ਪ੍ਰਧਾਨ ਮੰਤਰੀ ਦਫਤਰ
ਫਿਟ ਇੰਡੀਆ ਮੂਵਮੈਂਟ ਦੀ ਪਹਿਲੀ ਵਰ੍ਹੇਗੰਢ ‘ਤੇ ਫਿਟ ਇੰਡੀਆ ਡਾਇਲੌਗ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
24 SEP 2020 3:23PM by PIB Chandigarh
ਅੱਜ ਦੇਸ਼ ਨੂੰ ਪ੍ਰੇਰਣਾ ਦੇਣ ਵਾਲੇ ਅਜਿਹੇ ਸੱਤ ਮਹਾਨੁਭਾਵਾਂ ਦਾ ਵੀ ਮੈਂ ਵਿਸ਼ੇਸ਼ ਰੂਪ ਨਾਲ ਆਭਾਰ ਵਿਅਕਤ ਕਰਦਾ ਹਾਂ ਕਿਉਂਕਿ ਤੁਸੀਂ ਸਮਾਂ ਕੱਢਿਆ ਅਤੇ ਤੁਹਾਡੇ ਖ਼ੁਦ ਦੇ ਅਨੁਭਵਾਂ ਨੂੰ ਦੱਸਿਆ ਤੁਸੀਂ ਫਿਟਨਸ ਦੇ ਭਿੰਨ-ਭਿੰਨ ਆਯਾਮਾਂ ’ਤੇ ਖ਼ੁਦ ਦੇ ਜੋ ਆਪਣੇ ਅਨੁਭਵ ਸ਼ੇਅਰ ਕੀਤੇ ਉਹ ਨਿਸ਼ਚਿਤ ਰੂਪ ਨਾਲ ਦੇਸ਼ ਦੀ ਹਰ ਪੀੜ੍ਹੀ ਨੂੰ ਬਹੁਤ ਹੀ ਲਾਭਕਾਰੀ ਹੋਣਗੇ, ਅਜਿਹਾ ਮੈਨੂੰ ਲਗਦਾ ਹੈ।
ਅੱਜ ਦਾ ਇਹ discussion ਹਰ ਉਮਰ ਵਰਗ ਲਈ ਅਤੇ ਭਿੰਨ-ਭਿੰਨ ਰੁਚੀ ਰੱਖਣ ਵਾਲਿਆਂ ਲਈ ਵੀ ਬਹੁਤ ਹੀ ਲਾਭਦਾਇਕ ਹੋਵੇਗਾ। ਫਿਟ ਇੰਡੀਆ ਮੂਵਮੈਂਟ ਦੀ first anniversary ‘ਤੇ ਮੈਂ ਸਾਰੇ ਦੇਸ਼ਵਾਸੀਆਂ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।
ਇੱਕ ਸਾਲ ਦੇ ਅੰਦਰ-ਅੰਦਰ ਇਹ ਫਿਟਨਸ ਮੂਵਮੈਂਟ, movement of people ਵੀ ਬਣ ਚੁੱਕਿਆ ਹੈ, ਅਤੇ movement of positivity ਵੀ ਬਣ ਚੁੱਕਿਆ ਹੈ। ਦੇਸ਼ ਵਿੱਚ health ਅਤੇ fitness ਨੂੰ ਲੈ ਕੇ ਨਿਰੰਤਰ awareness ਵੀ ਵਧ ਰਹੀ ਹੈ, ਅਤੇ activeness ਵੀ ਵਧੀ ਹੈ। ਮੈਨੂੰ ਖੁਸ਼ੀ ਹੈ ਕਿ ਯੋਗ, ਆਸਣ, ਕਸਰਤ, ਵਾਕਿੰਗ, ਰਨਿੰਗ, ਸਵੀਮਿੰਗ healthy food habits, healthy life style, ਹੁਣ ਇਹ ਸਾਡੀ natural consciousness ਦਾ ਹਿੱਸਾ ਬਣ ਰਿਹਾ ਹੈ।
ਸਾਥੀਓ,
Fit India ਮੂਵਮੈਂਟ ਨੇ ਆਪਣਾ ਇੱਕ ਸਾਲ ਇੱਕ ਅਜਿਹੇ ਸਮਾਂ ਵਿੱਚ ਪੂਰਾ ਕੀਤਾ ਹੈ ਜਿਸ ਵਿੱਚੋਂ ਕਰੀਬ-ਕਰੀਬ 6 ਮਹੀਨੇ ਅਨੇਕ ਪ੍ਰਕਾਰ ਦੇ restrictions ਦੇ ਦਰਮਿਆਨ ਸਾਨੂੰ ਗੁਜਾਰਾ ਕਰਨਾ ਪਿਆ ਹੈ।
ਲੇਕਿਨ ਫਿਟ ਇੰਡੀਆ ਮੂਵਮੈਂਟ ਨੇ ਆਪਣੇ ਪ੍ਰਭਾਵ ਅਤੇ ਪ੍ਰਾਸੰਗਿਕਤਾ ਨੂੰ ਇਸ ਕੋਰੋਨਾਕਾਲ ਵਿੱਚ ਸਿੱਧ ਕਰਕੇ ਦਿਖਾਇਆ ਹੈ।
ਵਾਕਈ, ਫਿਟ ਰਹਿਣਾ ਉਤਨਾ ਮੁਸ਼ਕਿਲ ਕੰਮ ਨਹੀਂ ਹੈ ਜਿਤਨਾ ਕੁਝ ਲੋਕਾਂ ਨੂੰ ਲਗਦਾ ਹੈ। ਥੋੜ੍ਹੇ ਜਿਹੇ ਨਿਯਮਾਂ ਨਾਲ, ਅਤੇ ਥੋੜ੍ਹੀ ਜਿਹੀ ਮਿਹਨਤ ਨਾਲ ਆਪ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ।
‘ਫਿਟਨਸ ਦੀ ਡੋਜ਼, ਅੱਧਾ ਘੰਟਾ ਰੋਜ਼’ ਇਸ ਮੰਤਰ ਵਿੱਚ ਸਾਰਿਆਂ ਦੀ ਸਿਹਤ, ਸਾਰਿਆਂ ਦਾ ਸੁਖ ਛਿਪਿਆ ਹੋਇਆ ਹੈ। ਫਿਰ ਚਾਹੇ ਯੋਗ ਹੋਵੇ, ਜਾਂ ਬੈਡਮਿੰਟਨ ਹੋਵੇ, ਟੈਨਿਸ ਹੋਵੇ, ਜਾਂ ਫੁਟਬਾਲ ਹੋਵੇ, ਕਰਾਟੇ ਹੋਵੇ ਜਾਂ ਕਬੱਡੀ, ਜੋ ਵੀ ਤੁਹਾਨੂੰ ਪਸੰਦ ਆਵੇ, ਘੱਟ ਤੋਂ ਘੱਟ 30 ਮਿੰਟ ਰੋਜ਼ ਕਰੋ। ਹੁਣੇ ਅਸੀਂ ਦੇਖਿਆ, ਯੁਵਾ ਮੰਤਰਾਲੇ ਅਤੇ ਸਿਹਤ ਮੰਤਰਾਲੇ ਨੇ ਮਿਲ ਕੇ ਫਿਟਨਸ ਪ੍ਰੋਟੋਕੋਲ ਵੀ ਜਾਰੀ ਕੀਤਾ ਹੈ।
ਸਾਥੀਓ,
ਅੱਜ ਦੁਨੀਆ ਭਰ ਵਿੱਚ fitness ਨੂੰ ਲੈ ਕੇ ਜਾਗਰੂਕਤਾ ਹੈ। World Health Organisation-WHO ਨੇ Global strategy on Diet, physical activity and health ਬਣਾਈ ਹੈ। Physical activity ’ਤੇ global recommendation ਵੀ ਜਾਰੀ ਕੀਤੇ ਹਨ। ਅੱਜ ਦੁਨੀਆ ਦੇ ਅਨੇਕ ਦੇਸ਼ਾਂ ਨੇ ਫਿਟਨਸ ਨੂੰ ਲੈ ਕੇ ਨਵੇਂ ਲਕਸ਼ ਬਣਾਏ ਹਨ ਅਤੇ ਉਨ੍ਹਾਂ ’ਤੇ ਅਨੇਕ ਮੋਰਚਿਆਂ ’ਤੇ ਉਹ ਕੰਮ ਕਰ ਰਹੇ ਹਨ, ਅਨੇਕ ਪ੍ਰਕਾਰ ਦੇ ਕੰਮ ਕਰ ਰਹੇ ਹਨ। ਆਸਟ੍ਰੇਲੀਆ, ਜਰਮਨੀ, ਬ੍ਰਿਟੇਨ, ਅਮਰੀਕਾ, ਅਜਿਹੇ ਅਨੇਕ ਦੇਸ਼ਾਂ ਵਿੱਚ ਇਸ ਸਮੇਂ ਵੱਡੇ ਪੈਮਾਨੇ ’ਤੇ ਫਿਟਨਸ ਦਾ ਅਭਿਯਾਨ ਚਲ ਰਿਹਾ ਹੈ ਕਿ ਉਨ੍ਹਾਂ ਦੇ ਜ਼ਿਆਦਾ ਤੋਂ ਜ਼ਿਆਦਾ ਨਾਗਰਿਕ daily physical exercise ਕਰਨ, physical exercise ਦੀ ਰੂਟੀਨ ਨਾਲ ਜੁੜੋ।
ਸਾਥੀਓ, ਸਾਡੇ ਆਯੁਰਵਿਗਿਆਨ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ-
ਸਰਵ ਪ੍ਰਾਣਿ ਭ੍ਰਤਾਮ੍ ਨਿਤਯਮ੍
ਆਯੁ: ਯੁਕਤਿਮ੍ ਅਪੇਕਸ਼ਤੇ।
ਦੈਵੇ ਪੁਰੁਸ਼ਾ ਕਾਰੇ ਚ
ਸਥਿਤਮ੍ ਹਿ ਅਸਯ ਬਲਾ ਬਲਮ੍।।
( सर्व प्राणि भृताम् नित्यम्
आयुः युक्तिम् अपेक्षते।
दैवे पुरुषा कारे च
स्थितम् हि अस्य बला बलम्॥ )
ਅਰਥਾਤ, ਸੰਸਾਰ ਵਿੱਚ ਸ਼੍ਰਮ (ਮਿਹਨਤ), ਸਫ਼ਲਤਾ, ਕਿਸਮਤ, ਸਭ ਕੁਝ ਆਰੋਗਯ ’ਤੇ, health ’ਤੇ ਹੀ ਨਿਰਭਰ ਕਰਦਾ ਹੈ। ਸਿਹਤ ਹੈ, ਤਦੇ ਕਿਸਮਤ ਹੈ, ਤਦ ਹੀ ਸਫ਼ਲਤਾ ਹੈ। ਜਦੋਂ ਅਸੀਂ ਨਿਯਮਿਤ ਰੂਪ ਨਾਲ ਕਸਰਤ ਕਰਦੇ ਹਾਂ, ਖ਼ੁਦ ਨੂੰ ਫਿਟ ਅਤੇ ਮਜ਼ਬੂਤ ਰਖਦੇ ਹਾਂ। ਇੱਕ ਭਾਵਨਾ ਜਾਗਦੀ ਹੈ ਕਿ ਹਾਂ ਅਸੀਂ ਖ਼ੁਦ ਦੇ ਨਿਰਮਾਤਾ ਹਾਂ। ਇੱਕ ਆਤਮਵਿਸ਼ਵਾਸ ਆਉਂਦਾ ਹੈ। ਵਿਅਕਤੀ ਦਾ ਇਹੀ ਆਤਮਵਿਸ਼ਵਾਸ ਉਸ ਨੂੰ ਜੀਵਨ ਦੇ ਅਲੱਗ-ਅਲੱਗ ਖੇਤਰਾਂ ਵਿੱਚ ਵੀ ਸਫ਼ਲਤਾ ਦਿਵਾਉਂਦਾ ਹੈ।
ਇਹੀ ਗੱਲ ਪਰਿਵਾਰ, ਸਮਾਜ ਅਤੇ ਦੇਸ਼ ’ਤੇ ਵੀ ਲਾਗੂ ਹੈ, ਇੱਕ ਪਰਿਵਾਰ ਜੋ ਇਕੱਠਾ ਖੇਡਦਾ ਹੈ, ਇਕੱਠਾ ਫਿਟ ਵੀ ਰਹਿੰਦਾ ਹੈ।
A family that plays together, stays together.
ਇਸ ਮਹਾਮਾਰੀ ਦੇ ਦੌਰਾਨ ਕਈ ਪਰਿਵਾਰਾਂ ਨੇ ਇਹ experiment ਕਰਕੇ ਦੇਖਿਆ ਹੈ। ਸਾਥ ਖੇਡੇ, ਸਾਥ ਹੀ ਯੋਗ –ਪ੍ਰਾਣਾਯਾਮ ਕੀਤਾ, exercises ਕੀਤੀ, ਮਿਲਕੇ ਪਸੀਨਾ ਵਹਾਇਆ। ਅਨੁਭਵ ਇਹ ਆਇਆ ਕਿ ਇਹ Physical fitness ਲਈ ਤਾਂ ਲਾਭਦਾਇਕ ਬਣਿਆ ਹੀ ਲੇਕਿਨ ਉਸ ਦਾ ਇੱਕ ਹੋਰ ਬਾਈ ਪ੍ਰੋਡਕਟ ਦੇ ਰੂਪ ਵਿੱਚ Emotional Bonding, better understanding, Mutual Cooperation ਜਿਹੀਆਂ ਅਨੇਕ ਗੱਲਾਂ ਵੀ ਪਰਿਵਾਰ ਦੀ ਇੱਕ ਤਾਕਤ ਬਣ ਗਈ। ਸਹਿਜਤਾ ਨਾਲ ਉੱਭਰ ਕੇ ਆਈ। ਆਮ ਤੌਰ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਕੋਈ ਵੀ ਚੰਗੀ ਆਦਤ ਹੁੰਦੀ ਹੈ, ਉਸ ਨੂੰ ਸਾਡੇ ਮਾਤਾ-ਪਿਤਾ ਹੀ ਸਾਨੂੰ ਸਿਖਾਉਂਦੇ ਹਨ। ਲੇਕਿਨ ਫਿਟਨਸ ਦੇ ਮਾਮਲੇ ਵਿੱਚ ਹੁਣ ਥੋੜ੍ਹਾ ਉਲਟਾ ਹੋ ਰਿਹਾ ਹੈ। ਹੁਣ ਯੁਵਾ ਹੀ initiative ਲੈ ਰਹੇ ਹਨ, ਅਤੇ ਮਾਤਾ-ਪਿਤਾ ਨੂੰ ਵੀ exercise ਕਰਨ, ਖੇਡਣ ਲਈ motivate ਕਰਦੇ ਹਨ।
ਸਾਥੀਓ, ਸਾਡੇ ਇੱਥੇ ਕਿਹਾ ਗਿਆ ਹੈ-
ਮਨ ਚੰਗਾ ਤੋ ਕਠੌਤੀ ਮੇਂ ਗੰਗਾ।
ਇਹ ਸੰਦੇਸ਼ spiritually ਅਤੇ socially ਤਾਂ ਮਹੱਤਵਪੂਰਨ ਹੈ ਹੀ, ਲੇਕਿਨ ਇਸ ਦੇ ਹੋਰ ਵੀ ਗਹਿਰੇ ਨਿਹਿਤ-ਅਰਥ ਵੀ ਹਨ ਜੋ ਸਾਡੀ daily life ਦੇ ਲਈ ਬਹੁਤ ਜ਼ਰੂਰੀ ਹਨ। ਇਸ ਦਾ ਇੱਕ ਇਹ ਵੀ ਮਤਲਬ ਹੈ ਕਿ, ਸਾਡੀ mental health ਵੀ ਬਹੁਤ Important ਹੈ। ਯਾਨੀ, sound mind is in a sound body . ਇਸ ਦਾ ਉਲਟਾ ਵੀ ਉਤਨਾ ਹੀ ਸਹੀ ਹੈ।
ਜਦੋਂ ਸਾਡਾ ਮਨ ਚੰਗਾ ਹੁੰਦਾ ਹੈ, ਸਵਸਥ ਹੁੰਦਾ ਹੈ ਤਾਂ ਹੀ ਸਰੀਰ ਵੀ ਸਵਸਥ ਰਹਿੰਦਾ ਹੈ। ਅਤੇ ਹੁਣੇ ਚਰਚਾ ਵਿੱਚ ਆਇਆ ਸੀ ਕਿ ਮਨ ਨੂੰ ਸਵਸਥ ਰੱਖਣ ਦੀ ਇੱਕ approach ਹੈ, ਮਨ ਨੂੰ ਵਿਸਤਾਰ ਦੇਣਾ। ਸੰਕੁਚਿਤ "ਮੈਂ" ਤੋਂ ਅੱਗੇ ਵਧ ਕੇ ਜਦੋਂ ਵਿਅਕਤੀ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਆਪਣਾ ਹੀ ਵਿਸਤਾਰ ਮੰਨਦਾ ਹੈ ਉਨ੍ਹਾਂ ਦੇ ਲਈ ਕੰਮ ਕਰਦਾ ਹੈ ਤਾਂ ਉਸ ਵਿੱਚ ਇੱਕ ਆਤਮਵਿਸ਼ਵਾਸ ਆਉਂਦਾ ਹੈ, mentally strong ਬਣਨ ਦੇ ਲਈ ਇਹ ਇੱਕ ਬੜੀ ਜੜੀ-ਬੂਟੀ ਦਾ ਕੰਮ ਕਰਦਾ ਹੈ। ਬਣਦਾ ਹੈ। ਅਤੇ ਇਸ ਲਈ ਸੁਆਮੀ ਵਿਵੇਕਾਨੰਦ ਨੇ ਕਿਹਾ ਸੀ-
"Strength is Life, Weakness is Death. Expansion is Life, Contraction is Death."
ਅੱਜ ਕੱਲ੍ਹ ਲੋਕਾਂ ਨਾਲ, ਸਮਾਜ ਨਾਲ, ਦੇਸ਼ ਨਾਲ ਜੁੜਨ ਅਤੇ ਜੁੜੇ ਰਹਿਣ ਦੇ ਲਈ ਤਰੀਕਿਆਂ ਦੀ, ਮਾਧਿਅਮਾਂ ਦੀ ਕਮੀ ਤਾਂ ਬਿਲਕੁਲ ਨਹੀਂ ਹੈ, ਭਰਪੂਰ ਅਵਸਰ ਹਨ।
ਅਤੇ ਪ੍ਰੇਰਣਾ ਦੇ ਲਈ ਸਾਡੇ ਆਸ-ਪਾਸ ਹੀ ਕਈ ਉਦਾਹਰਣਾਂ ਮਿਲ ਜਾਣਗੀਆਂ। ਅੱਜ ਜਿਨ੍ਹਾਂ ਸੱਤ ਮਹਾਨੁਭਾਵਾਂ ਨੂੰ ਸੁਣਿਆ, ਇਸ ਤੋਂ ਵੱਡੀ ਪ੍ਰੇਰਣਾ ਕੀ ਹੁੰਦੀ ਹੈ, ਸਾਨੂੰ ਬਸ ਇਤਨਾ ਕਰਨਾ ਹੈ ਕਿ ਆਪਣੀ ਰੁਚੀ ਆਪਣੇ passion ਦੇ ਅਨੁਸਾਰ ਕੁਝ ਚੀਜ਼ਾਂ ਨੂੰ ਚੁਣਨਾ ਹੈ ਅਤੇ ਉਸ ਨੂੰ ਨਿਯਮਿਤਤਾ ਨਾਲ ਕਰਨਾ ਹੈ। ਮੈਂ ਦੇਸ਼ਵਾਸੀਆਂ ਨੂੰ ਤਾਕੀਦ ਕਰਾਂਗਾ, ਹਰ ਪੀੜ੍ਹੀ ਦੇ ਮਹਾਨੁਭਾਵਾਂ ਨੂੰ ਤਾਕੀਦ ਕਰਾਂਗਾ ਕਿ ਤੈਅ ਕਰੋ ਕਿ ਤੁਸੀਂ ਦੂਸਰਿਆਂ ਦੀ ਕਿਵੇਂ ਮਦਦ ਕਰੋਗੇ, ਕੀ ਦੇਵੋਗੇ - ਆਪਣਾ ਸਮਾਂ, ਆਪਣੀ knowledge, ਆਪਣੀਆਂ Skills, Physical help ਕੁਝ ਵੀ ਲੇਕਿਨ ਕਰੋ ਜ਼ਰੂਰ ਕਰੋ।
ਸਾਥੀਓ, ਮੈਨੂੰ ਭਰੋਸਾ ਹੈ ਦੇਸ਼ਵਾਸੀ ਫਿਟ ਇੰਡੀਆ ਮੂਵਮੈਂਟ ਨਾਲ ਹੋਰ ਜ਼ਿਆਦਾ ਤੋਂ ਜ਼ਿਆਦਾ ਜੁੜਦੇ ਰਹਿਣਗੇ ਅਤੇ ਅਸੀਂ ਸਭ ਵੀ ਮਿਲ ਕੇ ਲੋਕਾਂ ਨੂੰ ਜੋੜਦੇ ਰਹਾਂਗੇ। ‘ਫਿਟ ਇੰਡੀਆ ਮੂਵਮੈਂਟ’ ਦਰਅਸਲ ‘ਹਿਟ ਇੰਡੀਆ ਮੂਵਮੈਂਟ’ ਵੀ ਹੈ। ਇਸ ਲਈ, ਜਿਤਨਾ ਇੰਡੀਆ ਫਿਟ ਹੋਵੇਗਾ, ਉਤਨਾ ਹੀ ਇੰਡੀਆ ਹਿਟ ਹੋਵੇਗਾ। ਇਸ ਵਿੱਚ ਤੁਹਾਡੇ ਸਭ ਦੇ ਯਤਨ ਹਮੇਸ਼ਾ ਦੀ ਤਰ੍ਹਾਂ ਦੇਸ਼ ਦੀ ਬਹੁਤ ਮਦਦ ਕਰਨਗੇ।
ਮੈਂ ਆਪ ਸਭ ਨੂੰ ਸ਼ੁਭਕਾਮਨਾਵਾਂ ਦੇ ਨਾਲ, ਅਤੇ ਆਪ ਸਭ ਦਾ ਹਿਰਦੇ ਤੋਂ ਆਭਾਰ ਵਿਅਕਤ ਕਰਦੇ ਹੋਏ ਅੱਜ ਫਿਟ ਇੰਡੀਆ ਮੂਵਮੈਂਟ ਨੂੰ ਇੱਕ ਨਵਾਂ ਬਲ ਦੇਈਏ, ਨਵੇਂ ਸੰਕਲਪ ਨਾਲ ਅੱਗੇ ਵਧੀਏ, ਫਿਟ ਇੰਡੀਆ ਵਿਅਕਤੀ-ਸਮਸਤੀ ਦਾ ਇੱਕ ਪੂਰਾ ਸਿਲਸਿਲਾ ਚਲੇ। ਇਸੇ ਇੱਕ ਭਾਵਨਾ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ !
*****
ਵੀਆਰਆਰਕੇ/ਵੀਜੇ/ਬੀਐੱਮ
(Release ID: 1658816)
Visitor Counter : 162
Read this release in:
Marathi
,
English
,
Urdu
,
Hindi
,
Manipuri
,
Assamese
,
Bengali
,
Gujarati
,
Odia
,
Tamil
,
Telugu
,
Kannada
,
Malayalam