ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਐਕਟਿਵ ਕੇਸਾਂ ਦੇ ਘੱਟਣ ਦਾ ਨਿਰੰਤਰ ਰੁਝਾਨ ਬਰਕਰਾਰ

ਐਕਟਿਵ ਕੇਸ ਕੁੱਲ ਪੋਜੀਟਿਵ ਮਾਮਲਿਆਂ ਦਾ ਸਿਰਫ 15.11%
ਐਕਟਿਵ ਮਾਮਲਿਆਂ ਵਿੱਚ 76% ਕੇਸ 10 ਸਭ ਤੋਂ ਪ੍ਰਭਾਵਤ ਰਾਜਾਂ ਵਿੱਚੋਂ

Posted On: 30 SEP 2020 12:17PM by PIB Chandigarh

ਭਾਰਤ ਵਿੱਚ ਕੁੱਲ ਪੁਸ਼ਟੀ ਵਾਲੇ ਮਾਮਲਿਆਂ ਦੇ ਮੁਕਾਬਲੇ ਐਕਟਿਵ ਮਾਮਲਿਆਂ ਵਿੱਚ ਨਿਰੰਤਰ ਗਿਰਾਵਟ ਦਾ ਰੁਝਾਨ ਜਾਰੀ ਹੈ। ਮੌਜੂਦਾ ਸਮੇਂ ਵਿੱਚ  ਦੇਸ਼ ਦੇ ਕੁਲ ਪੁਸ਼ਟੀ ਵਾਲੇ ਮਾਮਲਿਆਂ ਵਿਚੋਂ ਸਿਰਫ 15.11% ਹੀ ਐਕਟਿਵ ਕੇਸ ਹਨ, ਜਿਸਦੀ ਸੰਖਿਆ 9,40,441 ਬਣਦੀ ਹੈ । 

 

ਐਕਟਿਵ ਕੇਸ ਜਿਹੜੇ 1 ਅਗਸਤ ਨੂੰ 33.32% ਸਨ, ੳਹ 30 ਸਤੰਬਰ ਨੂੰ 15.11% ਰਹਿ ਗਏ । ਐਕਟਿਵ  ਕੇਸ ਦੋ ਮਹੀਨਿਆਂ ਵਿੱਚ ਅੱਧੇ ਤੋਂ ਵੀ ਘੱਟ ਹੋ ਗਏ ਹਨ।

ਭਾਰਤ ਵਿੱਚ ਰਿਕਵਰੀ ਰੇਟ ਦਾ ਨਿਰੰਤਰ ਉੱਪਰ ਵੱਲ ਜਾ ਰਿਹਾ ਅੰਕੜਾ ਅੱਜ ਵੱਧ ਕੇ 83.33% ਨੂੰ ਛੂਹ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ 86,428 ਨੂੰ ਸਿਹਤਮੰਦ ਐਲਾਨਣ ਮਗਰੋਂ ਛੁੱਟੀ ਮਿਲੀ  ਹੈ।

ਪੁਸ਼ਟੀ ਵਾਲੇ ਕੁਲ ਕੇਸ 51,87,825 ਹੋ ਗਏ ਹਨ। ਰਿਕਵਰੀ ਕੇਸਾਂ ਅਤੇ ਐਕਟਿਵ ਕੇਸਾਂ ਵਿਚਲਾ ਪਾੜਾ 42 ਲੱਖ (42,47,384) ਨੂੰ ਪਾਰ ਕਰ ਗਿਆ ਹੈ। ਰਿਕਵਰੀ ਦੀ ਵਧਦੀ ਗਿਣਤੀ ਦੇ ਨਾਲ, ਇਹ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ।

ਦੇਸ਼ ਵਿੱਚ ਘੱਟ ਰਹੇ ਐਕਟਿਵ ਕੇਸਾਂ ਦੇ ਭਾਰ ਨਾਲ, ਐਕਟਿਵ ਮਰੀਜ਼ 22 ਸਤੰਬਰ ਤੋਂ ਲਗਾਤਾਰ 10 ਲੱਖ ਤੋਂ ਘੱਟ ਚੱਲ ਰਹੇ ਹਨ।

ਐਕਟਿਵ ਕੇਸਾਂ ਵਿਚੋਂ 76% ਤੋਂ ਵੱਧ 10 ਰਾਜਾਂ ਵਿੱਚੋਂ ਸਾਹਮਣੇ ਆ ਰਹੇ ਹਨ ਜਿਹਨਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ, ਓਡੀਸ਼ਾ, ਅਸਾਮ, ਛੱਤੀਸਗੜ ਅਤੇ ਤੇਲੰਗਾਨਾ ਸ਼ਾਮਲ ਹਨ।

ਮਹਾਰਾਸ਼ਟਰ  2,60,000 ਨਾਲ ਐਕਟਿਵ ਮਾਮਲਿਆਂ ਨਾਲ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈ।

ਟੈਸਟ, ਟਰੈਕ, ਟਰੇਸ, ਟਰੀਟ ਤਕਨੀਕੀ ਰਣਨੀਤੀ ਦੇ ਮਗਰ ਚਲਦਿਆਂ  ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਤੇਜ਼ੀ ਨਾਲ ਰਿਕਵਰੀ ਦਰਜ਼ ਕਰ ਰਹੇ ਹਨ।

14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 5,000 ਤੋਂ ਘੱਟ  ਐਕਟਿਵ ਕੇਸ ਹਨ।

10 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਕੁੱਲ ਸਿਹਤਮੰਦ ਐਲਾਨੇ ਗਏ ਕੇਸਾਂ ਵਿੱਚ 78% ਦਾ ਯੋਗਦਾਨ ਪਾਉਂਦੇ ਹਨ। ਮਹਾਰਾਸ਼ਟਰ 10,00,000 ਤੋਂ ਵੱਧ ਦੀ ਰਿਕਵਰੀ ਦੇ ਬਾਅਦ ਇਹਨਾਂ ਵਿੱਚੋਂ ਸਭ ਤੋਂ ਅੱਗੇ ਚਲ ਰਿਹਾ ਹੈ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਵਿੱਚ 6,00,000 ਤੋਂ ਵੱਧ ਕੇਸ ਰਿਕਵਰੀ ਵਾਲੇ ਆ ਰਹੇ ਹਨ।

ਪਿਛਲੇ 24 ਘੰਟਿਆਂ ਦੌਰਾਨ 80,472 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ।

76% ਨਵੇਂ ਕੇਸ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸੰਬੰਧਤ ਹਨ। 15000 ਨਵੇਂ ਕੇਸਾਂ ਨਾਲ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਮਹਾਰਾਸ਼ਟਰ ਨੇ ਪਾਇਆ ਹੈ। ਕਰਨਾਟਕ ਵਿੱਚੋਂ 10,000 ਤੋਂ ਵੱਧ ਕੇਸ ਆਏ ਹਨ।

ਪਿਛਲੇ 24 ਘੰਟਿਆਂ ਦੌਰਾਨ 1,179 ਮੌਤਾਂ ਦਰਜ ਹੋਈਆਂ ਹਨ।

ਲਗਭਗ 85% ਦਸ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸੰਬੰਧਿਤ ਹਨ,  ਇਨ੍ਹਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਪੰਜਾਬ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਛੱਤੀਸਗੜ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸ਼ਾਮਲ  ਹਨ।

ਰਿਪੋਰਟ ਕੀਤੀ ਗਈਆਂ ਨਵੀਆਂ ਮੌਤਾਂ ਵਿੱਚੋਂ 36% ਤੋਂ ਵੱਧ ਮਹਾਰਾਸ਼ਟਰ ਨਾਲ ਸੰਬੰਧਤ  ਹਨ (430 ਮੌਤਾਂ)

**

ਐਮਵੀ / ਐਸਜੇ



(Release ID: 1660390) Visitor Counter : 169