ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ੍ਰੀ ਅਪੂਰਵ ਚੰਦਰਾ, ਆਈ.ਏ.ਐੱਸ. (ਐਮਐਚ:1988) ਨੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ ਵਿਚ ਸਕੱਤਰ ਦਾ ਅਹੁਦਾ ਸੰਭਾਲਿਆ

Posted On: 01 OCT 2020 2:13PM by PIB Chandigarh

ਮਹਾਰਾਸ਼ਟਰ ਕੇਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ..ਐੱਸ.) ਦੇ 1988 ਬੈਚ ਦੇ ਅਧਿਕਾਰੀ ਸ੍ਰੀ ਅਪੂਰਵ ਚੰਦਰਾ ਨੇ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਵਿਚ ਨਵੇਂ ਸਕੱਤਰ ਦਾ ਅਹੁਦਾ ਸੰਭਾਲ ਲਿਆ ਹੈ ਇਸ ਤੋਂ ਪਹਿਲਾਂ, ਉਹ ਰੱਖਿਆ ਮੰਤਰਾਲਾ ਦੇ ਰੱਖਿਆ ਪ੍ਰਾਪਤੀ ਬਾਰੇ ਵਿਭਾਗ ਵਿੱਚ ਵਿਸ਼ੇਸ਼ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੇ ਸਨ, ਜਿਥੇ ਉਹਨਾਂ ਨੇ ਘਰੇਲੂ ਉਦਯੋਗ ਦੀ ਮਦਦ ਨਾਲ ਰੱਖਿਆ ਖੇਤਰ ਨੂੰ ਆਤਮਨਿਰਭਰ ਭਾਰਤ ਕਰਨ ਦੇ ਨਾਲ- ਨਾਲ ਰੱਖਿਆ ਬਲਾਂ ਦੀਆਂ ਸਾਰੀਆਂ ਚੁਣੌਤੀਪੂਰਨ ਜ਼ਰੂਰਤਾਂ ਨੂੰ ਕਰਵਾਉਣ ਲਈ ਠੋਸ ਅਤੇ ਸਾਰਥਕ ਯਤਨ ਵੀ ਕੀਤੇ

 

ਸ੍ਰੀ ਚੰਦਰਾ ਨੇ ਸੱਤ ਸਾਲਾਂ ਤੋਂ ਵੀ ਵੱਧ ਸਮੇਂ ਲਈ ਭਾਰਤ ਸਰਕਾਰ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਿੱਚ ਕੰਮ ਕੀਤਾ ਹੈ ਉਹਨਾਂ ਨੇ ਉਦਯੋਗਾਂ ਨੂੰ ਬਾਲਣ ਸਪਲਾਈ, ਸਾਮਾਨ ਦੀ ਸਪਲਾਈ, ਬਾਲਣ ਦੀ ਢੋਆ-ਢੁਆਈ, ਭੰਡਾਰਨ ਅਤੇ ਵੰਡ ਆਦਿ ਨਾਲ ਸਬੰਧਤ ਨੀਤੀਆਂ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ

ਉਹ ਕੁਦਰਤੀ ਗੈਸ ਆਵਾਜਾਈ ਦੇ ਬੁਨਿਆਦੀ ਢਾਂਚੇ, ਸ਼ਹਿਰੀ ਗੈਸ ਵੰਡਣ ਵਾਲੀਆਂ ਕੰਪਨੀਆਂ ਦੀ ਸਥਾਪਨਾ, ਐਲ.ਐਨ.ਜੀ. ਆਯਾਤ ਟਰਮੀਨਲ ਸਥਾਪਤ ਕਰਨ ਅਤੇ ਉਦਯੋਗਾਂ ਨੂੰ ਗੈਸ ਸਪਲਾਈ ਕਰਨ ਵਰਗੇ ਮਹੱਤਵਪੂਰਨ ਕੰਮਾਂ ਵਿਚ ਸਿੱਧੇ ਤੌਰ ਤੇ ਸ਼ਾਮਲ ਰਹੇ ਹਨ ਸ੍ਰੀ ਚੰਦਰਾ ਨੇ ਮਹਾਰਤਨਾ ਪਬਲਿਕ ਸੈਕਟਰ ਇੰਸਟਰੂਮੈਂਟਸ, ਗੇਲ (ਇੰਡੀਆ) ਲਿਮਟਿਡ ਅਤੇ ਪੈਟਰੋਨੇਟ ਐਲ ਐਨ ਜੀ ਲਿਮਟਿਡ ਦੇ ਡਾਇਰੈਕਟਰਾਂ ਦੇ ਬੋਰਡ ਵਿਚ ਵੀ ਸੇਵਾ ਨਿਭਾਈ ਹੈ ਸ੍ਰੀ ਚੰਦਰਾ ਨੇ ਅਗਸਤ 2011 ਤੋਂ ਫਰਵਰੀ 2013 ਤੱਕ ਕੇਂਦਰੀ ਮਨੁੱਖੀ ਸਰੋਤ ਵਿਕਾਸ ਵਿਭਾਗ ਦੇ ਸੰਯੁਕਤ ਸਕੱਤਰ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸੰਯੁਕਤ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ

 

**

 

ਆਰ ਸੀ ਜੇ / ਆਰ ਐਨ ਐਮ / ਆਈ


(Release ID: 1660762) Visitor Counter : 134