ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਬੀਟੀ - ਆਈਸੀਏਆਰ ਟ੍ਰਾਂਸਫਰ ਆਵ੍ ਟੈਕਨੋਲੋਜੀ ਨੋਵਲ ਬਰੂਸੈਲਾ ਵੈਕਸੀਨ ਜਿਵੇਂ ਕਿ ਬਰੂਸੈਲਾ ਅਬਰੋਟਸ-ਐੱਸ 19 ਡੈਲਟਾ ਪ੍ਰਤੀ ਵੈਕਸੀਨ

ਇਹ ਵੈਕਸੀਨ ਆਈਸੀਏਆਰ-ਇੰਡੀਅਨ ਵੈਟਰਨਰੀ ਰਿਸਰਚ ਇੰਸਟੀਟਿਊਟ ਦੁਆਰਾ ਡੀਬੀਟੀ ਸਮਰਥਿਤ ਬਰੂਸਲੋਸਿਸ ’ਤੇ ਇੱਕ ਨੈੱਟਵਰਕ ਪ੍ਰੋਜੈਕਟ ਦੁਆਰਾ ਵਿਕਸਿਤ ਕੀਤੀ ਗਈ ਸੀਨੋਵਲ ਬਰੂਸੇਲਾ ਵੈਕਸੀਨ ਦੁਆਰਾ ਭਾਰਤ ਦੇ ਬਰੂਸਲੋਸਿਸ ਕੰਟਰੋਲ ਪ੍ਰੋਗਰਾਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ

Posted On: 25 SEP 2020 4:38PM by PIB Chandigarh

ਬਾਇਓਟੈਕਨੋਲੋਜੀ ਵਿਭਾਗ (ਡੀਬੀਟੀ) ਨੇ ਨੋਵਲ ਬਰੂਸੇਲਾ ਵੈਕਸੀਨ ਦੇ ਟ੍ਰਾਂਸਫਰ ਆਵ੍ ਟੈਕਨੋਲੋਜੀ ਕੀਤੀ। ਬਰੂਸੇਲਾ ਐਬੌਰਟਸ ਐੱਸ 19 ਡੈਲਟਾ ਪ੍ਰਤੀ ਵੈਕਸੀਨ, ਵੀਡੀਓ ਕਾਨਫਰੰਸਿੰਗ ਜ਼ਰੀਏ, ਇਸ ਹਫ਼ਤੇ ਦੇ ਸ਼ੁਰੂ ਵਿੱਚ ਅਤੇ ਇੱਕ ਸਮਝੌਤਾ ਸਹੀਬੰਦ ਕੀਤਾ ਗਿਆ ਸੀ। ਇਹ ਵੈਕਸੀਨ ਆਈਸੀਏਆਰ - ਇੰਡੀਅਨ ਵੈਟਰਨਰੀ ਰਿਸਰਚ ਇੰਸਟੀਟਿਊਟ (ਆਈਸੀਏਆਰ-ਆਈਵੀਆਰਆਈ), ਇਜ਼ਤਨਗਰ, ਉੱਤਰ ਪ੍ਰਦੇਸ਼ ਦੁਆਰਾ ਡੀਬੀਟੀ ਦੁਆਰਾ ਸਹਿਯੋਗੀ ਬਰੂਸਲੋਸਿਸ ਤੇ ਇੱਕ ਨੈੱਟਵਰਕ ਪ੍ਰੋਜੈਕਟ ਰਾਹੀਂ ਵਿਕਸਿਤ ਕੀਤਾ ਗਿਆ ਸੀ, ਜਿਸ ਵਿੱਚ ਬਰੂਸੈਲਾ ਐਬੋਰਟਸ ਐੱਸ 19 ਸਟ੍ਰੇਨ ਤੋਂ ਇੱਕ ਜੀਨ ਵੱਖ ਕੀਤਾ ਗਿਆ ਸੀ।

 

 

ਇਸ ਵੈਕਸੀਨ ਨੇ ਆਈਵੀਆਰਆਈ, ਇਜ਼ਤਨਗਰ ਵਿਖੇ ਕਰਵਾਏ ਗਏ ਪ੍ਰਯੋਗਾਤਮਕ ਮਾਈਸ ਮਾਡਲਾਂ ਅਤੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਇੱਕ ਨੈਸ਼ਨਲ ਇੰਸਟੀਟਿਊਟ ਆਵ੍ ਐਨੀਮਲ ਹੈਲਥ ਵਿਖੇ ਕਰਵਾਏ ਗਏ ਮੱਝਾਂ ਦੇ ਵੱਛਿਆਂ ਵਿੱਚ ਵੱਡੀ ਸਮੱਸਿਆ ਤੋਂ ਬਚਾਅ ਦੀ ਪੁਸ਼ਟੀ ਕੀਤੀ ਹੈ। ਵਿਕਸਿਤ ਵੈਕਸੀਨ ਡੀਆਈਵੀਏ ਅਨੁਕੂਲ ਪਾਇਆ ਜਾਂਦਾ ਹੈ। ਬਰੂਸੈਲਾ ਐਬੋਰਟਸ ਐੱਸ 19 ਡੈਲਟਾ ਪ੍ਰਤੀ ਵੈਕਸੀਨ ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੁਆਰਾ ਸ਼ੁਰੂ ਕੀਤੇ ਗਏ ਨੈਸ਼ਨਲ ਬਰੂਸੈਲੋਸਿਸ ਕੰਟਰੋਲ ਪ੍ਰੋਗਰਾਮ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ।    

 

  

ਬਰੂਸੈਲੋਸਿਸ ਇੱਕ ਜ਼ੂਨੋਟਿਕ ਬਿਮਾਰੀ ਹੈ ਜੋ ਪਸ਼ੂਆਂ ਵਿੱਚ ਉਤਪਾਦਨ ਦੇ ਨੁਕਸਾਨ ਦਾ ਕਾਰਨ ਬਣਦੀ ਹੈ। ਇਹ ਬਿਮਾਰੀ ਗਰਭ ਅਵਸਥਾ, ਬਾਂਝਪਨ ਅਤੇ ਹੋਰ ਪ੍ਰਜਨਨ ਸਮੱਸਿਆ ਦੇ ਆਖਰੀ ਪੜਾਅ ਤੇ ਗਰਭਪਾਤ ਨੂੰ ਪ੍ਰੇਰਿਤ ਕਰਦੀ ਹੈ ਜਿਸ ਨਾਲ ਦੁੱਧ ਅਤੇ ਮੀਟ ਦੇ ਉਤਪਾਦਨ ਵਿੱਚ ਘਾਟੇ ਹੁੰਦੇ ਹਨ। ਵਿਸ਼ਵਵਿਆਪੀ ਤੌਰ ਤੇ ਇਹ ਬਿਮਾਰੀ ਹਰ ਸਾਲ ਲਗਭਗ ਅੱਧੀ ਮਿਲੀਅਨ ਮਨੁੱਖੀ ਆਬਾਦੀ ਵਿੱਚ ਸਾਹਮਣੇ ਆਉਂਦੀ ਹੈ। ਭਾਰਤ ਵਿੱਚ  ਡੇਅਰੀ ਫਾਰਮਿੰਗ ਵਿੱਚ  ਸ਼ਾਮਲ ਵੱਡੀ ਆਬਾਦੀ ਬਰੂਸੈਲੋਸਿਸ ਨਾਲ ਸਿੱਧਾ ਪ੍ਰਭਾਵਿਤ ਹੈ।

 

 

ਵੈਕਸੀਨ ਦੀ ਟੈਕਨੋਲੋਜੀ ਨੂੰ ਬੀਆਈਆਰਏਸੀ ਦੁਆਰਾ ਐੱਮ/ਐੱਸ ਹੇਸਟਰ ਬਾਇਓਸਾਇੰਸ ਪ੍ਰਾਈਵੇਟ ਲਿਮਿਟਿਡ ਨੂੰ ਸੈਕਟਰੀ, ਡੀਬੀਟੀ; ਡੀਜੀ, ਆਈਸੀਏਆਰ; ਏਐੱਚਸੀ, ਡੀਏਐੱਚਡੀ; ਡਾਇਰੈਕਟਰ, ਆਈਵੀਆਰਆਈ; ਡਾ ਪੱਲਬ ਚੌਧਰੀ, ਖੋਜਕਾਰ; ਡਾ.ਅੁਨ ਰਾਵਤ ਸਲਾਹਕਾਰ, ਡੀ ਬੀ ਟੀ; ਐੱਮਡੀ, ਹੇਸਟਰ ਬਾਇਓਸਾਇੰਸਿਜ਼ ਪ੍ਰਾਈਵੇਟ ਲਿਮਿਟਿਡ, ਅਤੇ ਐਗਰਿਨੋਵੋਟ, ਬੀਸੀਆਈਐੱਲ ਆਦਿ ਦੀ ਹਾਜ਼ਰੀ ਵਿੱਚ ਦਿੱਤਾ ਗਿਆ ਹੈ।

 

 

*****

 

 

ਐੱਨਬੀ/ਕੇਜੀਐੱਸ (ਡੀਬੀਟੀ ਰੀਲੀਜ਼)(Release ID: 1659231) Visitor Counter : 182