ਆਯੂਸ਼

ਆਯੁਸ਼ ਮੰਤਰਾਲਾ ਕੋਵਿਡ 19 ਦੇ ਪ੍ਰਬੰਧਨ ਲਈ ਵਾਸ (ਅਡਾਤੋਦਾ ਵਾਸੀਕਾ) ਅਤੇ ਗੁਡੂਚੀ ਦੀ ਸੰਭਾਵਨਾ ਬਾਰੇ ਕਲੀਨਿਕਲ ਅਧਿਅਨ ਕਰੇਗਾ

Posted On: 25 SEP 2020 1:16PM by PIB Chandigarh

ਕੋਵਿਡ -19 ਲਈ ਤੇਜ਼ੀ ਨਾਲ ਹੱਲ ਲੱਭਣ ਦੀ ਜ਼ਰੂਰਤ ਦੇ ਮੱਦੇਨਜ਼ਰ ਆਯੁਸ਼ ਮੰਤਰਾਲੇ ਨੇ ਕਈ ਚੈਨਲਾਂ ਰਾਹੀਂ ਵੱਖ ਵੱਖ ਸੰਭਵ ਹੱਲ ਲੱਭਣ ਲਈ ਸਿਸਟਮੈਟਿਕ ਅਧਿਅਨ ਸ਼ੁਰੂ ਕੀਤਾ ਹੈ ਇਸ ਯਤਨ ਦੇ ਇੱਕ ਹਿੱਸੇ ਵਜੋਂ ਕਲੀਨਿਕਲ ਅਧਿਅਨ ਲਈ ਇੱਕ ਪ੍ਰਸਤਾਵ ਜਿਸ ਵਿੱਚ ਵਾਸਾਘਨਾ , ਗੁਡੂਚੀਘਨਾ ਅਤੇ ਵਾਸਾਗੁਡੂਚੀਘਨਾ ਦੀ ਭੂਮਿਕਾ ਦਾ ਜਾਇਜ਼ਾ ਲੈਣ ਲਈ ਕੋਵਿਡ -19 ਦੇ ਪਾਜ਼ੀਟਿਵ ਮਾਮਲਿਆਂ ਦੇ ਲੱਛਣਾਂ ਦੇ ਇਲਾਜ ਪ੍ਰਬੰਧ ਨੂੰ ਮਨਜ਼ੂਰੀ ਦਿੱਤੀ ਹੈ ਇਹ ਬੇਤਰਤੀਬੇ ਖੁੱਲ੍ਹੇ ਲੇਬਲ ਹਥਿਆਰਬੰਦ ਅਧਿਅਨ ਰਾਹੀਂ ਸੀ ਐੱਸ ਆਈ ਆਰ ਦੇ ਯੁਨਿਟ ਆਈ ਜੀ ਆਈ ਬੀ ਦੇ ਸਹਿਯੋਗ ਨਾਲ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੇਦਾ ਨਵੀਂ ਦਿੱਲੀ ਵੱਲੋਂ ਕੀਤਾ ਜਾਵੇਗਾ ਇਸ ਦਾ ਵਿਧੀ ਸਮੇਤ ਵਿਸਥਾਰਪੂਰਵਕ ਪ੍ਰਸਤਾਵ ਜਿਸ ਵਿੱਚ ਇਸ ਦੇ ਉਪਾਅ , ਕਲੀਨਿਕਲ , ਲੈਬਾਰਟਰੀ ਮਾਪਦੰਡ , ਲੋਜੀਸਟਿੱਕ ਦੀ ਖੋਜ ਸ਼ਾਮਲ ਹੈ ਇਹ ਅਧਿਅਨ ਇੱਕ ਵਿਲੱਖਣ ਕੇਸ ਰਿਪੋਰਟ ਫੋਰਮ ਜੋ ਆਯੁਸ਼ ਮੋਡ ਖੋਜ ਲਈ ਢੁੱਕਵਾਂ ਹੋਵੇਗਾ , ਦੀ ਵਰਤੋਂ ਕਰੇਗਾ ਸੀ ਆਰ ਐੱਫ ਅਤੇ ਅਧਿਅਨ ਪ੍ਰੋਟੋਕੋਲ ਦਾ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਜਾਇਜ਼ਾ ਲਿਆ ਗਿਆ ਹੈ , ਜਿਸ ਵਿੱਚ ਆਧੁਨਿਕ ਮੈਡੀਸਨ ਵੀ ਸ਼ਾਮਲ ਹੈ ਅਤੇ ਉਹਨਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਇਹ ਅਧਿਅਨ ਇੰਸਟੀਚਿਊਸ਼ਨਲ ਐਥਿਕਸ ਕਮੇਟੀ ਵੱਲੋਂ ਲੋੜੀਂਦੀਆਂ ਮਨਜ਼ੂਰੀਆਂ ਮਿਲਣ ਤੋਂ ਬਾਅਦ ਕੀਤਾ ਜਾਵੇਗਾ ਇਹ ਪ੍ਰਾਜੈਕਟ ਹੇਠ ਲਿਖੀਆਂ ਵਿਸ਼ੇਸ਼ ਗੱਲਾਂ ਤੇ ਨਜ਼ਰ ਪਾਏਗਾ


  1. ਕ੍ਰਮਵਾਰ ਵਾਸਾ ਅਤੇ ਗੁਡੂਚੀ ਦਾ ਨਿਚੋੜ ਅਤੇ ਮੋਨੋਹਰਬਲ ਫਾਰਮੂਲੇਸ਼ਨ ਦਾ ਅਸਰ ਅਤੇ ਪੋਲੀਹਰਬਲ ਫਾਰਮੂਲੇਸ਼ਨ ਆਫ ਵਾਸਾਗੁਡੂਚੀ ਸਾਰਸ ਕੋਵ—2 ਪਾਜ਼ੀਟਿਵ ਅਸਿੰਪਟੋਮੈਟਿਕ ਦਾ ਇਲਾਜ ਪ੍ਰਬੰਧਨ ਅਤੇ ਕੋਵਿਡ -19 ਸਿੰਪਟੋਮੈਟਿਕ ਕੇਸਾਂ ਤੇ ਅਸਰ ਉੱਪਰ ਦੱਸੇ ਫਾਰਮੂਲੇਸ਼ਨ ਦਾ ਵਾਇਰਲ ਕਿੰਨੀ ਤੇਜ਼ੀ ਨਾਲ ਵੱਧਦਾ ਹੈ ਉਸ ਉੱਪਰ ਅਸਰ
    2. ਕੀ ਉੱਪਰ ਦੱਸੇ ਮੋਨੋਹਰਬਲ ਤੇ ਪੋਲੀਹਰਬਲ ਫਾਰਮੂਲੇਸ਼ਨਸ ਕੋਵਿਡ -19 ਦੀ ਬਿਮਾਰੀ ਨਾਲ ਸੰਬੰਧਤ ਮੁੱਖ ਬਾਇਓ ਮਾਰਕਰਸ ਦੇ ਪ੍ਰੋਫਾਈਲਸ ਨੂੰ ਬਦਲ ਸਕਦੇ ਹਨ

  2. ਭਾਰਤੀ ਸਿਹਤ ਸੰਭਾਲ ਰਵਾਇਤਾਂ ਵਿੱਚ ਵਾਸਾ ਅਤੇ ਗੁਡੂਚੀ ਕਾਫੀ ਸਮੇਂ ਤੋਂ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਕਈ ਬਿਮਾਰੀਆਂ ਦੀ ਹਾਲਤ ਵਿੱਚ ਵਰਤੇ ਜਾਂਦੇ ਹਨ ਇਸ ਅਧਿਅਨ ਤੋਂ ਜੋ ਪਤਾ ਲੱਗੇਗਾ ਉਹ ਪੂਰੇ ਆਯੁਸ਼ ਖੇਤਰ ਲਈ ਕਾਫ਼ੀ ਦਿਲਚਸਪ ਹੋਵੇਗਾ

 

ਐੱਮ ਵੀ / ਐੱਸ ਕੇ
 (Release ID: 1659025) Visitor Counter : 3