਪਣੀ ਜਾਨ ਜੋਖਮ ਵਿੱਚ ਪਾਉਣ ਵਾਲੇ ਮਿਹਨਤਕਸ਼ ਜਵਾਨਾਂ ਨੂੰ, ਇੰਜੀਨੀਅਰਾਂ ਨੂੰ, ਸਾਰੇ ਮਜਦੂਰ ਭਾਈ-ਭੈਣਾਂ ਨੂੰ ਅੱਜ ਮੈਂ ਆਦਰਪੂਰਵਕ ਨਮਨ ਕਰਦਾ ਹਾਂ।
ਸਾਥੀਓ, ਅਟਲ ਟਨਲ ਹਿਮਾਚਲ ਪ੍ਰਦੇਸ਼ ਦੇ ਇੱਕ ਵੱਡੇ ਹਿੱਸੇ ਦੇ ਨਾਲ-ਨਾਲ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ-ਲੱਦਾਖ ਦੀ ਵੀਲਾਈਫ ਲਾਈਨ ਬਣਨ ਵਾਲਾ ਹੈ। ਹੁਣਸਹੀ ਮਾਇਨਿਆਂ ਵਿੱਚਹਿਮਾਚਲ ਪ੍ਰਦੇਸ਼ ਦਾ ਇਹ ਵੱਡਾ ਖੇਤਰ ਅਤੇ ਲੇਹ-ਲੱਦਾਖ ਦੇਸ਼ ਦੇ ਬਾਕੀ ਹਿੱਸਿਆਂ ਨਾਲ ਹਮੇਸ਼ਾ ਜੁੜੇ ਰਹਿਣਗੇ, ਪ੍ਰਗਤੀ ਪਥ'ਤੇ ਤੇਜ਼ੀ ਨਾਲ ਅੱਗੇ ਵਧਣਗੇ।
ਇਸ ਟਨਲਨਾਲ ਮਨਾਲੀ ਅਤੇ ਕੈਲੋਂਗ ਦੇਵਿੱਚ ਦੀ ਦੂਰੀ 3-4 ਘੰਟੇ ਘੱਟਹੋ ਹੀ ਜਾਵੇਗੀ। ਪਹਾੜ ਦੇ ਮੇਰੇ ਭਾਈ-ਭੈਣ ਸਮਝ ਸਕਦੇ ਹਨ ਕਿ ਪਹਾੜ 'ਤੇ 3-4 ਘੰਟੇ ਦੀ ਦੂਰੀ ਘਟ ਹੋਣ ਦਾ ਮਤਲਬ ਕੀ ਹੁੰਦਾ ਹੈ।
ਸਾਥੀਓ, ਲੇਹ-ਲੱਦਾਖ ਦੇ ਕਿਸਾਨਾਂ, ਬਾਗਬਾਨਾਂ, ਨੌਜਵਾਨਾਂਦੇ ਲਈ ਵੀ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਦੂਸਰੇ ਬਜ਼ਾਰਾਂ ਤੱਕ ਉਨ੍ਹਾਂ ਦੀ ਪਹੁੰਚ ਅਸਾਨਹੋ ਜਾਵੇਗੀ। ਉਨ੍ਹਾਂ ਦਾ ਜੋਖਮ ਵੀ ਘੱਟ ਹੋ ਜਾਵੇਗਾ। ਇਹ ਹੀ ਨਹੀਂ, ਇਹ ਟਨਲ ਦੇਵਧਰਤੀ ਹਿਮਾਚਲ ਅਤੇ ਬੁੱਧ ਪਰੰਪਰਾ ਦੇ ਉਸ ਜੁੜਾਵ ਨੂੰ ਵੀ ਸਸ਼ਕਤ ਕਰਨ ਵਾਲੀ ਹੈ, ਜੋ ਭਾਰਤ ਤੋਂ ਨਿਕਲ ਕੇ ਅੱਜ ਪੂਰੀ ਦੁਨੀਆ ਨੂੰ ਨਵਾਂ ਰਾਹ, ਨਵੀਂ ਰੋਸ਼ਨੀ ਦਿਖਾ ਰਹੀ ਹੈ। ਇਸ ਦੇ ਲਈ ਹਿਮਾਚਲ ਅਤੇ ਲੇਹ-ਲੱਦਾਖ ਦੇ ਸਾਰੇਸਾਥੀਆਂ ਨੂੰ ਬਹੁਤ-ਬਹੁਤਵਧਾਈਆਂ।
ਸਾਥੀਓ, ਅਟਲ ਟਨਲ ਭਾਰਤ ਦੇ ਬਾਰਡਰinfrastructure ਨੂੰ ਵੀ ਨਵੀਂ ਤਾਕਤ ਦੇਣ ਵਾਲੀ ਹੈ। ਇਹ ਵਿਸ਼ਵ ਪੱਧਰੀ ਬਾਰਡਰ connectivity ਦਾ ਜਿਉਂਦਾ-ਜਾਗਦਾ ਪ੍ਰਮਾਣ ਹੈ। ਹਿਮਾਲਿਆ ਦਾ ਇਹ ਹਿੱਸਾ ਹੋਵੇ, ਪੱਛਮੀ ਭਾਰਤ ਵਿੱਚਰੇਗਿਸਤਾਨ ਦਾ ਵਿਸਤਾਰ ਹੋਵੇ ਜਾਂ ਫਿਰ ਦੱਖਣੀ ਅਤੇ ਪੂਰਬੀ ਭਾਰਤ ਦਾ ਤੱਟਵਰਤੀ ਇਲਾਕਾ, ਇਹ ਦੇਸ਼ ਦੀ ਸੁਰੱਖਿਆ ਅਤੇ ਸਮ੍ਰਿੱਧੀ, ਦੋਵਾਂ ਦੇ ਬਹੁਤ ਵੱਡੇ ਸੰਸਾਧਨ ਹਨ।ਹਮੇਸ਼ਾ ਤੋਂ ਇਨ੍ਹਾਂਖੇਤਰਾਂ ਦੇ ਸੰਤੁਲਿਤ ਅਤੇ ਸੰਪੂਰਨ ਵਿਕਾਸ ਨੂੰ ਲੈ ਕੇ ਇੱਥੇ ਦੇinfrastructure ਨੂੰ ਬਿਹਤਰ ਬਣਾਉਣ ਦੀ ਮੰਗ ਉਠਦੀ ਰਹੀ ਹੈ।ਲੇਕਿਨ ਲੰਬੇ ਸਮੇਂ ਤੱਕਸਾਡੇ ਇੱਥੇ ਬਾਰਡਰ ਨਾਲ ਜੁੜੇ infrastructure ਦੇ ਪ੍ਰੋਜੈਕਟ ਜਾਂ ਤਾਂ ਪਲਾਨਿੰਗ ਦੀਸਟੇਜ ਤੋਂ ਬਾਹਰ ਹੀ ਨਹੀਂ ਨਿਕਲ ਪਾਏ ਜਾਂ ਜੋ ਨਿਕਲੇ ਉਹ ਅਟਕ ਗਏ, ਲਟਕ ਗਏ, ਭਟਕ ਗਏ। ਅਟਲ ਟਨਲ ਦੇ ਨਾਲ ਵੀ ਕਦੇ-ਕਦੇਤਾਂ ਕੁਝ ਅਜਿਹਾਮਹਿਸੂਸ ਵੀ ਹੋਇਆ ਹੈ।
ਸਾਲ 2002ਵਿੱਚਅਟਲ ਜੀ ਨੇ ਇਸ ਟਨਲਦੇ ਲਈ ਅਪ੍ਰੋਚ ਰੋਡ ਦਾ ਨੀਂਹ ਪੱਥਰ ਰੱਖਿਆ ਸੀ।ਅਟਲ ਜੀ ਦੀ ਸਰਕਾਰ ਜਾਣ ਦੇ ਬਾਅਦ, ਜਿਵੇਂ ਇਸ ਕੰਮ ਨੂੰ ਵੀ ਭੁਲਾਦਿੱਤਾ ਗਿਆ।ਹਾਲਤ ਇਹ ਸੀ ਕਿ ਸਾਲ 2013-14 ਤੱਕ ਟਨਲਦੇ ਲਈ ਸਿਰਫ 1300 ਮੀਟਰ ਭਾਵ ਡੇਢ ਕਿਲੋਮੀਟਰ ਤੋਂ ਵੀ ਘੱਟ ਕੰਮ ਹੋ ਪਾਇਆ ਸੀ।
ਐਕਸਪਰਟ ਦੱਸਦੇ ਹਨ ਕਿ ਜਿਸ ਰਫਤਾਰ ਨਾਲ ਅਟਲ ਟਨਲ ਦਾ ਕੰਮ ਉਸ ਸਮੇਂ ਹੋ ਰਿਹਾ ਸੀ, ਜੇਕਰ ਉਸੇ ਰਫਤਾਰ ਨਾਲ ਕੰਮ ਚੱਲਿਆ ਹੁੰਦਾ ਤਾਂ ਇਹਟਨਲ ਸਾਲ 2040 ਵਿੱਚ ਜਾ ਕੇ ਸ਼ਾਇਦ ਪੂਰੀ ਹੁੰਦੀ। ਤੁਸੀਂ ਕਲਪਨਾ ਕਰੋ, ਤੁਹਾਡੀ ਅੱਜ ਜੋ ਉਮਰ ਹੈ, ਉਸ ਵਿੱਚ20 ਹੋਰ ਜੋੜ ਲਵੋ,ਤਦ ਜਾ ਕੇ ਲੋਕਾਂ ਦੇ ਜੀਵਨ ਵਿੱਚ ਇਹ ਦਿਵਸ ਆਉਂਦਾ, ਉਨ੍ਹਾਂ ਦਾ ਸੁਪਨਾ ਪੂਰਾ ਹੁੰਦਾ।
ਜਦੋਂ ਵਿਕਾਸ ਦੇ ਪਥ'ਤੇ ਤੇਜ਼ੀ ਨਾਲ ਅੱਗੇ ਵਧਣਾ ਹੋਵੇ, ਜਦੋਂ ਦੇਸ਼ ਦੇ ਲੋਕਾਂ ਦੇ ਵਿਕਾਸ ਦੀ ਪ੍ਰਬਲ ਇੱਛਾ ਹੋਵੇ, ਤਾ ਰਫਤਾਰ ਵਧਾਉਣੀਹੀ ਪੈਂਦੀ ਹੈ। ਅਟਲ ਟਨਲ ਦੇ ਕੰਮ ਵਿੱਚ ਵੀ 2014 ਦੇ ਬਾਅਦ, ਅਭੂਤਪੂਰਬ ਤੇਜੀਲਿਆਂਦੀ ਗਈ। ਬੀਆਰਓ ਦੇ ਸਾਹਮਣੇਆਉਣ ਵਾਲੀ ਹਰ ਅੜਚਨ ਦਾਹੱਲ ਕੀਤਾ ਗਿਆ।
ਨਤੀਜਾਇਹ ਹੋਇਆ ਕਿਜਿੱਥੇ ਹਰ ਸਾਲ ਪਹਿਲਾਂ 300 ਮੀਟਰ ਟਨਲ ਬਣ ਰਹੀ ਸੀ, ਉਸ ਦੀ ਰਫਤਾਰ ਵਧ ਕੇ 1400 ਮੀਟਰ ਪ੍ਰਤੀ ਸਾਲ ਹੋ ਗਈ। ਸਿਰਫ 6 ਸਾਲਾਂ ਵਿੱਚ ਅਸੀਂ 26 ਸਾਲਾਂ ਦਾ ਕੰਮ ਪੂਰਾ ਕਰ ਲਿਆ।
ਸਾਥੀਓ, infrastructure ਦੇ ਇੰਨੇ ਅਹਿਮ ਅਤੇ ਵੱਡੇ ਪ੍ਰੋਜੈਕਟ ਦੇਨਿਰਮਾਣਵਿੱਚ ਦੇਰੀ ਨਾਲ ਦੇਸ਼ ਦਾ ਹਰ ਤਰ੍ਹਾਂ ਨਾਲ ਨੁਕਸਾਨ ਹੁੰਦਾ ਹੈ। ਇਸ ਨਾਲ ਲੋਕਾਂ ਨੂੰ ਸੁਵਿਧਾ ਮਿਲਣ ਵਿੱਚਤਾਂ ਦੇਰੀ ਹੁੰਦੀ ਹੀ ਹੈ, ਇਸ ਦਾ ਖਾਮਿਆਜ਼ਾ ਦੇਸ਼ ਨੂੰ ਆਰਥਿਕ ਪੱਧਰ ‘ਤੇ ਉਠਾਉਣਾ ਪੈਂਦਾ ਹੈ।
ਸਾਲ 2005 ਵਿੱਚ ਇਹ ਮੁਲਾਂਕਣ ਕੀਤਾ ਗਿਆ ਸੀ, ਇਹ ਟਨਲਲਗਭਗ ਸਾਢੇ ਨੌਂ ਸੌਕਰੋੜ ਰੁਪਏ ਵਿੱਚ ਤਿਆਰ ਹੋ ਜਾਵੇਗੀਲੇਕਿਨ ਲਗਾਤਾਰ ਹੁੰਦੀ ਦੇਰੀ ਦੇ ਕਾਰਨ ਅੱਜ ਇਹ ਤਿੰਨ ਗੁਣਾ ਤੋਂ ਵੀ ਜ਼ਿਆਦਾ ਭਾਵ ਕਰੀਬ-ਕਰੀਬ 3200 ਕਰੋੜ ਰੁਪਏ ਤੋਂ ਅਧਿਕ ਖਰਚ ਕਰਨਦੇ ਬਾਅਦ ਪੂਰੀ ਹੋ ਪਾਈ ਹੈ। ਕਲਪਨਾ ਕਰੋ ਕਿ ਜੇਕਰ20 ਸਾਲ ਹੋਰ ਲੱਗ ਜਾਂਦੇ ਤਾਂ ਕੀ ਸਥਿਤੀ ਹੁੰਦੀ।
ਸਾਥੀਓ, connectivity ਦਾ ਦੇਸ਼ ਦੇ ਵਿਕਾਸ ਨਾਲ ਸਿੱਧਾ ਸਬੰਧ ਹੁੰਦਾ ਹੈ। ਜ਼ਿਆਦਾ ਤੋਂ ਜ਼ਿਆਦਾ, connectivityਭਾਵ ਓਨਾ ਹੀ ਤੇਜ਼ ਵਿਕਾਸ। ਖ਼ਾਸਕਰ ਬਾਰਡਰ ਏਰੀਆ ਵਿੱਚ ਤਾਂ connectivity ਸਿੱਧੇ-ਸਿੱਧੇ ਦੇਸ਼ ਦੀ ਰੱਖਿਆ ਜ਼ਰੂਰਤਾਂ ਨਾਲਜੁੜੀ ਹੁੰਦੀ ਹੈ।ਲੇਕਿਨ ਇਸਨੂੰ ਲੈ ਕੇ ਜਿਸ ਤਰ੍ਹਾਂ ਦੀ ਗੰਭੀਰਤਾ ਸੀ ਅਤੇ ਉਸ ਗੰਭੀਰਤਾ ਦੀ ਜ਼ਰੂਰਤ ਸੀ, ਜਿਸ ਤਰ੍ਹਾਂ ਦੀ ਰਾਜਨੀਤਿਕ ਇੱਛਾ ਸ਼ਕਤੀ ਦੀ ਜ਼ਰੂਰਤ ਸੀ, ਬਦਕਿਸਮਤੀ ਨਾਲ ਓਸ ਤਰ੍ਹਾਂ ਦੀ ਨਹੀਂਦਿਖਾਈ ਗਈ।
ਅਟਲ ਟਨਲ ਦੀ ਤਰ੍ਹਾਂ ਹੀਕਈ ਮਹੱਤਵਪੂਰਨ ਪ੍ਰੋਜੈਕਟਾਂ ਦੇਨਾਲ ਅਜਿਹਾ ਹੀ ਵਿਵਹਾਰ ਕੀਤਾ ਗਿਆ। ਲਦਾਖ ਵਿੱਚ ਦੌਲਤ ਬੇਗ ਓਲਡੀ ਦੇ ਰੂਪ ਵਿੱਚ ਸਾਮਰਿਕ ਰੂਪ ਨਾਲ ਬਹੁਤ ਮਹੱਤਵਪੂਰਨ ਏਅਰ ਸਟ੍ਰਿਪ 40-50 ਸਾਲਤੱਕ ਬੰਦ ਰਹੀ। ਕੀ ਮਜਬੂਰੀ ਸੀ, ਕੀ ਦਬਾਵ ਸੀ, ਮੈਂ ਇਸਦੇ ਵਿਸਤਾਰ ਵਿੱਚ ਜਾਣਾਚਾਹੁੰਦਾ ਹਾਂ। ਇਸ ਦੇ ਬਾਰੇ ਵਿੱਚ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ।ਲੇਕਿਨ ਸੱਚਾਈ ਇਹੀ ਹੈ ਕਿ ਦੌਲਤ ਬੇਗ ਓਲਡੀ ਦੀ ਏਅਰਸਟ੍ਰਿਪਵਾਯੂ ਸੈਨਾ ਦੇ ਆਪਣੇ ਇਰਾਦਿਆਂ ਦੀ ਵਜ੍ਹਾ ਨਾਲ ਸ਼ੁਰੂ ਹੋ ਪਾਈ, ਉਸਵਿੱਚ ਰਾਜਨੀਤਿਕ ਇੱਛਾ ਸ਼ਕਤੀ ਕਿਤੇ ਨਜ਼ਰ ਨਹੀਂ ਆਈ।
ਸਾਥੀਓ, ਮੈਂ ਅਜਿਹੇ ਦਰਜਨਾਂ ਪ੍ਰੋਜੈਕਟ ਗਿਣਾ ਸਕਦਾ ਹਾਂ ਜੋ ਸਾਮਰਿਕ ਦ੍ਰਿਸ਼ਟੀ ਨਾਲ ਅਤੇ ਸੁਵਿਧਾ ਦੀ ਦ੍ਰਿਸ਼ਟੀ ਨਾਲ ਭਲੇ ਹੀ ਕਿੰਨੇ ਵੀ ਮਹੱਤਵਪੂਰਨ ਰਹੇ ਹੋਣ,ਲੇਕਿਨ ਸਾਲਾਂ ਤੱਕ ਨਦਰਅੰਦਾਜ਼ ਕੀਤੇ ਗਏ।
ਮੈਨੂੰ ਯਾਦ ਹੈ ਮੈਂ ਕਰੀਬ ਦੋ ਸਾਲ ਪਹਿਲਾਂ ਅਟਲ ਜੀ ਦੇ ਜਨਮਦਿਨ ਦੇ ਅਵਸਰ‘ਤੇ ਅਸਾਮ ਵਿੱਚ ਸੀ। ਉੱਥੇ ਭਾਰਤ ਦੇ ਸਭ ਤੋਂ ਲੰਬੇ ਰੇਲ ਰੋਡ ਬ੍ਰਿਜ ‘ਬੌਗੀਬੀਲ ਪੁਲ਼’ ਨੂੰ ਦੇਸ਼ ਨੂੰ ਸਮਰਪਿਤ ਕਰਨ ਦਾ ਅਵਸਰ ਮੈਨੂੰ ਮਿਲਿਆ ਸੀ। ਇਹ ਪੁਲ਼ਅੱਜ ਨੌਰਥ-ਈਸਟ ਅਤੇ ਅਰੁਣਾਚਲ ਪ੍ਰਦੇਸ਼ ਨਾਲ connectivity ਦਾ ਬਹੁਤ ਵੱਡਾ ਮਾਧਿਅਮ ਹੈ। ਬੌਗੀਬੀਲ ਬ੍ਰਿਜ ‘ਤੇ ਵੀ ਅਟਲ ਜੀ ਦੀ ਸਰਕਾਰ ਦੇ ਸਮੇਂ ਹੀ ਕੰਮ ਸ਼ੁਰੂ ਹੋਇਆ ਸੀ, ਲੇਕਿਨ ਉਨ੍ਹਾਂ ਦੀ ਸਰਕਾਰ ਜਾਣ ਦੇ ਬਾਅਦ ਫਿਰ ਇਸ ਪੁਲ਼ ਦਾ ਕੰਮ ਸੁਸਤ ਹੋ ਗਿਆ। ਸਾਲ 2014 ਦੇ ਬਾਅਦ ਵੀ, ਇਸ ਕੰਮ ਨੇ ਵੀ ਗਤੀ ਪਕੜੀ ਅਤੇ ਚਾਰ ਸਾਲਾਂ ਦੇ ਅੰਦਰ-ਅੰਦਰ ਇਸ ਪੁਲ਼ ਦਾ ਕੰਮ ਪੂਰਾ ਕਰ ਦਿੱਤਾ ਗਿਆ।
ਅਟਲ ਜੀ ਦੇ ਨਾਲ ਹੀ ਇੱਕ ਹੋਰ ਪੁਲ਼ ਦਾ ਨਾਮ ਜੁੜਿਆ ਹੈ - ਕੋਸੀ ਮਹਾਸੇਤੁ ਦਾ। ਬਿਹਾਰ ਵਿੱਚ ਮਿਥੀਲਾਂਚਲ ਦੇ ਦੋ ਹਿੱਸਿਆਂ ਨੂੰ ਜੋੜਨ ਵਾਲੇ ਕੋਸੀ ਮਹਾਸੇਤੁ ਦਾ ਨੀਂਹ ਪੱਥਰ ਵੀ ਅਟਲ ਜੀ ਨੇ ਹੀ ਕੀਤਾ ਸੀ।ਲੇਕਿਨ ਇਸ ਦਾ ਕੰਮ ਵੀ ਉਲਝਿਆ ਰਿਹਾ, ਅਟਕਿਆ ਰਿਹਾ।
2014 ਵਿੱਚ ਸਾਨੂੰ ਸਰਕਾਰ ਵਿੱਚ ਆਉਣ ਦੇ ਬਾਅਦ ਕੋਸੀ ਮਹਾਸੇਤੁ ਦਾ ਕੰਮ ਵੀ ਅਸੀਂ ਤੇਜ਼ ਕਰਵਾਇਆ। ਹੁਣ ਤੋਂ ਕੁਝ ਦਿਨ ਪਹਿਲਾਂ ਹੀ ਕੋਸੀ ਮਹਾਸੇਤੁ ਦਾ ਵੀ ਲੋਕਾਰਪਣ ਕੀਤਾ ਜਾ ਚੁੱਕਾ ਹੈ।
ਸਾਥੀਓ, ਦੇਸ਼ ਦੇ ਕਰੀਬ-ਕਰੀਬ ਹਰ ਹਿੱਸੇ ਵਿੱਚ connectivity ਦੇ ਵੱਡੇ-ਵੱਡੇ ਪ੍ਰੋਜੈਕਟਾਂ ਦਾਇਹੀ ਹਾਲ ਰਿਹਾ ਹੈ।ਲੇਕਿਨ ਹੁਣ ਇਹ ਸਥਿਤੀ ਬਦਲ ਰਹੀ ਹੈ ਅਤੇ ਬਹੁਤ ਤੇਜ਼ੀ ਦੇ ਨਾਲ ਬਦਲ ਰਹੀ ਹੈ। ਪਿਛਲੇ 6 ਸਾਲਾਂ ਵਿੱਚ ਇਸ ਦਿਸ਼ਾ ਵਿੱਚ ਬੇਮਿਸਾਲ ਯਤਨ ਕੀਤੇ ਗਏ ਹਨ।ਵਿਸ਼ੇਸ਼ ਰੂਪ ਨਾਲ Border Infrastructure ਦੇ ਵਿਕਾਸ ਦੇ ਲਈਪੂਰੀ ਤਾਕਤ ਲਗਾ ਦਿੱਤੀ ਗਈ ਹੈ।
ਹਿਮਾਲਿਆ ਖੇਤਰ ਵਿੱਚ, ਭਾਵੇ ਉਹਹਿਮਾਚਲ ਹੋਵੇ, ਜੰਮੂ-ਕਸ਼ਮੀਰ ਹੋਵੇ, ਕਾਰਗਿਲ-ਲੇਹ-ਲੱਦਾਖ ਹੋਵੇ, ਉੱਤਰਾਖੰਡ ਹੋਵੇ, ਸਿੱਕਮ ਹੋਵੇ, ਅਰੁਣਾਚਲ ਪ੍ਰਦੇਸ਼ ਹੋਵੇ, ਦਰਜਨਾਂ ਪ੍ਰੋਜੈਕਟ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਕਈ ਹੋਰ ਪ੍ਰੋਜੈਕਟ ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਸੜਕ ਬਣਾਉਣ ਦਾ ਕੰਮ ਹੋਵੇ, ਪੁਲ਼ ਬਣਾਉਣ ਦਾ ਕੰਮ ਹੋਵੇ, ਸੁਰੰਗ ਬਣਾਉਣ ਦਾ ਕੰਮ ਹੋਵੇ, ਇੰਨੇ ਵੱਡੇ ਪੱਧਰ ‘ਤੇ ਦੇਸ਼ ਵਿੱਚ ਇਨ੍ਹਾਂ ਖੇਤਰਾਂ ਵਿੱਚ ਪਹਿਲੇ ਕਦੇ ਕੰਮ ਨਹੀਂ ਹੋਇਆ।
ਇਸ ਦਾਬਹੁਤ ਵੱਡਾ ਲਾਭ ਆਮ ਲੋਕਾਂ ਦੇ ਨਾਲ ਹੀ ਸਾਡੇ ਫੌਜੀ ਭਾਈ-ਭੈਣਾਂ ਨੂੰ ਵੀ ਹੋ ਰਿਹਾ ਹੈ। ਸਰਦੀਆਂ ਦੇ ਮੌਸਮ ਵਿੱਚਉਨ੍ਹਾਂ ਤੱਕ ਰਸਦ ਪਹੁੰਚਾਉਣਾ ਹੋਵੇ, ਉਨ੍ਹਾਂ ਦੀ ਰੱਖਿਆ ਨਾਲ ਜੁੜਿਆ ਸਾਜੋ-ਸਮਾਨ ਹੋਵੇ, ਉਹ ਅਸਾਨੀ ਨਾਲ ਪੈਟ੍ਰੋਲਿੰਗ ਕਰ ਸਕਣ, ਇਸ ਦੇ ਲਈ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ।
ਸਾਥੀਓ, ਦੇਸ਼ ਦੀ ਰੱਖਿਆ ਜ਼ਰੂਰਤਾਂ, ਦੇਸ਼ ਦੀ ਰੱਖਿਆ ਕਰਨ ਵਾਲਿਆਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ, ਉਨ੍ਹਾਂ ਦੇ ਹਿੱਤਾਂ ਦਾਧਿਆਨ ਰੱਖਣਾ ਸਾਡੀ ਸਰਕਾਰ ਦੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚੋਂ ਇੱਕ ਹੈ।
ਹਿਮਾਚਲ ਪ੍ਰਦੇਸ਼ ਦੇ ਸਾਡੇ ਭਾਈ-ਭੈਣਾਂਨੂੰ ਅੱਜ ਵੀ ਯਾਦ ਹੈ ਕਿ ਵਨ ਰੈਂਕ ਵਨ ਪੈਨਸ਼ਨ ਨੂੰ ਲੈ ਕੇ ਪਹਿਲਾਂ ਦੀ ਸਰਕਾਰ ਦਾ ਕੀ ਵਰਤਾਵ ਸੀ। ਚਾਰ ਦਹਾਕਿਆਂ ਤੱਕ ਸਾਡੇ ਸਾਬਕਾ ਫੌਜੀ ਭਾਈਆਂ ਨੂੰ ਸਿਰਫ ਵਾਅਦੇਹੀ ਕੀਤੇ ਗਏ । ਕਾਗਜਾਂ ਵਿੱਚ ਸਿਰਫ 500 ਕਰੋੜ ਰੁਪਏ ਦਿਖਾ ਕੇ ਇਹ ਲੋਕ ਕਹਿੰਦੇ ਸਨ ਕਿ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਣਗੇ । ਲੇਕਿਨ ਕੀਤਾ ਫਿਰ ਵੀ ਨਹੀਂ।ਅੱਜ ਵਨ ਰੈਂਕ ਵਨ ਪੈਨਸ਼ਨ ਦਾ ਲਾਭ ਦੇਸ਼ ਦੇ ਲੱਖਾਂ ਸਾਬਕਾ ਫੌਜੀਆਂ ਨੂੰ ਮਿਲ ਰਿਹਾ ਹੈ। ਸਿਰਫ ਏਰੀਅਰ ਦੇ ਤੌਰ ‘ਤੇ ਹੀ ਕੇਂਦਰ ਸਰਕਾਰ ਨੇ ਲਗਭਗ 11 ਹਜ਼ਾਰ ਕਰੋੜ ਰੁਪਏ ਸਾਬਕਾ ਫੌਜੀਆਂ ਨੂੰ ਦਿੱਤੇ ਹਨ।
ਹਿਮਾਚਲ ਪ੍ਰਦੇਸ਼ ਦੇ ਵੀ ਕਰੀਬ-ਕਰੀਬ ਇੱਕ ਲੱਖ ਫੌਜੀਆਂ ਨੂੰ ਇਸ ਦਾ ਲਾਭ ਮਿਲਿਆ ਹੈ। ਸਾਡੀ ਸਰਕਾਰ ਦੇ ਫੈਸਲੇ ਗਵਾਹ ਹਨ ਕਿ ਅਸੀਂ ਜੋ ਫੈਸਲੇ ਕੀਤੇ ਉਹ ਅਸੀਂ ਲਾਗੂ ਕਰ ਕੇ ਦਿਖਾਉਂਦੇ ਹਾਂ। ਦੇਸ਼ ਹਿਤ ਤੋਂ ਵੱਡਾ, ਦੇਸ਼ ਦੀ ਰੱਖਿਆ ਤੋਂ ਵੱਡਾ ਸਾਡੇ ਲਈ ਹੋਰ ਕੁਝ ਵੀ ਨਹੀਂ । ਲੇਕਿਨ ਦੇਸ਼ ਨੇ ਲੰਬੇ ਸਮੇਂ ਤੱਕ ਉਹ ਦੌਰ ਵੀ ਦੇਖਿਆ ਹੈ ਜਦੋਂ ਦੇਸ਼ ਦੇਰੱਖਿਆ ਹਿਤਾਂ ਨਾਲ ਸਮਝੌਤਾ ਕੀਤਾ ਗਿਆ। ਦੇਸ਼ ਦੀ ਵਾਯੂ ਸੈਨਾ ਆਧੁਨਿਕ ਫਾਈਟਰਪਲੇਨ ਮੰਗਦੀ ਰਹੀ। ਉਹ ਲੋਕ ਫਾਈਲ ‘ਤੇ ਫਾਈਲ, ਫਾਈਲ ‘ਤੇ ਫਾਈਲ, ਕਦੇ ਫਾਈਲ ਖੋਲਦੇ ਸੀ, ਕਦੇ ਫਾਈਲ ਨਾਲ ਖੇਡਦੇ ਸੀ।
ਗੋਲਾ ਬਾਰੂਦ ਹੋਵੇ, ਆਧੁਨਿਕ ਰਾਈਫਲਾਂ ਹੋਣ, ਬੁਲੇਟਪ੍ਰੂਫ ਜੈਕੇਟਾਂ ਹੋਣ, ਕੜਾਕੇ ਦੀ ਠੰਡ ਵਿੱਚ ਕੰਮ ਆਉਣ ਵਾਲੇ ਉਪਕਰਣ ਅਤੇ ਹੋਰ ਸਮਾਨ ਹੋਵੇ, ਸਭ ਕੁਝ ਤਾਕ ‘ਤੇ ਰੱਖ ਦਿੱਤਾ ਗਿਆ ਸੀ। ਇੱਕ ਸਮਾਂ ਸੀ ਜਦੋਂ ਸਾਡੀਆਂਔਰਡੀਨੈਂਸ ਫੈਕਟਰੀਆਂ ਦੀ ਤਾਕਤ, ਚੰਗੇ-ਚੰਗਿਆਂ ਦੇ ਹੋਸ਼ ਉਡਾ ਦਿੰਦੀ ਸੀ। ਲੇਕਿਨ ਦੇਸ਼ ਦੀਆਂਔਰਡੀਨੈਂਸ ਫੈਕਟਰੀਆਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ।
ਦੇਸ਼ ਵਿੱਚ ਸਵਦੇਸੀ ਲੜਾਕੂ ਵਿਮਾਨਾਂ, ਹੈਲੀਕਾਪਟਰਾਂ ਦੇ ਲਈHAL ਜਿਹੀ ਵਿਸ਼ਵ ਪੱਧਰੀ ਸੰਸਥਾ ਬਣਾਈ ਗਈ, ਲੇਕਿਨਉਸ ਨੂੰ ਵੀ ਮਜਬੂਤ ਕਰਨ ‘ਤੇ ਓਨਾ ਧਿਆਨ ਨਹੀਂ ਦਿੱਤਾ ਗਿਆ। ਸਾਲਾਂ ਤੱਕ ਸੱਤਾ ਵਿੱਚ ਬੈਠੇ ਲੋਕਾਂ ਦੇ ਸੁਆਰਥ ਨੇ ਸਾਡੀਆਂ ਸੈਨਿਕ ਸਮਰੱਥਾਵਾਂ ਨੂੰ ਮਜ਼ਬੂਤ ਹੋਣ ਤੋਂ ਰੋਕਿਆ ਹੈ, ਉਸ ਦਾ ਨੁਕਸਾਨ ਕੀਤਾ ਹੈ।
ਜਿਸ ਤੇਜਸ ਲੜਾਕੂ ਵਿਮਾਨ ‘ਤੇ ਅੱਜ ਦੇਸ਼ ਨੂੰ ਮਾਣ ਹੈ, ਉਸ ਨੂੰ ਵੀ ਇਨ੍ਹਾਂ ਲੋਕਾਂ ਨੇ ਡੱਬੇ ਵਿੱਚ ਬੰਦ ਕਰਨ ਦੀ ਤਿਆਰੀ ਕਰ ਲਈ ਸੀ।ਇਹ ਸੀ ਇਨ੍ਹਾਂ ਲੋਕਾਂ ਦੀ ਸੱਚਾਈ, ਇਹ ਹੈ ਇਨ੍ਹਾਂ ਲੋਕਾਂ ਦੀ ਸੱਚਾਈ ।
ਸਾਥੀਓ, ਹੁਣ ਦੇਸ਼ ਵਿੱਚ ਇਹ ਸਥਿਤੀ ਬਦਲ ਰਹੀ ਹੈ। ਦੇਸ਼ ਵਿੱਚ ਹੀ ਆਧੁਨਿਕ ਅਸਤਰ-ਸ਼ਸਤਰ ਬਣਨ, Make In India ਹਥਿਆਰ ਬਣਨ, ਇਸ ਦੇ ਲਈ ਵੱਡੇ reforms ਕੀਤੇ ਗਏ ਹਨ। ਲੰਬੇ ਇੰਤਜ਼ਾਰ ਦੇ ਬਾਅਦਚੀਫ ਆਵ੍ ਡਿਫੈਂਸ ਸਟਾਫ ਦੀ ਵਿਵਸਥਾ ਹੁਣ ਸਾਡੇ ਸਿਸਟਮ ਦਾ ਹਿੱਸਾ ਹੈ।
ਇਸ ਨਾਲ ਦੇਸ਼ ਦੀਆਂ ਫੌਜਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ Procurement ਅਤੇProduction ਦੋਵਾਂ ਵਿੱਚ ਬਿਹਤਰ ਤਾਲਮੇਲ ਸਥਾਪਿਤ ਹੋਇਆ ਹੈ।ਹੁਣ ਕਈ ਅਜਿਹੇ ਸਾਜੋ-ਸਮਾਨ ਹਨ, ਜਿਨ੍ਹਾਂ ਨੂੰ ਵਿਦੇਸ਼ਾਂ ਤੋਂ ਮੰਗਵਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਉਹ ਸਮਾਨ ਹੁਣ ਸਿਰਫ ਭਾਰਤ ਦੇ ਉਦਯੋਗਾਂ ਤੋਂ ਹੀ ਖਰੀਦਣਾਜ਼ਰੂਰੀ ਕਰ ਦਿੱਤਾ ਗਿਆ ਹੈ।
ਸਾਥੀਓ, ਭਾਰਤ ਵਿੱਚ ਡਿਫੈਂਸਇੰਡਸਟਰੀ ਨੂੰ ਵਿਦੇਸ਼ੀ ਨਿਵੇਸ਼ ਅਤੇ ਵਿਦੇਸ਼ੀ ਤਕਨੀਕ ਆ ਸਕੇ ਇਸ ਦੇ ਲਈ ਹੁਣ ਭਾਰਤੀ ਸੰਸਥਾਵਾਂ ਨੂੰ ਕਈ ਪ੍ਰਕਾਰ ਦੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ।ਜਿਵੇਂ-ਜਿਵੇਂ ਭਾਰਤ ਦੀ ਗਲੋਬਲ ਭੂਮਿਕਾ ਬਦਲ ਰਹੀ ਹੈ, ਸਾਨੂੰ ਉਸੇ ਤੇਜ਼ੀ ਨਾਲ, ਉਸੇ ਰਫਤਾਰ ਨਾਲ ਆਪਣੇ ਇਨਫ੍ਰਾਸਟ੍ਰਚਰ ਨੂੰ, ਆਪਣੀਆਰਥਿਕ ਅਤੇ ਸਾਮਰਿਕ ਸਮਰੱਥਾ ਨੂੰ ਵੀ ਵਧਾਉਣਾ ਹੈ।
ਇਕ ਵਾਰ ਫਿਰਮੈਂ ਤੁਹਾਨੂੰ ਸਾਰਿਆਂ ਨੂੰ, ਹਿਮਾਚਲ ਪ੍ਰਦੇਸ਼ ਨੂੰ ਅਤੇ ਲੇਹ-ਲੱਦਾਖ ਦੇ ਲੱਖਾਂ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਅਤੇ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਹਿਮਾਚਲ ਉੱਤੇ ਮੇਰਾ ਕਿੰਨਾ ਅਧਿਕਾਰ ਹੈ, ਇਹ ਤਾਂ ਮੈਂ ਨਹੀਂ ਕਹਿ ਸਕਦਾ ਹਾਂ ਲੇਕਿਨ ਹਿਮਾਚਲ ਦਾ ਮੇਰੇ ਉੱਤੇ ਬਹੁਤ ਅਧਿਕਾਰ ਹੈ। ਅੱਜ ਦੇ ਇਸ ਪ੍ਰੋਗ੍ਰਾਮ ਵਿੱਚਸਮਾਂ ਬਹੁਤ ਘੱਟ ਹੋਣ ਦੇ ਬਾਵਜੂਦ ਵੀਸਾਡੇ ਹਿਮਾਚਲ ਦੇ ਪਿਆਰ ਨੇ ਮੇਰੇ 'ਤੇ ਇੰਨਾ ਦਬਾਵ ਪਾਇਆ, ਤਿੰਨ ਪ੍ਰੋਗਰਾਮ ਬਣਾ ਦਿੱਤੇ। ਇਸ ਦੇ ਬਾਅਦਮੈਨੂੰਹੋਰ ਦੋ ਪ੍ਰੋਗਰਾਮਾਂ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਬੋਲਣਾਹੈ। ਅਤੇ ਇਸ ਲਈ ਮੈਂ ਇੱਥੇ ਵਿਸਤਾਰ ਨਾਲ ਨਾ ਬੋਲਦੇ ਹੋਏ ਕੁਝ ਗੱਲਾਂ ਦੋ ਹੋਰ ਪ੍ਰੋਗਰਾਮਾਂ ਵਿੱਚ ਵੀ ਬੋਲਣ ਵਾਲਾ ਹਾਂ।
ਲੇਕਿਨ ਕੁਝ ਸੁਝਾਅ ਮੈਂ ਇੱਥੇ ਜ਼ਰੂਰ ਦੇਣਾ ਚਾਹੁੰਦਾ ਹਾਂ। ਮੇਰੇ ਇਹਸੁਝਾਅ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਲਈ ਵੀ ਹੈ,ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਲਈ ਵੀ ਹੈ ਅਤੇ BRO ਦੇ ਲਈ ਸਪੈਸ਼ਲ ਵੀ ਹੈ – ਇਹ ਇੱਕ ਟਨਲ ਦਾ ਕੰਮ ਆਪਣੇ-ਆਪ ਵਿੱਚ ਇੰਜੀਨੀਅਰਿੰਗ ਦੀਦ੍ਰਿਸ਼ਟੀ ਨਾਲ ਵਰਕ ਕਲਚਰ ਦੀ ਦ੍ਰਿਸ਼ਟੀ ਨਾਲ ਯੂਨੀਕ ਹੈ। ਪਿਛਲੇ ਇੰਨੇ ਸਾਲਾਂ ਵਿੱਚ ਜਦੋਂ ਤੋਂ ਇਸ ਦਾ ਡਿਜ਼ਾਈਨਿੰਗ ਦਾ ਕੰਮ ਸ਼ੁਰੂ ਹੋਇਆ,ਕਾਗਜ਼ ‘ਤੇ ਲਿਖਣਾ ਸ਼ੁਰੂ ਹੋਇਆ; ਤੱਦ ਤੋਂ ਲੈ ਕੇ ਹੁਣ ਤੱਕ। ਜੇਕਰ 1000-1500 ਥਾਵਾਂ ਅਜਿਹੀਆਂਛਾਂਟੀਏ,ਮਜ਼ਦੂਰ ਵੀ ਹੋ ਸਕਦਾ ਹੈ ਅਤੇ ਟੌਪ ਵਿਅਕਤੀ ਵੀ ਹੋ ਸਕਦੇ ਹਨ। ਉਸ ਨੇ ਜੋ ਕੰਮ ਕੀਤਾ ਹੈ, ਉਸਦਾ ਆਪਣਾ ਜੋ ਅਨੁਭਵ ਹੈ ਉਸ ਨੂੰ ਉਹ ਆਪਣੀ ਭਾਸ਼ਾ ਵਿੱਚ ਲਿਖਣ।
ਇੱਕ 1500 ਲੋਕ ਪੂਰੀ ਕੋਸ਼ਿਸ਼ ਨੂੰ ਅਗਰ ਲਿਖਣਗੇ, ਉਦੋਂ ਕੀ ਹੋਇਆ, ਕਿਵੇਂ ਹੋਇਆ, ਇੱਕ ਅਜਿਹਾ documentation ਹੋਵੇਗਾ ਜਿਸ ਵਿੱਚ human touch ਹੋਵੇਗਾ। ਜਦੋਂ ਹੋ ਰਿਹਾ ਸੀਉਦੋਂ ਉਹ ਕੀ ਸੋਚਦੇ ਸੀ ਕਦੇਤਕਲੀਫ ਆਈ ਤਾਂ ਉਸ ਨੂੰ ਕੀ ਲੱਗਿਆ। ਇੱਕ ਚੰਗਾ documentation, ਮੈਂacademicdocumentation ਨਹੀਂ ਕਹਿ ਰਿਹਾ, ਇਹ ਉਹ documentation ਹੈ ਜਿਸ ਵਿੱਚ human touch ਹੈ। ਜਿਸ ਵਿੱਚ ਮਜ਼ਦੂਰ ਕੰਮ ਕਰਦਾ ਹੋਵੇਗਾ, ਕੁਝ ਦਿਨ ਭੋਜਨ ਨਹੀਂ ਪਹੁੰਚਿਆ ਹੋਵੇਗਾ, ਕਿਵੇਂ ਕੰਮ ਕੀਤਾ ਹੋਵੇਗਾ, ਉਸ ਗੱਲ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਕਦੇ ਕੋਈ ਸਮਾਨ ਪਹੁੰਚਾਉਣ ਵਾਲਾ ਹੋਵੇਗਾ, ਬਰਫ ਦੇ ਕਾਰਨ ਪਹੁੰਚਿਆ ਨਹੀਂ ਹੋਵੇਗਾ, ਕਿਵੇਂ ਕੰਮ ਕੀਤਾ ਹੋਵੇਗਾ।
ਕਦੇ ਕੋਈ ਇੰਜੀਨੀਅਰ ਚੈਲੇਂਜ ਆਇਆ ਹੋਵੇਗਾ? ਕਿਵੇਂ ਕੀਤਾ ਹੋਵੇਗਾ। ਮੈਂ ਚਾਹਵਾਂਗਾ ਕਿ ਘੱਟੋ-ਘੱਟ 1500 ਲੋਕ, ਹਰ ਪੱਧਰ 'ਤੇ ਕੰਮ ਕਰਨਵਾਲੇ, 5 ਪੇਜ, 6 ਪੇਜ, 10 ਪੇਜ, ਆਪਣਾ ਅਨੁਭਵ ਲਿਖਣ। ਕਿਸੀ ਇੱਕ ਵਿਅਕਤੀ ਨੂੰ ਜ਼ਿੰਮੇਦਾਰੀ ਦਿਓਫਿਰ ਉਸ ਨੂੰ ਥੋੜਾ ਠੀਕਠਾਕ ਕਰਕੇ ਲੈਂਗਵੇਜ ਬਿਹਤਰ ਕਰਕੇ documentation ਕਰਾ ਦਿਓ ਅਤੇ ਛਾਪਣ ਦੀ ਜ਼ਰੂਰਤ ਨਹੀਂ ਹੈ ਡਿਜੀਟਲ ਹੀ ਬਣਾ ਦੇਣਗੇ ਤਾਂ ਵੀ ਚਲੇਗਾ।
ਦੂਸਰਾਮੇਰੀ ਸਿੱਖਿਆ ਮੰਤਰਾਲੇ ਨੂੰ ਤਾਕੀਦ ਹੈ ਕਿ ਸਾਡੇ ਦੇਸ਼ ਵਿੱਚ ਜਿੰਨੀਆਂ ਵੀtechnical ਅਤੇ ਇੰਜੀਨੀਅਰਿੰਗ ਨਾਲ ਜੁੜੀਆਂ Universities ਹਨ ਉਨ੍ਹਾਂ Universities ਦੇ ਬੱਚਿਆਂ ਨੂੰ ਕੇਸ ਸਟਡੀ ਦਾ ਕੰਮ ਦਿੱਤਾ ਜਾਵੇ। ਅਤੇ ਹਰ ਸਾਲ ਇੱਕ-ਇੱਕ University ਦੇ ਅੱਠ-ਦਸ ਬੱਚਿਆਂ ਦਾ ਬੈਚ ਇੱਥੇ ਆਵੇ, ਕੇਸ ਸਟਡੀ ਦੀਕਿਹੋ ਜਿਹੀ ਕਲਪਨਾ ਹੋਈ, ਕਿਵੇਂ ਬਣਿਆ, ਕਿਹੋ ਜਿਹੀ ਚੁਣੌਤੀਆਂ ਆਈਆਂ, ਕਿਵੇਂ ਰਸਤੇ ਕੱਢੇ ਅਤੇ ਦੁਨੀਆ ਵਿੱਚ ਸਭ ਤੋਂ ਉੱਚੀ ਅਤੇ ਸਭ ਤੋਂ ਲੰਬੀਜਗ੍ਹਾ ‘ਤੇ ਵਿਸ਼ਵ ਵਿੱਚ ਨਾਮ ਕਮਾਉਣ ਵਾਲੀ ਇਸ ਟਨਲ ਦੀEngineering knowledge ਸਾਡੇ ਦੇਸ਼ ਦੇ students ਨੂੰ ਹੋਣਾ ਹੀ ਚਾਹੀਦੀ ਹੈ।
ਇੰਨਾ ਹੀ ਨਹੀਂ, Globally ਵੀ ਮੈਂ ਚਾਹੁੰਦਾ ਹਾਂ ਕਿ MEA ਦੇ ਲੋਕ ਕੁਝ Universities ਨੂੰ invite ਕਰਨ। ਉੱਥੋਂ ਦੀਆਂ Universitiesਇੱਥੇ ਕੇਸ ਸਟਡੀ ਦੇ ਲਈ ਆਉਣ। Project'ਤੇ ਸਟਡੀ ਕਰਨ। ਦੁਨੀਆਂ ਦੇ ਅੰਦਰ ਸਾਡੀ ਇਸ ਤਾਕਤ ਦੀ ਪਹਿਚਾਣਹੋਣੀ ਚਾਹੀਦੀ ਹੈ। ਵਿਸ਼ਵ ਨੂੰ ਸਾਡੀ ਤਾਕਤ ਦਾ ਪਰਿਚੈ ਹੋਣਾ ਚਾਹੀਦਾ ਹੈ। ਸੀਮਤ ਸੰਸਾਧਨਾਂ ਦੇ ਬਾਅਦ ਵੀ ਕਿਵੇਂ ਹੈਰਾਨੀਜਨਕ ਕੰਮ ਵਰਤਮਾਨ ਪੀੜ੍ਹੀ ਦੇ ਸਾਡੇ ਜਵਾਨ ਕਰ ਸਕਦੇ ਹਨ ਇਸ ਦਾ ਗਿਆਨ ਦੁਨੀਆ ਨੂੰ ਹੋਣਾ ਚਾਹੀਦਾ ਹੈ।
ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਰੱਖਿਆ ਮੰਤਰਾਲਾ, ਸਿੱਖਿਆ ਮੰਤਰਾਲੇ, MEA, BRO ਸਾਰੇ ਮਿਲ ਕੇ ਇੱਕ ਪ੍ਰਕਾਰ ਨਾਲ ਲਗਾਤਾਰ ਐਜੁਕੇਸ਼ਨ ਦਾ ਹਿੱਸਾ ਬਣ ਜਾਣ, ਟਨਲ ਕੰਮ ਦਾ। ਸਾਡੀ ਇੱਕ ਪੂਰੀ ਨਵੀਂ ਪੀੜ੍ਹੀ ਇਸ ਨਾਲ ਤਿਆਰ ਹੋ ਜਾਵੇਗੀ, ਤਾਂ Tunnel Infrastructure ਬਣੇਗਾਲੇਕਿਨ ਮਨੁੱਖ ਨਿਰਮਾਣ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਹੈ।ਸਾਡੇ ਉੱਤਮ ਇੰਜੀਨੀਅਰ ਬਣਾਉਣ ਦਾ ਕੰਮ ਵੀ ਇਹ ਟਨਲ ਕਰ ਸਕਦੀ ਹੈ ਅਤੇ ਉਸ ਦਿਸ਼ਾ ਵਿੱਚ ਵੀ ਅਸੀ ਕੰਮ ਕਰੀਏ।
ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ ਦਿੰਦਾ ਹੈ। ਅਤੇ ਮੈਂ ਉਨ੍ਹਾਂ ਜਵਾਨਾਂ ਦਾ ਅਭਿਨੰਦਨ ਕਰਦਾ ਹਾਂ ਜਿਨ੍ਹਾਂ ਨੇ ਇਸ ਕੰਮ ਨੂੰ ਬਖੂਬੀ ਨਿਭਾਇਆ ਹੈ, ਬਖੂਬੀ ਪੂਰਾ ਕੀਤਾ ਹੈਅਤੇ ਦੇਸ਼ ਦਾ ਮਾਣ ਵਧਾਇਆ ਹੈ।
ਬਹੁਤ-ਬਹੁਤ ਧੰਨਵਾਦ !!!
ਵੀਆਰਆਰਕੇ/ਐੱਸਐੱਚ/ਐੱਨਐੱਸ
(रिलीज़ आईडी: 1661404)
आगंतुक पटल : 306
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam