ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਵੀਆਈਸੀ ਨੇ 150 ਸਾਲਾ ਗਾਂਧੀ ਜਯੰਤੀ ਮਨਾਉਣ ਲਈ ਕਾਰੀਗਰਾਂ ਦੇ ਸ਼ਕਤੀਕਰਨ ਲਈ 150 ਪ੍ਰੋਗਰਾਮ ਆਯੋਜਿਤ ਕੀਤੇ

Posted On: 01 OCT 2020 5:58PM by PIB Chandigarh

ਦੇਸ਼ ਭਰ ਵਿੱਚ 150 ਮੈਗਾ ਸਮਾਗਮਾਂ ਦੀ ਇੱਕ ਲੜੀ ਅਤੇ ਫੁੱਲ ਮਾਲਾਵਾਂ ਦੀਆਂ ਸ਼ਰਧਾਂਜਲੀਆਂ ਨਾਲ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 150 ਸਾਲਾ ਜਯੰਤੀ ਪ੍ਰੋਗਰਾਮ ਆਯੋਜਤ ਕੀਤੀ ਗਏ

 

ਵੀਰਵਾਰ ਨੂੰ, ਗਾਂਧੀ ਜਯੰਤੀ ਦੀ ਪੂਰਵ ਸੰਧਿਆ 'ਤੇ, ਕੇ.ਵੀ.ਆਈ.ਸੀ.ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਗਾਂਧੀ ਜਯੰਤੀ ਮਨਾਉਣ ਲਈ ਕੇ.ਵੀ.ਆਈ ਸੀ. ਵੱਲੋਂ ਦੇਸ਼ ਵਿਚ ਭਰ ਵਿੱਚ ਮਨਾਏ ਜਾਣ ਵਾਲੇ 150 ਪ੍ਰੋਗਰਾਮਾਂ ਦਾ ਉਦਘਾਟਨ ਕੀਤਾ, ਜੋ ਦੇਸ਼ ਭਰ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ । ਉੱਤਰ ਪੂਰਬੀ ਰਾਜਾਂ ਜਿਵੇਂ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਣੀਪੁਰ ਅਤੇ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਾਮਿਲਨਾਡੂ, ਕੇਰਲ, ਪੱਛਮੀ ਬੰਗਾਲ, ਜੰਮੂ ਅਤੇ ਕਸ਼ਮੀਰ ਅਤੇ ਗੁਜਰਾਤ ਨੇ ਕਾਰੀਗਰਾਂ ਦੇ ਸ਼ਕਤੀਕਰਨ ਲਈ ਸਭ ਤੋਂ ਵੱਧ ਪ੍ਰੋਗਰਾਮ ਲੈ ਕੇ ਦੇਸ਼ ਦੀ ਅਗਵਾਈ ਕੀਤੀ ।

 

ਕੇ.ਵੀ.ਆਈ.ਸੀ. ਦੀ ਉਤਸ਼ਾਹੀ ਕੁਮਹਾਰ ਸਸ਼ਕਤੀਕਰਨ ਯੋਜਨਾ ਪਹਿਲੀ ਵਾਰ ਮੇਘਾਲਿਆ ਦੀ ਪੱਛਮੀ ਗਾਰੋ ਪਹਾੜੀ ਪਹੁੰਚੀ ਜਿਥੇ 40 ਘੁਮਿਆਰ ਪਰਿਵਾਰਾਂ ਦੀ ਸਿਖਲਾਈ ਵੀਰਵਾਰ ਨੂੰ ਫੁਲਬਾਰੀ ਪਿੰਡ ਵਿਖੇ ਸ਼ੁਰੂ ਹੋਈ । ਉੱਤਰ ਪੂਰਬੀ ਰਾਜਾਂ ਵਿੱਚ ਕੁੱਲ ਮਿਲਾ ਕੇ 10 ਸਮਾਰੋਹ ਆਯੋਜਿਤ ਕੀਤੇ ਗਏ ਸਨ ਜਿਨ੍ਹਾਂ ਵਿੱਚ ਵੱਖ ਵੱਖ ਰਾਜਾਂ ਵਿੱਚ ਰੈਡੀਮੇਡ ਗਾਰਮੈਂਟ ਯੂਨਿਟਸ, ਗਹਿਣਿਆਂ ਦੇ ਉਤਪਾਦਨ ਯੂਨਿਟ ਅਤੇ ਖਾਦੀ ਸੇਲ ਐਂਪੋਰਿਅਮ ਦਾ ਉਦਘਾਟਨ ਵੀ ਸ਼ਾਮਲ ਹੈ ।

 

ਦੇਸ਼ ਭਰ ਵਿੱਚ 41 ਨਵੀਆਂ ਖਾਦੀ ਵਿਕਰੀ ਦੁਕਾਨਾਂ, ਪੀਐਮਈਜੀਪੀ ਅਧੀਨ 27 ਨਵੀਆਂ ਨਿਰਮਾਣ ਇਕਾਈਆਂ ਅਤੇ 14 ਨਵੇਂ ਵਰਕ ਸ਼ੈੱਡ ਅਤੇ ਸਾਂਝੇ ਸਹੂਲਤ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ ਇਨ੍ਹਾਂ ਵਿੱਚ ਵਾਰਾਨਸੀ ਵਿੱਚ 8 ਨਵੀਆਂ ਵਿਕਰੀ ਦੁਕਾਨਾਂ ਅਤੇ 4 ਨਵੇਂ ਕਾਰਜ ਸ਼ੈਡ ਸ਼ਾਮਲ ਹਨ ਇਸ ਤੋਂ ਇਲਾਵਾ 10 ਵੱਖ ਵੱਖ ਥਾਵਾਂ ਤੇ ਖਾਦੀ ਕਾਰੀਗਰਾਂ ਨੂੰ ਨਵਾਂ ਮਾਡਲ ਚਰਖਾ ਵੰਡਿਆ ਗਿਆ ਇਹ ਨਵੀਆਂ ਸਹੂਲਤਾਂ ਕਾਰੀਗਰਾਂ ਦੀ ਉਤਪਾਦਕਤਾ ਅਤੇ ਉਨ੍ਹਾਂ ਦੀ ਆਮਦਨੀ ਨੂੰ ਵਧਾਉਣ ਵਿੱਚ ਬਹੁਤ ਸਹਾਇਤਾ ਕਰਨਗੀਆਂ। ਵੀਰਵਾਰ ਨੂੰ ਹਨੀ ਮਿਸ਼ਨ, ਕੁੰਭਰ ਸ਼ਸ਼ਕਤੀਕਰਨ ਯੋਜਨਾ ਅਤੇ ਫਲੈਗਸ਼ਿਪ ਸਕੀਮ ਪੀ.ਐੱਮ.ਈ.ਜੀ.ਪੀ. ਅਧੀਨ ਕਈ ਨਿਰਮਾਣ ਇਕਾਈਆਂ ਦੇ ਤਹਿਤ ਕਈ ਪ੍ਰੋਗਰਾਮਾਂ ਦਾ ਉਦਘਾਟਨ ਵੀ ਕੀਤਾ ਗਿਆ ।

 

ਕੇ.ਵੀ.ਆਈ.ਸੀ ਦੇ ਚੇਅਰਮੈਨ ਨੇ ਕਿਹਾ ਕਿ ਪ੍ਰੋਗਰਾਮਾਂ ਦਾ ਉਦੇਸ਼ ਸਥਾਈ ਸਥਾਨਕ ਰੁਜ਼ਗਾਰ ਪੈਦਾ ਕਰਨਾ ਅਤੇ ਕਾਰੀਗਰਾਂ ਨੂੰ ਆਤਮਨਿਰਭਰ ਬਣਾਉਣਾ ਹੈ । ਮਹਾਤਮਾ ਗਾਂਧੀ ਹਮੇਸ਼ਾਂ ਮੰਨਦੇ ਸਨ ਕਿ ਪੇਂਡੂ ਪੁਨਰ ਉਥਾਨ ਦੇਸ਼ ਦੇ ਵਿਕਾਸ ਦੀ ਕੁੰਜੀ ਹੈ । ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਵੀ ਦਰਸ਼ਨ ਰਿਹਾ ਹੈ । ਕੇ.ਵੀ.ਆਈ.ਸੀ. ਦੀਆਂ ਪਹਿਲਕਦਮੀਆਂ ਮੁੱਖ ਤੌਰ 'ਤੇ ਕਿਸਾਨਾਂ, ਔਰਤਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਹਨ। ਸਕਸੈਨਾ ਨੇ ਕਿਹਾ ਕਿ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨ, ਸਥਾਨਕ ਉਤਪਾਦਨ ਵਿਚ ਵਾਧਾ ਅਤੇ ਖਾਦੀ ਸੰਸਥਾਵਾਂ ਨੂੰ ਨਵੇਂ ਮਾਰਕੀਟਿੰਗ ਪਲੇਟਫਾਰਮ ਮੁਹੱਈਆ ਕਰਾਉਣ ਨਾਲ ਆਤਮਨਿਰਭਰ ਭਾਰਤਦਾ ਰਾਹ ਪੱਧਰਾ ਹੋਵੇਗਾ ।

 

ਇਸ ਮੌਕੇ, ਪੀਐਮਈਜੀਪੀ ਦੇ ਅਧੀਨ ਕੁਝ ਸਫਲ ਉੱਦਮੀਆਂ ਨੇ ਕੇਵੀਆਈਸੀ ਦੇ ਸਹਿਯੋਗ ਨਾਲ ਆਪਣੀਆਂ ਗਤੀਵਿਧੀਆਂ ਦਾ ਵਿਸਥਾਰ ਕੀਤਾ । ਇਸ ਵਿਚ ਉੱਤਰ ਪ੍ਰਦੇਸ਼ ਦੇ ਮੇਰਠ ਵਿਚ ਇਕ ਔਰਤ ਉਦਮੀ ਵੀ ਸ਼ਾਮਲ ਹੈ ਜਿਸ ਨੇ ਚਾਰ ਸਾਲ ਪਹਿਲਾਂ 16 ਲੱਖ ਰੁਪਏ ਦੇ ਕਰਜ਼ੇ ਨਾਲ ਸਿਲਾਈ ਗਤੀਵਿਧੀਆਂ ਸ਼ੁਰੂ ਕੀਤੀਆਂ ਸਨ, ਅਤੇ ਬਾਅਦ ਵਿੱਚ ਇੱਕ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਮੁੰਮਲ ਤੌਰ ਤੇ ਹੋਮ ਫਰਨਿਸ਼ਿੰਗ ਨਿਰਮਾਣ ਕੇਂਦਰ ਸ਼ੁਰੂ ਕੀਤਾ ਅਤੇ 60 ਲੋਕਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਮੱਧ ਪ੍ਰਦੇਸ਼ ਦੇ ਟੀਕਮਗੜ ਵਿੱਚ ਅਲਮੀਨੀਅਮ ਦੇ ਬਰਤਨ ਬਣਾਉਣ ਵਾਲੀ ਇਕਾਈ ਨੂੰ 60 ਲੱਖ ਰੁਪਏ ਦਾ ਦੂਜਾ ਕਰਜ਼ਾ ਦਿੱਤਾ ਗਿਆ ਤਾਂ ਜੋ ਆਪਣੀ ਉਤਪਾਦਨ ਸਮਰੱਥਾ ਵਿੱਚ ਵਾਧਾ ਕਰ ਸਕੇ ਅਤੇ ਇਸ ਨਾਲ 55 ਵਿਅਕਤੀਆਂ ਨੂੰ ਰੋਜ਼ਗਾਰ ਮਿਲਿਆ

ਜੰਮੂ ਅਤੇ ਕਸ਼ਮੀਰ ਦੇ ਪੰਪੋਰ ਵਿੱਚ, ਕੇ.ਵੀ.ਆਈ.ਸੀ.ਨੇ ਕ੍ਰੀਵਲ ਅਤੇ ਸੋਜ਼ਨੀ ਕਢਾਈ ਅਤੇ ਸ਼ਾਲ ਬੁਣਨ ਦੇ ਕਾਰੀਗਰਾਂ ਦੀ ਸਿਖਲਾਈ ਅਰੰਭ ਕੀਤੀ । ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿੱਚ, ਡਿਸਪੋਜੇਵਲ ਪਲੇਟਾਂ, ਲੱਕੜ ਦੇ ਫਰਨੀਚਰ ਅਤੇ ਇੱਕ ਬੁਟੀਕ ਦੀਆਂ ਨਿਰਮਾਣ ਇਕਾਈਆਂ ਦਾ ਉਦਘਾਟਨ ਕੀਤਾ ਗਿਆ । ਪੱਛਮੀ ਬੰਗਾਲ ਵਿਚ, 10 ਖਾਦੀ ਵਿਕਰੀ ਦੁਕਾਨਾਂ ਅਤੇ 3 ਨਵੇਂ ਆਮ ਸਹੂਲਤ ਕੇਂਦਰਾਂ ਦਾ ਉਦਘਾਟਨ ਕੀਤਾ ਗਿਆ I

 

ਕੇਰਲਾ ਦੇ ਪਯਾਨੂਰ ਵਿੱਚ, ਇੱਕ ਡਿਜ਼ਾਈਨ ਕਲੀਨਿਕ ਅਤੇ ਆਨਲਾਈਨ ਸ਼ਾਪਿੰਗ ਪੋਰਟਲ ਦਾ ਉਦਘਾਟਨ ਕੀਤਾ ਗਿਆ, ਜਦੋਂਕਿ ਕੋਟਯਮ ਵਿੱਚ, ਦਿਵਯਾਂਗ ਲੋਕਾਂ ਨੂੰ ਚਰਖਾ ਵੰਡਿਆ ਗਿਆ । ਉੱਤਰ ਪ੍ਰਦੇਸ਼ ਨੇ ਵੀ ਪੀਐਮਈਜੀਪੀ ਦੇ ਅਧੀਨ ਸੀਮਿੰਟ ਬਲਾਕਾਂ, ਡਿਟਰਜੈਂਟ ਪਾਉਡਰ, ਨਾਨ-ਵੁਮੈਨ ਬੈਗਾਂ, ਆਟੋਮੋਬਾਈਲ ਵਰਕਸ਼ਾਪ ਅਤੇ ਬਿਉਟੀ ਪਾਰਲਰ ਦੇ ਨਿਰਮਾਣ ਯੂਨਿਟਾਂ ਦੇ ਉਦਘਾਟਨ ਲਈ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ । ਫਰਨੀਚਰ ਨਿਰਮਾਣ ਯੂਨਿਟ ਅਤੇ ਮਧੂ ਮੱਖੀ ਪਾਲਣ ਦੀ ਸਿਖਲਾਈ ਉਤਰਾਖੰਡ ਵਿਚ ਸ਼ੁਰੂ ਕੀਤੀ ਗਈ ਸੀ ।

2 ਅਕਤੂਬਰ ਤੋਂ, ਕੇਵੀਆਈਸੀ ਨੇ ਖਾਦੀ ਅਤੇ ਗ੍ਰਾਮ ਉਦਯੋਗ ਦੇ ਸਾਰੇ ਉਤਪਾਦਾਂ 'ਤੇ 20% ਦੀ ਛੋਟ ਨਾਲ ਰਵਾਇਤੀ ਸਾਲਾਨਾ ਵਿਕਰੀ ਦਾ ਐਲਾਨ ਕੀਤਾ ਹੈ । ਇਹ ਛੋਟ 1 ਅਤੇ 2 ਅਕਤੂਬਰ ਦੀ ਅੱਧੀ ਰਾਤ ਤੋਂ http://www.kviconline.gov.in/khadimask 'ਤੇ ਆਨਲਾਈਨ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ।

-----------------------------

ਆਰਸੀਜੇ/ਆਰਐਨਐਮ/ਆਈਏ



(Release ID: 1660863) Visitor Counter : 96