ਗ੍ਰਹਿ ਮੰਤਰਾਲਾ

ਲੱਦਾਖੀ ਬਜ਼ੁਰਗ ਨੇਤਾਵਾਂ ਦੇ ਵਫਦ ਨੇ ਕੇਂਦਰੀ ਗ੍ਰਿਹ ਮੰਤਰੀ ਸ਼੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ

Posted On: 27 SEP 2020 1:02PM by PIB Chandigarh

ਲੱਦਾਖ ਦੇ ਬਜ਼ੁਰਗ ਨੇਤਾਵਾਂ, ਵੇਨਰੇਬਲ ਥਿਕਸੈ ਰਿੰਪੋਚੇ (ਸਾਬਕਾ ਸੰਸਦ ਮੈਂਬਰ, ਰਾਜਸਭਾ), ਸ਼੍ਰੀ ਥੂਪਸਤਨ ਛਵਾਂਗ (ਸਾਬਕਾ ਸੰਸਦ ਮੈਂਬਰ, ਲੋਕ ਸਭਾ) ਅਤੇ ਸ਼੍ਰੀ ਚੈਰਿੰਗ ਡੋਰਜੇ @ ਲਕਰੂਕ (ਸਾਬਕਾ ਮੰਤਰੀ, ਜੰਮੂ ਕਸ਼ਮੀਰ) ਨੇ ਲੇਹ, ਲੱਦਾਖ ਦੇ ਲੋਕਾਂ ਵੱਲੋਂ 26 ਸਤੰਬਰ, 2020 ਨੂੰ ਕੇਂਦਰੀ ਗ੍ਰਿਹ ਮੰਤਰੀ, ਸ਼੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਗ੍ਰਿਹ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਜੀ.ਕਿਸ਼ਨ ਰੈਡੀ ਅਤੇ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕਿਰੇਨ ਰਿਜਿਜੂ ਵੀ ਮੀਟਿੰਗ ਦੌਰਾਨ ਹਾਜ਼ਰ ਸਨ

ਵਫ਼ਦ ਨੂੰ ਭਰੋਸਾ ਦਿਵਾਇਆ ਗਿਆ ਕਿ ਭਾਸ਼ਾ, ਜਨਸੰਖਿਆ, ਜਾਤੀ, ਭੂਮੀ ਅਤੇ ਨੌਕਰੀਆਂ ਨਾਲ ਜੁੜੇ ਸਾਰੇ ਮੁੱਦਿਆਂ ਤੇ ਸਕਾਰਾਤਮਕ ਢੰਗ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ "ਸੰਵਿਧਾਨ ਦੀ ਛੇਂਵੀਂ ਅਨੁਸੂਚੀ ਅਧੀਨ ਪੀਪਲਜ ਮੂਵਮੈਂਟ ਫਾਰ ਕਾਂਸਟਿਚਿਉਸ਼ਨਲ ਸੇਫ਼ਗਾਰਡ" ਦੇ ਬੈਨਰ ਹੇਠ ਲੇਹ ਅਤੇ ਕਾਰਗਿਲ ਜ਼ਿਲ੍ਹਿਆਂ ਦੇ ਪ੍ਰਤੀਨਿਧੀਆਂ ਦੇ ਇੱਕ ਵੱਡੇ ਵਫ਼ਦ ਅਤੇ ਕੇਂਦਰੀ ਗ੍ਰਿਹ ਮੰਤਰਾਲੇ ਵਿਚਾਲੇ ਗੱਲਬਾਤ ਲਦਾਖ਼ ਅਟਾਨੋਮਸ ਹਿੱਲਜ਼ ਡਿਵੈਲਪਮੈਂਟ ਕਾਉਂਸਿਲ, (ਐਲ ਏ ਐਚ ਡੀ ਸੀ), ਲੇਹ ਦੀਆਂ ਚੋਣਾਂ ਦੇ ਖਤਮ ਹੋਣ ਦੇ 15 ਦਿਨਾਂ ਬਾਅਦ ਸ਼ੁਰੂ ਹੋਵੇਗੀ। ਇਸ ਸਬੰਧ ਵਿਚ ਕੀਤਾ ਜਾਣ ਵਾਲਾ ਕੋਈ ਵੀ ਫੈਸਲਾ ਲੇਹ ਅਤੇ ਕਾਰਗਿਲ ਦੇ ਨੁਮਾਇੰਦਿਆਂ ਦੀ ਸਲਾਹ ਨਾਲ ਹੋਵੇਗਾ।

ਕੇਂਦਰੀ ਗ੍ਰਿਹ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਲੇਹ ਅਤੇ ਕਾਰਗਿਲ ਦੀ ਐਲਏਐਚਡੀਸੀ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ ਅਤੇ ਲੱਦਾਖ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗੀ। ਸਰਕਾਰ ਇਸ ਉਦੇਸ਼ ਲਈ ਸਾਰੇ ਹੀ ਢੰਗਾਂ -ਤਰੀਕਿਆਂ ਦੀ ਖੋਜ ਕਰੇਗੀ

 

ਭਾਰਤ ਸਰਕਾਰ ਲੱਦਾਖੀ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਵੇਖਦੇ ਹੋਏ, ਭਾਰਤ ਦੇ ਸੰਵਿਧਾਨ ਦੀ 6 ਵੀਂ ਅਨੁਸੂਚੀ ਅਧੀਨ ਪ੍ਰਾਪਤ ਸੁਰੱਖਿਆ ਬਾਰੇ ਵਿਚਾਰ ਵਟਾਂਦਰੇ ਲਈ ਹਰ ਵੇਲੇ ਤਿਆਰ ਹੈ

 

ਵਫ਼ਦ ਨੇ ਆਉਣ ਵਾਲੀਆਂ ਐਲਏਐਚਡੀਸੀ, ਲੇਹ ਦੀਆਂ ਚੋਣਾਂ ਦਾ ਬਾਈਕਾਟ ਕਰਨ ਦੇ ਆਪਣੇ ਸੱਦੇ ਨੂੰ ਵਾਪਸ ਲੈਣ ਲਈ ਸਹਿਮਤੀ ਜਤਾਈ ਹੈ ਅਤੇ ਇਨ੍ਹਾਂ ਚੋਣਾਂ ਦੇ ਨਿਰਵਿਘਨ ਆਯੋਜਨ ਲਈ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ

 

--------------------------------

ਐਨ ਡਬਲਯੂ /ਆਰ ਕੇ/ਪੀਕੇ/ਡੀ ਡੀ ਡੀ



(Release ID: 1659626) Visitor Counter : 132