ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਭਲਕੇ 'ਮੰਜਿਲ ਉਤਰ ਪੂਰਬ 2020' ਦਾ ਉਦਘਾਟਨ ਕਰਨਗੇ
ਮੰਜਿਲ ਉਤਰ ਪੂਰਬ 2020 ਦਾ ਥੀਮ ਹੈ 'ਉਭਰਦੀਆਂ ਮਨਮੋਹਕ ਮੰਜ਼ਿਲਾਂ'
ਕੇਂਦਰੀ ਮੰਤਰੀ ਡਾ: ਜਿਤੇਂਦਰ ਸਿੰਘ ਨੇ ਕਿਹਾ 'ਕੋਵਿਡ-19 ਤੋਂ ਬਾਦ ਉਤਰ ਪੂਰਬੀ ਖੇਤਰ ਸੈਰ ਸਪਾਟਾ ਅਤੇ ਕਾਰੋਬਾਰੀ ਮੰਜ਼ਲਾਂ ਵਿਚੋਂ ਇੱਕ ਸਭ ਤੋਂ ਮਨਪਸੰਦ ਮੰਜ਼ਿਲ ਬਣ ਕੇ ਉਭਰੇਗਾ
Posted On:
26 SEP 2020 2:48PM by PIB Chandigarh
ਕੇਂਦਰੀ ਗ੍ਰਿਹ ਮੰਤਰੀ ਸ੍ਰੀ ਅਮਿਤ ਸ਼ਾਹ ਜੋ ਉਤਰ ਪੂਰਬੀ ਕੌਂਸਲ ਦੇ ਚੇਅਰਮੈਨ ਵੀ ਹਨ, ਭਲਕੇ ਵਰਚੂਅਲ ਮਾਧਿਆਮ ਰਾਹੀਂ 'ਮੰਜ਼ਿਲ ਉਤਰ ਪੂਰਬ -2020' ਦਾ ਉਦਘਾਟਨ ਕਰਨਗੇ । ਮੰਜ਼ਿਲ ਉਤਰ ਪੂਰਬ, ਉਤਰ ਪੂਰਬ ਖੇਤਰ ਦੇ ਵਿਕਾਸ ਮੰਤਰਾਲੇ ਦੀ ਇਕ ਕਲੰਡਰ ਈਵੈਂਟ ਹੈ ਜਿਸ ਦੀ ਧਾਰਨਾ ਉਤਰ ਪੂਰਬ ਖੇਤਰ ਨੂੰ ਦੇਸ਼ ਦੇ ਬਾਕੀ ਹਿਸਿਆਂ ਵਿੱਚ ਪਹੁੰਚਾਉਣ ਦੇ ਮੰਤਵ ਨਾਲ ਬਣਾਈ ਗਈ ਹੈ ਤਾਂ ਜੋ ਇਸ ਖੇਤਰ ਨੂੰ ਦੂਜਿਆਂ ਸੂਬਿਆਂ ਦੇ ਨੇੜੇ ਲਿਜਾ ਕੇ ਰਾਸ਼ਟਰੀ ਅਖੰਡਤਾ ਨੂੰ ਮਜ਼ਬੂਤ ਕੀਤਾ ਜਾ ਸਕੇ । ਉਤਰ ਪੂਰਬੀ ਖੇਤਰ ਵਿਕਾਸ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ ਵਿਚ ਰਾਜ ਮੰਤਰੀ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਵਿਚ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਇਸ ਸਮਾਗਮ ਦੇ ਗੈਸਟ ਆਫ ਆਨਰ ਹੋਣਗੇ ।
'ਮੰਜ਼ਿਲ ਉਤਰ ਪੂਰਬ 2020' ਦਾ ਥੀਮ ਹੈ 'ਉਭਰਦੀਆਂ ਮਨਮੋਹਕ ਮੰਜ਼ਿਲਾਂ' ਜੋ ਇਹ ਦਸਦਾ ਹੈ ਕਿ ਜਦੋ ਇਹ ਖੇਤਰ ਗਤੀ ਫੜੇਗਾ ਤਾਂ ਸੈਰ ਸਪਾਟਾ ਮੰਜ਼ਿਲਾਂ ਮਜ਼ਬੂਤ ਅਤੇ ਅਕਰਸ਼ਿਤ ਹੋ ਕੇ ਉਭਰਨਗੀਆਂ । ਇਹ ਪ੍ਰੋਗਰਾਮ ਮੁਖ ਤੌਰ ਤੇ ਸੈਰਸਪਾਟਾ ਅਤੇ ਵਿਸ਼ਵ ਸੈਰਸਪਾਟਾ ਨਾਲ ਮੇਲ ਖਾਦਾ ਹੈ ਜੋ 27 ਸਤੰਬਰ 2020 ਨੂੰ ਹੈ । ਇਹ ਚਾਰ ਦਿਨਾ ਪ੍ਰੋਗਰਾਮ ਖੇਤਰ ਅਤੇ ਸੂਬਿਆਂ ਦੇ ਸੈਰ ਸਪਾਟਾ ਥਾਵਾਂ ਬਾਰੇ ਆਡੀਓ ਵਿਜੂਅਲ ਪੇਸ਼ਕਾਰੀ ਪੇਸ਼ ਕਰੇਗਾ, ਸੂਬੇ ਦੇ ਮੰਨੇ ਪ੍ਰਮੰਨੇ ਅਤੇ ਪ੍ਰਾਪਤੀਆਂ ਕਰਨ ਵਾਲਿਆਂ ਦੇ ਸੁਨੇਹੇ, ਉਘੇ ਸਥਾਨਿਕ ਉਦਮੀਆਂ ਦੇ ਬਾਰੇ ਜਾਣਕਾਰੀ ਅਤੇ ਹੱਥ ਨਾਲ ਬਣੀਆਂ ਵਸਤਾਂ/ਰਵਾਇਤੀ ਫੈਸ਼ਨ ਅਤੇ ਸਥਾਨਿਕ ਵਸਤਾਂ ਦੀ ਵਰਚੂਅਲ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ । ਸੂਬੇ ਦੇ ਮੁੱਖ ਮੰਤਰੀ ਅਤੇ ਸੈਰ ਸਪਾਟਾ ਮੰਤਰੀਆਂ ਦੇ ਵਿਸ਼ੇਸ਼ ਸੁਨੇਹੇ ਹੋਣਗੇ ਅਤੇ ਨਾਲ ਨਾਲ ਸੂਬੇਆਂ ਦੀਆਂ ਸਭਿਆਚਾਰਕ ਵੰਨਗੀਆਂ ਅਤੇ 8 ਸੂਬਿਆਂ ਦੇ ਸਭਿਆਚਾਰਾਂ ਦੀ ਮੈਡਲੇਅ ਪ੍ਰਫਾਰਮੈਂਸ ਵੀ ਹੋਵੇਗੀ । ਇਸ ਤੋਂ ਪਹਿਲਾਂ ਡਾਕਟਰ ਜਿਤੇਂਦਰ ਸਿੰਘ ਨੇ 'ਮੰਜ਼ਿਲਾਂ ਉਤਰ ਪੂਰਬ 2020' ਫੈਸਟੀਵਲ ਲਈ ਗੀਤ ਅਤੇ ਲੋਗੋ ਦਾ ਪਰਦਾ ਚੁੱਕ ਕੇ ਇਸੇ ਹਫਤੇ ਉਦਘਾਟਨ ਕੀਤਾ ਸੀ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ 'ਮੰਜ਼ਿਲ ਉਤਰ ਪੂਰਬ 2020' ਮੇਲਾ ਪਿਛਲੇ ਕਈ ਸਾਲਾਂ ਤੋਂ ਦੇਸ਼ ਵਿਚ ਸਫਰ ਕਰ ਰਿਹਾ ਹੈ । ਇਹ ਸਫਰ ਵਾਰਾਨਸੀ ਤੋਂ 2019 ਵਿਚ ਨਵੀ ਦਿੱਲੀ ਲਈ ਇੰਡੀਆ ਗੇਟ ਲਾਂਅਨਸ ਅਤੇ ਚੰਡੀਗੜ੍ਹ ਵਿਚੋਂ ਹੁੰਦਾ ਹੋਇਆ ਹੁਣ ਇਹ ਵਰਚੂਅਲੀ ਇਸ ਸਾਲ ਆਪਣੇ ਘਰਾਂ ਨੂੰ ਵਾਪਿਸ ਆਵੇਗਾ । ਉਹਨਾ ਕਿਹਾ ਕਿ ਇਹ ਮੇਲਾ ਕੇਵਲ ਸੈਰ ਸਪਾਟਾ ਬਾਰੇ ਨਹੀਂ ਹੈ ਬਲਕਿ ਸੰਸਥਾਵਾਂ ਖਾਸ ਤੌਰ ਤੇ ਨੌਜਵਾਨ ਉਦਮੀਆਂ ਜੋ ਇਸ ਰੀਜ਼ਨ ਦੀ ਅਣਖੋਜੀਆਂ ਸੰਭਾਵਨਾਵਾ ਦਾ ਲਾਭ ਉਠਾਉਣਾ ਚਾਹੁੰਦੇ ਨੇ, ਨੂੰ ਇਕ ਸੱਦਾ ਹੈ ।
ਡਾ: ਜਿਤੇਂਦਰ ਸਿੰਘ ਨੇ ਕਿਹਾ ਕਿ ਉਤਰ ਪੂਰਬ ਖੇਤਰ ਕੋਵਿਡ-19 ਤੋਂ ਬਾਦ ਸੈਰ ਸਪਾਟਾ ਅਤੇ ਕਾਰੋਬਾਰੀ ਮੰਜ਼ਿਲਾਂ ਵਿਚੋਂ ਇਕ ਸਭ ਤੋਂ ਮਨਪਸੰਦ ਮੰਜ਼ਿਲ ਹੋਵੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੋਕਲ ਫਾਰ ਲੋਕਲ ਤੇ ਕੇਂਦਰਤ ਕਰਦਿਆਂ ਆਤਮਨਿਰਭਰ ਭਾਰਤ ਲਈ ਬਜਾਏ ਬਿਗੁਲ ਲਈ ਮਹੱਤਵ ਪੂਰਨ ਇੰਜਨ ਹੋਵੇਗਾ ।
ਉਹਨਾ ਕਿਹਾ ਕਿ ''ਮੰਜ਼ਿਲ ਉਤਰ ਪੂਰਬ 2020'' ਵਿਦੇਸ਼ ਜਾਣ ਦੀ ਬਜਾਏ ਸਥਾਨਿਕ ਮੰਜ਼ਿਲਾਂ ਨੂੰ ਖੋਜਣ ਲਈ ਇਕ ਯਤਨ ਵੀ ਹੈ । ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਇਸ ਗੱਲ ਦੀ ਕਸਮ ਲੈਣੀ ਚਾਹੀਦੀ ਹੈ ਕਿ ਉਹ ਸਥਾਨਿਕ ਸੈਰ ਸਪਾਟਾ ਤੇ ਪ੍ਰਾਹੁਣਚਾਰੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਸਥਾਨਿਕ, ਸਥਾਨਿਕ ਯਾਤਰਾ ਅਤੇ ਸਥਾਨਿਕ ਦੀ ਭਾਲ ਕਰਨਗੇ । ਇਸ ਤੋਂ ਵੀ ਜ਼ਿਆਦਾ ਉਹਨਾ ਕਿਹਾ ਕਿ ਜ਼ਿਆਦਾਤਰ ਕਰੋਨਾ ਮੁਕਤ ਰਹਿਣ ਕਰਕੇ, ਉਤਰ ਪੂਰਬ ਪੂਰੇ ਵਿਸ਼ਵ ਨੂੰ ਬਹੁਤ ਸੁਰੱਖਿਅਤ ਅਤੇ ਅਕਰਸ਼ਿਤ ਸੈਰ ਸਪਾਟਾ ਮੰਜ਼ਿਲ ਮੁਹੱਈਆ ਕਰਦਾ ਹੈ ।
ਸਮਾਪਤੀ ਸਮਾਗਮ ਜੋ 30/9/2020 ਨੂੰ ਹੋਵੇਗਾ ਲਈ ਮੁਖ ਮਹਿਮਾਨ ਯੁਵਾ ਮਾਮਲਿਆਂ ਅਤੇ ਖੇਡਾਂ ਦੇ ਕੇਂਦਰੀ ਮੰਤਰੀ ਸ੍ਰੀ ਕਿਰੇਨ ਰਿਜਿਜੂ ਜਦਕਿ ਗੈਸਟ ਆਫ ਆਨਰ ਕੇਂਦਰੀ ਫੂਡ ਪ੍ਰੋਸੇਸਿੰਗ ਉਦਯੋਗ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਹੋਣਗੇ ।
ਐਸ.ਐਨ.ਸੀ.
(Release ID: 1659365)
Visitor Counter : 290