ਰਸਾਇਣ ਤੇ ਖਾਦ ਮੰਤਰਾਲਾ

ਐਨਐਫਐਲ ਵਿਜੈਪੁਰ ਨੇ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਆਈਟੀਆਈ ਰਾਘੋਗੜ (ਐਮਪੀ) ਨਾਲ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ

Posted On: 29 SEP 2020 4:30PM by PIB Chandigarh

ਖਾਦ ਵਿਭਾਗ ਅਧੀਨ ਪੈਂਦੇ ਇੱਕ ਪੀਐਸਯੂ ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ ਨੇ ਨੌਜਵਾਨਾਂ ਨੂੰ ਵੱਖ ਵੱਖ ਟ੍ਰੇਡਾਂ ਵਿਚ ਸਿਖਲਾਈ ਦੇਣ ਅਤੇ ਹੈਵੀ ਅਤੇ ਪੋ੍ਸੈਸਿੰਗ ਵਾਲੀਆਂ ਸਨਅਤਾੰ ਵਿੱਚ ਉਨ੍ਹਾਂ ਦੇ ਰੁਜ਼ਗਾਰ ਦੀਆਂ ਸੰਭਾਵਨਾ ਨੂੰ ਵਧਾਉਣ ਲਈ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ.) ਰਾਘੋਗੜ (ਐਮ.ਪੀ.) ਨਾਲ ਇੱਕ ਸਮਝੌਤਾ ਕੀਤਾ ਹੈ

 

ਐਨਐਫਐਲ, ਵਿਜੈਪੁਰ ਯੂਨਿਟ ਨੇ ਨੋਜਵਾਨਾਂ ਨੂੰ ਇਲੈਕਟ੍ਰੀਸ਼ੀਅਨ, ਫਿਟਰ ਅਤੇ ਵੈਲਡਰ ਟ੍ਰੇਡਜ਼ ਵਿੱਚ ਸਿਖਲਾਈ ਦੇਣ ਲਈ ਨੇੜਲੇ ਆਈਟੀਆਈ, ਰਾਘੋਗੜ ਨਾਲ ਇੱਕ ਸਮਝੌਤਾ ਸਹੀਬੰਦ ਕੀਤਾ ਹੈ ਵਿਦਿਆਰਥੀ ਦੋਹਰੀ ਪ੍ਰਣਾਲੀ ਵਾਲੀ ਸਿਖਲਾਈ ਯੋਜਨਾ ਤਹਿਤ ਹੁਨਰਮੰਦ ਹੋਣਗੇ ਜਿਸ ਤਹਿਤ ਉਹ ਸੰਸਥਾ ਵਿੱਚ ਸਿਧਾਂਤਕ ਹੁਨਰ ਅਤੇ ਐਨਐਫਐਲ ਵਿਜੈਪੁਰ ਪਲਾਂਟ ਵਿੱਚ ਨੌਂ ਮਹੀਨੇ ਦੀ ਨੌਕਰੀ ਦੋਰਾਨ ਸਿਖਲਾਈ ਹਾਸਲ ਕਰਨਗੇ

 

ਸਿਖਲਾਈ ਦੀ ਸਮੁੱਚੀ ਅਵਧੀ ਆਈਟੀਆਈ ਦੇ ਪਾਠਕ੍ਰਮ ਦੇ ਅਨੁਸਾਰ ਹੋਵੇਗੀ ਹਾਲਾਂਕਿ, ਸਿਖਿਆਰਥੀ ਆਈਟੀਆਈ ਦੀ ਸਿਖਲਾਈ ਵਿੱਚਲੀ ਸਮੁੱਚੀ ਅਵਧੀ ਵਿਚੋਂ ਉਦਯੋਗ ਦੇ ਐਕਸਪੋਜਰ ਅਤੇ ਸਿਖਲਾਈ ਲਈ 6 ਮਹੀਨੇ (ਐਨਐਫਐਲ ਵਿਜੈਪੁਰ ਯੂਨਿਟ ਵਿੱਚ) ਹਾਸਲ ਕਰਨਗੇ

 

ਐੱਨ.ਐੱਫ.ਐੱਲ ਵਿਜੈਪੁਰ ਇਕਾਈ ਦੇ ਚੀਫ ਮੈਨੇਜਰ (ਐਚਆਰ)ਸ਼੍ਰੀ ਨਰੇਂਦਰ ਸਿੰਘ, ਅਤੇ ਆਈਟੀਆਈ, ਰਾਘੋਗੜ ਦੇ ਪ੍ਰਿੰਸੀਪਲ ਸ਼੍ਰੀ ਜੇਪੀ ਕੋਲੀ ਵਿੱਚਾਲੇ ਸ੍ਰੀ ਜਗਦੀਪ ਸ਼ਾਹ ਸਿੰਘ ਸੀਜੀਐਮ, ਐਨਐਫਐਲ ਵਿਜੈਪੁਰ ਦੀ ਹਾਜ਼ਰੀ ਵਿੱਚ ਅੱਜ ਸਮਝੌਤਾ ਸਹੀਬੰਦ ਹੋਇਆ

 

ਕੰਪਨੀ ਭਵਿੱਖ ਵਿੱਚ ਅਜਿਹੇ ਹੋਰ ਵਿਕਲਪਾਂ ਦੀ ਪੜਚੋਲ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਆਪਣੇ ਪਲਾਂਟਾਂ ਦੇ ਆਸ ਪਾਸ ਦੇ ਅਦਾਰਿਆਂ ਤੋਂ ਵਧੇਰੇ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਸਕਿਲ ਇੰਡੀਆ ਨੂੰ ਹੁਲਾਰਾ ਦਿੱਤਾ ਜਾ ਸਕੇ

ਐਨਐਫਐਲ ਦੇ ਪੰਜ ਗੈਸ ਅਧਾਰਤ ਅਮੋਨੀਆ-ਯੂਰੀਆ ਪਲਾਂਟ ਹਨ, ਜਿਸ ਵਿੱਚੋ ਦੋ ਪੰਜਾਬ ਦੇ ਨੰਗਲ ਅਤੇ ਬਠਿੰਡਾ ਵਿੱਚ , ਇੱਕ ਪਲਾਂਟ ਹਰਿਆਣਾ ਦੇ ਪਾਨੀਪਤ ਵਿੱਚ ਅਤੇ ਦੋ ਪਲਾਂਟ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲੇ ਦੇ ਵਿਜੈਪੁਰ ਵਿਖੇ ਹਨ

***

 

 

ਆਰ ਸੀ ਜੇ / ਆਰ ਕੇ ਐਮ



(Release ID: 1660099) Visitor Counter : 104