ਬਿਜਲੀ ਮੰਤਰਾਲਾ
ਐੱਨਟੀਪੀਸੀ ਨੇ ਕੋ-ਫਾਇਰਿੰਗ ਵਾਲੇ ਥਰਮਲ ਪਾਵਰ ਪਲਾਂਟਾਂ ਲਈ ਬਾਇਓਮਾਸ ਪੈਲੇਟਸ ਦੀ ਖਰੀਦ ਲਈ ਬੋਲੀਆਂ ਮੰਗੀਆਂ
ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਹੋਣ ਵਾਲੇ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰੇਗੀਕੋ-ਫਾਇਰਿੰਗ
ਕੋ-ਫਾਇਰਿੰਗ, ਬਾਇਓਮਾਸ ਲਈ ਪ੍ਰੋਸੈੱਸਿੰਗ ਦੇ ਨਾਲ ਨਾਲ ਸਪਲਾਈ ਚੇਨ ਵਿੱਚ ਵੱਡੇ ਪੱਧਰ 'ਤੇ ਗ੍ਰਾਮੀਣ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਵੀ ਸਹਾਇਤਾ ਕਰਦੀ ਹੈ
प्रविष्टि तिथि:
27 SEP 2020 3:01PM by PIB Chandigarh
ਭਾਰਤ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਅਤੇ ਬਿਜਲੀ ਮੰਤਰਾਲੇ ਦੇ ਅਧੀਨ ਇੱਕ ਪਬਲਿਕ ਸੈਕਟਰ ਅਦਾਰੇ (ਪੀਐੱਸਯੂ), ਐੱਨਟੀਪੀਸੀ ਲਿਮਿਟਿਡ, ਨੇ ਖੇਤੀ ਫਸਲਾਂ ਦੀ ਰਹਿੰਦ ਖੂੰਹਦ ਸਾੜਨ, ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ, ਨੂੰ ਘੱਟ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਘਰੇਲੂ ਪ੍ਰਤੀਯੋਗੀ ਬੇਸਿਸ (ਡੀਸੀਬੀ) ਦੇ ਅਧਾਰ ‘ਤੇ ਆਪਣੇ ਵੱਖ-ਵੱਖ ਥਰਮਲ ਪਲਾਂਟਾਂ ਲਈ ਬਾਇਓਮਾਸ ਪੈਲੇਟਸ ਖਰੀਦਣ ਲਈ ਬੋਲੀ ਮੰਗੀ ਹੈ। ਬਿਜਲੀ ਉਤਪਾਦਕ ਨੇ ਚਾਲੂ ਸਾਲ ਵਿੱਚ ਐੱਨਟੀਪੀਸੀ ਕੋਰਬਾ (ਛੱਤੀਸਗੜ੍ਹ), ਐੱਨਟੀਪੀਸੀ ਫਰੱਕਾ (ਪੱਛਮ ਬੰਗਾਲ), ਐੱਨਟੀਪੀਸੀ ਦਾਦਰੀ (ਉੱਤਰ ਪ੍ਰਦੇਸ਼), ਐੱਨਟੀਪੀਸੀ ਕੁੜਗੀ (ਕਰਨਾਟਕ), ਐੱਨਟੀਪੀਸੀ ਸੀਪਤ (ਛੱਤੀਸਗੜ੍ਹ), ਅਤੇ ਐੱਨਟੀਪੀਸੀ ਰਿਹੰਦ (ਉੱਤਰ ਪ੍ਰਦੇਸ਼) ਸਮੇਤ ਆਪਣੇ ਮੌਜੂਦਾ 17 ਬਿਜਲੀ ਪਲਾਂਟਾਂ ਵਿੱਚ ਪੰਜ ਸਾਲਾਂ ਵਿੱਚ ਪੰਜ ਮਿਲੀਅਨ ਟਨ ਪੈਲੇਟਸ ਦੀ ਖਪਤ ਦੀ ਕਲਪਨਾ ਕੀਤੀ ਹੈ।
ਐੱਨਟੀਪੀਸੀ ਲਿਮਿਟਿਡਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਉਸ ਦੁਆਰਾ ਐੱਨਟੀਪੀਸੀ ਦਾਦਰੀ, ਉੱਤਰ ਪ੍ਰਦੇਸ਼ ਵਿਖੇ ਕੁਝ ਕੋਲੇ ਦੀ ਥਾਂ ‘ਤੇ ਪੈਲੇਟ ਅਧਾਰਿਤ ਬਾਲਣ ਨਾਲ ਬਾਇਓਮਾਸ ਕੋ-ਫਾਇਰਿੰਗ ਲਈ ਪਾਇਲਟ ਅਧਾਰ ‘ਤੇ ਇਹ ਵਿਲੱਖਣ ਪਹਿਲ 2017 ਵਿੱਚ ਕੀਤੀ ਸੀ। ਸਫਲਤਾ ਹਾਸਲ ਹੋਣ ਤੋਂ ਬਾਅਦ, ਐੱਨਟੀਪੀਸੀ ਹੁਣ ਇਸ ਮਾਡਲ ਨੂੰ ਆਪਣੇ 17 ਅਤਿ ਆਧੁਨਿਕ ਪਲਾਂਟਾਂ ਵਿੱਚ ਦੁਹਰਾਉਣ ਦੀ ਯੋਜਨਾ ਬਣਾ ਰਹੀ ਹੈ। ਬੋਲੀ ਲਈ ਸੱਦਾ ਐੱਸਆਰਐੱਮ (SRM) ਪੋਰਟਲ ‘ਤੇ ਈ-ਟੈਂਡਰਿੰਗ ਰਾਹੀਂ ਦਿੱਤਾ ਜਾਵੇਗਾ। ਬੋਲੀ ਲਗਾਉਣ ਦੀ ਪ੍ਰਕਿਰਿਆ ਸਿੰਗਲ ਸਟੇਜ, ਦੋ ਲਿਫਾਫੇ ਬੋਲੀ ਪ੍ਰਣਾਲੀ ਦੁਆਰਾ ਕੀਤੀ ਜਾਵੇਗੀ।
ਐੱਨਟੀਪੀਸੀ ਨੂੰ ਵਿਸ਼ਵਾਸ ਹੈ ਕਿ ਕੋ-ਫਾਇਰਿੰਗ ਰਾਹੀਂ ਬਾਇਓਮਾਸ ਲਈ ਪ੍ਰੋਸੈੱਸਿੰਗ ਦੇ ਨਾਲ-ਨਾਲ ਸਪਲਾਈ ਚੇਨ ਵਿੱਚ ਗ੍ਰਾਮੀਣ ਰੋਜ਼ਗਾਰ ਦੇ ਵੱਡੇ ਪੱਧਰ 'ਤੇ ਮੌਕੇ ਪੈਦਾ ਕਰਨ ਵਿੱਚ ਸਹਾਇਤਾ ਮਿਲੇਗੀ। ਬਿਜਲੀ ਉਤਪਾਦਕ ਦੁਆਰਾ ਪੰਜਾਬ ਅਤੇ ਹਰਿਆਣਾ ਤੋਂ ਸਪਲਾਈ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ। ਬੋਲੀਕਾਰਾਂ ਨੂੰ ਆਪਣੀ ਬੋਲੀ ਜਮ੍ਹਾ ਕਰਨ ਤੋਂ ਪਹਿਲਾਂ ਬੋਲੀ ਦੇ ਦਸਤਾਵੇਜ਼ਾਂ ਦੇ ਢੁੱਕਵੇਂ ਪ੍ਰਬੰਧਾਂ ਬਾਰੇ ਐੱਨਟੀਪੀਸੀ ਨੂੰ ਸੂਚਿਤ ਕਰਨ ਦੀ ਜ਼ਰੂਰਤ ਹੋਵੇਗੀ। ਐੱਨਟੀਪੀਸੀ ਨੇ 2017 ਵਿੱਚ ਉੱਤਰ ਪ੍ਰਦੇਸ਼ ਦੇ ਦਾਦਰੀ ਵਿਖੇ 100 ਟਨ ਐਗਰੋ ਰਹਿੰਦ-ਖੂੰਹਦ ਦੀਆਂ ਪੈਲੇਟਸ ਵਰਤੀਆਂ ਸਨ। ਚਾਰ ਪੜਾਵਾਂ ਵਿੱਚ ਇਹ ਫਾਇਰਿੰਗ ਕੀਤੀ ਗਈ ਸੀ, ਜਿਸ ਵਿੱਚ ਕੋਲੇ ਦੇ ਨਾਲ ਫਾਇਰਿੰਗ ਦੀ ਪ੍ਰਤੀਸ਼ਤ ਵਿੱਚ ਕ੍ਰਮਿਕ 2.5% ਤੋਂ 10% ਤੱਕ ਦਾ ਵਾਧਾ ਕੀਤਾ ਗਿਆ ਸੀ। ਅੱਜ ਤੱਕ, ਕੰਪਨੀ ਨੇ 7,000 ਟਨ ਤੋਂ ਵੱਧ ਐਗਰੋ ਰਹਿੰਦ-ਖੂੰਹਦ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਹੈ।
ਅਨੁਮਾਨਾਂ ਅਨੁਸਾਰ, ਫਸਲਾਂ ਦੀ ਰਹਿੰਦ ਖੂੰਹਦ ਦਾ ਤਕਰੀਬਨ 145 ਐੱਮਐੱਮਟੀਪੀਏ (MMTPA) ਅਣਵਰਤਿਆ ਰਹਿ ਜਾਂਦਾ ਹੈ ਅਤੇ ਇਸ ਦਾ ਜ਼ਿਆਦਾਤਰ ਹਿੱਸਾ ਭਾਰਤ ਵਿੱਚ ਖੁੱਲ੍ਹੇ ਖੇਤਾਂ ਵਿੱਚ ਸਾੜਿਆ ਜਾਂਦਾ ਹੈ, ਜਿਸ ਨਾਲ ਗੰਭੀਰ ਹਵਾ ਪ੍ਰਦੂਸ਼ਣ ਪੈਦਾ ਹੁੰਦਾ ਹੈ ਜੋ ਸਿਹਤ ਸਬੰਧਿਤ ਮਸਲਿਆਂ ਦਾ ਕਾਰਨ ਬਣਦਾ ਹੈ। ਵਾਢੀ ਦੇ ਬਾਅਦ ਦੇ ਮੌਸਮ ਵਿੱਚ ਉੱਤਰੀ ਭਾਰਤ ਵਿੱਚ PM 2.5 ਵਿੱਚ ਇਕਦਮ ਹੋਏ ਵਾਧੇ ਵਿੱਚ ਖੇਤੀ ਰਹਿੰਦ ਖੂੰਹਦ ਨੂੰ ਖੁੱਲ੍ਹਾ ਸਾੜਿਆ ਜਾਣਾ ਇੱਕ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ।
ਬਿੱਟੂਮਿਨੋਸ ਕੋਲੇ ਦੇ ਮੁਕਾਬਲੇ ਇਸਦੀ ਕੁੱਲ ਕੈਲੋਰੀਫਿਕ ਵੈਲਿਊ ਦੇ ਨਾਲ, ਕੋਲਾ-ਅਧਾਰਿਤ ਪਾਵਰ ਪਲਾਂਟਾਂ ਵਿੱਚ ਕੋ-ਫਾਇਰਿੰਗ ਦੁਆਰਾ ਸਾੜੇ ਗਏ ਸਮੁੱਚੇ 145 ਐੱਮਐੱਮਟੀਪੀਏ ਬਾਇਓਮਾਸ ਦੀ ਬਿਜਲੀ ਉਤਪਾਦਨ ਸਮਰੱਥਾ ਅਖੁੱਟ ਬਿਜਲੀ ਦੀ ਚੌਵੀ ਘੰਟੇ ਦੀ 28,000-30,000 ਮੈਗਾਵਾਟ ਪੈਦਾਵਾਰ ਦੇ ਬਰਾਬਰ ਹੈ। ਇਹ ਉਨੀ ਹੀ ਬਿਜਲੀ ਪੈਦਾ ਕਰ ਸਕਦੀ ਹੈ ਜਿੰਨੀ ਊਰਜਾ 125,000-150,000 ਮੈਗਾਵਾਟ ਦੀ ਸੌਰ ਸਮਰੱਥਾ ਤੋਂ ਪੈਦਾ ਕੀਤੀ ਜਾ ਸਕਦੀ ਹੈ।
62.9 ਗੀਗਾਵਾਟ ਦੀ ਕੁੱਲ ਸਥਾਪਿਤ ਸਮਰੱਥਾ ਦੇ ਨਾਲ, ਐੱਨਟੀਪੀਸੀ ਸਮੂਹ ਕੋਲ 70 ਪਾਵਰ ਸਟੇਸ਼ਨ ਹਨ ਜਿਨ੍ਹਾਂ ਵਿੱਚ 24 ਕੋਲੇ, 7 ਏਕੀਕ੍ਰਿਤ ਚੱਕਰ ਗੈਸ / ਤਰਲ ਬਾਲਣ, 1 ਹਾਈਡ੍ਰੋ, 13 ਅਖੁੱਟ ਊਰਜਾ ਅਤੇ 25 ਸਹਾਇਕ ਅਤੇ ਸੰਯੁਕਤ ਉੱਦਮ ਪਾਵਰ ਸਟੇਸ਼ਨ ਹਨ। ਸਮੂਹ ਦੀ ਉਸਾਰੀ ਅਧੀਨ 20 ਗੀਗਾਵਾਟ ਸਮਰੱਥਾ ਹੈ, ਜਿਸ ਵਿੱਚ 5 ਗੀਗਾਵਾਟ ਅਖੁੱਟ ਊਰਜਾ ਸ਼ਾਮਲ ਹੈ।
********
ਆਰਸੀਜੇ / ਐੱਮ
(रिलीज़ आईडी: 1659630)
आगंतुक पटल : 184