ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਸਿਹਤ ਮੰਤਰਾਲੇ ਦੀ ‘ਈ ਸੰਜੀਵਨੀ’ ਟੈਲੀਮੇਡੀਸਿਨ ਸੇਵਾ ਨੇ ਇਕ ਮੀਲ ਪੱਥਰ ਪਾਰ ਕੀਤਾ

ਡਾਕਟਰ ਤੋਂ ਮਰੀਜ਼ ਤੱਕ 4 ਲੱਖ ਟੈਲੀ-ਸਲਾਹ ਮਸ਼ਵਰਿਆਂ ਦਾ ਰਿਕਾਰਡ ਦਰਜ਼
ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਦੋਹਾਂ ਨੇ ਇਕ-ਇਕ ਲੱਖ ਟੈਲੀ ਸਲਾਹ ਮਸ਼ਵਰਿਆਂ ਦਾ ਅੰਕੜਾ ਪਾਰ ਕੀਤਾ

Posted On: 26 SEP 2020 2:36PM by PIB Chandigarh

ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੇ ਈ ਸੰਜੀਵਨੀ ਓਪੀਡੀ ਪਲੇਟਫਾਰਮ ਨੇ 4 ਲੱਖ ਟੈਲੀ-ਸਲਾਹ-ਮਸ਼ਵਰਿਆਂ ਦਾ ਮਹੱਤਵਪੂਰਣ ਮੀਲਪੱਥਰ ਪੂਰਾ ਕਰ ਲਿਆ ਹੈ ਚੋਟੀ ਦੀ ਕਾਰਗੁਜ਼ਾਰੀ ਦਿਖਾਉਣ ਵਾਲੇ ਰਾਜਾਂ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਨੇ ਲੜੀਵਾਰ 1,33167 ਅਤੇ 1,00124 ਸੈਸ਼ਨਾਂ ਵਿੱਚ ਹਿੱਸਾ ਲਿਆ

 

ਦੂਜੇ ਰਾਜਾਂ, ਜਿਨ੍ਹਾਂ ਨੇ ਈ-ਸੰਜੀਵਨੀ ਅਤੇ ਈ-ਸੰਜੀਵਨੀ ਓਪੀਡੀ ਪਲੇਟਫਾਰਮਾਂ ਜ਼ਰੀਏ ਸਭ ਤੋਂ ਵੱਧ ਸਲਾਹ ਮਸ਼ਵਰੇ ਦਰਜ ਕੀਤੇ ਹਨ, ਉਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ (36,527), ਕੇਰਲ (33,340)), ਆਂਧਰਾ ਪ੍ਰਦੇਸ਼ (31034), ਉਤਰਾਖੰਡ (11526), ਗੁਜਰਾਤ (8914), ਮੱਧ ਪ੍ਰਦੇਸ਼ (8904), ਕਰਨਾਟਕ (7684), ਮਹਾਰਾਸ਼ਟਰ (7103) ਸ਼ਾਮਲ ਹਨ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਦਾ ਰੁਝਾਨ ਦਰਸਾਉਂਦਾ ਹੈ ਕਿ ਤਾਮਿਲਨਾਡੂ ਦੇ ਵਿੱਲੂਪੁਰਮ ਵਰਗੇ ਛੋਟੇ ਜ਼ਿਲ੍ਹਿਆਂ ਵਿਚ ਇਸ ਸੇਵਾ ਦੇ ਵਰਤੋਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਵਿੱਲੂਪੁਰਮ ਤੋਂ 16,000 ਤੋਂ ਵੱਧ ਸਲਾਹ-ਮਸ਼ਵਰੇ ਦਰਜ ਕੀਤੇ ਗਏ ਹਨ, ਜੋ ਲਾਭਪਾਤਰੀਆਂ ਵੱਲੋਂ ਪ੍ਰਾਪਤ ਕੀਤੀਆਂ ਟੈਲੀ-ਸਲਾਹ ਮਸ਼ਵਰਾ ਸੇਵਾਵਾਂ ਦੇ ਲਿਹਾਜ਼ ਨਾਲ ਸਭ ਤੋਂ ਉੱਚਾ ਜ਼ਿਲ੍ਹਾ ਹੈ

ਸਭ ਤੋਂ ਵੱਧ ਕਾਰਗੁਜ਼ਾਰੀ ਦਿਖਾਉਣ ਵਾਲੇ ਦਸ ਜ਼ਿਲ੍ਹੇ ਹੇਠ ਲਿਖੇ ਅਨੁਸਾਰ ਹਨ:

eSanjeevaniOPD ( adoption in Districts)

Sl. No.

DISTRICT

STATE

CONSULTATIONS

1

VILLUPURAM

TN

16368

2

MADURAI

TN

12866

3

MEERUT

UP

10795

4

TIRUVANNAMALAI

TN

9765

5

NAGAPATTINAM

TN

9135

6

TIRUNELVELI

TN

7321

7

MAYILADUTHURAI

TN

7131

8

BAHRAICH

UP

6641

9

VIRUDHUNAGAR

TN

6514

10

THIRUVANANTHAPURAM

KL

6351

ਰਾਸ਼ਟਰੀ ਤੌਰ 'ਤੇ ਈ-ਸੰਜੀਵਨੀ ਪਲੇਟਫਾਰਮ 26 ਰਾਜਾਂ ਵੱਲੋਂ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਰਾਜ ਸਰਕਾਰ ਦੇ ਵੱਖ-ਵੱਖ ਸਿਹਤ ਵਿਭਾਗਾਂ ਦੇ 12,000 ਤੋਂ ਵੱਧ ਪ੍ਰੈਕਟੀਸ਼ਨਰ ਈ-ਸੰਜੀਵਨੀ' ਪਲੇਟਫਾਰਮ ਤੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੇਸ਼ ਦੇ 510 ਜ਼ਿਲ੍ਹਿਆਂ ਦੇ ਲੋਕਾਂ ਵੱਲੋਂ ਮੰਗੀਆਂ ਗਈਆਂ ਹਨ

 

ਪਿਛਲੇ 100,000 ਸਲਾਹ-ਮਸ਼ਵਰੇ 18 ਦਿਨਾਂ ਵਿਚ ਸਾਹਮਣੇ ਆਏ ਹਨ, ਜਦੋਂ ਕਿ ਪਹਿਲੇ 100,000 ਸਲਾਹ-ਮਸ਼ਵਰੇ ਲਗਭਗ ਤਿੰਨ ਮਹੀਨਿਆਂ ਵਿਚ ਹੋਏ ਸਨ ਈ-ਸੰਜੀਵਨੀ ਓਪੀਡੀ ਸੇਵਾਵਾਂ ਨੇ ਕੋਵਿਡ-19 ਮਹਾਮਾਰੀ ਦੇ ਮੱਧ ਵਿੱਚ ਵਿਚਕਾਰ ਰੋਗੀ-ਤੋਂ-ਡਾਕਟਰ ਟੈਲੀਮੇਡੀਸਿਨ ਨੂੰ ਸਮਰੱਥ ਬਣਾਇਆ ਹੈ ਇਸ ਨਾਲ ਸਰੀਰਕ ਦੂਰੀ ਨੂੰ ਯਕੀਨੀ ਬਣਾਉਂਦੇ ਹੋਏ ਕੋਵਿਡ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਸਹਾਇਤਾ ਮਿਲੀ ਹੈ ਅਤੇ ਇਕੋ ਸਮੇਂ ਗੈਰ-ਕੋਵਿਡ ਜ਼ਰੂਰੀ ਸਿਹਤ ਸੰਭਾਲ ਲਈ ਪ੍ਰਬੰਧਾਂ ਨੂੰ ਸਮਰੱਥ ਬਣਾਇਆ ਹੈ

 

ਤਕਰੀਬਨ 20% ਮਰੀਜ਼ਾਂ ਨੇ ਇਕ ਤੋਂ ਵੱਧ ਵਾਰ ਈ-ਸੰਜੀਵਨੀ ਰਾਹੀਂ ਸਿਹਤ ਸੇਵਾਵਾਂ ਦੀ ਮੰਗ ਕੀਤੀ ਹੈ ਇਹ ਰੁਝਾਨ ਇਸ ਤੱਥ ਦਾ ਸੰਕੇਤ ਹੈ ਕਿ ਸਿਹਤ ਸੇਵਾਵਾਂ ਦੀ ਦੂਰ ਦਰਾਡੇ ਤੋਂ ਡਿਲੀਵਰੀ ਇਹ ਡਿਜੀਟਲ ਪਲੇਟਫਾਰਮ ਸਰਵਿਸ ਪ੍ਰੋਵਾਈਡਰਾਂ ਦੇ ਨਾਲ ਨਾਲ ਉਪਭੋਗਤਾਵਾਂ, ਦੋਹਾਂ ਵੱਲੋਂ ਵੀ ਅਪਣਾਇਆ ਗਿਆ ਹੈ I ਕੁਝ ਰਾਜ ਦਿਨ ਵਿੱਚ 12 ਘੰਟੇ ਅਤੇ ਹਫਤੇ ਦੇ ਸੱਤਾਂ ਦਿਨਾਂ ਲਈ ਸਿਹਤ ਸੇਵਾਵਾਂ ਉਪਲੱਬਧ ਕਰਵਾ ਰਹੇ ਹਨ

ਸ਼ੁਰੂਆਤ ਵਿੱਚ, ਈ-ਸੰਜੀਵਨੀਓਪੀਡੀ ਨੂੰ ਆਮ ਓਪੀਡੀ ਸੇਵਾ ਲਈ ਇੱਕ ਆਨਲਾਈਨ ਪਲੇਟਫਾਰਮ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ ਸੀ, ਪਰੰਤੂ ਇਸਦੀ ਉਪਯੋਗਿਤਾ ਅਤੇ ਲੋਕਾਂ ਵੱਲੋਂ ਇਸਨੂੰ ਅਪਣਾਉਨ ਦੇ ਰੁੱਖ ਨੂੰ ਵੇਖਦਿਆਂ ਰਾਜਾਂ ਦੇ ਸਿਹਤ ਵਿਭਾਗਾਂ ਨੇ ਵਿਸ਼ੇਸ਼ ਓਪੀਡੀ'ਜ ਵੀ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ  ਜਿਸ ਤੇ ਚਲਦਿਆਂ, ਈ-ਸੰਜੀਵਨੀਓਪੀਡੀ'ਜ ਨੂੰ ਵਧਾਇਆ ਗਿਆ ਸੀ ਤਾਂ ਜੋ ਮਲਟੀਪਲ ਕੰਨਕਰੰਟ ਸਪੈਸ਼ਲਿਟੀ ਅਤੇ ਸੁਪਰ ਸਪੈਸ਼ਲਿਟੀ ਓਪੀਡੀ ਨੂੰ ਵੀ ਸਹਾਇਤਾ ਦਿੱਤੀ ਜਾ ਸਕੇ ਅੱਜ ਈ-ਸੰਜੀਵਨੀਓਪੀਡੀ 196 ਆਨਲਾਈਨ ਓਪੀਡੀਜ਼ ਚਲਾ ਰਹੀ ਹੈ, ਜਿਸ ਵਿੱਚ 24 ਰਾਜਾਂ ਵਿੱਚ 27 ਜਨਰਲ ਓਪੀਡੀ ਅਤੇ 169 ਸਪੈਸ਼ਲਿਟੀ ਅਤੇ ਸੁਪਰ-ਸਪੈਸ਼ਲਿਟੀ ਓਪੀਡੀ ਸ਼ਾਮਲ ਹਨ ਏਮਜ਼ ਬਠਿੰਡਾ, ਏਮਜ਼ ਰਿਸ਼ੀਕੇਸ਼, ਏਮਜ਼ ਬੀਬੀਨਗਰ, ਲੇਡੀ ਹਾਰਡਿੰਗ ਮੈਡੀਕਲ ਕਾਲਜ ਅਤੇ ਐਸੋਸੀਏਟਿਡ ਹਸਪਤਾਲਾਂ, ਖੇਤਰੀ ਕੈਂਸਰ ਸੈਂਟਰ (ਤਿਰੂਵਨੰਤਪੁਰਮ), ਕੋਚੀਨ ਕੈਂਸਰ ਸੈਂਟਰ (ਏਰਨਾਕੁਲਮ) ਵਰਗੀਆਂ ਪ੍ਰਮੁੱਖ ਸੰਸਥਾਵਾਂ ਰਾਜ ਭਰ ਦੇ ਮਰੀਜ਼ਾਂ ਨੂੰ ਵਿਸ਼ੇਸ਼ ਸੇਵਾਵਾਂ ਪ੍ਰਦਾਨ ਕਰਨ ਲਈ ਈ-ਸੰਜੀਵਨੀ ਪਲੇਟਫਾਰਮ ਦੀ ਵਰਤੋਂ ਕਰ ਰਹੀਆਂ ਹਨ ਕੇਂਦਰ ਸਰਕਾਰ ਦੀ ਸਿਹਤ ਯੋਜਨਾ ਨੇ ਨਵੀਂ ਦਿੱਲੀ ਵਿਚ ਆਪਣੇ ਲਾਭਪਾਤਰੀਆਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਈ ਸੰਜੀਵਨੀ 'ਤੇ ਚਾਰ ਸਪੈਸ਼ਲਿਟੀ ਓਪੀਡੀ'ਜ ਸਥਾਪਤ ਕੀਤੀਆਂ ਹਨ ਸੀਜੀਐਚਐਸ ਇਨ੍ਹਾਂ ਟੈਲੀਮੇਡਿਸਨ ਸੇਵਾਵਾਂ ਨੂੰ ਦੂਜੇ ਰਾਜਾਂ ਵਿੱਚ ਵੀ ਆਪਣੇ ਲਾਭਪਾਤਰੀਆਂ ਤੱਕ ਵਧਾਉਣ ਦੀ ਯੋਜਨਾ ਬਣਾ ਰਹੀ ਹੈ

----------------------

ਐਮਵੀ / ਐਸਜੇ(Release ID: 1659368) Visitor Counter : 228