ਭਾਰਤੀ ਪ੍ਰਤੀਯੋਗਿਤਾ ਕਮਿਸ਼ਨ

ਸੀਸੀਆਈ ਨੇ ਜੀਐਚਸੀਐਲ ਲਿਮਟਿਡ (“ਜੀਐਚਸੀਐਲ”) ਦੇ ਟੈਕਸਟਾਈਲ ਕਾਰੋਬਾਰ ਨੂੰ ਆਪਣੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਜੀਐਚਸੀਐਲ ਟੈਕਸਟਾਈਲ ਲਿਮਟਿਡ (“ਜੀਐਚਸੀਐਲ ਟੈਕਸਟਾਈਲ”) ਵਿੱਚ ਡੀਮਰਜ਼ਰ ਦੀ ਪ੍ਰਵਾਨਗੀ ਦਿੱਤੀ

Posted On: 29 SEP 2020 7:55PM by PIB Chandigarh

ਕੰਪੀਟੀਸ਼ਨ ਕਮੀਸ਼ਨ ਆਫ ਇੰਡੀਆ (ਸੀਸੀਆਈ) ਨੇ  ਕੰਪੀਟੀਸ਼ਨ ਐਕਟ, 2002 ਦੀ ਧਾਰਾ 31 (1) ਦੇ ਤਹਿਤ ਜੀਐਚਸੀਐਲ ਲਿਮਟਿਡ ("ਜੀਐਚਸੀਐਲ") ਦੀ ਪੂਰੀ ਮਲਕੀਅਤ ਵਾਲੀ ਸਹਿਕਾਰੀ ਕੰਪਨੀ ਜੀਐਚਸੀਐਲ ਟੈਕਸਟਾਈਲ ਲਿਮਟਿਡ ("ਜੀਐਚਸੀਐਲ ਟੈਕਸਟਾਈਲ") ਨੂੰ ਡੀਮਰਜ਼ਰ ਦੀ ਮਨਜ਼ੂਰੀ ਦੇ ਦਿੱਤੀ ਹੈ।

ਜੀਐਚਸੀਐਲ ਭਾਰਤ ਦੀ  ਇਕ ਪਬਲਿਕ ਲਿਮਟਿਡ ਕੰਪਨੀ ਹੈ ਅਤੇ ਕਿਹਾ ਜਾਂਦਾ ਹੈ ਕਿ ਉਹ (i) ਇਨਆਰਗੈਨਿਕ ਰਸਾਇਣਾਂ ਦੇ ਨਿਰਮਾਣ ਅਤੇ ਵੇਚਣ ਦੇ ਕਾਰੋਬਾਰ ਵਿਚ ਰੁੱਝੀ ਹੋਈ ਹੈ, ਪਰ ਕੰਪਨੀ ਸਿਰਫ਼ ਸੋਡਾ ਐਸ਼ (ਸੰਘਣੀ ਗ੍ਰੇਡ ਅਤੇ ਲਾਈਟ ਗ੍ਰੇਡ), ਸੋਡੀਅਮ ਬਾਈਕਾਰਬੋਨੇਟ, ਉਦਯੋਗਿਕ ਲੂਣ ਅਤੇ ਖਪਤਕਾਰ ਉਤਪਾਦਾਂ  ('ਕੈਮੀਕਲ ਬਿਜਨਸ') ਤੱਕ ਹੀ ਸੀਮਿਤ ਨਹੀਂ ਹੈ ਅਤੇ (ii) ਬੁਣਾਈ, ਪ੍ਰੋਸੈਸਿੰਗ, ਕੱਟਾਈ ਅਤੇ ਸਿਲਾਈ ਘਰੇਲੂ ਟੈਕਸਟਾਈਲ ਉਤਪਾਦਾਂ ('ਟੈਕਸਟਾਈਲ ਬਿਜਨਸ') ਦੇ ਨਾਲ ਖੇਤਰ ਵਿੱਚ ਵੀ ਸਰਗਰਮ ਹੈ ਸਿਰਫ ਧਾਗੇ ਦੇ ਨਿਰਮਾਣ ਤੱਕ ਹੀ ਸੀਮਿਤ ਨਹੀਂ ਰਹਿੰਦੇ ਹੋਏ ਕੱਪੜੇ ਦੀ ਬਣਤਰ ਅਤੇ ਵਿਕਰੀ ਨਾਲ ਵੀ ਸੰਬੰਧ ਰੱਖਦੀ ਹੈ ।

ਜੀਐਚਸੀਐਲ ਟੈਕਸਟਾਈਲ ਇਕ ਪਬਲਿਕ ਲਿਮਟਿਡ ਕੰਪਨੀ ਹੈ ਜੋ ਭਾਰਤ ਵਿਚ ਕੰਮਕਾਰ  ਕਰਦੀ ਹੈ। ਇਸ ਸਮੇਂ ਜੀਐਚਸੀਐਲ ਟੈਕਸਟਾਈਲ ਲਿਮਟਿਡ ਜੀਐਚਸੀਐਲ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ।ਇਹ ਇਕ ਨਵੀਂ ਸ਼ਾਮਲ ਕੀਤੀ ਗਈ ਕੰਪਨੀ ਹੈ ਅਤੇ ਇਸ ਵੱਲੋਂ ਹੁਣ ਤੱਕ ਕੋਈ ਵਪਾਰਕ ਗਤੀਵਿਧੀ ਸ਼ੁਰੂ ਨਹੀਂ ਕੀਤੀ ਗਈ ਹੈ।

ਪ੍ਰਸਤਾਵਿਤ ਡੀਮਸਰਜਰ ਦੇ ਉਦੇਸ਼ ਲਈ, ਜੀਐਚਸੀਐਲ ਆਪਣੇ ਰਸਾਇਣਾਂ ਅਤੇ ਖਪਤਕਾਰਾਂ ਦੇ ਉਤਪਾਦਾਂ ਦੇ ਕਾਰੋਬਾਰ ਨੂੰ ਬਣਾਈ ਰੱਖੇਗੀ ਅਤੇ ਜੀਐਚਸੀਐਲ ਟੈਕਸਟਾਈਲ ਦਾ ਮੁੱਖ ਕੰਮ ਨਿਰਮਾਣਿਤ ਟੈਕਸਟਾਈਲ ਦਾ ਕਾਰੋਬਾਰ ਕਰਨਾ ਹੋਵੇਗਾ।

ਸੀਸੀਆਈ ਦਾ ਵਿਸਥਾਰਤ ਹੁਕਮ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ।

**

ਆਰ.ਐਮ. / ਕੇ.ਐੱਮ.ਐੱਨ



(Release ID: 1660212) Visitor Counter : 74