ਖੇਤੀਬਾੜੀ ਮੰਤਰਾਲਾ

ਆਈਸੀਏਆਰ ਦੇ ਰਾਸ਼ਟਰੀ ਖੇਤੀਬਾੜੀ ਉੱਚ ਸਿੱਖਿਆ ਪ੍ਰੋਜੈਕਟ ਵੱਲੋਂ 'ਕ੍ਰਿਤਗ੍ਯਾ’ ਹੈਕੇਥਨ

ਔਰਤਾਂ ਦੇ ਅਨੁਕੂਲ ਉਪਕਰਣਾਂ 'ਤੇ ਵਿਸ਼ੇਸ਼ ਜ਼ੋਰ ਦੇ ਕੇ ਖੇਤੀ ਯੰਤਰੀਕਰਨ ਵਿਚ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਏ.ਜੀ.ਟੈਕ-ਹੈਕੇਥਨ

Posted On: 23 SEP 2020 12:34PM by PIB Chandigarh

ਔਰਤਾਂ ਦੇ ਅਨੁਕੂਲ ਉਪਕਰਣਾਂ ਦੇ ਵਿਕਾਸ ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਨਾਲ ਖੇਤੀ ਸੈਕਟਰ ਵਿੱਚ ਮਸ਼ੀਨੀਕਰਨ ਨੂੰ ਵਧਾਉਣ ਲਈ ਟੈਕਨਾਲੋਜੀ ਹੱਲਾਂ ਨੂੰ ਉਤਸ਼ਾਹਿਤ ਕਰਨ ਲਈਭਾਰਤੀ ਖੇਤੀ ਖੋਜ ਪ੍ਰੀਸ਼ਦ (ਆਈਸੀਏਆਰਵੱਲੋਂ ਰਾਸ਼ਟਰੀ ਖੇਤੀ ਉੱਚ ਸਿਖਿਆ ਪ੍ਰੋਜੈਕਟ (ਐਨਏਐਚਈਪੀਅਧੀਨ  "ਕ੍ਰਿਤਗ੍ਯਾ" ਨਾਂਅ ਦੇ ਹੈਕੇਥਨ ਦੀ ਯੋਜਨਾ ਬਣਾਈ ਗਈ ਹੈ। ਦੇਸ਼ ਭਰ ਦੀ ਕਿਸੇ ਵੀ ਯੂਨੀਵਰਸਿਟੀ/ਤਕਨੀਕੀ ਸੰਸਥਾ ਦੇ ਵਿਦਿਆਰਥੀਫੈਕਲਟੀ ਅਤੇ ਨਵੀਨਤਾਕਾਰੀ/ਉੱਦਮੀ ਸਮੂਹ ਦੇ ਰੂਪ ਵਿਚ ਅਪਲਾਈ ਕਰ ਸਕਦੇ ਹਨ ਤੇ ਪ੍ਰੋਗਰਾਮ ਵਿਚ ਭਾਗ ਲੈ ਸਕਦੇ ਹਨ।  

ਆਈ ਸੀ ਏ ਆਰ ਦੇ ਡਾਇਰੈਕਟਰ ਜਨਰਲ ਡਾ.ਤ੍ਰਿਲੋਚਨ ਮਹਾਪਾਤਰਾ ਨੇ ਦੱਸਿਆ ਕਿ ਇੱਕ ਸਮੂਹ ਵਿੱਚ ਵੱਧ ਤੋਂ ਵੱਧ ਪ੍ਰਤੀਭਾਗੀ ਹਿੱਸਾ ਲੈ ਸਕਦੇ ਹਨਜਿਨ੍ਹਾਂ ਵਿੱਚ ਇੱਕ ਤੋਂ ਵੱਧ ਫੈਕਲਟੀ ਅਤੇ / ਜਾਂ ਇੱਕ ਤੋਂ ਵੱਧ ਨਵੀਨਤਾਕਾਰੀ ਜਾਂ ਉੱਦਮੀ ਨਹੀਂ ਹੋਣੇ ਚਾਹੀਦੇ। ਹਿੱਸਾ ਲੈਣ ਵਾਲੇ ਵਿਦਿਆਰਥੀ ਸਥਾਨਕ ਸਟਾਰਟ-ਅਪਸ, ਟੈਕਨੋਲੋਜੀ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਸਹਿਯੋਗ ਕਰ ਸਕਦੇ ਹਨ ਅਤੇ ਪਹਿਲੇ, ਦੂਜੇ ਅਤੇ ਤੀਜੇ ਇਨਾਮ ਦੀ ਲੱਖ (ਪੰਜ ਲੱਖ), 3 ਲੱਖ (ਤਿੰਨ ਲੱਖ)ਅਤੇ 1 ਲੱਖ (ਇੱਕ ਲੱਖ) ਰੁਪਏ ਦੀ ਰਾਸ਼ੀ ਜਿੱਤ ਸਕਦੇ ਹਨ। ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਪਹਿਲਾਂ ਹੀ 15 ਸਤੰਬਰ 2020 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ।  

ਡਾ.ਮਹਾਪਾਤਰਾ ਨੇ ਕਿਹਾ ਕਿ ਨਵੀਨਤਾਕਾਰੀ ਟੈਕਨਾਲੌਜੀ ਹੱਲਾਂ ਅਤੇ ਹਿੱਸੇਦਾਰਾਂ ਨਾਲ ਉਚਿਤ ਸਹਿਯੋਗ ਰਾਹੀਂ ਔਰਤਾਂ ਦੇ ਅਨੁਕੂਲ ਉਪਕਰਣਾਂ ਦਾ ਵਿਕਾਸ ਅਤੇ ਤਰੱਕੀਖੇਤੀ ਉਤਪਾਦਕਤਾ ਅਤੇ ਮੁਨਾਫੇ ਨੂੰ ਵਧਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰੇਗੀਜਿਸ 'ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਈਂ ਮੌਕਿਆਂਤੇ ਜ਼ੋਰ ਦਿੱਤਾ ਹੈ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਵੀ ਕਈ ਮੀਟਿੰਗਾਂ ਵਿੱਚ ਖੇਤੀ ਮਸ਼ੀਨੀਕਰਨ ਵਿੱਚ ਨਵੀਨਤਾ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ ਹੈ ਅਤੇ ਇਸ ਸਮਾਗਮ ਦੇ ਆਯੋਜਨ ਲਈ ਸਮੁੱਚੀ ਗਾਈਡੈਂਸ ਪ੍ਰਦਾਨ ਕੀਤੀ ਹੈ।  

ਡਾ: ਆਰ. ਸੀ. ਅਗਰਵਾਲਡਿਪਟੀ ਡਾਇਰੈਕਟਰ ਜਨਰਲਆਈ.ਸੀ.ਏ.ਆਰ. ਅਤੇ ਨੈਸ਼ਨਲ ਡਾਇਰੈਕਟਰਐਨ.ਏ.ਐੱਚ.ਈ.ਪੀ. ਨੇ ਦੱਸਿਆ ਕਿ ਇਹ ਸਮਾਗਮ ਵਿਦਿਆਰਥੀਆਂਫੈਕਲਟੀਜ਼ਉੱਦਮੀਆਂਨਵੀਨਤਾਕਾਰੀਆਂ ਅਤੇ ਹੋਰ ਹਿੱਸੇਦਾਰਾਂ ਨੂੰ ਭਾਰਤ ਵਿਚ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਤ ਕਰਨ ਲਈ  ਆਪਣੀਆਂ ਨਵੀਨਤਾਕਾਰੀ ਪਹੁੰਚਾਂ ਅਤੇ ਤਕਨਾਲੋਜੀ ਹੱਲਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਐਨ.ਏ.ਐੱਚ.ਈ.ਪੀ. ਵੱਲੋਂ ਆਈਸੀਏਆਰ ਦੀ ਖੇਤੀਬਾੜੀ ਇੰਜੀਨੀਅਰਿੰਗ ਡਿਵੀਜ਼ਨ ਨਾਲ ਕੀਤੀ ਗਈ ਪਹਿਲਕਦਮੀ ਖੇਤੀਬਾੜੀ ਸੈਕਟਰ ਵਿਚ ਸਿੱਖਣ ਦੀ ਸਮਰੱਥਾਨਵੀਨਤਾਵਾਂ ਅਤੇ ਵਿਘਨਕਾਰੀ ਹੱਲਰੋਜ਼ਗਾਰਯੋਗਤਾ ਅਤੇ ਉੱਦਮਤਾ ਮੁਹਿੰਮ ਨੂੰ ਵਧਾਉਣ ਵਿਚ ਸਹਾਇਤਾ ਕਰੇਗੀ। ਇਸ ਤੋਂ ਇਲਾਵਾਇਹ ਪ੍ਰੋਗਰਾਮ ਉੱਚ ਮਿਆਰੀ ਉੱਚ ਸਿੱਖਿਆ ਦੇ ਵਿਜ਼ਨ ਨੂੰ ਅੱਗੇ ਵਧਾਉਣ ਵਿਚ ਸਹਾਇਤਾ ਕਰੇਗਾਜਿਵੇਂ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 (ਐਨਈਪੀ -2020) ਵਿਚ ਸਮਾਨਤਾ ਅਤੇ ਸ਼ਮੂਲੀਅਤ ਦੀ ਕਲਪਨਾ ਕੀਤੀ ਗਈ ਹੈ।  

ਉਨ੍ਹਾਂ ਇਹ ਵੀ ਦੱਸਿਆ ਕਿ ਖੇਤਰੀ ਕਾਰਜਾਂ ਵਿੱਚ ਔਰਤਾਂ ਦੀ ਵੱਧ ਰਹੀ ਭਾਗੀਦਾਰੀ ਦੇ ਮੱਦੇਨਜ਼ਰ ਗੈਰ-ਖੇਤੀ ਸਾਧਨਾਂ ਵਿੱਚ ਬਿਹਤਰ ਸੰਭਾਵਨਾਵਾਂ ਲਈ ਪੁਰਸ਼ਾਂ ਦੇ ਪ੍ਰਵਾਸ ਦੇ ਕਾਰਨਆਈਸੀਏਆਰ ਨੇ ਸਵਚਾਲਤ (ਆਟੋਮੈਟਿਕਸ) ਅਤੇ ਯੰਤਰੀਕਰਨ (ਮੇਕੇਨਾਈਜੇਸ਼ਨ) ਨੂੰ ਵਧਾਉਣ ਦੇ ਸਮੁੱਚੇ ਉਦੇਸ਼ ਨਾਲ ਇਸ ਸਮਾਗਮ ਨੂੰ ਆਯੋਜਿਤ ਕਰਨਾ ਜ਼ਰੂਰੀ ਮਹਿਸੂਸ ਕੀਤਾ ਹੈ ਤਾਂ ਜੋ ਖੇਤੀ ਉਤਪਾਦਕਤਾ ਅਤੇ ਮੁਨਾਫੇ ਨੂੰ ਵਧਾਇਆ  ਜਾ ਸਕੇ ਅਤੇ ਸਖਤ ਮਜਦੂਰੀ ਨੂੰ ਵੀ ਘਟਾਇਆ ਜਾਵੇ।  

ਆਈ.ਸੀ.ਏ.ਆਰ. ਨੇ ਨਵੰਬਰ, 2017 ਵਿੱਚ ਭਾਰਤ ਸਰਕਾਰ ਅਤੇ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਐਨ ਏ ਐਚ ਈ ਪੀ ਦੀ ਸ਼ੁਰੂਆਤ ਕੀਤੇ ਐਸੀ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਵਧੇਰੇ ਢੁਕਵੀਂ ਅਤੇ ਵਧੀਆ ਗੁਣਵੱਤਾ ਦੀ ਸਿਖਿਆ ਪ੍ਰਦਾਨ ਕਰਨ ਲਈ ਰਾਸ਼ਟਰੀ ਖੇਤੀ ਖੋਜ ਅਤੇ ਸਿਖਿਆ ਨੂੰ ਮਜਬੂਤ ਕਰਨਾ ਹੈ।  

ਰਜਿਸਟਰੇਸ਼ਨ ਅਤੇ ਹਿੱਸਾ ਲੈਣ ਦੇ ਸਬੰਧ ਵਿੱਚ ਹੋਰ ਵਧੇਰੇ ਵੇਰਵਿਆਂ ਲਈ ਕਿਰਪਾ ਕਰਕੇ 

 https://nahep.icar.gov.in/Kritagya.aspx ਵੇਖੋ 

ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਅੱਗੇ ਲਿਜਾਣ ਲਈ ਆਈ.ਸੀ.ਏ.ਆਰ. ਭਵਿੱਖ ਵਿਚ ਖੇਤੀਬਾੜੀ ਉੱਚ ਸਿੱਖਿਆ ਨੂੰ ਵਧੇਰੇ ਢੁਕਵਾਂ ਬਣਾਉਣ ਵਿਚ ਲੀਡਰਸ਼ਿਪ ਦੀ ਭੂਮਿਕਾ ਅਦਾ ਕਰ ਰਿਹਾ ਹੈ।   ਇਸ ਸਬੰਧ ਵਿਚਆਈ.ਸੀ.ਏ.ਆਰ, ਖੇਤੀਬਾੜੀ ਯੰਤਰੀਕਰਨ ਵਿੱਚ ਨਵੀਨਤਾ ਨੂੰ ਉਤਸ਼ਾਹਤ ਕਰਨ ਲਈ ਕ੍ਰਿਤਗਿਆ-ਏ.ਜੀ.ਟੈਕ ਹੈਕੈਥਨ ਦਾ ਆਯੋਜਨ ਕਰ ਰਹੀ ਹੈ ਜੋ ਐਨ ਏ ਐਚ ਈ ਪੀ ਅਤੇ ਖੇਤੀਬਾੜੀ ਇੰਜੀਨੀਅਰਿੰਗ ਵਿਭਾਗ ਦੀ ਇਕ ਸਾਂਝੀ ਪਹਿਲਕਦਮੀ ਹੈ।

ਰਜਿਸਟ੍ਰੇਸ਼ਨ ਹੁਣ ਖੁੱਲੀ ਹੈ: https://nahep.icar.gov.in/Kritagya.aspx

@IcarNahep #AgTechHackathon #ICAR #NAHEP 

------------------------------------------------------ 

ਏਪੀਐਸ 



(Release ID: 1658226) Visitor Counter : 182