ਬਿਜਲੀ ਮੰਤਰਾਲਾ
ਐੱਨਟੀਪੀਸੀ ਕੋਲਾ ਸਟੇਸ਼ਨਾਂ ਨੇ ਅਪ੍ਰੈਲ ਤੋਂ ਸਤੰਬਰ 2020 ਦੌਰਾਨ 94.21% ਉੱਚ ਉਪਲਬਧਤਾ ਬਣਾਈ ਰੱਖੀ ਜਦੋਂ ਕਿ ਪਿਛਲੇ ਸਾਲ ਦੀ ਇਸ ਮਿਆਦ ਵਿੱਚ ਇਹ 90.26% ਸੀ
Posted On:
01 OCT 2020 1:48PM by PIB Chandigarh
ਬਿਜਲੀ ਮੰਤਰਾਲੇ ਤਹਿਤ ਐੱਨਟੀਪੀਸੀ ਸਮੂਹ ਦੀਆਂ ਕੰਪਨੀਆਂ ਨੇ ਜੁਲਾਈ ਤੋਂ ਸਤੰਬਰ 2020 ਤੱਕ ਦੀ ਦੂਜੀ ਤਿਮਾਹੀ ਵਿੱਚ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬਿਜਲੀ ਉਤਪਾਦਨ ਵਿੱਚ ਦੋਹਰੇ ਅੰਕ ਦਾ ਵਾਧਾ ਰਿਕਾਰਡ ਕੀਤਾ ਹੈ। ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਧ ਅਪ੍ਰੈਲ ਤੋਂ ਸਤੰਬਰ 2020 ਦੌਰਾਨ ਉਤਪਾਦਨ 145.87 ਬੀਯੂ ਰਿਹਾ, ਜੋ ਪਿਛਲੇ ਸਾਲ ਦੀ ਇਸ ਮਿਆਦ ਨਾਲੋਂ 0.4% ਵੱਧ ਹੈ।
ਐੱਨਟੀਪੀਸੀ ਲਿਮਿਟਿਡ ਦੁਆਰਾ ਜਾਰੀ ਬਿਆਨ ਅਨੁਸਾਰ ਐੱਨਟੀਪੀਸੀ ਕੋਲਾ ਸਟੇਸ਼ਨਾਂ ਨੇ ਅਪ੍ਰੈਲ ਤੋਂ ਸਤੰਬਰ 2020 ਦੌਰਾਨ 94.21% ਦੀ ਉੱਚ ਉਪਲਬਧਤਾ ਬਣਾਈ ਰੱਖੀ ਹੈ ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 90.26% ਦੇ ਮੁਕਾਬਲੇ ਕਾਰਜਸ਼ੀਲ ਉੱਤਮਤਾ ਦਾ ਪ੍ਰਦਰਸ਼ਨ ਕੀਤਾ ਹੈ।
62.9 ਗੀਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਨਾਲ ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲਾ, 7 ਕੰਬਾਇੰਡ ਸਾਈਕਲ ਗੈਸ / ਤਰਲ ਈਂਧਣ, 1 ਹਾਈਡ੍ਰੋ, 13 ਨਵਿਆਉਣਯੋਗ ਅਤੇ 25 ਸਹਾਇਕ ਅਤੇ ਜੇਵੀ ਪਾਵਰ ਸਟੇਸ਼ਨ ਹਨ।
***********
ਆਰਸੀਜੇ/ਐੱਮ
(Release ID: 1660665)
Visitor Counter : 105