ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾਕਟਰ ਹਰਸ਼ ਵਰਧਨ ਤੇ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ "ਕੋਵਿਡ- 19- ਉਦਯੋਗ ਵਿੱਚ ਸੁਰੱਖਿਅਤ ਕੰਮਕਾਜ ਨਿਰਦੇਸ਼" ਬਾਰੇ ਕਿਤਾਬਚਾ ਜਾਰੀ ਕੀਤਾ

Posted On: 29 SEP 2020 5:37PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਵਿਗਿਆਨ ਤੇ ਤਕਨਾਲੋਜੀ ਮੰਤਰੀ , ਪ੍ਰਿਥਵੀ ਵਿਗਿਆਨ ਮੰਤਰੀ ਡਾਕਟਰ ਹਰਸ਼ ਵਰਧਨ ਅਤੇ ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਕੇਂਦਰੀ ਕਿਰਤ ਅਤੇ ਰੋਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਨੇ ਅੱਜ ਵਰਚੂਅਲ ਪਲੇਟਫਾਰਮ ਰਾਹੀਂਕੋਵਿਡ -19 ਸੇਫ ਵਰਕ ਪਲੇਸ ਗਾਈਡਲਾਈਨਸ ਫਾਰ ਇੰਡਸਟ੍ਰੀਬਾਰੇ ਇੱਕ ਕਿਤਾਬਚਾ ਜਾਰੀ ਕੀਤਾ , ਜਿਸ ਮੌਕੇ ਨੀਤੀ ਆਯੋਗ ਦੇ ਮੈਂਬਰ ਸਿਹਤ ਡਾਕਟਰ ਵੀ ਕੇ ਪੌਲ ਵੀ ਹਾਜ਼ਰ ਸਨ ਕੋਵਿਡ -19 ਸੇਫ ਵਰਕ ਪਲੇਸ ਗਾਈਡਲਾਈਨਸ ਫਾਰ ਇੰਡਸਟ੍ਰੀ ਕਿਤਾਬਚੇ ਨੂੰ ਜਾਰੀ ਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ ਡਾਕਟਰ ਹਰਸ਼ ਵਰਧਨ ਨੇ ਕਿਹਾ, ‘ਇਹ ਦਿਸ਼ਾ ਨਿਰਦੇਸ਼ ਪ੍ਰਸ਼ੰਸਾਯੋਗ ਅਤੇ ਸਮੇਂ ਅਨੁਸਾਰ ਹਨ ਇਹ ਉਦਯੋਗਿਕ ਕਾਮਿਆਂ ਦੀ ਭਲਾਈ ਵਿੱਚ ਮਦਦਗਾਰ ਸਾਬਤ ਹੋਣਗੇ ਇਹ ਦਿਸ਼ਾ ਨਿਰਦੇਸ਼ ਮਾਲਕਾਂ ਲਈ ਵਿਆਪਕ ਯੋਜਨਾ ਲਈ ਸੇਧ ਅਤੇ ਆਪਣੇ ਕਾਰਖਾਨਿਆਂ ਵਿੱਚ ਵਿਅਕਤੀਗਤ ਜਗ੍ਹਾ ਤੇ ਕੋਵਿਡ- 19 ਦੇ ਖ਼ਤਰਾ ਪੱਧਰਾਂ ਦਾ ਪਤਾ ਲਾਉਣ ਵਿੱਚ ਸਹਾਈ ਹੋ ਕੇ ਕਾਮਿਆਂ ਲਈ ਫਾਇਦੇਮੰਦ ਹੋਣਗੇ ਅਤੇ ਇਹਨਾਂ ਨਾਲ ਉਚਿਤ ਕਾਬੂ ਉਪਾਅ ਕੀਤੇ ਜਾ ਸਕਣਗੇ ਇਹ ਦਿਸ਼ਾ ਨਿਰਦੇਸ਼ ਇੱਕ ਰੈਡੀ ਰੈਕਨਰ ਵਾਂਗ ਉਹਨਾਂ ਸਾਰੇ ਮਹੱਤਵਪੂਰਨ ਉਪਾਵਾਂ ਨੂੰ ਇੱਕਠੇ ਇੱਕ ਜਗ੍ਹਾ ਪੇਸ਼ ਕਰਦਾ ਹੈ , ਜਿਸ ਰਾਹੀਂ ਕੰਮਕਾਜੀ ਥਾਵਾਂ ਨੂੰ ਇਨਫੈਕਸ਼ਨ ਤੇ ਕਾਬੂ ਪਾਉਣ ਲਈ ਉਪਾਅ ਜਿਵੇਂ ਰੈਸਪੀਰੇਟਰੀ ਹਾਈਜੀਨ , ਲਗਾਤਾਰ ਹੱਥ ਧੋਣ , ਸਰੀਰਿਕ ਦੂਰੀ ਬਣਾਏ ਰੱਖਣਾ ਅਤੇ ਕੰਮਕਾਜੀ ਥਾਵਾਂ ਦਾ ਲਗਾਤਾਰ ਬਾਰ ਬਾਰ ਸੈਨੇਟਾਈਜੇਸ਼ਨ ਕਰਨਾ ਆਦਿ ਸ਼ਾਮਲ ਹੈ
ਸਿਹਤ ਮੰਤਰੀ ਨੇ ਹੋਰ ਕਿਹਾ , ‘ਭਾਰਤ ਸਰਕਾਰ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕਾਮਿਆਂ ਦੀ ਭਲਾਈ ਲਈ ਵਚਨਬੱਧ ਹੈ , ਜਿਵੇਂ ਕਿ ਦੇਸ਼ ਆਰਥਿਕ ਗਤੀਵਿਧੀਆਂ ਦੀ ਅਨਲਾਕਿੰਗ ਵੱਲ ਵੱਧ ਰਿਹਾ ਹੈ , ਇਹ ਹੋਰ ਵੀ ਮਹੱਤਵਪੂਰਨ ਹੈ ਕਿ ਉਦਯੋਗਿਕ ਅਦਾਰਿਆਂ ਤੇ ਵਿਹੜਿਆਂ ਵਿੱਚ ਇਹਨਾਂ ਦੀ ਪਾਲਣਾ ਕੀਤੀ ਜਾਵੇ ਵਿਗਿਆਨਕ ਰੋਕਥਾਮ , ਸਾਵਧਾਨੀ ਅਤੇ ਸਕਰਾਤਮਕ ਵਿਵਹਾਰ ਕੋਵਿਡ ਖਿਲਾਫ ਲੜਾਈ ਵਿੱਚ ਸਹਾਇਤਾ ਕਰਨਗੇ ਇਹ ਦਿਸ਼ਾ ਨਿਰਦੇਸ਼ ਕੋਵਿਡ -19 ਦੇ ਥਾਵਾਂ ਤੇ ਖ਼ਤਰਿਆਂ ਨੂੰ ਘੱਟ ਕਰਨ , ਸ਼੍ਰੇਣੀਗਤ ਕਰਨ ਅਤੇ ਅਸੈੱਸਮੈਂਟ ਲਈ ਸੇਧ ਮੁਹੱਈਆ ਕਰਨਗੇ ਤਾਂ ਜੋ ਆਪਾਤਕਾਲੀਨ ਯੋਜਨਾ ਬਣਾਈ ਜਾ ਸਕੇ
ਕੋਵਿਡ 19 ਖਿਲਾਫ ਭਾਰਤ ਦੀ ਲੜਾਈ ਬਾਰੇ ਡਾਕਟਰ ਹਰਸ਼ ਵਰਧਨ ਨੇ ਕਿਹਾ , ‘ਕੋਵਿਡ ਦੇ ਸਾਰੇ ਪੈਮਾਨਿਆਂ ਤੇ ਭਾਰਤ ਕਈ ਵਿਕਸਿਤ ਦੇਸ਼ਾਂ ਨਾਲੋਂ ਕਿਤੇ ਜਿ਼ਆਦਾ ਚੰਗਾ ਕੰਮ ਕਰ ਰਿਹਾ ਹੈ ਲਗਾਤਾਰ ਸਿਹਤਯਾਬ ਦਰ ਦਾ ਵਧਣਾ ਅਤੇ ਮੌਤ ਦਰ ਦਾ ਤੇਜ਼ੀ ਨਾਲ ਲਗਾਤਾਰ ਘੱਟਣ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੋਵਿਡ -19 ਦੇ ਕੰਟੇਨਮੈਂਟ ਲਈ ਅਪਣਾਈ ਗਈ ਰਣਨੀਤੀ ਸਫ਼ਲ ਰਹੀ ਹੈ ਇਹ ਸਾਰੀਆਂ ਸੰਸਥਾਵਾਂ ਅਤੇ ਦੇਸ਼ ਦੇ ਨਾਗਰਿਕਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ ਉਹਨਾਂ ਨੇ ਐੱਸ ਆਈ ਸੀ ਹਸਪਤਾਲਾਂ ਦੀ ਪ੍ਰਸ਼ੰਸਾ ਵੀ ਕੀਤੀ , ਜੋ ਕੋਵਿਡ -19 ਮਰੀਜ਼ਾਂ ਲਈ ਸੇਵਾਵਾਂ ਮੁਹੱਈਆ ਕਰਕੇ ਮੁੱਖ ਯੋਗਦਾਨ ਪਾ ਰਹੇ ਹਨ
ਡਾਕਟਰ ਹਰਸ਼ ਵਰਧਨ ਨੇ ਲੋਕਾਂ ਨੂੰ ਕੋਵਿਡ -19 ਲਈ ਉਚਿਤ ਵਿਵਹਾਰ ਦੀ ਪਾਲਣਾ ਕਰਨ ਲਈ ਅਪੀਲ ਕੀਤੀ ਉਹਨਾਂ ਨੇ ਫਿਰ ਕਿਹਾ ਕਿ ਜਦ ਤੱਕ ਇਸ ਛੂਆਛੂਤ ਬਿਮਾਰੀ ਨਾਲ ਲੜਨ ਲਈ ਵੈਕਸਿਨ ਉਪਲਬੱਧ ਨਹੀਂ ਹੋ ਜਾਂਦਾ , ਸਾਡਾ ਮਾਸਕ / ਮੂੰਹ ਢੱਕਣਾ , ਬਾਰ ਬਾਰ ਹੱਥ ਧੋਣਾ ਅਤੇ ਸਰੀਰਿਕ ਦੂਰੀ ਬਣਾਈ ਰੱਖਣ ਦੀ ਲੋੜ ਸਮਾਜਿਕ ਟੀਕੇ ਵਜੋਂ ਕੰਮ ਕਰ ਰਿਹਾ ਹੈ
ਸ਼੍ਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ,’ਉਦਯੋਗਿਕ ਕਾਮਿਆਂ ਦੀ ਸੁਰੱਖਿਆ ਲਈ ਇਹ ਦਿਸ਼ਾ ਨਿਰਦੇਸ਼ ਲੋਕਾਂ ਨੂੰ ਉਤਸ਼ਾਹਿਤ ਕਰਨਗੇ ਇਹ ਮਹੱਤਵਪੂਰਨ ਹੈ ਕਿ ਅਸੀਂ ਮੌਜੂਦਾ ਸਥਿਤੀ ਲਈ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤਿਆਰ ਕਰੀਏ ਅਤੇ ਕੋਵਿਡ 19 ਉਚਿਤ ਵਿਵਹਾਰ ਬਾਰੇ ਜਾਗਰੂਕਤਾ ਫੈਲਾਈਏ
ਡਾਕਟਰ ਪੌਲ ਨੇ ਇਸ ਵਿੱਚ ਹੋਰ ਜੋੜਦਿਆਂ ਕਿਹਾ ਕਿ ਇਹ ਦਿਸ਼ਾ ਨਿਰਦੇਸ਼ ਉਦਯੋਗਿਕ ਕਾਮਿਆਂ ਦੀ ਸੁਰੱਖਿਆ ਲਈ ਇੱਕ ਚਾਨਣ ਮੁਨਾਰੇ ਵਜੋਂ ਕੰਮ ਕਰਨਗੇ ਕੋਵਿਡ ਸੁਰੱਖਿਅਤ ਵਿਵਹਾਰ ਲਈ ਦਿਸ਼ਾ ਨਿਰਦੇਸ਼ਾਂ ਦਾ ਘੇਰਾ ਮਿੱਥੇ ਗਰੁੱਪ ਲਈ ਵਧਾਇਆ ਜਾਣਾ ਚਾਹੀਦਾ ਹੈ
ਸ਼੍ਰੀ ਹੀਰਾ ਲਾਲ ਸਮਰੀਆ , ਸਕੱਤਰ ਕਿਰਤ ਤੇ ਰੋਜ਼ਗਾਰ , ਸ਼੍ਰੀਮਤੀ ਅਨੁਰਾਧਾ ਪ੍ਰਸਾਦ , ਡਾਇਰੈਕਟਰ ਜਨਰਲ ਐੱਸ ਆਈ ਸੀ , ਡਾਕਟਰ ਸੁਨੀਲ ਕੁਮਾਰ , ਡਾਇਰੈਕਟਰ ਜਨਰਲ ਸਿਹਤ ਸੇਵਾਵਾਂ , ਮਿਸ ਆਰਤੀ ਅਹੁਜਾ , ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਵਧੀਕ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਸ਼ਾਮਲ ਹੋਏ
 

ਐੱਮ ਵੀ / ਐੱਸ ਜੇ
 



(Release ID: 1660183) Visitor Counter : 176