ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਯੂਜ਼ਰ ਡਿਪੂ ਮੌਡਿਊਲ (ਯੂਡੀਐੱਮ) ਦੀ ਸ਼ੁਰੂਆਤ ਕੀਤੀ

ਇਹ ਮੈਨੂਅਲ ਵਰਕਿੰਗ ਤੋਂ ਡਿਜੀਟਲ ਵਰਕਿੰਗ ਵਿੱਚ ਰੂਪਾਂਤਰਣ ਕਰਦੇ ਹੋਏ ਸਾਰੇ ਹਿਤਧਾਰਕਾਂ ਦੇ ਨਾਲ ਲੈਣ-ਦੇਣ ਅਤੇ ਔਨਲਾਈਨ ਸੂਚਨਾ ਦੇ ਅਦਾਨ-ਪ੍ਰਦਾਨ ਵਿੱਚ ਤੇਜ਼ੀ ਲਿਆਏਗਾ


ਇਹ ਯੂਜ਼ਰ ਡਿਪੂ ਸਮੇਤ ਸੰਪੂਰਨ ਸਪਲਾਈ ਚੇਨ ਵਿੱਚ ਡਿਜੀਟਲੀਕਰਨ ਨੂੰ ਸੁਨਿਸ਼ਚਿਤ ਕਰੇਗਾ

Posted On: 28 SEP 2020 5:59PM by PIB Chandigarh

ਸੀਆਰਆਈਐੱਸ (ਸੈਂਟਰ ਫਾਰ ਰੇਲਵੇ ਇਨਫੋਰਮੇਸ਼ਨ ਸਿਸਟਮ) ਦੁਆਰਾ ਵਿਕਸਿਤ ਕੀਤੇ ਗਏ ਯੂਜ਼ਰ ਡਿਪੂ ਮੌਡਿਊਲ (ਯੂਡੀਐੱਮ) ਨੂੰ ਸ਼੍ਰੀ ਪੀਸੀ ਸ਼ਰਮਾ, ਮੈਂਬਰ (ਟੀਐਂਡਆਰਐੱਸ) ਦੁਆਰਾ 28 ਸਤੰਬਰ 2020 ਨੂੰ ਪੱਛਮੀ ਰੇਲਵੇ ਦੇ ਸਾਰੇ ਯੂਜ਼ਰ ਡਿਪੂਆਂ ਦੇ ਲਈ ਡਿਜੀਟਲ ਰੂਪ ਵਿੱਚ ਸ਼ੁਰੂ ਕੀਤਾ।

 

ਇਸ ਪ੍ਰਣਾਲੀ ਨੂੰ ਜਲਦ ਹੀ ਭਾਰਤੀ ਰੇਲਵੇ ਦੇ ਸਾਰੇ ਖੇਤਰਾਂ ਵਿੱਚ ਲਾਗੂ ਕੀਤਾ ਜਾਵੇਗਾ। ਸਟੋਰ ਡਿਪੂ ਤੱਕ ਰੇਲਵੇ ਦੀ ਸਪਲਾਈ ਚੇਨ ਦਾ ਪਹਿਲਾਂ ਹੀ ਡਿਜੀਟਲੀਕਰਨ ਕੀਤਾ ਜਾ ਚੁੱਕਿਆ ਹੈ, ਹਲਾਂਕਿ ਯੂਜ਼ਰ ਦੇ ਪੱਧਰ 'ਤੇ ਗਤੀਵਿਧੀਆਂ ਮੈਨੂਅਲ ਰੂਪ ਨਾਲ ਹੀ ਕੀਤੀਆਂ ਜਾ ਰਹੀਆਂ ਹਨ। ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਮੈਨੂਅਲ ਵਰਕਿੰਗ ਤੋਂ ਡਿਜੀਟਲ ਵਰਕਿੰਗ ਵਿੱਚ ਰੁਪਾਂਤਰਣ ਨਲਾ ਸਾਰੇ ਹਿਤਧਾਰਕਾਂ ਦੇ ਨਾਲ ਲੈਣ-ਦੇਣ ਅਤੇ ਔਨਲਾਈਨ ਸੂਚਨਾਵਾਂ ਦੇ ਅਦਾਨ-ਪ੍ਰਦਾਨ ਵਿੱਚ ਤੇਜ਼ੀ ਆਏਗੀ। ਇਸ ਦੇ ਮਾਧਿਅਮ ਨਾਲ ਯੂਜ਼ਰ ਡਿਪੂ ਸਹਿਤ ਸੰਪੂਰਨ ਸਪਲਾਈ ਚੇਨ ਦਾ ਡਿਜੀਟਲੀਕਰਨ ਸੁਨਿਸ਼ਚਿਤ ਹੋਵੇਗਾ।

 

ਇਸ ਪ੍ਰਣਾਲੀ ਦੇ ਦੁਆਰਾ ਵਿਕਸਿਤ ਅਸਾਸਾ ਪ੍ਰਬੰਧਨ ਦੇ ਇਲਾਵਾ ਅਰਥਵਿਵਸਥਾ, ਦਕਸ਼ਤਾ ਅਤੇ ਪਾਰਦਰਸ਼ਿਤਾ ਵਿੱਚ ਸੌਖ ਆਏਗੀ। ਇਹ ਉੱਨਤ ਸੇਵਾ ਪੱਧਰ ਅਤੇ ਗ੍ਰਾਹਕਾਂ ਦੀ ਸੰਤਸ਼ਟੀ ਨੂੰ ਵੀ ਸੁਨਿਸ਼ਚਿਤ ਕਰੇਗਾ।

 

                                                           *****

ਡੀਜੇਐੱਨ/ਐੱਮਕੇਵੀ



(Release ID: 1659937) Visitor Counter : 118