ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਨੇ ਝਾਰਖੰਡ ਅਤੇ ਪੱਛਮ ਬੰਗਾਲ ਵਿਚ ਛਾਪੇਮਾਰੀ ਕੀਤੀ
Posted On:
26 SEP 2020 5:56PM by PIB Chandigarh
ਆਮਦਨ ਕਰ ਵਿਭਾਗ ਨੇ 25 ਸਤੰਬਰ 2020 ਨੂੰ ਝਾਰਖੰਡ ਤੇ ਪੱਛਮ ਬੰਗਾਲ ਵਿਚ ਇਕ ਪ੍ਰਮੁਖ ਗਰੁੱਪ ਦੇ 20 ਰਿਹਾਇਸ਼ੀ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਛਾਪੇਮਾਰੀ ਕੀਤੀ । ਇਹ ਗਰੁੱਪ ਵਖ ਵੱਖ ਵਸਤਾਂ ਜਿਵੇਂ ਬਨਸਪਤੀ ਘਿਓ, ਰੀਅਲ ਇਸਟੇਟ ਅਤੇ ਟੀ ਇਸਟੇਟਸ ਵਿੱਚ ਵਪਾਰ ਕਰਦਾ ਹੈ । ਇਸ ਗਰੁੱਪ ਦੇ ਕੋਲਕਾਤਾ ਵਿਚ ਵੀ ਰੀਅਲ ਇਸਟੇਟ ਪ੍ਰਾਜੈਕਟ ਹਨ । ਛਾਪੇਮਾਰੀ ਦੌਰਾਨ ਬਿਨਾ ਖਾਤਿਆਂ ਤੋਂ ਬਾਹਰ ਲੈਣ ਦੇਣ ਦੇ ਕਾਫੀ ਸਬੂਤ, ਬੇਹਿਸਾਬ ਨਗਦੀ ਅਤੇ ਨਗਦ ਕੈਸ਼ ਦੀਆਂ ਰਸੀਦਾਂ ਅਤੇ ਨਗਦੀ ਵਿਆਜ ਦੇਣ ਦੇ ਸਬੂਤ ਮਿਲੇ ਹਨ । ਹੋਰ ਨਗਦੀ ਨੂੰ ਇਸ ਗਰੁੱਪ ਦੀਆਂ ਸ਼ੈਲ ਕੰਪਨੀਆਂ ਵਿੱਚ ਲਗਾਇਆ ਗਿਆ ਹੈ । ਜਿਥੇ ਇਹ ਪੈਸਾ ਰੀਅਲ ਇਸਟੇਟ ਕੰਪਨੀ ਨੂੰ ਕਰਜ਼ੇ ਵਜੋਂ ਦਿਖਾਇਆ ਗਿਆ ਹੈ । ਜਿਆਦਾਤਰ ਕੰਪਨੀਆਂ ਵਿਚ ਪਰਿਵਾਰਕ ਮੈਂਬਰ ਹੀ ਡਾਇਰੈਕਟਰ ਹਨ ਅਤੇ ਉਹਨਾ ਦਾ ਕੋਈ ਅਸਲ ਕਾਰੋਬਾਰ ਨਹੀਂ ਹੈ ਅਤੇ ਬਹੁਤ ਘੱਟ ਇਨਕਮ ਟੈਕਸ ਰਿਟਰਨ ਫਾਈਲ ਕੀਤੀਆਂ ਗਈਆਂ ਹਨ । ਜ਼ਿਆਦਾਤਰ ਆਰ.ਓ.ਸੀ. ਵਾਲੀਆਂ ਰਿਟਰਨਜ਼ ਨਹੀਂ ਭਰੀਆਂ ਗਈਆਂ । ਇਹ ਅਜਿਹੀ ਕੰਪਨੀ ਹੈ ਜਿਸ ਨੇ 2014 ਤੋਂ ਕੋਈ ਕੰਮ ਨਹੀਂ ਕੀਤਾ ਫਿਰ ਵੀ ਉਸ ਨੇ 7 ਕਰੋੜ ਦੀ ਨਗਦ ਵਿਕਰੀ ਦਿਖਾਈ ਹੈ । ਨਗਦੀ ਕੋਲਕਾਤਾ ਦੇ ਬੈਂਕ ਖਾਤਿਆਂ ਵਿਚ ਜਮ੍ਹਾਂ ਕਰਵਾਈ ਗਈ ਹੈ ਜਦ ਕਿ ਕਿਤਾਬਾਂ ਵਿਚ ਨਗਦੀ ਵਿਕਰੀ ਝਾਰਖੰਡ ਦੇ ਖਰੀਦਾਰਾਂ ਤੋਂ ਦਿਖਾਈ ਗਈ ਹੈ । ਛਾਪੇਮਾਰੀ ਦੌਰਾਨ ਹਾਰਡ ਡਿਸਕ, ਪਿੰਨ ਡਰਾਈਵ ਅਤੇ ਹਥ ਲਿਖਤ ਡਾਇਰੀਆਂ ਵੀ ਕਬਜ਼ੇ ਵਿਚ ਲੈ ਲਈਆਂ ਗਈਆਂ ਹਨ । ਕੁਝ ਹਥ ਲਿਖਤ ਡਾਇਰੀਆਂ ਵਿਚ ਨਗਦ ਕਰਜ਼ੇ ਲੈਣ ਦੇਣ ਬਾਰੇ ਦਰਜ ਹੈ ਅਤੇ ਕਿਤਾਬਾਂ ਤੋਂ ਬਾਹਰ ਰੀਅਲ ਇਸਟੇਟ ਪ੍ਰਾਜੈਕਟ ਵਿਚ ਕਮਰਸ਼ੀਅਲ ਜਗ੍ਹਾ ਦੀ ਬੁਕਿੰਗ ਲਈ ਕੈਸ ਰਸੀਦਾਂ ਵੀ ਮਿਲੀਆਂ ਹਨ । ਖਾਤਿਆਂ ਤੋਂ ਬਿਨਾ ਠੇਕੇਦਾਰਾਂ ਅਤੇ ਨਕਲੀ ਅਦਾਇਗੀਆਂ ਜੋ ਕਿ ਅਣਹੋਂਦ ਠੇਕੇਦਾਰ ਨੂੰ ਅਦਾਇਗੀਆਂ ਦਿੱਤੀਆਂ ਗਈਆਂ ਹਨ, ਦੇ ਸਬੂਤ ਵੀ ਮਿਲੇ ਹਨ । ਕਿਤਾਬਾਂ ਦੇ ਰਿਕਾਰਡ ਵਿਚ ਪ੍ਰਾਜੈਕਟ ਦੀ ਕੀਮਤ ਬਹੁਤ ਘੱਟ ਦਿਖਾਈ ਗਈ ਹੈ ।
ਮੁਢਲੇ ਅੰਦਾਜ਼ਿਆਂ ਤੋਂ ਕਰੀਬ 40 ਕਰੋੜ ਰੁਪਏ ਦੀ ਨਗਦੀ ਲੈਣ ਦੇਣ ਦੇ ਸਬੂਤ ਮਿਲੇ ਹਨ ਅਤੇ ਰੀਅਲ ਇਸਟੇਟ ਪ੍ਰਾਜੈਕਟ ਲਈ 80 ਕਰੋੜ ਐਡਵਾਂਸ ਰਸੀਦਾਂ ਵੀ ਅਧਿਐਨ ਅਧੀਨ ਹਨ । ਹੋਰ ਜਾਂਚ ਅਜੇ ਜਾਰੀ ਹੈ ।
ਆਰ.ਐਮ./ਕੇ.ਐਮ.ਐਨ
(Release ID: 1659428)
Visitor Counter : 157