ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਭਾਰਤ ਨੇ ਰਾਸ਼ਟਰਾਂ ਨੂੰ ਕੋਵਿਡ-19 ਤੋਂ ਬਾਅਦ ਕੁਦਰਤ ਨੂੰ ਰਿਕਵਰੀ ਯੋਜਨਾ ਵਿੱਚ ਥਾਂ ਦੇਣ ਦੀ ਅਪੀਲ ਕੀਤੀ

Posted On: 24 SEP 2020 7:51PM by PIB Chandigarh

ਵਾਤਾਵਰਣ, ਵਣ ਅਤੇ ਜਲਵਾਯੁ ਪਰਿਵਰਤਨ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੇ "ਸੰਯੁਕਤ ਰਾਸ਼ਟਰ ਦੀ ਦਹਾਕਾ ਕਾਰਜ ਅਤੇ ਸਥਿਰ ਵਿਕਾਸ ਲਈ ਡਿਲੀਵਰੀਦੀ ਸ਼ੁਰੂਆਤ ਤੇ ਰਾਸ਼ਟਰਾਂ ਨੂੰ ਰਿਕਵਰੀ ਯੋਜਨਾ ਵਿੱਚ ਕੁਦਰਤ ਨੂੰ ਥਾਂ ਦੇਣ ਅਰਥਾਤ ਦਿਲ ਵਿੱਚ ਰੱਖਣ ਦੀ ਅਪੀਲ ਕਰਦਿਆਂ ਆਪਸ ਵਿੱਚ ਹੱਥ ਮਿਲਾ ਕੇ ਕੰਮ ਕਰਨ ਲਈ ਆਖਿਆ ਤਾਂ ਜੋ "ਕੁਦਰਤ ਦੇ ਸੁਮੇਲ ਨਾਲ ਜਿਉਣ" ਦੇ ਵਿਜ਼ਨ ਨੂੰ ਮਹਿਸੂਸ ਕੀਤਾ ਜਾ ਸਕੇ

ਸ਼੍ਰੀ ਜਾਵਡੇਕਰ ਨੇ ਜੈਵਿਕ ਵਿਭਿੰਨਤਾ ਤੋਂ ਪਰੇ 2020 ਤੇ ਮੰਤਰੀਆਂ ਦੀ ਵਰਚੁਅਲ ਗੋਲਮੇਜ਼ ਵਾਰਤਾ (ਵਰਚੁਅਲ ਮਨਿਸਟੀਰੀਅਲ ਰਾਊਂਡਟੇਬਲ ਡਾਇਲਾਗ) ਵਿਚ ਭਾਰਤ ਦੀ ਨੁਮਾਇੰਦਗੀ ਕੀਤੀ: ਪ੍ਰਿਥਵੀ ਤੇ ਸਾਰੇ ਜੀਵਣ ਲਈ ਇਕ ਸਾਂਝਾ ਭਵਿੱਖ ਬਣਾਉਣਾ।

ਜੈਵ-ਵਿਭਿੰਨਤਾ ਦੀ ਸੁਰੱਖਿਆ ਅਤੇ ਸਥਿਰ ਵਿਕਾਸ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਲਈ, ਇਸ ਮੰਤਰੀਮੰਡਲੀ ਵਾਰਤਾ ਦੀ ਮੇਜ਼ਬਾਨੀ ਚੀਨ ਵੱਲੋਂ ਜੈਵ ਵਿਭਿੰਨਤਾ ਤੇ ਆਉਣ ਵਾਲੇ ਸੰਯੁਕਤ ਰਾਸ਼ਟਰ ਸਿਖਰ ਸੰਮੇਲਨ ਤੋਂ ਇਕ ਹਫਤਾ ਪਹਿਲਾਂ ਕੀਤੀ ਗਈ ਸੀ ਉਪਯੁਕਤ ਖੇਤਰੀ ਨੁਮਾਇੰਦਗੀ ਨਾਲ ਦੇਸ਼ਾਂ ਦੇ ਤਕਰੀਬਨ 15 ਮੰਤਰੀਮੰਡਲੀ ਨੁਮਾਇੰਦਿਆਂ ਤੋਂ ਇਲਾਵਾ ਢੁਕਵੇਂ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀਆਂ ਨੇ ਸਮਾਗਮ ਵਿੱਚ ਹਿੱਸਾ ਲਿਆ

 

ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਇਸ ਤੱਥ 'ਤੇ ਜ਼ੋਰ ਦਿੱਤਾ ਹੈ ਕਿ ਕੁਦਰਤੀ ਸਰੋਤਾਂ ਦੀ ਅੰਨੇਵਾਹ ਅਰਥਾਤ ਅਨਿਯਮਿਤ ਵਰਤੋਂ ਅਤੇ ਟਿਕਾਊ ਭੋਜਨ ਨਾ ਖਾਣ ਦੀਆਂ ਆਦਤਾਂ ਅਤੇ ਪਚਾਉਣ ਦੀ ਵਿਧੀਆਂ ਨੇ ਉਨ੍ਹਾਂ ਪ੍ਰਣਾਲੀਆਂ ਨੂੰ ਵਿਨਾਸ਼ ਵੱਲ ਲਿਜਾਣ ਦਾ ਕੰਮ ਕੀਤਾ ਜੋ ਮਨੁੱਖੀ ਜੀਵਨ ਨੂੰ ਸਹਾਇਤਾ ਦਿੰਦੀਆਂ ਹਨ

https://twitter.com/i/status/1309133049452470274

 

ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਪਹਿਲਾਂ ਹੀ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਦੋ ਕਾਨਫਰੰਸ ਆਫ਼ ਪਾਰਟੀਜ (ਸੀਓਪੀਜ਼), ਸਤੰਬਰ 2019 ਵਿਚ ਯੂ ਐਨ ਸੀ ਸੀ ਡੀ ਸੀ ਪੀ ਅਤੇ ਫਰਵਰੀ 2020 ਵਿਚ ਸੀ ਐਮ ਐਸ ਸੀ ਓ ਪੀ ਦੀ ਮੇਜ਼ਬਾਨੀ ਕਰਕੇ ਜੈਵ ਵਿਭਿੰਨਤਾ ਬਚਾਓ ਵਿਚ ਅਗਵਾਈ ਵਾਲੀ ਭੂਮਿਕਾ ਅਦਾ ਕਰ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਿਰਫ 2.4% ਨਾਲ ਭੂਮੀ ਖੇਤਰ ਵਿਚ, ਭਾਰਤ ਰਿਕਾਰਡ ਕੀਤੀ ਗਈ ਸਪੇਸੀਜ਼ ਦਾ ਤਕਰੀਬਨ 8% ਹੈ, ਜਦੋਂ ਕਿ ਮਨੁੱਖੀ ਆਬਾਦੀ ਅਤੇ ਪਸ਼ੂਆਂ ਦੀ ਆਬਾਦੀ ਦੇ ਲਗਭਗ 18% ਦੀ ਸਹਾਇਤਾ ਕਰਦਾ ਹੈ ਅਤੇ ਜੰਗਲਾਂ ਦੇ ਖੇਤਰ ਨੂੰ ਵਧਾ ਕੇ ਲਗਭਗ 25% ਕਰ ਦਿੰਦਾ ਹੈ ਇਸ ਤੋਂ ਇਲਾਵਾ, ਭਾਰਤ ਦਾ ਟੀਚਾ ਹੈ ਕਿ 26 ਮਿਲੀਅਨ ਹੈਕਟੇਅਰ ਡਿਗਰੇਡਡ ਜ਼ਮੀਨ ਨੂੰ ਮੁੜ ਬਹਾਲ ਕੀਤਾ ਜਾਵੇ, ਅਤੇ 2030 ਤੱਕ ਜ਼ਮੀਨੀ-ਨਿਘਾਰ ਨਿਰਪੱਖਤਾ ਪ੍ਰਾਪਤ ਕੀਤੀ ਜਾਵੇ

 

ਉਨ੍ਹਾਂ ਨੇ ਗੋਲ ਮੇਜ਼ ਵਾਰਤਾ ਵਿੱਚ ਇਹ ਵੀ ਦੱਸਿਆ ਕਿ ਇੱਕ ਵੱਡਾ ਵਿਭਿੰਨਤਾ ਵਾਲਾ ਦੇਸ਼ ਹੋਣ ਦੇ ਨਾਲ, ਜੈਵ ਵਿਭਿੰਨਤਾ ਪ੍ਰਸ਼ਾਸ਼ਨ ਲਈ ਭਾਰਤ ਵਿੱਚ ਇੱਕ ਮਜ਼ਬੂਤ ਕਾਨੂੰਨੀ ਅਤੇ ਸੰਸਥਾਗਤ ਸਥਾਪਨਾ ਕੀਤੀ ਗਈ ਹੈ ਅਤੇ ਦੇਸ਼ ਭਰ ਵਿੱਚ 250 ਹਜ਼ਾਰ ਜੈਵ ਵਿਭਿੰਨਤਾ ਪ੍ਰਬੰਧਕ ਕਮੇਟੀਆਂ ਦੇ ਨੈਟਵਰਕ ਨਾਲ, ਸੀਬੀਡੀ ਦੇ ਪਹੁੰਚ-ਲਾਭ ਅਤੇ ਵੰਡ ਦੇ ਪ੍ਰਬੰਧਾਂ ਲਈ ਇੱਕ ਸਥਾਪਤ ਪ੍ਰਣਾਲੀ ਹੈ ਜਿਸ ਵਿੱਚ ਸਥਾਨਕ ਲੋਕ ਸ਼ਾਮਲ ਹਨ ਅਤੇ 170 ਹਜ਼ਾਰ ਲੋਕ ਵਿਭਿੰਨਤਾ ਰਜਿਸਟਰ ਹਨ ਜੋ ਵਿਭਿੰਨਤਾ ਦੇ ਦਸਤਾਵੇਜ਼ਾਂ ਲਈ ਹਨ।

https://twitter.com/PrakashJavdekar/status/1309120092421185542/photo/1?ref_src=twsrc%5Etfw%7Ctwcamp%5Etweetembed%7Ctwterm%5E1309120092421185542%7Ctwgr%5Eshare_3&ref_url=https%3A%2F%2Fpib.gov.in%2FPressReleasePage.aspx%3FPRID%3D1658791

 

ਸ੍ਰੀ ਜਾਵਡੇਕਰ ਨੇ ਦੱਸਿਆ ਕਿ ਸੀਬੀਡੀ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੀ ਗਲੋਬਲ ਬਾਇਓਡਾਇਵਰਸਿਟੀ ਆਉਟਲੁੱਕ ਰਿਪੋਰਟ ਦੇ ਮੱਦੇਨਜ਼ਰ, ਸਾਡੇ ਕੋਲ ਹੱਥ ਮਿਲਾਉਣ ਅਤੇ ਕੁਦਰਤ ਦੀ ਰਾਖੀ ਅਤੇ ਬਚਾਅ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਹੈ ਉਨ੍ਹਾਂ ਕਿਹਾ ਕਿ ਭਾਰਤ ਮੰਨਦਾ ਹੈ ਕਿ ਸੀ ਬੀ ਡੀ ਲਈ ਪਾਰਟੀਆਂ ਦੀ 15 ਵੀਂ ਕਾਨਫ਼ਰੰਸ ਜੋ 2021 ਵਿੱਚ ਚੀਨ ਦੇ ਕੁਨਮਿੰਗ ਵਿੱਚ ਨਿਰਧਾਰਤ ਕੀਤੀ ਗਈ ਹੈ, 2020 ਤੋਂ ਬਾਅਦ ਦੇ ਵਿਸ਼ਵਵਿਆਪੀ ਵਿਭਿੰਨਤਾ ਢਾਂਚੇ ਨੂੰ ਅਪਨਾਉਣ ਲਈ ਇੱਕ ਨਿਵੇਕਲਾ ਮੌਕਾ ਪ੍ਰਦਾਨ ਕਰਦੀ ਹੈ

----------------------------------------------------------

ਜੀ.ਕੇ.



(Release ID: 1658893) Visitor Counter : 167