ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਮੋਟਰ ਫਿਊਲ ਦੇ ਰੂਪ ਵਿੱਚ ਕੁਦਰਤੀ ਗੈਸ ਦੇ ਉਪਯੋਗ 'ਤੇ ਪਹਿਲੀ ਵਾਰ ਭਾਰਤ-ਰੂਸ ਵੈਬਿਨਾਰ
Posted On:
02 OCT 2020 7:22PM by PIB Chandigarh
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਸਰਕਾਰ ਅਤੇ ਰੂਸੀ ਸੰਘ ਦੇ ਊਰਜਾ ਮੰਤਰਾਲੇ ਦੀ ਸਰਪ੍ਰਸਤੀ ਵਿੱਚ ਮੋਟਰ ਫਿਊਲ ਦੇ ਰੂਪ ਵਿੱਚ ਕੁਦਰਤੀ ਗੈਸ ਦੇ ਉਪਯੋਗ 'ਤੇ ਪਹਿਲਾ ਭਾਰਤ-ਰੂਸ ਵੈਬਿਨਾਰ ਆਯੋਜਿਤ ਕੀਤਾ ਗਿਆ।
ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਦੇ ਸਕੱਤਰ ਸ਼੍ਰੀ ਤਰੁਣ ਕਪੂਰ ਨੇ ਆਪਣੇ ਉਦਘਾਟਨ ਭਾਸ਼ਣ ਵਿੱਚ ਦੱਸਿਆ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ, ਭਾਰਤ ਅਤੇ ਰੂਸੀ ਸੰਘ ਦੇ ਊਰਜਾ ਮੰਤਰਾਲੇ ਦੇ ਵਿਚਕਾਰ ਟਰਾਂਸਪੋਟੇਸ਼ਨ ਵਿੱਚ ਕੁਦਰਤੀ ਗੈਸ ਦੀ ਵਰਤੋਂ ਦੇ ਸਹਿਯੋਗ ਦੇ ਲਈ ਸਮਝੌਤਾ ਪੱਤਰ 'ਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰੂਸੀ ਸੰਘ ਦੇ ਮਾਣਯੋਗ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਾਜ਼ਰੀ ਵਿੱਚ ਦਸਤਖਤ ਕੀਤੇ ਗਏ। ਉਨ੍ਹਾ ਅੱਗੇ ਕਿਹਾ ਕਿ ਇਸ ਸਮਝੌਤਾ ਪੱਤਰ ਦੇ ਲਾਗੂ ਹੋਣ ਨਾਲ ਪ੍ਰੰਪਰਿਕ ਲਾਭ ਦੇ ਲਈ ਵਾਤਾਵਰਣ ਦੇ ਅਨੁਕੂਲ਼ ਮੋਟਰ ਫਿਊਲ ਦੇ ਰੂਪ ਵਿੱਚ ਕੁਦਰਤੀ ਗੈਸ ਦਾ ਉਪਯੋਗ ਕਰਨ ਦੇ ਸਮੂਹਿਕ ਯਤਨਾਂ ਵਿੱਚ ਮਦਦ ਮਿਲੇਗੀ।ਉਨ੍ਹਾ ਨੇ ਸਾਡੇ ਦੋਵਾਂ ਦੇਸ਼ਾਂ ਵਿੱਚ ਮੋਟਰ ਫਿਊਲ ਦੇ ਰੂਪ ਵਿੱਚ ਕੁਦਰਤੀ ਗੈਸ ਦੇ ਪ੍ਰਵੇਸ਼ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਦੋਵਾਂ ਪਾਸਿਆਂ ਤੋਂ ਅੰਤਰਦ੍ਰਿਸ਼ਟੀ ਦੇ ਆਦਾਨ ਪ੍ਰਦਾਨ ਦੀ ਉਮੀਦ ਕੀਤੀ।
ਮਹਾਮਹਿਮ ਰੂਸੀ ਉਪ ਮੰਤਰੀ,ਸ਼੍ਰੀ ਐੱਨਟੋਨ ਇੰਨਯੁਤਸਿਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਸਕਾਰਾਤਮਕ ਸਨ ਕਿ ਇਸ ਵੈਬਿਨਾਰ ਵਿੱਚ ਸੂਚਨਾਵਾਂ ਦਾ ਆਦਾਨ-ਪ੍ਰਦਾਨ ਦੋਨਾਂ ਦੇਸ਼ਾਂ ਦੇ ਲਈ ਫਾਇਦੇਮੰਦ ਹੋਵੇਗਾ ਅਤੇ ਸੰਯੁਕਤ ਗਤੀਵਿਧੀਆਂ ਅਤੇ ਆਪਸੀ ਨਿਵੇਸ਼ ਨੂੰ ਪ੍ਰੋਤਸਾਹਨ ਮਿਲੇਗਾ।
ਰੂਸੀ ਸੰਘ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਡੀਬੀ ਵੈਂਕਟੇਸ਼ਵਰਮਾ ਨੇ ਸਵਾਗਤੀ ਭਾਸ਼ਣ ਦਿੱਤਾ। ਉਨ੍ਹਾ ਨੇ ਇਤਿਹਾਸਕ ਨਿਸ਼ਠਾ ਅਤੇ ਮਿੱਤਰਤਾ ਦੇ ਨਾਲ ਦੋਨਾਂ ਦੇਸ਼ਾ ਦੇ ਵਿੱਚ ਨਿਰੰਤਰ ਸਹਿਯੋਗ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾ ਨੇ ਭਰੋਸਾ ਦਿੱਤਾ ਕਿ ਰੂਸ ਵਿੱਚ ਭਾਰਤੀ ਦੂਤਾਵਾਸ ਊਰਜਾ ਖੇਤਰ ਵਿੱਚ ਸਾਂਝੇਦਾਰੀ ਨੂੰ ਹੋਰ ਜ਼ਿਆਦਾ ਸਜ਼ਬੂਤ ਬਣਾਉਣ ਦੇ ਲਈ ਸੰਭਵ ਸਮਰਥਨ ਦਾ ਵਿਸਥਾਰ ਕਰੇਗਾ।
ਵੈਬਿਨਾਰ ਵਿੱਚ ਐੱਲਐੱਨਜੀ ਟਰਾਂਸਪੋਰਟ ਫਿਊਲ ਅਤੇ ਸੀਐੱਨਜੀ ਟਰਾਂਸਪੋਰਟ ਫਿਊਲ 'ਤੇ ਦੋ ਤਕਨੀਕੀ ਸੈਸ਼ਨ ਸ਼ਾਮਲ ਸਨ, ਜਿਸ ਵਿੱਚ ਭਾਰਤ ਅਤੇ ਰੂਸੀ ਪੱਖਾਂ ਦੇ ਦ੍ਰਿਸ਼ਟੀਕੋਣ ਪੇਸ਼ ਕੀਤੇ ਗਏ ਅਤੇ ਭਾਰਤ ਅਤੇ ਰੂਸ ਦੋਨਾਂ ਦੇ ਪਤਵੰਤੇ ਵਿਅਕਤੀਆਂ, ਬੁਲਾਰਿਆਂ ਅਤੇ ਭਾਗੀਦਾਰਾਂ ਦੀ ਹਾਜ਼ਰੀ ਦੇਖੀ ਗਈ।
ਕੇਪੀਐੱਮਜੀ ਇੰਡੀਆ ਅਤੇ ਪੀਡਬਲਯੂਸੀ ਇੰਡੀਆ ਦੇ ਬੁਲਾਰਿਆਂ ਨੇ ਭਾਰਤੀ ਬਾਜ਼ਾਰਾਂ ਵਿੱਚ ਸੀਐੱਨਜੀ ਅਤੇ ਐੱਲਐੱਨਜੀ ਉਪਯੋਗ, ਨੀਤੀਆਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ 'ਤੇ ਆਪਣੀਆਂ ਪੇਸ਼ਕਾਰੀਆਂ ਦੁਆਰਾ ਵੈਬਿਨਾਰ ਦੇ ਸ਼ੁਰੂਆਤੀ ਸਵਰ ਨੂੰ ਨਿਰਧਾਰਤ ਕੀਤਾ।ਇਸ ਤੋਂ ਇਲਾਵਾ, ਰੂਸ ਤੋਂ, ਟਰਾਸਪੋਰਟ ਖੇਤਰ ਦੇ ਲਈ ਸੀਐੱਨਜੀ ਅਤੇ ਐੱਲਐੱਨਜੀ ਉਪਕਰਣ ਨਿਰਮਾਣ ਦੇ ਲਈ ਸਾਂਝੇਦਾਰੀ ਦੀ ਸੰਭਾਵਨਾ 'ਤੇ ਰੋਸਟੇਕ,ਕਾਮਾਜ਼ ਗਰੁੱਪ ਅਤੇ ਕੁਦਰਤੀ ਗੈਸ ਵਹੀਕਲ ਐਸੋਸੀਏਸ਼ਨ ਦੁਆਰਾ ਪੇਸ਼ਕਾਰੀਆਂ ਸਨ।
ਵੈਬਿਨਾਰ ਦੇ ਦੌਰਾਨ,ਭਾਰਤੀਆਂ ਬੁਲਾਰਿਆਂ ਨੇ ਟਰਾਂਸਪੋਰਟ ਫਿਊਲ ਦੇ ਰੂਪ ਵਿੱਚ ਐੱਲਐੱਨਜੀ ਅਤੇ ਸੀਐੱਨਜੀ ਦੀ ਵਿਕਾਸ ਸਮਰੱਥਾ 'ਤੇ ਚਾਨਣਾ ਪਾਇਆ। ਇਹ ਜ਼ਿਕਰ ਕੀਤਾ ਗਿਆ ਸੀ ਕਿ ਘੱਟ ਕਾਰਬਨ ਨਿਕਾਸ ਦੇ ਕਾਰਣ ਐੱਲਐੱਨਜੀ ਨੂੰ ਟਰਾਂਸਪੋਰਟ ਫਿਊਲ ਦੇ ਰੂਪ ਵਿੱਚ ਪ੍ਰੋਤਸਾਹ ਦਿੱਤਾ ਜਾ ਰਿਹਾ ਹੈ।ਭਾਰਤ ਵਿੱਚ 2030 ਤੱਕ 120,000 ਐੱਲਐੱਨਜੀ ਵਹੀਕਲ ਹੋਣ ਦੀ ਸੰਭਾਵਨਾ ਹੈ।ਉਦੋਂ ਤੱਕ ਸੜਕ ਟਰਾਂਸਪੋਰਟ 1.2-3 ਐੱਮਐੱਮਟੀਪੀਏ ਐੱਨਐੱਨਜੀ ਦੀ ਮੰਗ ਦਾ ਅਨੁਮਾਨ ਹੈ,ਜੋ 2035 ਤੱਕ 4.5 ਐੱਮਐੱਮਟੀਪੀਏ ਤੱਕ ਜਾਣ ਦੀ ਸੰਭਾਵਨਾ ਹੈ।
ਸਿਟੀ ਗੈਸ ਡਿਸਟਰੀਬਿਊਸ਼ਨ ਨੈੱਟਵਰਕ ਵਿਸਥਾਰ ਸੀਐੱਨਜੀ ਵਾਧੇ ਲਈ ਰੀੜ ਦੀ ਹੱਡੀ ਹੈ।ਹੁਣ 27 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 400 ਤੋਂ ਜ਼ਿਆਦਾ ਜ਼ਿਲਿ੍ਹਆਂ ਵਿੱਚ ਸੀਡੀਜੀ ਕਵਰੇਜ ਦਾ ਵਿਸਥਾਰ ਕੀਤਾ ਜਾ ਰਿਹਾ ਹੈ।ਭਾਰਤ ਵਿੱਚ ਸੀਐੱਨਜੀ ਉਪਕਰਣਾਂ ਵਿੱਚ 3-4 ਬਿਲੀਅਨ ਅਮਰੀਕੀ ਡਾਲਰ, ਸੀਐੱਨਜੀ ਵਹੀਕਲਾਂ ਦੇ ਮਾਧਿਅਮ ਨਾਲ 50-60 ਬਿਲੀਅਨ ਅਮਰੀਕੀ ਡਾਲਰ ਅਤੇ 2030 ਤੱਕ ਸੇਵਾ ਬਾਜ਼ਾਰ ਦੇ ਜ਼ਰੀਏ 1-1.5 ਬਿਲੀਅਨ ਡਾਲਰ ਦੇ ਨਿਵੇਸ਼ ਦੀ ਸੰਭਾਵਨਾ ਦੇ ਨਾਲ ਭਾਰਤ ਵਿੱਚ ਸੀਐੱਨਜੀ ਖੇਤਰ ਵਿੱਚ ਇੱਕ ਵੱਡੀ ਬਾਜ਼ਾਰ ਸੰਭਾਵਨਾ ਹੈ।
ਰੋਸਟੇਕ ਦੇ ਰੂਸੀ ਬਲਾਰੇ,ਜੋ ਰੂਸ ਵਿੱਚ ਉਦਯੋਗਿਕ ਸੰਪਤੀ ਦਾ ਇੱਕ ਮਹੱਤਵਪੂਰਣ ਹਿੱਸਾ ਹਨ, ਨੇ ਐੱਲਐੱਨਜੀ ਉਤਪਾਦਨ ਅਤੇ ਸਪਲਾਈ ਚੇਨ ਦੇ ਤਕਨੀਕੀ ਅਤੇ ਉਪਕਰਣ ਪਹਿਲੂਆਂ ਦੇ ਬਾਰੇ ਵਿੱਚ ਲੰਬੀ ਗੱਲ ਕੀਤੀ।ਕਾਮਾਜ਼ ਦੇ ਬੁਲਾਰੇ ਨੇ ਕੰਪਨੀ ਦੁਆਰਾ ਡਿਜ਼ਾਇਨ ਕੀਤੇ ਗਏ ਵਿਭਿੰਨ ਐੱਲਐੱਨਜੀ ਵਹੀਕਲਾਂ ਦਾ ਵਿਆਪਕ ਅਵਲੋਕਨ ਕੀਤਾ ਅਤੇ ਭਾਰਤੀ ਬਾਜ਼ਾਰ ਵਿੱਚ ਉਪਯੋਗ ਦੇ ਲਈ ਤਿਆਰ ਕੀਤੇ।ਕੁਦਰਤੀ ਗੈਸ ਵਹੀਕਲ ਐਸੋਸੀਏਸ਼ਨ ਦੇ ਬੁਲਾਰੇ ਨੇ ਸਪੱਸ਼ਟ ਰੂਪ ਨਾਲ ਆਟੋਮੋਬਾਇਲ ਉਦਯੋਗ ਵਿੱਚ ਕੁਦਰਤੀ ਗੈਸ ਦੇ ਲਈ ਵਿਸ਼ਾਲ ਗੁੰਜਾਇਸ਼ ਨੂੰ, ਰੂਸ ਅਤੇ ਭਾਰਤ ਦੋਨਾਂ ਦੇਸ਼ਾਂ ਵਿੱਚ ਵਰਨਣ ਕੀਤਾ ਅਤੇ ਇੱਕ ਮੋਟਰ ਫਿਊਲ ਵਜੋਂ ਕੁਦਰਤੀ ਗੈਸ ਦੀ ਹਿੱਸੇਦਾਰੀ ਨੂੰ ਵਧਾਉਣ ਲਈ ਦੋਨਾਂ ਦੇਸ਼ਾਂ ਦੇ ਸਹਿਯੋਗ ਦੀ ਜ਼ਰੂਰਤ ਬਾਰੇ ਦੱਸਿਆ।
ਇਸ ਦੇ ਬਾਅਦ ਭਾਰਤੀ ਕੰਪਨੀਆਂ,ਗੇਲ (ਇੰਡੀਆ) ਲਿਮਟਿਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਬੁਲਾਰਿਆਂ ਨੇ ਵੀ ਸੀਐੱਨਜੀ ਅਤੇ ਐੱਲਲਐੱਨਜੀ ਵਿੱਚ ਭਾਰਤ ਟਰਾਂਸਪੋਰਟ ਫਿਊਲ ਦੇ ਰੂਪ ਵਿੱਚ ਆਪਣੇ ਅਨੁਭਵ ਦੇ ਬਾਰੇ ਵਿੱਚ ਪੇਸ਼ਕਾਰੀਆਂ ਦਿੱਤੀਆਂ।
ਵੈਬਿਨਾਰ ਤੋਂ ਉਮੀਦ ਕੀਤੀ ਜਾਂਦੀ ਕਿ ਇਹ ਇੱਕ ਦੂਜੇ ਦੇਸ਼ਾਂ ਵਿੱਚ ਪਾਇਲਟ ਆਧਾਰ 'ਤੇ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦੇ ਲਈ ਅਮਲੀ ਉਪਾਅ ਕਰਨਗੇ ਅਤੇ ਅੰਤ ਵਿੱਚ ਰਾਸ਼ਟਰੀ ਪੱਧਰਾਂ ਤੱਕ ਪਹੁੰਚਣ ਅਤੇ ਆਪਸੀ ਨਿਵੇਸ਼ਾਂ ਲਈ ਉਤਪ੍ਰੇਰਕ ਵਜੋਂ ਕੰਮ ਕਰਨਗੇ।
******
ਵਾਈਬੀ
(Release ID: 1661307)
Visitor Counter : 117