ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਐੱਨਐੱਚਆਈਡੀਸੀਐੱਲ ਨੇ ਵਿਸ਼ਵ ਦੀ ਸਭ ਤੋਂ ਲੰਬੀ ਹਾਈ-ਐਲਟੀਟਿਊਡ ਸ਼ਿੰਕੁਨ ਲਾ ਸੁਰੰਗ ‘ਤੇ ਤੇਜ਼ੀ ਨਾਲ ਡੀਪੀਆਰ ਨੇ ਕੰਮ ਸ਼ੁਰੂ ਕੀਤਾ
ਇਹ ਸੁਰੰਗ ਮਨਾਲੀ - ਕਰਗਿਲ ਰਾਜਮਾਰਗ ਨੂੰ ਸਾਲ ਭਰ ਕਾਰਜਸ਼ੀਲ ਰੱਖਣ ਵਿੱਚ
ਸਹਾਇਕ ਹੋਵੇਗੀ
प्रविष्टि तिथि:
23 SEP 2020 1:32PM by PIB Chandigarh
ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਤਹਿਤ ਨੈਸ਼ਨਲ ਹਾਈਵੇਅ ਅਤੇ ਬੁਨਿਆਦੀ ਢਾਂਚਾ ਵਿਕਾਸ ਕਾਰਪੋਰੇਸ਼ਨ ਲਿਮਿਟਿਡ (ਐੱਨਐੱਚਆਈਡੀਸੀਐੱਲ) ਨੇ ਵਿਸ਼ਵ ਦੀ ਸਭ ਤੋਂ ਲੰਬੀ ਹਾਈ-ਐਲਟੀਟਿਊਡ ਸ਼ਿੰਕੁਨ ਲਾ ਸੁਰੰਗ (13.5 ਕਿਲੋਮੀਟਰ) ਦੇ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਦੇ ਕੰਮ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪੀਤੀ ਜ਼ਿਲ੍ਹੇ ਵਿੱਚ ਇਸ ਨਾਲ ਜੁੜੇ ਉਪਮਾਰਗਾਂ ‘ਤੇ ਤੇਜ਼ੀ ਨਾਲ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸੁਰੰਗ ਦਾ ਨਿਰਮਾਣ ਕਾਰਜ ਪੂਰਾ ਹੋਣ ‘ਤੇ ਮਨਾਲੀ-ਕਰਗਿਲ ਰਾਜਮਾਰਗ ਪੂਰਾ ਸਾਲ ਖੁੱਲ੍ਹਾ ਰਹੇਗਾ।
ਭਾਰਤ ਸਰਕਾਰ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਨੂੰ ਪਹਿਲ ਦੇ ਰਹੀ ਹੈ। ਪੂਰੇ ਸਾਲ ਸੜਕ ਸੰਪਰਕ ਅਤੇ ਇਸ ਦੀ ਉਪਲਬਧਤਾ ਵਿੱਚ ਸੁਧਾਰ ਦੇ ਇੱਕ ਸੰਪੂਰਨ ਦ੍ਰਿਸ਼ਟੀਕੋਣ ਵਿੱਚ, ਐੱਨਐੱਚਆਈਡੀਸੀਐੱਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਕੇਕੇ ਪਾਠਕ ਦੀ ਅਗਵਾਈ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ ਨੇ ਲੇਹ ਤੋਂ ਉੱਤਰ ਅਤੇ ਪਦੁਮ ਹੁੰਦੇ ਹੋਏ ਸ਼ਿੰਕੁਨ ਲਾ ਸੁਰੰਗ ਦੇ ਉੱਤਰ ਅਤੇ ਦੱਖਣ ਖੇਤਰਾਂ ਦੇ ਲਈ ਸੜਕ ਮਾਰਗ ਤੋਂ ਰੋਜ਼ਾਨਾ ਲਗਭਗ 12 ਘੰਟੇ ਦੀ ਯਾਤਰਾ ਕਰਦੇ ਹੋਏ ਦੋ ਦਿਨਾਂ ਤੱਕ ਯਾਤਰਾ ਕੀਤੀ। ਲੱਦਾਖ ਖੇਤਰ ਵਿੱਚ ਆਪਣੀ 5 ਦਿਨਾਂ ਦੀ ਇਸ ਯਾਤਰਾ ਦੇ ਦੌਰਾਨ, ਟੀਮ ਨੇ ਸ਼ਿੰਕੁਨ ਲਾ ਸੁਰੰਗ ਦੇ ਉੱਤਰ ਅਤੇ ਦੱਖਣ ਮਾਰਗਾਂ ਦਾ ਦੌਰਾ ਕੀਤਾ ਅਤੇ ਡੀਪੀਆਰ ਸਲਾਹਕਾਰਾਂ ਦੁਆਰਾ ਸਾਈਟ ‘ਤੇ ਕੀਤੀ ਜਾ ਰਹੀ ਜੀਓਟੈਕਨੀਕਲ ਜਾਂਚ ਦੀ ਵਿਸਤਾਰਪੂਰਵਕ ਸਮੀਖਿਆ ਕੀਤੀ।
ਕਾਰਜਾਂ ਦੇ ਨਿਰੀਖਣ ਦੌਰਾਨ, ਸ਼੍ਰੀ ਪਾਠਕ ਨੇ ਇਨ੍ਹਾਂ ਖੇਤਰਾਂ ਵਿੱਚ ਪ੍ਰੋਜੈਕਟ ਦੇ ਕੰਮ ਵਿੱਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੱਤਾ ਤਾਂਕਿਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਇਸ ਕਾਰਜ ਦਾ 15 ਅਕਤੂਬਰ 2020 ਤੱਕ ਸਮਾਪਨ ਕੀਤਾ ਜਾ ਸਕੇ ਕਿਉਂਕਿ ਇਸ ਸਮੇਂ ਤੋਂ ਬਾਅਦ ਖੇਤਰ ਵਿੱਚ ਭਾਰੀ ਬਰਫਬਾਰੀ ਹੁੰਦੀ ਹੈ। ਸਾਈਟ ‘ਤੇ ਮੌਜੂਦ ਸਥਾਨਕ ਲੋਕਾਂ ਨੇ ਲੱਦਾਖ ਅਤੇ ਲਾਹੌਲ ਤੇ ਸਪੀਤੀ ਜ਼ਿਲ੍ਹੇ ਦੇ ਦੂਰ-ਦੁਰਾਡੇ ਅਤੇ ਅਪਹੁੰਚ ਵਾਲੇ
ਖੇਤਰਾਂ ਵਿੱਚ ਕਨੈਕਟੀਵਿਟੀ (ਸੰਪਰਕ) ਸੁਧਾਰਨ ਲਈ ਐੱਨਐੱਚਆਈਡੀਸੀਐੱਲ ਦੇ ਪ੍ਰਯਤਨਾਂ ਦੀ
ਸ਼ਲਾਘਾ ਕੀਤੀ।
*******
ਆਰਸੀਜੇ / ਐੱਮਐੱਸ
(रिलीज़ आईडी: 1658225)
आगंतुक पटल : 166