ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਜੈਵ ਵਿਭਿੰਨਤਾ ਨੂੰ ਬਚਾਉਣ ਲਈ ਕਾਰਵਾਈ ਨੂੰ ਤੁਰੰਤ ਤੇਜ਼ ਕਰਨ ਦੀ ਲੋੜ ਹੈ: ਸੰਯੁਕਤ ਰਾਸ਼ਟਰ ਜੈਵ ਵਿਭਿੰਨਤਾ ਸੰਮੇਲਨ ਵਿੱਚ ਭਾਰਤ
Posted On:
01 OCT 2020 7:11PM by PIB Chandigarh
ਸੰਯੁਕਤ ਰਾਸ਼ਟਰ ਮਹਾਸਭਾ ਦੀ 75 ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸੰਯੁਕਤ ਰਾਸ਼ਟਰ (ਯੂਐੱਨ) ਦੇ ਜੈਵ ਵਿਭਿੰਨਤਾ ਸੰਮੇਲਨ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਜਿਵੇਂ ਅਸੀਂ ਸੰਯੁਕਤ ਰਾਸ਼ਟਰ ਜੈਵ ਵਿਭਿੰਨਤਾ 2011-2020 ਦਹਾਕੇ ਦੇ ਅੰਤ 'ਤੇ ਪਹੁੰਚ ਰਹੇ ਹਾਂ, ਜਿੱਥੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਕਾਰਜਾਂ ਨੂੰ ਤੁਰੰਤ ਤੇਜ਼ ਕਰਨ ਦੀ ਲੋੜ ਹੈ ।
ਇਹ ਆਪਣੀ ਕਿਸਮ ਦਾ ਸਭ ਤੋਂ ਪਹਿਲਾ ਸੰਮੇਲਨ ਹੈ ਜੋ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਜੈਵ ਵਿਭਿੰਨਤਾ 'ਤੇ ਹੋਇਆ ਹੈ । ਜੈਵ ਵਿਭਿੰਨਤਾ ਸੰਮੇਲਨ ਵਿੱਚ ਦੇਸ਼ਾਂ ਦੇ ਮੁਖੀਆਂ / ਮੰਤਰੀਆਂ ਵਲੋਂ ਹਿੱਸਾ ਲਿਆ ਗਿਆ ਸੀ ਜੋ ਉਨ੍ਹਾਂ ਦੇਸ਼ਾਂ ਦੀ ਨੁਮਾਇੰਦਗੀ ਕਰਦੇ ਸਨ ਜੋ ਜੈਵ ਵਿਭਿੰਨਤਾ ਬਾਰੇ ਸੰਮੇਲਨ ਦੀ ਇੱਕ ਧਿਰ ਹਨ । ਕੇਂਦਰੀ ਵਾਤਾਵਰਣ ਮੰਤਰੀ ਨੇ ਸੰਮੇਲਨ ਨੂੰ ਵਰਚੂਅਲ ਮਾਧਿਅਮ ਰਾਹੀਂ ਸੰਬੋਧਨ ਕੀਤਾ ।
ਵਾਤਾਵਰਣ ਮੰਤਰੀ ਦੇ ਭਾਸ਼ਣ ਦਾ ਪੂਰਾ ਸਾਰ ਇਸ ਪ੍ਰਕਾਰ ਹੈ: -
ਐਕਸੀਲੈਂਸੀਜ਼,ਦੇਵੀਓ ਅਤੇ ਸੱਜਣੋ,
ਮੈਂ ਸੰਯੁਕਤ ਰਾਸ਼ਟਰ ਮਹਾਸਭਾ ਦੇ 75 ਵੇਂ ਇਜਲਾਸ ਨੂੰ ਵਿਸ਼ਵ ਦੇ ਸਤਾਰਾਂ ਵੱਡੇ ਜੈਵ ਵਿਭਿੰਨਤਾ ਵਾਲੇ ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚੋਂ ਇੱਕ ਪ੍ਰਤੀਨਿਧੀ ਵਜੋਂ ਸੰਬੋਧਿਤ ਕਰਨ ਲਈ ਇਸ ਆਯੋਜਿਤ ਇਕੱਠ ਦੇ ਸਾਹਮਣੇ ਖੜਾ ਹਾਂ।
ਪੁਰਾਣੇ ਸਮੇਂ ਤੋਂ, ਭਾਰਤ ਵਿੱਚ ਨਾ ਸਿਰਫ ਕੁਦਰਤ ਦੀ ਰੱਖਿਆ ਅਤੇ ਸੰਭਾਲ ਦਾ ਸਭਿਆਚਾਰ ਹੈ, ਬਲਕਿ ਕੁਦਰਤ ਦੇ ਅਨੁਕੂਲ ਰਹਿਣ ਦਾ ਵੀ ਹੈ।
ਕੋਵਿਡ -19 ਦੇ ਉਭਾਰ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਹੈ ਕਿ ਕੁਦਰਤੀ ਸਰੋਤਾਂ ਦੀ ਨਿਯਮਿਤ ਵਰਤੋਂ ਅਤੇ ਖੁਰਾਕ ਦੀ ਆਦਤ ਅਤੇ ਖਪਤ ਦੇ ਢੰਗ ਨਾਲ ਮਨੁੱਖੀ ਜੀਵਨ ਨੂੰ ਸਮਰਥਨ ਦੇਣ ਵਾਲੀ ਪ੍ਰਣਾਲੀ ਦਾ ਵਿਨਾਸ਼ ਹੋ ਜਾਂਦਾ ਹੈ।
ਹਾਲਾਂਕਿ, ਕੋਵਿਡ -19 ਨੇ ਇਹ ਵੀ ਦਰਸਾਇਆ ਹੈ ਕਿ ਕੁਦਰਤ ਨੂੰ ਅਜੇ ਵੀ ਸੰਭਾਲਿਆ ਜਾ ਸਕਦਾ ਹੈ, ਮੁੜ ਬਣਾਇਆ ਜਾ ਸਕਦਾ ਹੈ ਅਤੇ ਸਾਂਭ ਸੰਭਾਲ ਨਾਲ ਵਰਤੋਂ ਕੀਤੀ ਜਾ ਸਕਦੀ ਹੈ।
ਅਸੀਂ ਜੈਵ ਵਿਭਿੰਨਤਾ ਦੇ ਬਾਰੇ ਸੰਯੁਕਤ ਰਾਸ਼ਟਰ ਦੇ 2011-1020 ਦਹਾਕੇ ਦੇ ਅੰਤ ਦੇ ਨੇੜੇ ਜਾ ਰਹੇ ਹਾਂ, ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਕਾਰਜਾਂ ਨੂੰ ਤੁਰੰਤ ਤੇਜ਼ ਕਰਨ ਦੀ ਲੋੜ ਹੈ।
ਐਕਸੀਲੈਂਸੀਜ਼,
ਜਿਵੇਂ ਕਿ ਸਾਡੀਆਂ ਵੈਦਿਕ ਲਿਖ਼ਤਾਂ ਵਿੱਚ “ਪ੍ਰਕ੍ਰਿਤੀ ਰਕਸ਼ਤੀ ਰਕਸ਼ਿਤਾ” ਲਿਖਿਆ ਹੋਇਆ ਹੈ ਜਿਸ ਤੋਂ ਭਾਵ ਹੈ ਕਿ ਜੇ ਤੁਸੀਂ ਕੁਦਰਤ ਦੀ ਰੱਖਿਆ ਕਰੋਗੇ ਤਾਂ ਕੁਦਰਤ ਤੁਹਾਡੀ ਰੱਖਿਆ ਕਰੇਗੀ ।
ਮਹਾਤਮਾ ਗਾਂਧੀ ਤੋਂ ਪ੍ਰੇਰਿਤ ਹੋ ਕੇ, ਅਹਿੰਸਾ ਅਤੇ ਪਸ਼ੂਆਂ ਅਤੇ ਕੁਦਰਤ ਦੀ ਰੱਖਿਆ ਦੀ ਨੈਤਿਕਤਾ ਭਾਰਤ ਦੇ ਸੰਵਿਧਾਨ ਵਿੱਚ ਢੁਕਵੇਂ ਰੂਪ ਵਿੱਚ ਦਰਜ ਕੀਤੀ ਗਈ ਹੈ ਅਤੇ ਇਹ ਕਈ ਕਾਨੂੰਨਾਂ ਅਤੇ ਵਿਧਾਨਾਂ ਵਿੱਚ ਪ੍ਰਤੀਬਿੰਬਤ ਹੈ।
ਇਹ ਭਾਰਤ ਦੇ ਉਨ੍ਹਾਂ ਵਿਸ਼ਵਾਸਾਂ ਅਤੇ ਸਿਧਾਂਤਾਂ ਸਦਕਾ ਹੀ ਹੈ ਕਿ ਧਰਤੀ ਦੇ ਕੇਵਲ 2.4% ਭੂਮੀ ਖੇਤਰ ਵਿੱਚ ਦੁਨੀਆਂ ਦੀਆਂ 8% ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ।
ਮੈਨੂੰ ਇਸ ਸਨਮਾਨਯੋਗ ਇਕੱਤਰਤਾ ਨੂੰ ਸੂਚਿਤ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਦਹਾਕੇ ਦੌਰਾਨ, ਭਾਰਤ ਨੇ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦੇ ਸਾਂਝੇ ਜੰਗਲ ਅਤੇ ਰੁੱਖਾਂ ਹੇਠਲੇ ਰਕਬੇ ਨੂੰ 24.56% ਤੱਕ ਵਧਾ ਦਿੱਤਾ ਹੈ ।
ਸਾਡੇ ਕੋਲ ਹੁਣ ਜੰਗਲ ਵਿੱਚ ਸਭ ਤੋਂ ਜ਼ਿਆਦਾ ਬਾਘ ਹਨ ਅਤੇ 2022 ਦੀ ਆਖਰੀ ਮਿਤੀ ਤੋਂ ਪਹਿਲਾਂ ਇਸ ਦੀ ਗਿਣਤੀ ਦੁੱਗਣੀ ਕਰ ਦਿੱਤੀ ਗਈ ਹੈ ਅਤੇ ਹਾਲ ਹੀ ਵਿਚ ਪ੍ਰੋਜੈਕਟ ਸ਼ੇਰ ਅਤੇ ਪ੍ਰੋਜੈਕਟ ਡੌਲਫਿਨ ਦੀ ਸ਼ੁਰੂਆਤ ਕੀਤੀ ਹੈ ।
ਭਾਰਤ ਦਾ ਟੀਚਾ ਹੈ ਕਿ 20 ਮਿਲੀਅਨ ਹੈਕਟੇਅਰ ਬੰਜਰ ਅਤੇ ਜੰਗਲਾਂ ਦੀ ਕਟਾਈ ਵਾਲੀ ਜ਼ਮੀਨ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ 2030 ਤੱਕ ਜ਼ਮੀਨੀ-ਨਿਘਾਰ ਸਮਾਨਤਾ ਪ੍ਰਾਪਤ ਕੀਤੀ ਜਾਵੇ ।
ਭਾਰਤ ਪਹਿਲਾਂ ਹੀ ਬਚਾਅ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਵਿਸ਼ਾਲ ਖੇਤਰ ਨਿਰਧਾਰਤ ਕਰ ਚੁੱਕਾ ਹੈ, ਆਈਚੀ ਜੈਵ -ਵਿਭਿੰਨਤਾ ਟੀਚਾ -11 ਅਤੇ ਐਸਡੀਜੀ -15 ਵਿਚ ਯੋਗਦਾਨ ਪਾ ਰਿਹਾ ਹੈ ।
ਜੈਵ ਵਿਭਿੰਨਤਾ ਬਾਰੇ ਸੰਮੇਲਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਭਾਰਤ ਨੇ ਇੱਕ ਵਿਸ਼ਾਲ ਸੰਸਥਾਗਤ ਅਤੇ ਕਾਨੂੰਨੀ ਪ੍ਰਣਾਲੀ ਸਥਾਪਤ ਕੀਤੀ ਹੈ ।
ਭਾਰਤ ਸੀਬੀਡੀ ਦੇ ਲਾਭ ਅਤੇ ਪਹੁੰਚ ਲਈ ਦੇਸ਼ ਭਰ ਵਿਚ 0.25 ਮਿਲੀਅਨ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਰਾਸ਼ਟਰੀ ਨੈਟਵਰਕ ਰਾਹੀਂ ਸਥਾਨਕ ਲੋਕਾਂ ਨੂੰ ਸ਼ਾਮਿਲ ਕਰਨ ਦੀ ਪ੍ਰਕਿਰਿਆ ਚਲਾ ਰਿਹਾ ਹੈ ਅਤੇ ਲੋਕਾਂ ਦੀ ਜੈਵ ਵਿਭਿੰਨਤਾ ਦੀ ਦਸਤਾਵੇਜੀ ਲਈ 0.17 ਮਿਲੀਅਨ ਲੋਕਾਂ ਨੂੰ ਰਜਿਸਟਰ ਕੀਤਾ ਗਿਆ ਹੈ ।
ਐਕਸੀਲੈਂਸੀਜ਼,
2020 ਤੋਂ ਬਾਅਦ ਦਾ ਆਲਮੀ ਜੈਵ ਵਿਭਿੰਨਤਾ ਦਾ ਢਾਂਚਾ ਜੋ 2021 ਵਿਚ ਸੀਬੀਡੀ ਨੂੰ ਧਿਰਾਂ ਦੀ 15ਵੀਂ ਕਾਨਫਰੰਸ ਵਿਚ ਅਪਣਾਇਆ ਜਾਵੇਗਾ ਜੋ ਕੁਦਰਤ ਦੀ ਰੱਖਿਆ ਅਤੇ ਸੰਭਾਲ ਲਈ ਯਤਨਾਂ ਨੂੰ ਵਧਾਉਣ ਦਾ ਇੱਕ ਵਧੀਆ ਮੌਕਾ ਪ੍ਰਦਾਨ ਕਰਦਾ ਹੈ।
ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਅੰਦਰ-ਅੰਦਰ ਧਿਰਾਂ ਦੀਆਂ ਦੋ ਕਾਨਫਰੰਸਾਂ (ਸੀਓਪੀਜ਼) ਦਾ ਆਯੋਜਨ ਕਰਕੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਕਰਨ ਲਈ ਭਾਰਤ ਪਹਿਲਾਂ ਹੀ ਅਗਵਾਈ ਦੀ ਭੂਮਿਕਾ ਅਦਾ ਕਰ ਚੁੱਕਾ ਹੈ।
ਅਸੀਂ ਸਤੰਬਰ, 2019 ਦੌਰਾਨ ਨਵੀਂ ਦਿੱਲੀ ਵਿਚ ਯੂਐਨਸੀਸੀਡੀ ਦੇ ਸੀਓਪੀ-14 ਦਾ ਆਯੋਜਨ ਕੀਤਾ, ਇਸ ਤੋਂ ਬਾਅਦ ਫਰਵਰੀ 2020 ਦੌਰਾਨ ਗੁਜਰਾਤ ਦੇ ਗਾਂਧੀਨਗਰ ਵਿਚ ਪ੍ਰਵਾਸੀ ਨਸਲ ਸੰਮੇਲਨ (ਸੀਐੱਮਐੱਸ) ਦੇ ਸੀਓਪੀ-13 ਦਾ ਆਯੋਜਨ ਕੀਤਾ ਸੀ।
ਭਾਰਤ ਬਚਾਅ, ਟਿਕਾਊ ਜੀਵਨ ਸ਼ੈਲੀ ਅਤੇ ਹਰਿਤ ਵਿਕਾਸ ਦੇ ਨਮੂਨੇ ਰਾਹੀਂ “ਜਲਵਾਯੂ ਕਾਰਵਾਈ” ਦੇ ਕਾਰਨਾਂ ਨੂੰ ਪਛਾੜ ਰਿਹਾ ਹੈ।
ਐਕਸੀਲੈਂਸੀਜ਼,
“ਸੰਯੁਕਤ ਰਾਸ਼ਟਰ ਦੀ 75ਵੀਂ ਵਰ੍ਹੇਗੰਢ ” ਅਤੇ "ਟਿਕਾਊ ਵਿਕਾਸ ਦੀ ਸਪੁਰਦਗੀ ਅਤੇ ਕਾਰਵਾਈ ਲਈ ਸੰਯੁਕਤ ਰਾਸ਼ਟਰ ਦਹਾਕੇ” ਦੀ ਸ਼ੁਰੂਆਤ ਦੇ ਮੌਕੇ 'ਤੇ, ਕੁਦਰਤ ਨੂੰ ਮੁੜ ਸਥਾਪਤੀ ਵੱਲ ਲਿਜਾਣ ਅਤੇ “ਕੁਦਰਤ ਦੇ ਅਨੁਕੂਲ ਰਹਿਣ ਦੀ ਸੋਚ” ਦਾ ਅਹਿਸਾਸ ਕਰਾਉਣ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਹੋਈਏ।
ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ।
***
ਜੀਕੇ
(Release ID: 1660871)
Visitor Counter : 1887