ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਵਿਸ਼ਵ ਟੂਰਿਜ਼ਮ ਦਿਵਸ ਵਰਚੁਅਲ ਮੋਡ ਨਾਲ ਮਨਾਇਆ


ਸੈਲਾਨੀਆਂ ਤੇ ਕਿਰਤ–ਬਲਾਂ ਦੀ ਸੁਰੱਖਿਆ ਤੇ ਸਫ਼ਾਈ ਯਕੀਨੀ ਬਣਾਉਣ ਹਿਤ ਪ੍ਰਾਹੁਣਚਾਰੀ ਉਦਯੋਗ ਦੀ ਮਦਦ ਲਈ ਭਾਰਤੀ ਗੁਣਵੱਤਾ ਪਰਿਸ਼ਦ ਨਾਲ ਮਿਲ ਕੇ ਸਾਥੀ (SAATHI) ਪਹਿਲ ਲਾਂਚ ਕੀਤੀ


ਮਾਈਸ (MICE) ਟੂਰਿਜ਼ਮ ਦੀ ਸ਼ੁਰੂਆਤ ਲਈ ਪ੍ਰੋਤਸਾਹਨ ਫ਼ਿਲਮ ਦੀ ਸ਼ੁਰੂਆਤ ਕੀਤੀ

Posted On: 27 SEP 2020 4:49PM by PIB Chandigarh

ਟੂਰਿਜ਼ਮ ਮੰਤਰਾਲੇ ਨੇ ਵਰਚੁਅਲ ਮੰਚ ਜ਼ਰੀਏ ‘ਵਿਸ਼ਵ ਟੂਰਿਜ਼ਮ ਦਿਵਸ’ ਮਨਾਇਆ। ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਨ ਅਤੇ ਟੂਰਿਜ਼ਮ ਮੰਤਰਾਲੇ ਦੇ ਸਕੱਤਰ ਸ਼੍ਰੀ ਯੋਗੇਂਦਰ ਤ੍ਰਿਪਾਠੀ, ਟੂਰਿਜ਼ਮ ਡਾਇਰੈਕਟਰ ਜਨਰਲ ਸੁਸ਼੍ਰੀ ਮੀਨਾਕਸ਼ੀ ਸ਼ਰਮਾ, ਟੂਰਿਜ਼ਮ ਸੰਯੁਕਤ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਵਰਮਾ, ਐਡੀਸ਼ਨਲ ਡਾਇਰੈਕਟਰ ਜਨਰਲ (ਟੂਰਿਜ਼ਮ) ਸੁਸ਼੍ਰੀ ਰੁਪਿੰਦਰ ਬਰਾੜ ਤੇ ਟੂਰਿਜ਼ਮ ਮੰਤਰਾਲੇ ਦੇ ਹੋਰ ਅਧਿਕਾਰੀਆਂ ਨੇ ਵੀ ਇਸ ਵਰਚੁਅਲ ਸਮਾਰੋਹ ’ਚ ਹਿੱਸਾ ਲਿਆ।

ਇਸ ਵਰ੍ਹੇ ‘ਸੰਯੁਕਤ ਰਾਸ਼ਟਰ ਵਿਸ਼ਵ ਟੂਰਿਜ਼ਮ ਸੰਗਠਨ’ (UNWTO) ਨੇ 2020 ਨੂੰ ‘ਟੂਰਿਜ਼ਮ ਤੇ ਗ੍ਰਾਮੀਣ ਵਿਕਾਸ ਦਾ ਵਰ੍ਹਾ’ ਵਜੋਂ ਮਨੋਨੀਤ ਕੀਤਾ ਹੈ। ਇਸ ਵਰ੍ਹੇ ਨੌਕਰੀਆਂ ਤੇ ਹੋਰ ਮੌਕੇ ਪੈਦਾ ਕਰਨ ਲਈ ਟੂਰਿਜ਼ਮ ਦੀ ਸੰਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਮੌਕਾ ਹੈ। ਇਸ ਨਾਲ ਸਮਾਵੇਸ਼ ਵਧ ਸਕਦੀ ਹੈ ਤੇ ਕੁਦਰਤੀ ਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਤੇ ਉਤਸ਼ਾਹਿਤ ਕਰਨ ਅਤੇ ਸ਼ਹਿਰੀ ਹਿਜਰਤ ਰੋਕਣ ਵਿੱਚ ਟੂਰਿਜ਼ਮ ਦੀ ਵਿਲੱਖਣ ਭੂਮਿਕਾ ਉਜਾਗਰ ਹੋ ਸਕਦੀ ਹੈ।

 

 

ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਸ਼੍ਰੀ ਧਰਮੇਂਦਰ ਪ੍ਰਧਾਨ ਨੇ SAATHI (ਸਾਥੀ) ਐਪਲੀਕੇਸ਼ਨ ਦੀ ਸ਼ੁਰੂਆਤ ਕੀਤੀ। ‘ਸਾਥੀ’ ਟੂਰਿਜ਼ਮ ਮੰਤਰਾਲੇ ਦੁਆਰਾ ‘ਭਾਰਤੀ ਗੁਣਵੱਤਾ ਪਰਿਸ਼ਦ’ ਨਾਲ ਮਿਲ ਕੇ ਕੀਤੀ ਗਈ ਪਹਿਲ ਹੈ, ਜੋ ਹੋਟਲ/ਇਕਾਈ ਦੀ ਸੁਰੱਖਿਆ ਬਾਰੇ ਸਟਾਫ਼, ਕਰਮਚਾਰੀਆਂ ਤੇ ਮਹਿਮਾਨਾਂ ਵਿੱਚ ਆਤਮ-ਵਿਸ਼ਵਾਸ ਭਰਨ ਤੇ ਸੰਚਾਲਨ ਨੂੰ ਸੁਰੱਖਿਅਤ ਜਾਰੀ ਰੱਖਣ ਹਿਤ ਪ੍ਰਾਹੁਣਚਾਰੀ ਉਦਯੋਗ ਦੀ ਮਦਦ ਹਿਤ ਹੈ। ਸ਼੍ਰੀ ਪ੍ਰਧਾਨ ਨੇ ਇੱਕ ਫ਼ਿਲਮ ‘ਪਥਿਕ’ ਦੀ ਵੀ ਸ਼ੁਰੂਆਤ ਕੀਤੀ, ਜੋ ‘ਇਨਕ੍ਰੈਡੀਬਲ ਇੰਡੀਆ ਟੂਰਿਸਟ ਫ਼ੈਸਿਲੀਟੇਟਰਜ਼ ਸਰਟੀਫ਼ਿਕੇਸ਼ਨ ਪ੍ਰੋਗਰਾਮ’ (IITFC) ਦੀ ਪਹਿਲ ਹੈ ਅਤੇ ਆਈਸੀਪੀਬੀ ਮਾਈਸ (ICPB MICE) ਪ੍ਰੋਮੋਸ਼ਨਲ ਫ਼ਿਲਮ ਹੈ।

 

ਆਈਸੀਪੀਬੀ ਮਾਈਸ (ICPB MICE) ਪ੍ਰੋਮੋਸ਼ਨਲ ਫ਼ਿਲਮ ਦਾ ਉਦੇਸ਼ ਅਜਿਹੇ ਵੇਲੇ ਭਾਰਤ ’ਚ ਸੁਆਗਤੀ ਸਮਾਰੋਹਾਂ ਲਈ ਇੱਕ ਸਕਾਰਾਤਮਕ ਸੰਦੇਸ਼ ਦਾ ਸੰਚਾਰ ਕਰਨਾ ਹੈ ਜਦੋਂ ਪ੍ਰਤੀਯੋਗੀ ਟਿਕਾਣੇ ਪਹਿਲਾਂ ਹੀ ਬੇਹੱਦ ਸਰਗਰਮੀ ਨਾਲ ਆਪਣੇ ਉਤਪਾਦਾਂ ਦੀ ਮਾਰਕਿਟਿੰਗ ਕਰ ਰਹੇ ਹਨ। ਇਸ ਫ਼ਿਲਮ ਦਾ ਪ੍ਰਮੁੱਖ ਸੰਦੇਸ਼ ਕਾਰੋਬਾਰ ਵਿੱਚ ਵਾਪਸ ਆਉਣ ਨਾਲ ਖ਼ੁਸ਼ੀ ਤੇ ਵਿਸ਼ਵਾਸ, ਹਾਰਦਿਕ ਪ੍ਰਾਹੁਣਚਾਰੀ, ਸੁਰੱਖਿਆ ਪ੍ਰੋਟੋਕੋਲਸ ਅਤੇ ਖੇੜਿਆਂ ਨਾਲ ਭਰਪੂਰ ਅਨੁਭਵ ਦੇ ਭਰੋਸੇ ਦੀ ਸੁਰ ਹੈ।

 

 

ਇਸ ਮੌਕੇ ਬੋਲਦਿਆਂ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸਾਥੀ (SAATHI) ਐਪਲੀਕੇਸ਼ਨ ਅਤੇ ਔਨਲਾਈਨ ਲਰਨਿੰਗ ਮੌਡਿਊਲ IITFC ਦੀ ਸ਼ੁਰੂਆਤ ਵਿੱਚ ਟੂਰਿਜ਼ਮ ਮੰਤਰਾਲੇ ਦੇ ਜਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵੈਬੀਨਾਰ ਲੜੀ ‘ਦੇਖੋ ਅਪਨਾ ਦੇਸ਼’ ਰਾਹੀਂ ਸਾਡਾ ਸੱਭਿਆਚਾਰ, ਵਿਰਾਸਤ, ਘੱਟ ਜਾਣੇ–ਪਛਾਣੇ ਟਿਕਾਦੇ, ਭੋਜਨਾਂ ਆਦਿ ਨੂੰ ਵਿਖਾਉਣ ਦੇ ਜਤਨ ਲਈ ਵੀ ਮੰਤਰਾਲੇ ਦੀ ਸ਼ਲਾਘਾ ਕੀਤੀ। ਟਿਕਾਊ ਮਾਹੌਲ ਦੀ ਗੱਲ ਕਰਦਿਆਂ ਉਹ ਸੈਲਾਨੀਆਂ ਲਈ ਖੇਡਾਂ ਵਿੱਚ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਆਦਿ ਦੀ ਥਾਂ ਸੀਐੱਨਜੀ/ਐੱਲਪੀਜੀ ਰਾਹੀਂ ਕਿਸ਼ਤੀਆਂ ਚਲਾ ਕੇ ਇਸ ਨੂੰ ਹੋਰ ਵੀ ਅਗਾਂਹ ਲਿਜਾਣ ਦੇ ਚਾਹਵਾਨ ਸਨ। ਉਨ੍ਹਾਂ ਸੈਲਾਨੀ ਟਿਕਾਣਿਆਂ ਉੱਤੇ ਅਤੇ ਉਨ੍ਹਾਂ ਦੇ ਆਲੇ–ਦੁਆਲੇ ਬੈਟਰੀ–ਚਾਲਿਤ ਵਾਹਨਾਂ ਦੀ ਵਰਤੋਂ ਕਰਨ ਉੱਤੇ ਵੀ ਜ਼ੋਰ ਦਿੱਤਾ। ਸ਼੍ਰੀ ਪ੍ਰਧਾਨ ਨੇ ਸਭ ਲਈ ਖੁੱਲ੍ਹੇ ਅਤੇ ਕਿਸੇ ਵੀ ਸਥਾਨ ਤੋਂ ਵੀ ਕੀਤੇ ਜਾ ਸਕਣ ਵਾਲੇ ਪੈਨ–ਇੰਡੀਆ ਔਨਲਾਈਨ ਲਰਨਿੰਗ ਪ੍ਰੋਗਰਾਮ ‘ਇਨਕ੍ਰੈਡੀਬਲ ਇੰਡੀਆ ਟੂਰਿਸਟ ਫ਼ੈਸਿਲੀਟੇਟਰਜ਼ (IITF) ਸਰਟੀਫ਼ਿਕੇਸ਼ਨ ਪ੍ਰੋਗਰਾਮ’ ਦੀ ਸ਼ੁਰੂਆਤ ਲਈ ਵੀ ਟੂਰਿਜ਼ਮ ਮੰਤਰਾਲੇ ਦੇ ਜਤਨਾਂ ਦੀ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਸਮੁੱਚੇ ਦੇਸ਼ ਵਿੱਚ ਮੌਜੂਦ ਟਿਕਾਣਿਆਂ ਉੱਤੇ ਸੈਲਾਨੀਆਂ ਦੀ ਆਮਦ ਦੀ ਸੁਵਿਧਾ ਲਈ ਸਿਖਲਾਈ–ਪ੍ਰਾਪਤ ਪ੍ਰੋਫ਼ੈਸ਼ਨਲਸ ਦੇ ਇੱਕ ਪੂਲ ਦੀ ਸਥਾਪਨਾ ਕਰਨਾ ਹੈ।

 

ਇਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਦੂਰ–ਦ੍ਰਿਸ਼ਟੀ ਨੂੰ ਦੁਹਰਾਉਂਦਿਆਂ ਹਰੇਕ ਨਾਗਰਿਕ ਨੂੰ ਸਾਲ 2022 ਤੱਕ ਘੱਟੋ–ਘੱਟ 15 ਟਿਕਾਣਿਆਂ ਦੀ ਸੈਰ ਕਰਨ ਲਈ ਆਖਿਆ। ਉਲ੍ਹਾਂ ਕਿਹਾ ਕਿ ਟੂਰਿਜ਼ਮ ਮੰਤਰਾਲੇ ਨੇ ‘ਦੇਖੋ ਅਪਨਾ ਦੇਸ਼’ (DAD) ਪਹਿਲ ਦੀ ਸ਼ੁਰੂਆਤ ਜਨਵਰੀ 2020 ’ਚ ਕੀਤੀ ਸੀ, ਜਿਸ ਦਾ ਉਦੇਸ਼ ਦੇਸ਼ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ਬਾਰੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਆਮ ਨਾਗਰਿਕਾਂ ਨੂੰ ਦੇਸ਼ ਵਿੱਚ ਵੱਡੇ ਪੱਧਰ ਉੱਤੇ ਯਾਤਰਾ ਕਰਨ ਲਈ ਉਤਸ਼ਾਹਿਤ ਕਰਨਾ ਅਤੇ ਸੈਲਾਨੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸੀ, ਤਾਂ ਜੋ ਸਥਾਨਕ ਪੱਧਰ ਉੱਤੇ ਸਥਾਨਕ ਅਰਥਵਿਵਸਥਾ ਦਾ ਵਿਕਾਸ ਹੋ ਸਕੇ ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣ। ਇਸ ਮਹਾਮਾਰੀ ਦੌਰਾਨ, ਮੰਤਰਾਲਾ ‘ਦੇਖੋ ਅਪਨਾ ਦੇਸ਼’ (DAD)  ਦੇ ਸਮੁੱਚੇ ਥੀਮਸ ਅਧੀਨ ਵੈਬੀਨਾਰ ਦੀ ਇੱਕ ਲੜੀ ਚਲਾਉਂਦਾ ਰਿਹਾ ਹੈ, ਜਿਸ ਵਿੱਚ ਵਿਭਿੰਨ ਸੱਭਿਆਚਾਰ, ਵਿਰਾਸਤ, ਟਿਕਾਣੇ ਤੇ ਦੇਸ਼ ਦੇ ਟੂਰਿਜ਼ਮ ਉਤਪਾਦ ਦਰਸਾਏ ਗਏ ਹਨ। ਮੰਤਰੀ ਨੇ ਸੂਚਿਤ ਕੀਤਾ ਕਿ ਇਸ ਪਹਿਲ ਅਧੀਨ ਹੁਣ ਤੱਕ ਵਿਭਿੰਨ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਬਾਰੇ 54 ਵੈਬੀਨਾਰ ਆਯੋਜਿਤ ਕੀਤੇ ਜਾ ਚੁੱਕੇ ਹਨ। ਵੱਡੇ ਪੱਧਰ ਉੱਤੇ ਜਾਗਰੂਕਤਾ ਪੈਦਾ ਕਰਨ ਲਈ ਮੰਤਰਾਲੇ ਨੇ ਇੱਕ ਔਨਲਾਈਨ DAD ਸੰਕਲਪ ਅਤੇ MyGov.in ਮੰਚ ਉੱਤੇ ਇੱਕ ਪ੍ਰਸ਼ਨੋਤਰੀ ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਔਨਲਾਈਨ ਸੰਕਲਪ ਤੇ ਪ੍ਰਸ਼ਨੋਤਰੀ ਵਿੱਚ ਹਰੇਕ ਵਿਅਕਤੀ ਭਾਗ ਲੈ ਸਕਦਾ ਹੈ।

 

ਸ਼੍ਰੀ ਪਟੇਲ ਨੇ ਇਹ ਵੀ ਦੱਸਿਆ ਕਿ ਇਹ ਪ੍ਰੋਗਰਾਮ ਸੈਲਾਨੀਆਂ ਦੇ ਸਮੁੱਚੇ ਅਨੁਭਵ ਵਿੱਚ ਵਾਧਾ ਕਰਨ ’ਚ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਸੈਲਾਨੀਆਂ ਦੇ ਸਥਾਨਕ ਸੁਵਿਧਾਕਾਰਾਂ ਦੇ ਗਿਆਨ ਦਾ ਲਾਭ ਮਿਲੇਗਾ ਅਤੇ ਦੇਸ਼ ਦੇ ਦੂਰ–ਦੁਰਾਡੇ ਦੇ ਹਿੱਸਿਆਂ ਵਿੱਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਮਦਦ ਮਿਲੇਗੀ।

 

ਇਸ ਸੈਸ਼ਨ ਦੀ ਸ਼ੁਰੂਆਤ ਸਕੱਤਰ (ਟੂਰਿਜ਼ਮ) ਨੇ ਨਿੱਘਾ ਸੁਆਗਤ ਕਰਦਿਆਂ ਕੀਤੀ ਅਤੇ ਉਨ੍ਹਾਂ ਇਸ ਮਹਾਮਾਰੀ ਦੇ ਸਮੇਂ ਰਣਨੀਤੀ ਉਲੀਕਣ ਤੇ ਲੋੜੀਂਦੀ ਕਾਰਵਾਈ ਕਰਨ ਲਈ ਸਾਰੀਆਂ ਸਬੰਧਿਤ ਧਿਰਾਂ ਦੁਆਰਾ ਜਾਗਰੂਕਤ ਫੈਲਾਉਣ ਅਤੇ ਸਰਗਰਮ ਕਦਮਾਂ ਦੀ ਸ਼ਲਾਘਾ ਕੀਤੀ। ਸੰਯੁਕਤ ਸਕੱਤਰ (ਟੂਰਿਜ਼ਮ) ਨੇ ਇਸ ਸੈਸ਼ਨ ਦੀ ਸਮਾਪਤੀ ਸਭ ਦਾ ਧੰਨਵਾਦ ਕਰਦਿਆਂ ਕੀਤੀ।

 

SAATHI ਪਹਿਲ ਦੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

‘ਇਨਕ੍ਰੈਡੀਬਲ ਇੰਡੀਆ ਟੂਰਿਸਟ ਫ਼ੈਸਿਲੀਟੇਟਰਜ਼ ਸਰਟੀਫ਼ਿਕੇਸ਼ਨ ਪ੍ਰੋਗਰਾਮ’ (IITFC) ਦੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ 

 

 ICPB MICE ਦੇ ਹੋਰ ਵੇਰਵਿਆਂ ਲਈ ਕਿਰਪਾ ਕਰਕੇ ਇੰਥੇ ਕਲਿੱਕ ਕਰੋ

 

******

ਐੱਨਬੀ/ਏਕੇਜੇ/ਓਏ



(Release ID: 1659628) Visitor Counter : 178