ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਖੇਤੀਬਾੜੀ ਕਾਨੂੰਨਾਂ ਬਾਰੇ ਸੁਆਰਥੀ ਹਿਤਾਂ ਲਈ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ : ਡਾ. ਜਿਤੇਂਦਰ ਸਿੰਘ
Posted On:
29 SEP 2020 5:29PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਮਾਧਿਅਮ ਨਾਲ ਲਿਆਂਦੇ ਗਏ ਐਕਟ ਦੇ ਅਨੁਸਾਰ ਸਮਝੌਤਾ ਬਜਾਏ ਫਸਲਾਂ ਦੇ ਲਈ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਨੂੰ ਇਸ ਬਾਰੇ ਕੁਝ ਹੋਰ ਵਿਸਵਾਸ਼ ਕਰਨ ਲਈ ਗੁਮਰਾਹ ਕੀਤਾ ਜਾ ਰਿਹਾ ਹੈ।
ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਕਿਸਾਨਾਂ ਨਾਲ ਕਾਨੂੰਨਾਂ ਦੇ ਸਮਰਥਨ ਵਿੱਚ ਅਤੇ ਕਾਂਗਰਸ ਦੁਆਰਾ ਫੈਲਾਏ ਜਾ ਰਹੇ ਦੁਸ਼ਪ੍ਰਚਾਰ ਦੇ ਖ਼ਿਲਾਫ਼, ਆਪਣੇ ਲੋਕ ਸਭਾ ਖੇਤਰ ਤੋਂ ਇੱਕ ਅਭਿਆਨ ਦੀ ਸ਼ੁਰੂਆਤ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਸਰਹੱਦੀ ਪਿੰਡਾਂ ਅਤੇ ਕਠੂਆ ਅਤੇ ਊਧਮਪੁਰ ਜ਼ਿਲ੍ਹੇ ਦੇ ਹੋਰਨਾਂ ਖੇਤਰਾਂ ਦੇ ਪਾਰਟੀ ਵਰਕਰਾਂ, ਸਰਪੰਚਾਂ ਅਤੇ ਬੀਡੀਸੀ ਪ੍ਰਧਾਨਾਂ ਨੂੰ ਸੰਬੋਧਨ ਕਰ ਰਹੇ ਸਨ।

ਡਾ. ਜਿਤੇਂਦਰ ਸਿੰਘ ਨੇ ਕਿਹਾ, ਵਿਡੰਬਨਾ ਇਹ ਹੈ ਕਿ ਜਦਕਿ ਆਮ ਕਿਸਾਨ ਸੰਤੁਸ਼ਟ ਹੈ ਅਤੇ ਉਸ ਨੂੰ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਕੋਈ ਅਸ਼ੰਕਾ ਨਹੀਂ ਹੈ, ਤਾਂ ਕੁਝ ਰਾਜਨੀਤਕ ਰੂਪ ਨਾਲ ਪ੍ਰੇਰਿਤ ਸੁਆਰਥੀ ਤੱਤ, ਜਿਨ੍ਹਾਂ ਦੀ ਖੇਤੀ ਵਿੱਚ ਕੋਈ ਗਿਆਨ ਨਹੀਂ ਹੈ ਜਾਂ ਖੇਤੀ ਵਿੱਚ ਕੋਈ ਭਾਗੀਦਾਰੀ ਨਹੀਂ ਹੈ, ਕਿਸਾਨਾਂ ਨੂੰ ਗੁਮਰਾਹ ਕਰਕੇ ਇਸ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, ਇਹ ਭਾਰਤ ਦੇ ਕਿਸਾਨੀ ਭਾਈਚਾਰੇ ਅਤੇ ਵੱਡੇ ਪੈਮਾਨੇ 'ਤੇ ਆਮ ਲੋਕਾਂ ਦੇ ਹਿਤ ਹੋਵੇਗਾ ਕਿ ਸਾਰੇ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਨੂੰ ਬਾਹਰ ਨਿਕਲਣ ਅਤੇ ਸੁਆਰਥੀ ਤੱਤਾਂ ਦੁਆਰਾ ਸ਼ੁਰੂ ਕੀਤੇ ਗਏ ਦੁਸ਼ਪ੍ਰਭਾਵ ਅਤੇ ਦੁਰਭਾਵਨਾਪੂਰਨ ਅਭਿਆਨ ਦਾ ਮੁਖਰ ਵਿਰੋਧ ਕਰਨ।
ਡਾ. ਜਿਤੇਂਦਰ ਸਿੰਘ ਨੇ ਪੁੱਛਿਆ ਕਿ ਜਦ ਬਿਲ ਸਪਸ਼ਟ ਤੌਰ 'ਤੇ ਕਿਸਾਨਾਂ ਦੀਆ ਜ਼ਮੀਨਾਂ ਦੀ ਵਿਕਰੀ, ਲੀਜ਼ ਜਾਂ ਗਿਰਵੀਨਾਮੇ 'ਤੇ ਪਾਬੰਦੀ ਲਗਾਉਂਦਾ ਹੈ, ਤਾਂ ਕੁਝ ਪੂੰਜੀਪਤੀਆਂ ਦੁਆਰਾ ਕਿਸਾਨਾਂ ਦੀ ਜ਼ਮੀਨ ਲੈਣ, ਜਿਸ ਤਰ੍ਹਾਂ ਕਿ ਦੋਸ਼ ਲਗਾਇਆ ਜਾ ਰਿਹਾ ਹੈ, ਦਾ ਸਵਾਲ ਕਿੱਥੇ ਹੈ? ਉਨ੍ਹਾਂ ਕਿਹਾ ਕਿ ਇਸ ਬਿਲ ਵਿੱਚ ਸਪਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕਿ ਸਮਝੌਤਾ ਫਸਲਾਂ ਲਈ ਹੋਵੇਗਾ, ਨਾ ਕਿ ਭੂਮੀ ਲਈ।
ਇਸ ਤੋਂ ਇਲਾਵਾ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਕੰਟਰੈਕਟ ਸਮਝੌਤਾ ਨਿਰਧਾਰਿਤ ਮੁੱਲ ਪਾਉਣ ਲਈ ਹੈ। ਇਹੀ ਨਹੀਂ ਨਵਾਂ ਐਕਟ ਕਿਸਾਨਾਂ ਨੂੰ ਬਿਨਾ ਕਿਸੇ ਦੰਡ ਦੇ ਕਿਸੀ ਵੀ ਸਮੇਂ ਕੰਟਰੈਕਟ ਤੋਂ ਹੱਟਣ ਦਾ ਪ੍ਰਬੰਧ ਕਰਦਾ ਹੈ।
ਡਾ. ਜਿਤੇਂਦਰ ਸਿੰਘ ਨੇ ਵਿਰੋਧੀ ਧਿਰ 'ਤੇ ਕਾਲਪਨਿਕ ਮੁੱਦੇ, ਜਿਨ੍ਹਾਂ ਦਾ ਇਸ ਕਾਨੂੰਨ ਵਿੱਚ ਕੋਈ ਜ਼ਿਕਰ ਨਹੀਂ ਹੈ,ਉਠਾ ਕੇ ਵਿਵਾਦ ਪੈਦਾ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਉਦਾਹਰਣ ਦੇ ਲਈ , ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦਾ ਪ੍ਰਬੰਧ ਕਿਸੀ ਵੀ ਸਮੇਂ ਸਮਾਪਤ ਕੀਤਾ ਜਾਵੇਗਾ।ਫਿਰ ਵੀ, ਕਾਂਗਰਸ ਪਾਰਟੀ ਅਤੇ ਕੁਝ ਹੋਰ ਲੋਕ ਮਾਸੂਮ ਕਿਸਾਨਾਂ ਦੇ ਮਨ ਵਿੱਚ ਗਲਤ ਭੈਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਆਪਣੇ ਪਾਰਟੀ ਦੇ ਸਾਥੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਹਰ ਪਿੰਡ ਵਿੱਚ ਇੱਕ-ਇੱਕ ਕਿਸਾਨ ਤੱਕ ਪਹੁੰਚਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਰਚੀ ਜਾ ਰਹੀ ਵੱਡੀ ਸਾਜਿਸ਼ ਦੇ ਬਾਰੇ ਵਿੱਚ ਸਮਝਾਉਣ। ਉਨ੍ਹਾਂ ਨੇ ਕਿਹਾ ਕਿ ਇਹ ਕਾਨੂੰਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀਆਂ ਵਿਆਪਕ ਕਲਿਆਣਕਾਰੀ ਪਹਿਲਾਂ ਦਾ ਲਾਭ ਉਠਾਉਣ ਵਿੱਚ ਕਿਸਾਨੀ ਭਾਈਚਾਰੇ ਨੂੰ ਸਮਰੱਥ ਬਣਾਏਗਾ।
<><><><><>
ਐੱਸਐੱਨਸੀ
(Release ID: 1660186)
ਵਿਜ਼ੀਟਰ ਕਾਊਂਟਰ : 154