ਆਯੂਸ਼

ਆਯੁਸ਼ ਮੰਤਰਾਲੇ ਨੇ ਖੁਰਾਕੀ ਵਿਗਿਆਨ ਅਤੇ ਇਸ ਵਿੱਚ ਹੋ ਰਹੀ ਤਰੱਕੀ ਬਾਰੇ ਰਾਸ਼ਟਰੀ ਵੈਬੀਨਾਰ ਆਯੋਜਿਤ ਕੀਤਾ

Posted On: 25 SEP 2020 12:58PM by PIB Chandigarh

ਭਾਰਤ ਸਰਕਾਰ, ਆਯੁਸ਼ ਮੰਤਰਾਲੇ ਦੀ ਮੁਹਿੰਮਆਯੁਸ਼ ਫੋਰ ਇਮਊਨਿਟੀਦੇ ਇੱਕ ਹਿੱਸੇ ਵਜੋਂ ਹਾਲ ਹੀ ਵਿੱਚ ਨਿਊਟ੍ਰੀਸ਼ਨ ਸਾਇੰਸ ਐਂਡ ਐਡਵਾਂਸਮੈਂਟਸ , ਪੋਸ਼ਣ ਆਹਾਰ ਸਰਲੇਖ ਹੇਠ ਇੱਕ ਵੈਬੀਨਾਰ ਕੀਤਾ ਗਿਆ , ਮਾਹਰਾਂ , ਖੋਜਾਰਥੀਆਂ , ਕਲੀਨਿਕਲ , ਪੌਸ਼ਟਿਕ ਖੁਰਾਕ ਦੇ ਮਾਹਰਾਂ , ਸਰਜਣਾਂ ਅਤੇ ਯੋਗਾ ਤੇ ਨੈਚੁਰੋਪੈਥੀ ਦੇ ਫਿਜ਼ੀਸ਼ਅਨਾਂ ਨੇ ਇਸ ਵੈਬੀਨਾਰ ਵਿੱਚ ਸਿ਼ਰਕਤ ਕੀਤੀ ਇਹ ਵੈਬੀਨਾਰ ਆਯੁਸ਼ ਮੰਤਰਾਲੇ ਤਹਿਤ ਇੱਕ ਅਟੋਨੋਮਸ ਸੰਸਥਾ ਸੈਂਟਰ ਕੌਂਸਲ ਫਾਰ ਰਿਸਰਚ ਇੰਨ ਯੋਗਾ ਨੈਚੁਰੋਪੈਥੀ (ਸੀ ਸੀ ਆਰ ਵਾਈ ਐੱਨ) ਵੱਲੋਂ ਆਯੋਜਿਤ ਕੀਤਾ ਗਿਆ ਅਮਰੀਕਾ ਵਿਚਲੇ ਉੱਤਰੀ ਦਕੌਤਾ ਵਿੱਚ ਨੌਰਥ ਦਕੌਤਾ ਸਟੇਟ ਯੁਨੀਵਰਸਿਟੀ ਵਿੱਚ ਪੌਦਾ ਵਿਗਿਆਨ ਦੇ ਪ੍ਰੋਫੈਸਰ , ਪ੍ਰੋਫੈਸਰ ਕਾਲੀ ਦਾਸ ਸ਼ੈਟੀ ਨੇ ਪਹਿਲੇ ਸੈਸ਼ਨ ਵਿੱਚ ਬੋਲਦਿਆਂ ਸਵਦੇਸ਼ੀ ਖਾਣੇ ਦੇ ਮਹੱਤਵ ਨੂੰ ਉਜਾਗਰ ਕੀਤਾ ਸਾਡੀ ਹੋਂਦ ਵਿੱਚ ਵਾਤਾਵਰਣ ਦੇ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਬੇਸ਼ੱਕ ਅਨੁਕੂਲਤਾ ਸੰਭਵ ਹੈ ਵਾਤਾਵਰਣ ਪੱਖੋਂ ਸਾਨੂੰ ਆਪਣੇ ਫੂਡ ਚੇਨ ਵਿੱਚ ਸਵਦੇਸ਼ੀ ਖਾਣੇ ਵਾਪਸ ਲਿਆਉਣੇ ਪੈਣਗੇ , ਜੋ ਸਿਹਤ ਦੀ ਸੰਭਾਲ ਲਈ ਜ਼ਰੂਰੀ ਹੋਣ ਦੇ ਨਾਲ ਨਾਲ ਖੁਰਾਕ ਨਾਲ ਸੰੰਬੰਧਤ ਪੁਰਾਣੀ ਬਿਮਾਰੀਆਂ ਨਾਲ ਲੜਨ ਲਈ ਵੀ ਜ਼ਰੂਰੀ ਹਨ


ਇੰਗਲੈਂਡ ਦੀ ਯੁਨੀਵਰਸਿਟੀ ਆਫ ਰੀਡਿੰਗ ਦੇ ਵਿਭਾਗ ਨਿਊਟ੍ਰੀਜਿਨੌਮਿਕਸ ਦੇ ਐਸੋਸ਼ੀਏਟ ਪ੍ਰੋਫੈਸਰ ਡਾਕਟਰ ਵਿਮਲ ਕਰਾਨੀ ਨੇ ਖੁਰਾਕੀ ਸਿਧਾਂਤਾ ਦੇ ਕਈ ਪੱਖ ਪੇਸ਼ ਕੀਤੇ ਜਿਹਨਾਂ ਵਿੱਚ ਜੈਨੇਟਿਕਸ ਤੋਂ ਜੈਨੇਟਿਕਸ ਵੈਰੀਏਸ਼ਨਸ ਅਤੇ ਜੈਨੇਟਿਕ ਖ਼ਤਰੇ ਤੋਂ ਬਿਮਾਰੀ ਖ਼ਤਰਾ ਸ਼ਾਮਲ ਹੈ ਉਹਨਾਂ ਨੇ ਵਿਅਕਤੀਗਤ ਖੁਰਾਕ ਅਤੇ ਬਿਮਾਰੀਆਂ ਤੇ ਕਾਬੂ ਪਾਉਣ ਲਈ ਜਿ਼ੰਦਗੀ ਜੀਣ ਦੇ ਢੰਗਾਂ ਤੇ ਜ਼ੋਰ ਦਿੱਤਾ ਕੇ ਐੱਸ ਹੈਗਡੇ ਨਿੱਟੇ ਦੇ ਐਸੋਸ਼ੀਏਟ ਪ੍ਰੋਫੈਸਰ ਡਾਕਟਰ ਪ੍ਰਾਵੀਨ ਜੈਕੋਬ ਨੇ ਬਿਮਾਰੀ ਸ਼ੁਰੂ ਹੋਣ ਤੇ ਸਾਡੀਆਂ ਖੁਰਾਕੀ ਆਦਤਾਂ ਅਤੇ ਮੌਸਮੀਂ ਹਾਲਤਾਂ ਦੇ ਸੰਬੰਧ ਨੂੰ ਉਜਾਗਰ ਕੀਤਾ ਇੱਕ ਹੋਰ ਮਹੱਤਵਪੂਰਨ ਸੈਸ਼ਨ ਵਿੱਚ ਡਾਕਟਰ ਐਸਥਰ ਸਾਥੀਰਾਜ ਮੁਖੀ ਕਲੀਨਿਕਲ ਨਿਊਟ੍ਰੀਸ਼ਨ , ਹੈਲਥ ਕੇਅਰ ਗਲੋਬਲ ਐਂਟਰਪ੍ਰਾਈਜ਼ੇਸ ਲਿਮਟਿਡ ਨੇ ਖੁਰਾਕੀ ਤੱਤਾਂ ਤੇ ਅਧਾਰਿਤ ਖੁਰਾਕ ਦੀ ਸਿਹਤਮੰਦ ਚੋਣ ਬਾਰੇ ਬੋਲਿਆ


ਡਾਕਟਰ ਪ੍ਰਭੂ ਨਿਸਰਗੀਕਰ , ਕੰਸਲਟੈਂਟ ਆਸੋਫਿਗਲ ਅਤੇ ਗੈਸਟ੍ਰਿਕ ਆਨਕੋ ਸਰਜਨ , ਐੱਚ ਸੀ ਜੀ ਆਨਕੋਲੋਜੀ ਹਸਪਤਾਲ ਨੇ ਕੈਂਸਰ ਮਰੀਜ਼ਾਂ ਵਿੱਚ ਸਰਜਰੀ ਤੋਂ ਬਾਅਦ ਕੁਪੋਸ਼ਨ ਜੋ ਸਿਹਤਮੰਦ ਖੁਰਾਕੀ ਤੱਤਾਂ ਨਾਲ ਠੀਕ ਕੀਤਾ ਜਾ ਸਕਦਾ ਹੈ ,ਉੱਪਰ ਜ਼ੋਰ ਦਿੱਤਾ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਸੈਸ਼ਨ ਜੋ ਵੱਖ ਵੱਖ ਖੁਰਾਕੀ ਪ੍ਰੋਗਰਾਮਾਂ ਤੇ ਇਸ ਬਾਰੇ ਵੱਖ ਵੱਖ ਸਰਵੇਆਂ ਤੋਂ ਮਿਲੇ ਨਤੀਜਿਆ ਬਾਰੇ ਸੀ ਨੂੰ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ ਦੇ ਡਾਕਟਰ ਮਹੇਸ਼ ਨੇ ਪੇਸ਼ ਕੀਤਾ ਇਸ ਸੈਸ਼ਨ ਵਿੱਚ ਦੋਹਾਂ ਸ਼ਹਿਰੀ ਅਤੇ ਪੇਂਡੂ ਬਰਾਦਰੀਆਂ ਵਿੱਚ ਖੁਰਾਕੀ ਸਥਿਤੀ ਅਤੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਭਾਈਚਾਰਿਆਂ ਦੀ ਹੈਲਥ ਸਮੇਤ ਭਾਈਚਾਰਾ ਅਧਾਰਿਤ ਖੁਰਾਕੀ ਪ੍ਰੋਗਰਾਮਾਂ ਦੇ ਯੋਗਦਾਨ ਉੱਪਰ ਚਾਨਣ ਪਾਇਆ ਇੱਕ ਹੋਰ ਬਹੁਤ ਦਿਲਚਸਪ ਵਿਸ਼ਾ ਬਾਜਰੇ ਵਿੱਚ ਖੁਰਾਕ ਦੇ ਮਹੱਤਵ ਬਾਰੇ ਵਿਚਾਰ ਵਟਾਂਦਰੇ ਵਾਲਾ ਸੀ ਇਹ ਸੈਸ਼ਨ ਇੰਡੀਅਨ ਇੰਸਟੀਚਿਊਟ ਆਫ ਮਿਲੀਟ ਰਿਸਰਚ ਦੇ ਡਾਕਟਰ ਦਇਆਕਰ ਵੱਲੋਂ ਲਿਆ ਗਿਆ ਅਤੇ ਇਸ ਵਿੱਚ ਬਾਜਰੇ ਦੀਆਂ ਵੱਖ ਵੱਖ ਖੋਜਾਂ , ਪ੍ਰੋਸੈਸਿੰਗ ਵਿੱਚ ਨਵੇਂ ਢੰਗ ਤਰੀਕੇ ਅਤੇ ਬਾਜਰੇ ਦੇ ਫੂਡ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਬਾਜਰੇ ਦੀਆਂ ਰੈਸਪੀਜ਼ ਲਈ ਵੱਖ ਵੱਖ ਵਿਧੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ , ਜਿਸ ਨਾਲ ਬਾਜਰੇ ਨੂੰ ਇੱਕ ਉਤਪਾਦ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ ਉਹਨਾਂ ਨੇ ਬਾਜਰੇ ਨੂੰ ਖੁਰਾਕ ਵਿੱਚ ਸ਼ਾਮਲ ਕਰਨ ਦੇ ਕਲੀਨਿਕ ਫਾਇਦੇ ਵੀ ਦੱਸੇ , ਜਿਸ ਨਾਲ ਗਲਈ ਸਿਮਕ ਇੰਡੈਕਸ ਅਤੇ ਗਲਈ ਸਿਮਕ ਲੋਡ ਘਟਾਇਆ ਜਾ ਸਕਦਾ ਹੈ ਇਸ ਬਾਰੇ ਕਈ ਖੋਜ ਅਧਿਅਨਾਂ ਤੋਂ ਪਤਾ ਲੱਗਾ ਹੈ


ਡਾਕਟਰ ਅਛੁਤਨ ਐਸ਼ਵਰ ਜੋਸੰਪੂਰਨਾ ਆਹਾਰਇੱਕ ਨਵੇਂ ਸਟਾਰਟਅੱਪ ਦੀ ਅਗਵਾਈ ਕਰ ਰਹੇ ਨੇ , ਪੌਦਾ ਅਧਾਰਿਤ ਪੌਸ਼ਟਿਕਤਾ ਅਤੇ ਪੌਦਾ ਅਧਾਰ ਖੁਰਾਕ ਦਾ ਪੱਖ ਪੂਰਿਆ , ਜੋ ਬੈਂਗਲੁਰੂ ਦੇ ਵੱਖ ਵੱਖ ਹਿੱਸਿਆਂ ਵਿੱਚ ਭੇਜਿਆ ਗਿਆ ਹੈ ਇੱਕ ਹੋਰ ਵਾਰਤਾ ਡਾਕਟਰ ਕੌਸ਼ਲਿਆ ਨਾਥਨ ਨੇ ਪੌਸ਼ਟਿਕਤਾ ਤੇ ਇਮਉਨਿਟੀ ਬਾਰੇ ਪੇਸ਼ ਕੀਤੀ ਉਹਨਾਂ ਇਮਊਨ ਸਿਸਟਮ ਲਈ ਮਿਨਰਲਸ ਤੇ ਟਰੇਸ ਐਲੀਮੈਂਟਸ ਪੌਸ਼ਟਿਕਤਾ ਲਈ ਕਿਵੇਂ ਜ਼ਰੂਰੀ ਹਨ , ਦੇ ਮਹੱਤਵ ਨੂੰ ਪੇਸ਼ ਕੀਤਾ ਉਹਨਾਂ ਨੇ ਐਂਟੀ ਔਕਸੀਡੈਂਟਸ ਜੋ ਅਨਾਜ ਅਤੇ ਸਬਜ਼ੀਆਂ ਵਿੱਚ ਹੁੰਦੇ ਨੇ ਬਾਰੇ ਵੀ ਗੱਲਬਾਤ ਕੀਤੀ ਡਾਕਟਰ ਚਿਦੰਬਰਮ ਮੂਰਤੀ , ਪ੍ਰਿੰਸੀਪਲ ਸਾਇੰਟਿਸਟ , ਐੱਮ ਐੱਸ ਰਮੱਈਆ ਮੈਡੀਕਲ ਟੀਚਿੰਗ ਕਾਲੇਜ ਬੈਂਗਲੁਰੂ ਨੇ ਪੌਸ਼ਟਿਕਤਾ ਵਿੱਚ ਵੱਖ ਵੱਖ ਨਿਊਟ੍ਰਾ ਸੂਟੀਕਲਸ ਅਤੇ ਫੰਕਸ਼ਨਲ ਫੂਡਸ ਅਤੇ ਬਾਇਓ ਐਕਟਿਵ ਕੰਪਾਊਂਡਸ ਬਾਰੇ ਰੌਸ਼ਨੀ ਪਾਈ , ਜੋ ਦਵਾਈ ਦੇ ਤੌਰ ਤੇ ਵੀ ਵਰਤੇ ਜਾ ਸਕਦੇ ਹਨ
 

ਐੱਮ ਵੀ / ਐੱਸ ਕੇ
 



(Release ID: 1659075) Visitor Counter : 188