ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਪਲਾਸਟਿਕ ਪ੍ਰੋਸੈਸਿੰਗ ਉਦਯੋਗ ਨੂੰ ਇੱਕ ਸਾਰ ਕਰਨ ਲਈ ਸਹਿਯੋਗ ਦੇ ਕੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਵਾਲੇ ਪਲਾਸਟਿਕ ਪਾਰਕ ਸਥਾਪਿਤ ਕਰ ਰਹੀ ਹੈ : ਗੌੜਾ

Posted On: 23 SEP 2020 12:40PM by PIB Chandigarh

ਕੇਂਦਰੀ ਰਸਾਇਣ ਤੇ ਖਾਦ ਮੰਤਰਾਲੇ ਮੰਤਰੀ ਡੀ ਵੀ ਸਦਾਨੰਦ ਗੌੜਾ ਨੇ ਕਿਹਾ ਹੈ ਕਿ ਸਰਕਾਰ ਘਰੇਲੂ ਪਲਾਸਟਿਕ ਪ੍ਰੋਸੈਸਿੰਗ ਉਦਯੋਗ ਦੀ ਸਰਮੱਥਾ ਨੂੰ ਇੱਕ ਸਾਰ ਕਰਨ ਲਈ ਸਹਿਯੋਗ ਦੇ ਕੇ ਸਮੂਹ ਵਿਕਾਸ ਪਹੁੰਚ ਰਾਹੀਂ ਅਤਿ ਆਧੁਨਿਕ ਬੁਨਿਆਦੀ ਢਾਂਚੇ ਵਾਲੇ ਪਲਾਸਟਿਕ ਪਾਰਕ ਸਥਾਪਿਤ ਕਰਨ ਵਾਲੀ ਇੱਕ ਸਕੀਮ ਲੈ ਕੇ ਆਈ ਹੈ 
ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ ਕੇਂਦਰ ਸਰਕਾਰ , 40 ਕਰੋੜ ਰੁਪਏ ਪ੍ਰਤੀ ਪ੍ਰਾਜੈਕਟ ਸੀਮਤ ਕਰਨ ਦੀ ਸ਼ਰਤ ਨਾਲ , ਪ੍ਰਾਜੈਕਟ ਦੀ ਕੀਮਤ ਦੀ 50% ਰਾਸ਼ੀ ਮੁਹੱਈਆ ਕਰਵਾਉਂਦੀ ਹੈ  ਪ੍ਰਾਜੈਕਟ ਦੀ ਬਕਾਇਆ ਰਾਸ਼ੀ ਸੂਬਾ ਸਰਕਾਰ , ਲਾਭਪਾਤਰੀ ਉਦਯੋਗ ਜਾਂ ਵਿੱਤੀ ਸੰਸਥਾਵਾਂ ਤੋਂ ਕਰਜ਼ੇ ਨਾਲ ਮੁਹੱਈਆ ਕੀਤੀ ਜਾਂਦੀ ਹੈ 
ਉਹਨਾਂ ਕਿਹਾ ਕਿ ਰਸਾਇਣ ਤੇ ਖਾਦ ਮੰਤਰਾਲੇ ਨੇ ਦੇਸ਼ ਵਿੱਚ ਅਜਿਹੇ 10 ਪਲਾਸਟਿਕ ਪਾਰਕਾਂ ਦੀ ਮਨਜ਼ੂਰੀ ਦਿੱਤੀ ਹੈ , ਜਿਸ ਵਿੱਚੋਂ 6 ਪਾਰਕ , ਅਸਾਮ , ਮੱਧ ਪ੍ਰਦੇਸ਼ (ਦੋ ਪਾਰਕ) , ਉਡੀਸ਼ਾ , ਤਾਮਿਲਨਾਡੂ ਤੇ ਝਾਰਖੰਡ ਵਿੱਚ ਹਨ , ਨੂੰ ਪੂਰੀ ਮਨਜ਼ੂਰੀ ਦੇ ਦਿੱਤੀ ਗਈ ਹੈ  ਇਹਨਾਂ 6 ਪਾਰਕਾਂ ਵਿੱਚ ਇਹ ਸਕੀਮ ਲਾਗੂ ਕਰਨ ਬਾਅਦ ਵੱਖ ਵੱਖ ਪੜਾਵਾਂ ਤੇ ਕੰਮ ਚੱਲ ਰਿਹਾ ਹੈ  ਬਾਕੀ ਰਹਿੰਦੇ 4 ਪਾਰਕਾਂ , ਜੋ ਉੱਤਰਾਖੰਡ ਤੇ ਛੱਤੀਸਗੜ੍ਹ ਵਿੱਚ ਸਥਾਪਿਤ ਕੀਤੇ ਜਾਣੇ ਹਨ , ਦੀਆਂ ਵਿਸਥਾਰਤ ਪ੍ਰਾਜੈਕਟ ਰਿਪੋਰਟਾਂ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਦੋ ਨਵੇਂ ਪਲਾਸਟਿਕ ਪਾਰਕਾਂ ਦੇ ਪ੍ਰਸਤਾਵ ਪ੍ਰਕਿਰਿਆ ਅਧੀਨ ਹਨ 
ਪਲਾਸਟਿਕ ਪਾਰਕਾਂ ਦਾ ਵਿਸਥਾਰ ਹੇਠਾਂ ਦਿੱਤਾ ਗਿਆ ਹੈ 
1.   ਮੱਧ ਪ੍ਰਦੇਸ਼ : ਤਾਮੋਟ ਦੇ ਪਲਾਸਟਿਕ ਪਾਰਕ ਦਾ ਜ਼ਮੀਨੀ ਬੁਨਿਆਦੀ ਢਾਂਚਾ ਮੁਕੰਮਲ ਹੋ ਗਿਆ ਹੈ ਤੇ ਸਾਂਝੇ ਸਹੂਲਤ ਸੈਂਟਰ ਲਈ ਸਾਜੋ਼ ਸਮਾਨ ਖਰੀਦਣ ਦੀ ਪ੍ਰਕਿਰਿਆ ਜਾਰੀ ਹੈ  ਇਸ ਪਲਾਸਟਿਕ ਪਾਰਕ ਦਾ ਇੱਕ ਯੁਨਿਟ ਚਾਲੂ ਹੋ ਚੁੱਕਾ ਹੈ 
2.   ਮੱਧ ਪ੍ਰਦੇਸ਼ : ਬਿਲੂਆ ਵਿੱਚ ਪਲਾਸਟਿਕ ਪਾਰਕ ਦੀ ਸਕੀਮ ਲਾਗੂ ਹੈ ਤੇ ਪਾਰਕ ਬਨਣ ਵਾਲੇ ਪੜਾਅ ਤੇ ਹੈ ਅਤੇ ਜ਼ਮੀਨੀ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ 
3.   ਉਡੀਸ਼ਾ : ਪ੍ਰਾਦੀਪ ਦੇ ਪਲਾਸਟਿਕ ਪਾਰਕ ਦੀ ਸਕੀਮ ਲਾਗੂ ਹੈ ਤੇ ਪਾਰਕ ਬਨਣ ਵਾਲੇ ਪੜਾਅ ਤੇ ਹੈ ਅਤੇ ਜ਼ਮੀਨੀ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਕੰਮ ਲਗਭਗ ਮੁਕੰਮਲ ਹੈ 
4.   ਝਾਰਖੰਡ : ਦਿਓਗਰ ਵਿੱਚ ਪਲਾਸਟਿਕ ਪਾਰਕ ਦੀ ਸਕੀਮ ਲਾਗੂ ਹੈ ਤੇ ਪਾਰਕ ਬਨਣ ਵਾਲੇ ਪੜਾਅ ਤੇ ਹੈ ਅਤੇ ਜ਼ਮੀਨੀ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਕੰਮ ਚੱਲ ਰਿਹਾ ਹੈ 
5.   ਤਾਮਿਲਨਾਡੂ : ਥਿਰੂ ਵੈਲੂਰ ਵਿੱਚ ਪਲਾਸਟਿਕ ਪਾਰਕ ਦਾ ਕੰਮ ਹਾਲ ਹੀ ਵਿੱਚ ਸ਼ੁਰੂ ਹੋਇਆ ਹੈ ਅਤੇ ਜ਼ਮੀਨ ਤੇ ਭਰਤੀ ਪਾਉਣ ਦਾ ਕੰਮ ਜਾਰੀ ਹੈ 
6.   ਅਸਾਮ : ਤਿਨਸੁਕੀਆ ਵਿੱਚ ਪਲਾਸਟਿਕ ਪਾਰਕ ਸਕੀਮ ਲਾਗੂ ਕਰਨ ਵਾਲੇ ਪੜਾਅ ਤੇ ਹੈ ਅਤੇ ਜ਼ਮੀਨੀ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਕੰਮ ਚੱਲ ਰਿਹਾ ਹੈ 

 

ਸ਼੍ਰੀ ਗੌੜਾ ਨੇ ਇਹ ਵੀ ਦੱਸਿਆ ਕਿ ਸੈਂਟਰਲ ਇੰਸਟੀਚਿਊਟ ਆਫ ਪੈਟਰੋ ਕੈਮਿਕਲਸ ਇੰਜੀਨੀਅਰਿੰਗ ਐਂਡ ਤਕਨਾਲੋਜੀ ਨੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਸੈਂਟਰ ਫਾਰ ਸਕਿਲਿੰਗ ਐਂਡ ਟੈਕਨੀਕਲ ਸੁਪੋਰਟ ਸਥਾਪਿਤ ਕੀਤਾ ਹੈ ਜੋ , ਪਲਾਸਟਿਕ ਇੰਜੀਨੀਅਰਿੰਗ ਤੇ ਤਕਨਾਲੋਜੀ ਵਿੱਚ ਡਿਪਲੋਮਾ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਗਰਾਮ ਚਲਾ ਰਿਹਾ ਹੈ ਅਤੇ ਇਸ ਦੇ ਨਾਲ ਕੌਸ਼ਲ ਵਿਕਾਸ ਸਿਖਲਾਈ ਪ੍ਰੋਗਰਾਮ ਵੀ ਚਲਾਉਂਦਾ ਹੈ  ਉਹਨਾਂ ਕਿਹਾ ਕਿ ਇਹ ਸੈਂਟਰ ਪਲਾਸਟਿਕ ਉਦਯੋਗ ਨੂੰ ਪਲਾਸਟਿਕ ਪ੍ਰੋਸੈਸਿੰਗ , ਟੈਸਟਿੰਗ , ਕੰਪੋਜਿ਼ਟ ਤੇ ਮੋਲਡ ਮੈਨੂਫੈਕਚਰਿੰਗ ਡਿਜ਼ਾਇਨ ਦੇ ਖੇਤਰ ਵਿੱਚ ਤਕਨੀਕੀ ਅਤੇ ਸਲਾਹ ਸੇਵਾਵਾਂ ਵੀ ਮੁਹੱਈਆ ਕਰਦਾ ਹੈ 
 

ਆਰ ਸੀ ਜੇ / ਆਰ ਕੇ ਐੱਮ



(Release ID: 1658217) Visitor Counter : 173