ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕਾਫੀ ਕੁਝ ਕੀਤਾ ਗਿਆ ਹੈ ਪਰ ਕੇਂਦਰਿਤ ਤੇ ਇਕੱਠੇ ਹੋ ਕੇ ਹੋਰ ਕਾਰਜ ਕਰਨ ਦੀ ਲੋੜ ਹੈ : ਸ਼੍ਰੀ ਪ੍ਰਕਾਸ਼ ਜਾਵਡੇਕਰ

ਇਸ ਸਾਲ ਐੱਨ ਸੀ ਆਰ ਤੇ ਗੁਆਂਢੀ ਸੂਬਿਆਂ ਵਿੱਚ ਆਈ ਸੀ ਏ ਆਰ ਵੱਲੋਂ ਵਿਕਸਿਤ ਬਾਇਓ ਡਿਕੰਪੋਜ਼ਰ ਤਕਨਾਲੋਜੀ ਦਾ ਤਜ਼ਰਬਾ ਕੀਤਾ ਜਾਵੇਗਾ

प्रविष्टि तिथि: 01 OCT 2020 4:59PM by PIB Chandigarh

ਕੇਂਦਰੀ ਵਾਤਾਵਰਣ , ਵਣ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਅੱਜ ਉੱਤਰੀ ਭਾਰਤ ਤੇ ਵਿਸ਼ੇਸ਼ ਤੌਰ ਤੇ ਦਿੱਲੀ ਐੱਨ ਸੀ ਆਰ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਦੀਆਂ ਵਿੱਚ ਲਗਾਤਾਰ ਵਾਤਾਵਰਣ ਚਿੰਤਾ ਬਾਰੇ ਇੱਕ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕੀਤੀ  ਇਸ ਮੀਟਿੰਗ ਵਿੱਚ 5 ਸੂਬੇ ਦਿੱਲੀ , ਉੱਤਰ ਪ੍ਰਦੇਸ਼ , ਹਰਿਆਣਾ , ਰਾਜਸਥਾਨ ਤੇ ਪੰਜਾਬ ਸ਼ਾਮਲ ਹੋਏ 
90 ਮਿੰਟ ਚੱਲੀ ਮੀਟਿੰਗ ਤੋਂ ਬਾਅਦ ਇੱਕ  ਪ੍ਰੈਸ ਬ੍ਰੀਫਿੰਗ ਵਿੱਚ ਸ਼੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਮੀਟਿੰਗ ਲਾਹੇਵੰਦ ਸੀ ਅਤੇ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਾਫੀ ਕੰਮ ਕੀਤਾ ਹੈ ਅਤੇ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਹੋਰ ਕੀਤੇ ਕੰਮਾਂ ਨੂੰ ਲਾਗੂ ਕੀਤਾ ਜਾਵੇਗਾ , ਪਰ ਬਹੁਤ ਕੁੱਛ ਕਰਨ ਦੀ ਲੋੜ ਹੈ 
ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲੇ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਦੇ ਯਤਨਾਂ ਬਾਰੇ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ ਸੂਬਿਆਂ ਨੂੰ 1,700 ਕਰੋੜ ਰੁਪਏ ਦਾ ਫੰਡ ਅਲਾਟ ਕੀਤਾ ਹੈ  ਇਸ ਵੇਲੇ ਪਰਾਲੀ ਲਈ ਕੋਆਪ੍ਰੇਟਿਵਸ ਨੂੰ 80% ਸਬਸਿਡੀ ਅਤੇ ਵਿਅਕਤੀਆਂ ਨੂੰ ਮਸ਼ੀਨਰੀ ਲਈ 50% ਸਬਸਿਡੀ ਮੁਹੱਈਆ ਕੀਤੀ ਜਾ ਰਹੀ ਹੈ ਤਾਂ ਜੋ ਪਰਾਲੀ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਤੇ ਕਾਬੂ ਪਾਇਆ ਜਾ ਸਕੇ  ਮੰਤਰੀ ਨੇ ਕਿਹਾ ਯੂਪੀ , ਹਰਿਆਣਾ ਅਤੇ ਰਾਜਸਥਾਨ ਵਿੱਚ ਹਾਟ ਸਪਾਟ ਦੀ ਪਛਾਣ ਕਰ ਲਈ ਗਈ ਹੈ ਅਤੇ ਸੂਬਾ ਸਰਕਾਰਾਂ ਨੂੰ ਇਸ ਵੱਲ ਵਧੇਰੇ ਧਿਆਨ ਦੇਣ ਲਈ ਨਿਰਦੇਸ਼ ਦਿੱਤੇ ਗਏ ਹਨ  ਸੂਬਾ ਕਾਰਜ ਯੋਜਨਾਵਾਂ ਬਣ ਗਈਆਂ ਹਨ , ਵਿਚਾਰ ਵਟਾਂਦਰਾ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਲਾਗੂ ਕੀਤਾ ਜਾਵੇਗਾ  ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਸਰਕਾਰ ਨੂੰ ਦਿੱਲੀ ਵਿਚਲੇ 13 ਹਾਟ ਸਪਾਟਸ ਤੇ ਵਧੇਰੇ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ , ਤਾਂ ਜੋ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਘਟਾਇਆ ਜਾ ਸਕੇ  ਸੀ ਪੀ ਸੀ ਬੀ ਦੀਆਂ 25 ਟੀਮਾਂ ਦਿੱਲੀ ਐੱਨ ਸੀ ਆਰ ਖੇਤਰ ਵਿੱਚ ਇਸ ਸਾਲ ਉਚਿੱਤ ਕਾਰਵਾਈ ਲਈ ਤਾਇਨਾਤ ਕੀਤੀਆਂ ਗਈਆਂ ਹਨ 
ਉਹਨਾਂ ਹੋਰ ਕਿਹਾ ਕਿ ਪੂਸਾ ਮਾਈਕ੍ਰੋਬੀਅਲ ਡੀ ਕੰਪੋਜ਼ਰ ਕੈਪਸੂਲ ਦਾ ਤਜ਼ਰਬਾ ਦਿੱਲੀ ਐੱਨ ਸੀ ਆਰ ਵਿੱਚ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੱਸਿਆ ਕਿ ਉੱਤਰ ਪ੍ਰਦੇਸ਼ ਵੀ ਇਸ ਸਾਲ 10,000 ਹੈਕਟੇਅਰ ਵਿੱਚ ਇਸ ਤਕਨਾਲੋਜੀ ਦੀ ਵਰਤੋਂ ਕਰੇਗਾ ਅਤੇ ਦਿੱਲੀ ਇਸ ਨੂੰ 800 ਹੈਕਟੇਅਰ ਵਿੱਚ ਵਰਤੇਗਾ  ਇਹ ਜਾਣਕਾਰੀ ਮੀਟਿੰਗ ਦੌਰਾਨ ਇਹਨਾਂ ਸੂਬਿਆਂ ਦੇ ਵਾਤਾਵਰਣ ਮੰਤਰੀਆਂ ਨੇ ਦਿੱਤੀ ਹੈ  ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਬਾਇਓ ਡੀ ਕੰਪੋਜ਼ਰਸ , ਬਾਇਓ ਸੀ ਐੱਨ ਜੀ ਅਤੇ ਬਾਇਓ ਪਾਵਰ ਦੀ ਵਰਤੋਂ ਕਰਕੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਅਤੇ ਇਸ ਦੇ ਮਾੜੇ ਅਸਰ ਦਾ ਮਹੱਤਵ ਵੀ ਦੱਸਿਆ  ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਰਾਲੀ ਸਾੜਨ ਤੋਂ ਇਲਾਵਾ ਹੋਰ ਕਈ ਕਾਰਨ ਨੇ ਜਿਸ ਨਾਲ ਹਵਾ ਪ੍ਰਦੂਸ਼ਨ ਹੁੰਦਾ ਹੈ  ਇਹਨਾਂ ਵਿੱਚ ਇਮਾਰਤਾਂ ਦੇ ਨਿਰਮਾਣ ਅਤੇ ਢਾਉਣ ਵੇਲੇ ਪੈਦਾ ਹੋਣ ਵਾਲਾ ਕੱਚਰਾ , ਕੱਚਰੇ ਦਾ ਮਾੜਾ ਪ੍ਰਬੰਧਨ , ਕੱਚੀਆਂ ਸੜਕਾਂ ਅਤੇ ਧੂੜ ਪ੍ਰਬੰਧਨ , ਬਾਇਓਮਾਸ ਸਾੜਨਾ ਵੀ ਸ਼ਾਮਲ ਹੈ  ਅੱਜ ਸੂਬਿਆਂ ਨੇ ਪ੍ਰਦੂਸ਼ਣ ਖਿਲਾਫ ਲੜਾਈ ਲਈ ਬਣਾਈਆਂ ਯੋਜਨਾਵਾਂ ਸਾਂਝੀਆਂ ਕੀਤੀਆਂ ਅਤੇ ਕੇਂਦਰ ਨੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਕੁਝ ਹੋਰ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ  ਮੰਤਰੀ ਨੇ ਦੱਸਿਆ ਕਿ ਕੇਂਦਰ ਵੱਲੋਂ ਕਈ ਉਪਾਅ ਕੀਤੇ ਗਏ ਹਨ , ਜਿਵੇਂ ਬੀ ਐੱਸ 6 ਨਿਯਮਾਂ ਨੂੰ ਲਾਗੂ ਕਰਨਾ , ਬਦਰਪੁਰ ਅਤੇ ਸੋਨੀਪਤ ਵਿਚਲੇ ਬਿਜਲੀ ਘਰਾਂ ਨੂੰ ਬੰਦ ਕਰਨਾ ਸ਼ਾਮਲ ਹੈ  ਉਹਨਾਂ ਕਿਹਾ ਕਿ ਉੱਤਰੀ ਤੇ ਪੱਛਮੀ ਪੈਰੀਫੇਰੇਲ ਐਕਸਪ੍ਰੈਸ ਵੇਅਜ਼ ਨੇ ਦਿੱਲੀ ਵਿੱਚ ਵਾਹਨਾਂ ਕਰਕੇ ਹੋਣ ਵਾਲੇ ਹਵਾ ਪ੍ਰਦੂਸ਼ਣ ਨੂੰ ਕਾਫੀ ਹੱਦ ਤੱਕ ਘਟਾਇਆ ਹੈ ਅਤੇ ਤਕਰੀਬਨ ਦਿੱਲੀ ਤੋਂ 60,000 ਵਾਹਨਾਂ ਨੂੰ ਦਿੱਲੀ ਦੇ ਬਾਹਰੋਂ ਬਾਹਰ ਕੱਢਿਆ ਗਿਆ ਹੈ , ਜਿਹੜੀਆਂ ਪਹਿਲਾਂ ਦਿੱਲੀ ਦੇ ਵਿੱਚ ਦੀ ਜਾਂਦੀਆਂ ਸਨ  ਖ਼ਤਮ ਕਰਦਿਆਂ ਹੋਇਆਂ ਮੰਤਰੀ ਨੇ ਸੂਬਾ ਸਰਕਾਰਾਂ ਦੇ ਨਾਲ ਨਾਲ ਲੋਕਾਂ ਨੂੰ ਹਵਾ ਪ੍ਰਦੂਸ਼ਣ ਘੱਟ ਕਰਨ ਲਈ ਸਾਕਰਾਤਮਕ ਉਪਾਵਾਂ ਦਾ ਯੋਗਦਾਨ ਪਾਉਣ ਲਈ ਅਪੀਲ ਕੀਤੀ ਅਤੇ ਦੱਸਿਆ ਕਿ ਕੇਂਦਰ ਪ੍ਰਦੂਸ਼ਨ ਕੰਟਰੋਲ ਬੋਰਡ ਇਹਨਾਂ ਸੂਬਿਆਂ ਨਾਲ ਰੋਜ਼ਾਨਾ ਦੇ ਅਧਾਰ ਤੇ ਪ੍ਰਦੂਸ਼ਣ ਪੱਧਰ ਮੋਨੀਟਰ ਕਰਨ ਲਈ ਕੰਮ ਕਰੇਗਾ 

 

ਜੀ ਕੇ


(रिलीज़ आईडी: 1660745) आगंतुक पटल : 146
इस विज्ञप्ति को इन भाषाओं में पढ़ें: English , Urdu , हिन्दी , Marathi , Bengali , Tamil