ਪੰਚਾਇਤੀ ਰਾਜ ਮੰਤਰਾਲਾ

ਪੰਚਾਇਤੀ ਰਾਜ ਮੰਤਰਾਲਾ 1 ਅਕਤੂਬਰ ਤੋਂ 15 ਅਕਤੂਬਰ 2020 ਤੱਕ ਸਵੱਛ ਪੰਦਰਵਾੜਾ ਮਨਾ ਰਿਹਾ ਹੈ

Posted On: 02 OCT 2020 5:06PM by PIB Chandigarh

ਪੰਚਾਇਤੀ ਰਾਜ ਮੰਤਰਾਲੇ ਦਾ ਸਵੱਛ ਪੰਦਰਵਾੜਾ 1 ਅਕਤੂਬਰ-15 ਅਕਤੂਬਰ 2020 ਦੇ ਦੌਰਾਨ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਵਿਸ਼ੇਸ਼ ਸਵੱਛਤਾ ਅਭਿਆਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਵਿਵਹਾਰ ਪਰਿਵਰਤਨ ਨੂੰ ਪ੍ਰੋਤਸਾਹਨ ਦੇਣਾ, ਸਵੱਛਤਾ ਅਤੇ ਸਵੱਛਤਾ ਪ੍ਰਥਾਵਾਂ ਵਿੱਚ ਸੁਧਾਰ ਕਰਨਾ ਅਤੇ ਸਵੱਛ ਭਾਰਤ ਦੇ ਸੰਦੇਸ਼ ਨੁੰ ਫੈਲਾਉਣਾ ਹੈ, ਜਿਸ ਦਾ ਵਰਤਮਾਨ ਸਮੇਂ ਵਿੱਚ ਕਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਲਈ ਨਵੇਂ ਸਿਰੇ ਤੋਂ ਮਹੱਤਵ ਮੰਨਿਆ ਗਿਆ ਹੈ।

ਸਵੱਛਤਾ ਪੰਦਰਵਾੜੇ ਦਾ ਉਦਘਾਟਨ ਸ਼੍ਰੀ ਸੁਨੀਲ ਕੁਮਾਰ ਸਕੱਤਰ ਪੰਚਾਇਤੀ ਰਾਜ ਮੰਤਰਾਲੇ ਦੂਆਰਾ ਕੀਤਾ ਗਿਆ, ਜਿਨ੍ਹਾ ਨੇ 1 ਅਕਤੂਬਰ 2020 ਨੂੰ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ 'ਸਵੱਛਤਾ ਪ੍ਰਤਿਗਿਆ' ਦਿਵਾਈ ਸਵੱਛਤਾ ਪ੍ਰਤਿਗਿਆ ਨੂੰ ਦੋ ਭਾਸ਼ੀ (ਹਿੰਦੀ ਅਤੇ ਅੰਗਰੇਜ਼ੀ) ਦਿਵਾਈ ਗਈ।ਇਸੀ ਤਰ੍ਹਾਂ ਦੇ ਪ੍ਰੋਗਰਾਮ ਜੀਵਨ ਪ੍ਰਕਾਸ਼ ਭਵਨ ਅਤੇ ਜੀਵਨ ਭਾਰਤੀ ਭਵਨ ਵਿੱਚ ਵੀ ਆਯੋਜਿਤ ਕੀਤੇ ਗਏ ਸਨ,ਜਿੱਥੇ  ਵਰਤਮਾਨ ਵਿੱਚ ਮੰਤਰਾਲੇ ਦੇ ਵਿਭਿੰਨ ਵਿਭਾਗ ਸਥਿਤ ਹਨ।

ਦਫਤਰ ਪਰਿਸਰ ਅਤੇ ਇਮਾਰਤ ਦੇ ਆਸਪਾਸ ਦੇ ਖੇਤਰਾਂ ਨੂੰ ਸਜਾਉਣ ਦੇ ਲਈ ਸੀਨੀਅਰ ਅਧਿਕਾਰੀਆਂ ਅਤੇ ਸਟਾਫ-ਮੈਂਬਰਾਂ ਨੇ ਸ਼੍ਰਮਦਾਨ ਵਿੱਚ ਭਾਗ ਲਿਆ।ਸਵੱਛ ਪੰਦਰਵਾੜੇ ਦੇ ਬਾਰੇ ਵਿੱਚ ਸਟਾਫ-ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ "ਪਲਾਸਟਿਕ ਨੂੰ ਨਾਂਹ" ਲਈ ਇੱਕ ਅਪੀਲ ਕੀਤੀ ਗਈ ਸੀ, ਜਿਸ ਨੇ ਇਸ ਸਾਲ ਕੋਵਿਡ-19 ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਇਸ ਸਾਲ ਹੋਰ ਵੀ ਜ਼ਿਆਦਾ ਪ੍ਰਸੰਗਿਕਤਾ ਪ੍ਰਾਪਤ ਕੀਤੀ ਹੈ।ਸਵੱਛਤਾ ਨਾਲ ਸਬੰਧਿਤ ਮੁੱਦਿਆਂ ਦੇ ਬਾਰੇ ਵਿੱਚ ਜਾਗਰੂਕਤਾ ਦੇ ਲਈ ਮੰਤਰਾਲੇ ਦੇ ਰਣਨੀਤਕ ਸਥਾਨਾਂ 'ਤੇ ਬਾਇਓਡਿਗ੍ਰੇਬਲ ਪੇਪਰ ਬੈਨਰ ਪ੍ਰਦਰਸ਼ਿਤ ਕੀਤੇ ਹਨ।ਵਰਤਮਾਨ ਮਹਾਮਾਰੀ ਦ੍ਰਿਸ਼ ਨੂੰ ਦੇਖਦੇ ਹੋਏ ਉੱਚਿਤ ਸਵੱਛਤਾ ਬਣਾ ਕੇ ਰੱਖਣ ਦੇ ਲਈ ਹਾਊਸਕੀਪਿੰਗ ਸਟਾਫ-ਮੈਂਬਰਾਂ ਨੂੰ ਚੰਗੀ ਗੁਣਵੱਤਾ ਵਾਲੇ ਮਾਸਕ ਅਤੇ ਦਸਤਾਨੇ ਆਦਿ ਵੰਡੇ ਗਏ।

https://static.pib.gov.in/WriteReadData/userfiles/image/25259T7I.jpg

ਮੰਤਰਾਲੇ ਨੇ ਪੰਚਾਇਤੀ ਰਾਜ ਦੇ ਰਾਜ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਭਾਗਾਂ ਨੂੰ ਸਵੱਛਤਾ ਪੰਦਰਵਾੜਾ ਗਤੀਵਿਧੀਆਂ ਵਿੱਚ ਕਿਰਿਆਸ਼ੀਲ ਰੂਪ ਨਾਲ ਭਾਗ ਲੈਣ ਅਤੇ ਪੰਚਾਇਤੀ ਰਾਜ ਸੰਸਥਾਨਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਹੈ- ਸਾਮਜਿਕ ਸੁਰੱਖਿਆ ਅਤੇ ਹੋਰਨਾਂ ਨਿਵਾਰਕ ਉਪਾਵਾਂ ਦਾ ਪਾਲਣ ਕਰਨਾ- ਵਿਆਪਕ ਸਵੱਛਤਾ,ਸਾਕਾਰਾਤਮਕ ਵਰਤਾਓ ਪਰਿਵਰਤਨਾਂ 'ਤੇ ਧਿਆਨ ਕੇਂਦਰਿਤ ਕਰਨਾ,ਚੰਗੀ ਹੱਥ ਦੀ ਸਫਾਈ ਨੂੰ ਉਤਸ਼ਾਹਿਤ ਕਰਨਾ ਅਤੇ ਕੋਵਿਡ-19 ਮਹਾਮਾਰੀ ਦੇ ਦ੍ਰਿਸ਼ ਦੇ ਦੌਰਾਨ ਮਾਸਲ ਸ਼ਿਸ਼ਟਾਚਾਰ, ਪਲਾਸਟਿਕ ਦਾ ਉਪਯੋਗ ਬੰਦ ਕਰਨਾ,ਕਚਰੇ ਨੂੰ ਘੱਟ ਕਰਨਾ ਆਦਿ।ਸਵੱਛਤਾ ਪੰਦਰਵਾੜੇ ਦੇ ਦੌਰਾਨ ਪੂਰੇ ਪੰਚਾਇਤੀ ਰਾਜ ਨੈੱਟਵਰਕ ਦੇ ਠੋਸ ਅਤੇ ਸਮੂਹਿਕ ਯਤਨਾਂ ਨਾਲ ਪੂਰਣ ਸਵੱਛਤਾ ਦੇ ਲਈ ਦੇਸ਼ ਵਿੱਚ ਦੇ ਸਭ ਤੋਂ ਮਹੱਤਵਪੂਰਣ ਯਤਨ ਵਿੱਚ ਸਾਕਾਰਾਤਮਕ ਨਤੀਜੇ ਦਿਖਾਈ ਦੇਣਗੇ ਅਤੇ ਕੋਵਿਡ-19 ਦੇ ਪ੍ਰਸਾਰ ਨੂੰ ਕੰਟਰੋਲ ਕਰਨਗੇ।  

                                                         *****

ਏਪੀਐੱਸ/ਐੱਸਜੀ



(Release ID: 1661196) Visitor Counter : 121