ਪ੍ਰਧਾਨ ਮੰਤਰੀ ਦਫਤਰ

ਆਈਆਈਟੀ, ਗੁਵਾਹਾਟੀਦੀ ਕਨਵੋਕੇਸ਼ਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 22 SEP 2020 3:01PM by PIB Chandigarh

ਨਮਸਕਾਰ !

 

ਪ੍ਰੋਗਰਾਮ ਵਿੱਚ ਸਾਡੇ ਨਾਲ ਮੌਜੂਦ ਦੇਸ਼ ਦੇ Education Minister ਸ਼੍ਰੀ ਰਮੇਸ਼ ਪੋਖਰਿਯਾਲ ਨਿਸ਼ੰਕ ਜੀਅਸਾਮ ਦੇ ਮੁੱਖ ਮੰਤਰੀ ਸ਼੍ਰੀ ਸਰਬਾਨੰਦ ਸੋਨਵਾਲ ਜੀ, ਕੈਬਨਿਟ ਵਿੱਚ ਮੇਰੇ colleague Minister of State for Education ਸ਼੍ਰੀ ਸੰਜੈ ਧੋਤ੍ਰੇ ਜੀ, ਬੋਰਡ ਆਵ੍ ਗਵਰਨਰਸ ਦੇ ਚੇਅਰਮੈਨ ਡਾ. ਰਾਜੀਵ ਮੋਦੀ ਜੀ, Members of the Senate, ਇਸ Convocation ਦੇ distinguished invitees,  faculty members, ਸਟਾਫ ਅਤੇ ਮੇਰੇ ਪਿਆਰੇ Students.

 

ਮੈਨੂੰ ਖੁਸ਼ੀ ਹੈ ਕਿ ਅੱਜ ਮੈਂ IIT ਗੁਵਾਹਾਟੀ ਦੇ ਇਸ twenty second Convocation ਵਿੱਚ ਆਪ ਸਭ  ਦੇ ਨਾਲ ਸ਼ਾਮਲ ਹੋ ਰਿਹਾ ਹਾਂ। ਉਂਝ ਤਾਂ Convocation ਕਿਸੇ ਵੀ student ਦੀ life ਦਾ ਇੱਕ special day ਹੁੰਦਾ ਹੈ, ਲੇਕਿਨ ਇਸ ਵਾਰ ਜੋ students convocation ਦਾ ਹਿੱਸਾ ਬਣ ਰਹੇ ਹਨ, ਉਨ੍ਹਾਂ ਦੇ ਲਈ ਇਹ ਇੱਕ ਅਲੱਗ ਹੀ ਤਰ੍ਹਾਂ ਦਾ experience ਹੈ। Pandemic ਦੇ ਇਸ time ਵਿੱਚ convocation ਦੇ ਤੌਰ-ਤਰੀਕੇ ਵੀ ਕਾਫ਼ੀ ਬਦਲ ਗਏ ਹਨ, ਆਮsituation ਹੁੰਦੀ ਤਾਂ ਮੈਂ ਵੀ ਅੱਜ ਤੁਹਾਡੇ ਦਰਮਿਆਨ ਹੁੰਦਾ। ਲੇਕਿਨ ਫਿਰ ਵੀ, ਇਹ ਦਿਨ, ਇਹ moment ਉਤਨਾ ਹੀ important ਹੈ, ਉਤਨਾ ਹੀ valuable ਹੈ। ਮੈਂ ਆਪ ਸਭ ਨੂੰ, ਆਪਣੇ ਸਾਰੇ ਨੌਜਵਾਨ/ਯੁਵਾ ਸਾਥੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।  ਤੁਹਾਡੇ future efforts ਦੇਲਈ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ

 

ਸਾਥੀਓ, ਸਾਡੇ ਇੱਥੇ ਕਿਹਾ ਗਿਆ ਹੈ- ਗਿਆਨਮ੍ ਵਿਗਿਆਨ ਸਹਿਤਮ੍ ਯਤ੍ ਗਿਆਤਵਾ ਮੋਕਸ਼ਯਸੇ ਅਸ਼ੁਭਾਤ੍ (ज्ञानम् विज्ञान सहितम् यत् ज्ञात्वा मोक्ष्यसे अशुभात्।)।ਅਰਥਾਤ, ਵਿਗਿਆਨ ਦੇ ਸਹਿਤ ਗਿਆਨ ਹੀ ਸਾਰੀਆਂ ਸਮੱਸਿਆਵਾਂ ਤੋਂ, ਦੁਖਾਂ ਤੋਂ ਮੁਕਤੀ ਦਾ ਸਾਧਨ ਹੈ। ਇਹੀ ਭਾਵਨਾ, ਸੇਵਾ ਲਈ ਕੁਝ ਨਵਾਂ ਕਰਨ ਦੀ ਇਹੀ ਊਰਜਾ, ਇਸੇ ਨੇ ਸਾਡੇ ਦੇਸ਼ ਨੂੰ ਹਜ਼ਾਰਾਂ ਵਰ੍ਹਿਆਂ ਦੀ ਇਸ ਯਾਤਰਾ ਵਿੱਚ ਵੀ ਜੀਵਿਤ ਰੱਖਿਆ ਹੈ, ਜੀਵੰਤ ਰੱਖਿਆ ਹੈ। ਸਾਨੂੰ ਮਾਣ ਹੈ ਕਿ ਆਪਣੀ ਇਸ ਸੋਚ ਨੂੰ, IITs ਜਿਹੇ ਸਾਡੇ ਸੰਸਥਾਨ ਅੱਜ ਅੱਗੇ ਵਧਾ ਰਹੇ ਹਨ

 

ਤੁਸੀਂ ਸਭ ਵੀ ਅੱਜ feel ਕਰ ਰਹੇ ਹੋਵੋਗੇ, ਜਦੋਂ ਤੁਸੀਂ ਇੱਥੇ ਆਏ ਸੀ, ਉਦੋਂ ਤੋਂ ਤੁਹਾਡੇ ਅੰਦਰ ਕਿਤਨਾtransformation ਆ ਚੁੱਕਿਆ ਹੈ, ਤੁਹਾਡਾ thinking process ਕਿਤਨਾexpand ਕਰ ਚੁੱਕਿਆ ਹੈ।  IIT ਗੁਵਾਹਾਟੀ ਵਿੱਚ ਜਦੋਂ ਤੁਸੀਂ ਆਪਣੀ ਇਹ journey ਸ਼ੁਰੂ ਕੀਤੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਆਪਣੇ ਅੰਦਰ ਇੱਕ ਨਵੀਂ personality ਦੇਖ ਰਹੇ ਹੋਵੋਗੇਇਹ ਇਸ institution ਦਾ, ਤੁਹਾਡੇ professors ਦਾ ਤੁਹਾਡੇ ਲਈ ਸਭ ਤੋਂ valuable gift ਹੈ।

 

ਸਾਥੀਓ, ਮੇਰਾ ਸਪਸ਼ਟ ਮੰਨਣਾ ਹੈ, I firmly believe that- The future of a nation is what its youth think today .  Your dreams are going to shape the reality of India.  ਇਸ ਲਈ, ਇਹ time future ready ਹੋਣ ਦਾ ਹੈ, ਇਹ time ਹੁਣ ਤੋਂ future fit ਹੋਣ ਦਾ ਹੈ। ਜਿਵੇਂ-ਜਿਵੇਂ ਅੱਜ economy ਅਤੇ society ਵਿੱਚ ਬਦਲਾਅ ਆ ਰਿਹਾ ਹੈ, ਆਧੁਨਿਕਤਾ ਆ ਰਹੀ ਹੈ, Indian science and technology landscape ਨੂੰ ਵੀ ਕਈ ਜ਼ਰੂਰੀ changes ਕਰਨ ਦੀ ਜ਼ਰੂਰਤ ਹੈ  ਮੈਨੂੰ ਖੁਸ਼ੀ ਹੈ ਕਿ IIT ਗੁਵਾਹਾਟੀ ਨੇ ਇਹ ਪ੍ਰਯਤਨ ਪਹਿਲਾਂ ਤੋਂ ਹੀ ਸ਼ੁਰੂ ਕਰ ਦਿੱਤੇ ਹਨ ਮੈਨੂੰ ਦੱਸਿਆ ਗਿਆ ਹੈ ਕਿ IIT ਗੁਵਾਹਾਟੀ ਪਹਿਲੀ ਅਜਿਹੀ IIT ਹੈ ਜਿਸ ਨੇ e-mobility ’ਤੇ ਦੋ ਸਾਲ ਦਾ Research program introduce ਕੀਤਾ ਹੈ।

 

ਮੈਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ IIT ਗੁਵਾਹਾਟੀB.Tech level ਦੇ ਸਾਰੇ programs ਵਿੱਚ Science ਅਤੇ Engineering ਦੇ integration ਨੂੰ ਵੀ lead ਕਰ ਰਹੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਇਹ inter-disciplinary programs ਸਾਡੀ education ਨੂੰ all round ਅਤੇ futuristic ਬਣਾਉਣਗੇ।  ਅਤੇ ਜਦੋਂ ਇਸ ਤਰ੍ਹਾਂ ਦੀ futuristic approach ਦੇ ਨਾਲ ਕੋਈ ਸੰਸਥਾਨ ਅੱਗੇ ਵਧਦਾ ਹੈ ਤਾਂ ਉਸ ਦਾ result ਵਰਤਮਾਨ ਵਿੱਚ ਵੀ ਦਿਖਦਾ ਹੈ

 

IIT ਗੁਵਾਹਾਟੀ ਨੇ ਇਸ pandemic ਦੇ ਦੌਰਾਨ COVID-19 related kits, ਜਿਵੇਂ ਕਿ Viral Transport Media,  viral RNA extraction kit ਅਤੇ RT-PCR kits develop ਕਰਕੇ ਇਹ prove ਕੀਤਾ ਹੈ। ਉਂਝ ਮੈਨੂੰ ਇਹ ਵੀ ਭਲੀਭਾਂਤੀ ਅਹਿਸਾਸ ਹੈ ਕਿ ਇਸ pandemic ਦੇ ਦੌਰਾਨ academic sessions ਨੂੰ conduct ਕਰਨਾ, ਆਪਣੇ research work ਨੂੰ ਜਾਰੀ ਰੱਖਣਾ, ਤੁਹਾਡੇ ਲਈ ਇਹ ਸਭ ਕਿਤਨਾ ਕਠਿਨ ਰਿਹਾ ਹੈ। ਲੇਕਿਨ ਫਿਰ ਵੀ ਤੁਸੀਂ ਇਹ ਸਫ਼ਲਤਾ ਪਾਈ ਹੈ। ਤੁਹਾਡੇ ਇਸ effort ਦੇ ਲਈ, ਦੇਸ਼ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਤੁਹਾਡੇ ਇਸ contribution ਦੇ ਲਈ ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ

 

ਸਾਥੀਓ, ਆਤਮਨਿਰਭਰ ਭਾਰਤ ਦੇ ਲਈ, ਸਾਡੇ Education System ਦਾ ਕਿਤਨਾ ਵੱਡਾ ਮਹੱਤਵ ਹੈਇਹ ਆਪ ਸਭ ਭਲੀ-ਭਾਂਤੀ ਜਾਣਦੇ ਹੋ। ਬੀਤੇ ਦਿਨਾਂ ਵਿੱਚ ਤੁਸੀਂ National Education Policy ਬਾਰੇ ਵਿੱਚ ਕਾਫ਼ੀ ਕੁਝ ਪੜ੍ਹਿਆ ਹੋਵੇਗਾ, ਕਾਫ਼ੀ ਕੁਝ Discuss ਕੀਤਾ ਹੋਵੇਗਾNational education Policy ਸਾਡੇ 21ਵੀਂ ਸਦੀ ਦੇ ਆਪ ਜਿਹੇ ਨੌਜਵਾਨਾਂ ਦੇ ਲਈ ਹੀ ਹੈ। ਉਹ ਯੁਵਾ ਜੋ world ਨੂੰ lead ਕਰੇਗਾ, ਸਾਇੰਸ ਅਤੇ ਟੈਕਨੋਲੋਜੀ ਵਿੱਚ ਭਾਰਤ ਨੂੰ ਗਲੋਬਲ ਲੀਡਰ ਬਣਾਵੇਗਾ ਇਤਨਾ ਨਹੀਂਇਸ Education Policy ਵਿੱਚ ਤਮਾਮ ਅਜਿਹੀਆਂ ਗੱਲਾਂ ਹਨ ਜੋ ਆਪ ਜਿਹੇ ਵਿਦਿਆਰਥੀਆਂ ਦੀ ਵਿਸ਼-ਲਿਸਟ ਵਿੱਚ ਸਭ ਤੋਂ ਉੱਪਰ ਸਨ

 

ਸਾਥੀਓ, ਮੈਨੂੰ ਵਿਸ਼ਵਾਸ ਹੈ ਕਿ ਆਪਣੀ Education ਦੀ Journey ਵਿੱਚ ਤੁਸੀਂ ਇਹ ਮਹਿਸੂਸ ਕੀਤਾ ਹੈ ਕਿ ਸਿੱਖਿਆ ਅਤੇ ਪਰੀਖਿਆ ਸਾਡੇ students ਲਈ burden ਨਾ ਬਣੇ, Students ਨੂੰ ਆਪਣੇ ਮਨਪਸੰਦ Subjects ਪੜ੍ਹਨ ਦੀ ਜ਼ਿਆਦਾ ਆਜ਼ਾਦੀ ਮਿਲੇ ਇਸ ਲਈ, ਰਾਸ਼ਟਰੀ ਸਿੱਖਿਆ ਨੀਤੀ ਨੂੰ multi-disciplinary ਬਣਾਇਆ ਗਿਆ ਹੈ, subjects ਦੀ flexibility ਦਿੱਤੀ ਗਈ ਹੈ, multiple entry and exit ਦੇ ਅਵਸਰ ਦਿੱਤੇ ਗਏ ਹਨ

 

ਅਤੇ ਸਭ ਤੋਂ ਅਹਿਮ, ਦੇਸ਼ ਦੀ ਨਵੀਂ education policy, education ਨੂੰ technology ਨਾਲ ਜੋੜੇਗੀ,  technology ਨੂੰ ਸਾਡੇ students ਦੀ thinking ਦਾ integral part ਬਣਾਏਗੀ ਯਾਨੀ, students technology ਬਾਰੇ ਵੀ ਪੜ੍ਹਣਗੇ, ਅਤੇ technology ਦੇ ਜ਼ਰੀਏ ਵੀ ਪੜ੍ਹਣਗੇEducation ਵਿੱਚ artificial intelligence ਦਾ ਇਸਤੇਮਾਲ ਹੋਵੇ, Online learning ਵਧੇ, ਰਾਸ਼ਟਰੀ ਸਿੱਖਿਆ ਨੀਤੀ ਵਿੱਚ ਇਸ ਦੇ ਰਸਤੇ ਖੋਲ੍ਹ ਦਿੱਤੇ ਗਏ ਹਨ

 

Teaching ਅਤੇ learning ਤੋਂ ਲੈ ਕੇ administration ਅਤੇ assessment ਤੱਕ technology ਦੀ ਭੂਮਿਕਾ ਬਣੇ, ਇਸ ਦੇ ਲਈ National Education Technology Forum ਵੀ ਬਣਾਇਆ ਜਾ ਰਿਹਾ ਹੈ। ਅਸੀਂ ਇੱਕ ਅਜਿਹੇ eco-system ਦੀ ਤਰਫ਼ ਵੱਧ ਰਹੇ ਹਾਂ ਜਿੱਥੇ ਸਾਡੇ ਨੌਜਵਾਨ/ਯੁਵਾ Technology ਤੋਂ ਸਿੱਖਣਗੇ ਵੀ, ਅਤੇ ਸਿਖਾਉਣ ਲਈ ਨਵੀਂ technology Innovate ਵੀ ਕਰਨਗੇIIT ਦੇ ਸਾਥੀਆਂ ਦੇ ਲਈ ਤਾਂ ਇਸ ਵਿੱਚ infinite possibilities ਹਨ ਨਵੇਂ software, ਨਵੀਆਂ devices ਅਤੇ gadgets, ਜੋ way of education ਨੂੰ revolutionize ਕਰਨ, ਉਨ੍ਹਾਂ ਬਾਰੇ ਤੁਹਾਨੂੰ ਹੀ ਸੋਚਣਾ ਹੈ। ਇਹ ਆਪ ਸਭ ਦੇ ਲਈ ਇੱਕ opportunity ਹੈ, ਆਪ ਆਪਣੇ best ਨੂੰ ਬਾਹਰ ਲਿਆਓ,  utilize ਕਰੋ

 

ਸਾਥੀਓ, ਦੇਸ਼ ਵਿੱਚ research culture ਨੂੰ enrich ਕਰਨ ਲਈ NEP ਵਿੱਚ ਇੱਕ National Research Foundation ਯਾਨੀ NRF ਦਾ ਵੀ ਪ੍ਰਸਤਾਵ ਕੀਤਾ ਗਿਆ ਹੈ। NRF research funding ਨੂੰ ਲੈ ਕੇ ਸਾਰੇ funding agencies ਦੇ ਨਾਲ coordinate ਕਰੇਗਾ ਅਤੇ ਸਾਰੇ disciplines,  ਚਾਹੇ ਉਹ science ਹੋਵੇ ਜਾਂ humanities, ਸਾਰਿਆਂ ਲਈ fund provide ਕਰੇਗਾ ਜੋ potential research ਹੋਣਗੀਆਂ, ਜਿਨ੍ਹਾਂ ਵਿੱਚ practical implementation ਦਾ scope ਹੋਵੇਗਾ ਉਨ੍ਹਾਂ ਨੂੰ recognize ਕੀਤਾ ਜਾਵੇਗਾ ਅਤੇ implement ਵੀ ਕੀਤਾ ਜਾਵੇਗਾ

 

ਇਸ ਦੇ ਲਈ, government agencies ਅਤੇ industry ਦਰਮਿਆਨ coordination ਅਤੇ close linkage establish ਕੀਤਾ ਜਾਵੇਗਾ ਮੈਨੂੰ ਖੁਸ਼ੀ ਹੈ ਕਿ ਅੱਜ ਇਸ convocation ਵਿੱਚ ਸਾਡੇ ਕਰੀਬ 300 ਯੁਵਾ ਸਾਥੀਆਂ ਨੂੰ PhD award ਕੀਤੀ ਜਾ ਰਹੀ ਹੈ, ਅਤੇ ਇਹ ਇੱਕ ਬਹੁਤ positive trend ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਸਭ ਇੱਥੇ ਨਹੀਂ ਰੁਕੋਗੇ, ਬਲਕਿresearch ਤੁਹਾਡੇ ਲਈ ਇੱਕ habit ਹੋ ਜਾਵੇਗੀ, ਤੁਹਾਡੇ Thought Process ਦਾ part ਬਣੀ ਰਹੇਗੀ

 

ਸਾਥੀਓ,ਅਸੀਂ ਸਭ ਜਾਣਦੇ ਹਾਂ ਕਿ knowledge  ਲਈ ਕੋਈ boundaries ਨਹੀਂ ਹੁੰਦੀਆਂNational Education Policy ਦੇਸ਼  ਦੇ education sector ਨੂੰ open up ਕਰਨ ਦੀ ਗੱਲ ਕਰਦੀ ਹੈ  ਮਕਸਦ ਇਹ ਹੈ ਕਿ foreign universities  ਦੇ campus ਵੀ ਦੇਸ਼ ਵਿੱਚ ਖੁੱਲ੍ਹਣ ਅਤੇ ਦੁਨੀਆ ਭਰ ਦਾ global exposure ਸਾਡੇ students ਨੂੰ ਇੱਥੋਂ ਮਿਲੇ  ਇਸ ਤਰ੍ਹਾਂ,  Indian ਅਤੇ global institutions ਦਰਮਿਆਨresearch collaboration ਅਤੇ student exchange programs ਨੂੰ ਵੀ promote ਕੀਤਾ ਜਾਵੇਗਾ।  Foreign universities ਵਿੱਚ ਸਾਡੇ students ਜੋ ਕ੍ਰੈਡਿਟ acquire ਕਰਨਗੇ,ਉਹ ਵੀ ਹੁਣ ਦੇਸ਼  ਦੇ institutions ਵਿੱਚ count ਹੋ ਸਕਣਗੇ  ਇਤਨਾ ਹੀ ਨਹੀਂ,  National Education Policy ਭਾਰਤ ਨੂੰ global education destination  ਦੇ ਤੌਰ ਤੇ ਵੀ establish ਕਰੇਗੀ।  ਸਾਡੇ high performing Institutions ਨੂੰ ਵਿਦੇਸ਼ਾਂ ਵਿੱਚ ਵੀ campus set ਕਰਨ ਲਈ encourage ਕੀਤਾ ਜਾਵੇਗਾIIT ਗੁਵਾਹਾਟੀ ਨੂੰ beyond boundaries expansion  ਦੇ ਇਸ vision ਵਿੱਚ key role play ਕਰਨਾ ਹੈ  ਉੱਤਰ ਪੂਰਬ ਦਾ ਇਹ ਖੇਤਰ,ਭਾਰਤ ਦੀ ਐਕਟ ਈਸਟ ਪਾਲਿਸੀ ਦਾ ਕੇਂਦਰ ਵੀ ਹੈ

 

ਇਹੀ ਖੇਤਰ,ਸਾਊਥ ਈਸਟ ਏਸ਼ਿਆ ਨਾਲ ਭਾਰਤ  ਦੇ ਸੰਪਰਕ ਅਤੇ ਸੰਬਧ ਦਾ gateway ਵੀ ਹੈਇਨ੍ਹਾਂ ਦੇਸ਼ਾਂ ਨਾਲ ਭਾਰਤ  ਦੇ ਸਬੰਧਾਂ ਦਾ ਮੁੱਖ ਅਧਾਰ,  Culture,  Commerce,  Connectivity ਅਤੇ Capacity ਰਿਹਾ ਹੈ  ਹੁਣ education ਸਾਡੇ engagement ਦਾ ਇੱਕ ਹੋਰ ਨਵਾਂ ਮਾਧਿਅਮ ਬਣਨ ਜਾ ਰਹੀ ਹੈIIT ਗੁਵਾਹਟੀ ਇਸ ਦਾ ਬਹੁਤ ਵੱਡਾ ਕੇਂਦਰ ਬਣ ਸਕਦੀ ਹੈ  ਇਸ ਨਾਲ ਨੌਰਥ ਈਸਟ ਨੂੰ ਇੱਕ ਨਵੀਂ ਪਹਿਚਾਣ ਵੀ ਮਿਲੇਗੀ, ਅਤੇ ਇੱਥੇ ਨਵੇਂ ਅਵਸਰ ਵੀ ਪੈਦਾ ਹੋਣਗੇ। ਅੱਜ ਉੱਤਰ ਪੂਰਬ  ਦੇ ਵਿਕਾਸ ਨੂੰ ਗਤੀ ਦੇਣ ਲਈ ਇੱਥੇ ਰੇਲਵੇਜ਼,  highways,ਏਅਰਵੇਜ਼,ਅਤੇ waterways ਦਾ infrastructure ਖੜ੍ਹਾ ਕੀਤਾ ਜਾ ਰਿਹਾ ਹੈ  ਇਸ ਨਾਲ ਸਮੁੱਚੇ ਉੱਤਰ ਪੂਰਬ ਦੇ ਲਈ ਨਵੇਂ-ਨਵੇਂ ਅਵਸਰ ਪੈਦਾ ਹੋ ਰਹੇ ਹਨIIT ਗੁਵਾਹਾਟੀ ਦੀ ਵਿਕਾਸ  ਦੇ ਇਨ੍ਹਾਂ ਕੰਮਾਂ ਵਿੱਚ ਵੀ ਬਹੁਤ ਵੱਡੀ ਭੂਮਿਕਾ ਹੈ।

 

ਸਾਥੀਓ,ਅੱਜ ਇਸ Convocation  ਦੇ ਬਾਅਦ ਬਹੁਤ ਸਾਰੇ Students ਇੱਥੇ ਹੀ ਰਹਿਣਗੇ,ਬਹੁਤ ਸਾਰੇ ਇੱਥੋਂ ਚਲੇ ਵੀ ਜਾਣਗੇIIT ਗੁਵਾਹਾਟੀ  ਦੇ ਹੋਰ Students ਵੀ ਇਸ ਸਮੇਂ ਮੈਨੂੰ ਸੁਣ ਰਹੇ ਹਨ,ਦੇਖ ਰਹੇ ਹਨ  ਅੱਜ ਦੇ ਇਸ ਵਿਸ਼ੇਸ਼ ਦਿਨ ਮੈਂ ਤੁਹਾਨੂੰ  ਕੁਝ ਤਾਕੀਦ ਵੀ ਕਰਾਂਗਾ,ਕੁਝ ਸੁਝਾਅ ਵੀ ਦੇਵਾਂਗਾ  ਸਾਥੀਓ,ਤੁਹਾਡੀ life ਵਿੱਚ ਇਸ region ਦਾ contribution ਵੀ ਹੈ,ਅਤੇ ਤੁਸੀਂ ਇਸ region ਨੂੰ ਦੇਖਿਆ,ਸਮਝਿਆ ਅਤੇ ਮਹਿਸੂਸ ਵੀ ਕੀਤਾ ਹੈ  ਇਸ ਖੇਤਰ ਦੀਆਂ ਜੋ ਚੁਣੌਤੀਆਂ ਹਨ,ਇਸ ਖੇਤਰ ਵਿੱਚ ਜੋ ਸੰਭਾਵਨਾਵਾਂ ਹਨਉਨ੍ਹਾਂ ਨਾਲ ਤੁਹਾਡੀ ਰਿਸਰਚ ਕਿਵੇਂ ਜੁੜ ਸਕਦੀ ਹੈ,ਇਹ ਤੁਹਾਨੂੰ ਸੋਚਣਾ ਚਾਹੀਦਾ ਹੈ  ਉਦਾਹਰਣ  ਦੇ ਤੌਰ ਤੇ,  Solar energy,  wind energy,  bio-mass ਅਤੇ hydro-electric energy ਵਿੱਚ ਵੀ ਇੱਥੇ ਬੇਹੱਦ ਸੰਭਾਵਨਾਵਾਂ ਹਨ।  ਇੱਥੇ ਚਾਵਲ,ਚਾਹ,ਬਾਂਸ ਜਿਹੀ ਸੰਪਦਾ ਹੈ,ਜੋ tourism industry ਹੈ,ਉਸ ਨੂੰ ਸਾਡਾ ਕੋਈ innovation,  boost  ਦੇ ਸਕਦਾ ਹੈ ਕੀ?

 

ਸਾਥੀਓ,ਇੱਥੇ bio-diversity ਵੀ ਹੈ,ਅਤੇ ਅਪਾਰ ਪਰੰਪਰਾਗਤ ਗਿਆਨ ਅਤੇ ਹੁਨਰ ਵੀ! ਇਸ ਪਰੰਪਰਾਗਤ ਹੁਨਰ ਦਾ,  knowledge ਦਾ,ਅਤੇ ਇੱਥੋਂ ਤੱਕ ਕਿ science and technology ਦਾ transmission ਵੀ ਪਰੰਪਰਾ ਨਾਲ ਹੁੰਦਾ ਆ ਰਿਹਾ ਹੈ  ਇੱਕ generation ਨੇ ਇਹ ਗਿਆਨ ਦੂਸਰੀgeneration ਨੂੰ ਦਿੱਤਾ,ਉਸ ਤੋਂ ਅਗਲੀ generation ਨੂੰ ਮਿਲਿਆ,ਅਤੇ ਇਹ ਸਿਲਸਿਲਾ ਚਲਦਾ ਚਲਿਆ ਆ ਰਿਹਾ ਹੈ  ਕੀ ਅਸੀਂ ਇਸ ਨੂੰ ਆਧੁਨਿਕ technology  ਨਾਲ ਜੋੜ ਸਕਦੇ  ਹਾਂ ਕੀ ਅਸੀਂ ਇਸ fusion ਨਾਲ ਨਵੀਂ technology ਖੜ੍ਹੀ ਕਰ ਸਕਦੇ  ਹਾਂਮੇਰਾ ਮੰਨਣਾ ਹੈ ਕਿ ਅਸੀਂ ਇੱਕ modern ਅਤੇ scientific process  ਦੇ ਜ਼ਰੀਏ,  cultural knowledge,  skills ਅਤੇ beliefs ਨੂੰ rich and cutting edge professional development programs ਵਿੱਚ ਤਿਆਰ ਕਰ ਸਕਦੇ  ਹਾਂ  ਮੇਰਾ ਸੁਝਾਅ ਹੈ ਕਿ IIT ਗੁਵਾਹਾਟੀ ਇਸ ਵਿੱਚ ਇੱਕ ਮੁੱਖ ਭੂਮਿਕਾ ਨਿਭਾਏਅਤੇ ਇੱਕ Center for Indian Knowledge Systems ਦੀ ਸਥਾਪਨਾ ਕਰੇ।  ਇਸ ਦੇ ਜ਼ਰੀਏ ਅਸੀਂ ਉੱਤਰ ਪੂਰਬ ਨੂੰ,ਦੇਸ਼ ਅਤੇ ਦੁਨੀਆ ਨੂੰ ਅਜਿਹਾ ਬਹੁਤ ਕੁਝ  ਦੇ ਸਕਦੇ  ਹਾਂ,ਜੋ invaluable ਹੋਵੇਗਾ

 

ਸਾਥੀਓਅਸਾਮ ਅਤੇ ਉੱਤਰ ਪੂਰਬ ਦੇਸ਼ ਦਾ ਅਜਿਹਾ region ਹੈ ਜੋ possibilities ਨਾਲ ਭਰਿਆ ਹੋਇਆ ਹੈ।  ਲੇਕਿਨ ਇਸ region ਨੂੰ flood,  earthquake,  landslide ਅਤੇ ਕਈ industrial disaster ਵਰਗੀਆਂ ਆਪਦਾਵਾਂ ਵੀ ਘੇਰਦੀਆਂ ਰਹਿੰਦੀਆਂ ਹਨ  ਇਨ੍ਹਾਂ disasters ਨਾਲ ਨਜਿੱਠਣ ਵਿੱਚ ਇਨ੍ਹਾਂ ਰਾਜਾਂ ਦੀ energy ਅਤੇ efforts ਖਰਚ ਹੁੰਦੇ ਹਨ  ਇਸ ਸਮੱਸਿਆਵਾਂ ਨਾਲ effectively ਨਜਿੱਠਿਆ ਜਾਵੇ ਇਸ ਲਈ high degree of technological support and intervention ਦੀ ਜ਼ਰੂਰਤ ਪੈਂਦੀ ਹੈ  ਮੈਂ IIT ਗੁਵਾਹਾਟੀ ਨੂੰ ਇਹ ਵੀ ਅਨੁਰੋਧ ਕਰਾਂਗਾ ਕਿ ਤੁਸੀਂ ਇੱਕ Center for disaster management and risk reduction ਦੀ ਸਥਾਪਨਾ ਵੀ ਕਰੋ।  ਇਹ centerਇਸ ਇਲਾਕੇ ਦੀਆਂ ਆਪਦਾਵਾਂ ਨਾਲ ਨਜਿੱਠਣ ਦੀ expertise ਵੀ provide ਕਰਾਵੇਗਾਅਤੇ ਆਪਦਾਵਾਂ ਨੂੰ ਅਵਸਰ ਵਿੱਚ ਵੀ ਬਦਲੇਗਾ।  ਮੈਨੂੰ ਪੂਰਾ ਭਰੋਸਾ ਹੈ ਕਿ IIT ਗੁਵਾਹਾਟੀ ਅਤੇ ਤੁਸੀਂ ਸਾਰੇ IIT ਵਿਦਿਆਰਥੀ ਅੱਗੇ ਵਧੋਗੇ,ਤਾਂ ਇਹ ਸੰਕਲਪ ਵੀ ਜ਼ਰੂਰ ਸਿੱਧ ਹੋਵੇਗਾ  ਸਾਥੀਓ,  Local issues ‘ਤੇ focus ਕਰਨ  ਦੇ ਨਾਲ ਹੀ ਸਾਨੂੰ ਆਪਣੀ ਨਜ਼ਰ  global technologies  ਦੇ bigger canvas ‘ਤੇ ਵੀ set ਕਰਨੀ ਹੋਣਗੀ  ਉਦਾਹਰਣ ਲਈ,ਕੀ ਅਸੀਂ ਆਪਣੀ research and technology ਵਿੱਚ ਨੀਸ਼ areas ਨੂੰ find out ਕਰ ਸਕਦੇ  ਹਾਂ ਅਜਿਹੇ areas,ਅਜਿਹੇ subjects ਜਿਨ੍ਹਾਂ ਤੇ ਦੇਸ਼ ਨੂੰ ਹੋਰ ਜ਼ਿਆਦਾ focus ਕਰਨ ਦੀ ਜ਼ਰੂਰਤ ਹੈਅਸੀਂ ਉਨ੍ਹਾਂ ਨੂੰ identify ਅਤੇ prioritize ਕਰ ਸਕਦੇ  ਹਾਂ ਕੀ?

 

ਸਾਥੀਓ,ਤੁਸੀਂ ਜਦੋਂ ਦੁਨੀਆ ਵਿੱਚ ਕਿਤੇ ਵੀ ਜਾਓਗੇ,ਤਾਂ ਤੁਸੀਂ ਆਪਣੇ ਆਪ ਨੂੰ proud IITianਦਸੋਗੇ।  ਲੇਕਿਨ ਮੇਰੀਆਂ ਤੁਹਾਡੇ ਤੋਂ expectations ਹਨ ਕਿ ਤੁਹਾਡੀ success,ਤੁਹਾਡੇ research contributions ਅਜਿਹੇ ਹੋਣ ਕਿ IIT ਗੁਵਾਹਾਟੀ ਹੋਰ ਮਾਣ ਨਾਲ ਕਹੇ ਕਿ ਤੁਸੀਂ ਉਸ ਦੇ ਸਟੂਡੈਂਟ ਹੋ।  ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ IIT ਗੁਵਾਹਾਟੀ ਨੂੰ,ਆਪਣੇ professors ਨੂੰ ਇਹ ਅਵਸਰ,ਇਹ ਗੁਰੂ ਦਕਸ਼ਿਣਾ ਜ਼ਰੂਰ ਦੇਵੋਗੇ  ਪੂਰਾ ਦੇਸ਼,  130 ਕਰੋੜ ਦੇਸ਼ਵਾਸੀ ਤੁਹਾਡੇ ਵਿੱਚ ਭਰੋਸਾ ਕਰਦੇ ਹਨ।  ਤੁਸੀਂ ਇਸੇ ਤਰ੍ਹਾਂ ਲਗਾਤਾਰ ਸਫਲ ਹੋਣਆਤਮਨਿਰਭਰ ਭਾਰਤ ਦੀ ਸਫਲਤਾ  ਦੇ ਸਾਰਥੀ ਬਣੋ,ਅਨੇਕ-ਅਨੇਕ ਨਵੀਆਂ ਉਚਾਈਆਂ ਨੂੰ ਤੁਸੀਂ ਪ੍ਰਾਪ‍ਤ ਕਰਦੇ ਚੱਲੋ।  ਜੀਵਨ ਵਿੱਚ ਜੋ ਸੁਪਨੇ ਸਜਾਏ ਹਨ ਉਹ ਸਾਰੇ ਸੁਪਨੇ ਸੰਕਲ‍ਪ ਬਣਨ,ਜੋ ਸੰਕਲ‍ਪ ਬਣੇ ਉਸ ਵਿੱਚ ਮਿਹਨਤ ਦੀ ਪਰਾਕਾਸ਼‍ਠਾ ਹੋਵੇ ਅਤੇ ਨਿੱਤ‍ ਨਵੀਆਂ ਸਿੱਧੀਆਂ ਦਾ ਚੜ੍ਹਾਅ ਚੜ੍ਹਦੇ ਚੱਲੋ।  ਅਜਿਹੀਆਂ ਅਨੇਕ ਸ਼ੁਭਕਾਮਨਾਵਾਂ ਨਾਲ ਤੁਹਾਡੀ ਸਿਹਤ ਲਈ,ਤੁਹਾਡੇ  ਪਰਿਵਾਰ ਦੀ ਸਿਹਤ  ਲਈ,ਇਸ ਕੋਰੋਨਾ ਇਸ ਸਮੇਂ ਵਿੱਚ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਵੀ ਹੈਤੁਸੀਂ ਵੀ ਉਸ ਦੀ ਚਿੰਨ‍ਤਾ ਕਰੋਗੇ,ਆਪਣੇ  ਪਰਿਵਾਰ  ਦੀ ਚਿੰਤਾ ਕਰੋਗੇਆਪਣੇ ਆਸਪਾਸ  ਦੇ ਲੋਕਾਂ ਦੀ ਚਿੰਤਾ ਕਰੋਗੇ,ਆਪਣੇ  ਪਰਿਵਾਰ  ਦੀ ਚਿੰਤਾ ਕਰੋਗੇ,ਖੁਦ ਨੂੰ ਵੀ ਸੰਭਾਲ਼ੋਗੇ,ਪਰਿਵਾਰ  ਨੂੰ ਵੀ ਸੰਭਾਲ਼ੋਗੇਆਸਪਾਸ  ਦੇ ਯਾਰ-ਦੋਸ‍ਤਾਂ ਨੂੰ ਵੀ ਸੰਭਾਲ਼ਗੇ  ਸਾਰਿਆਂ ਨੂੰ ਸੁਅਸਥ ਰਹਿਣ ਵਿੱਚ ਮਦਦ ਕਰੋ,ਖੁਦ ਵੀ ਸੁਅਸਥ ਰਹੋ।

 

ਇਸੇ ਇੱਕ ਭਾਵਨਾ ਨਾਲ ਤੁਹਾਨੂੰ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ।

 

Thank you very much,

 

Thank you all.

 

*****

 

ਵੀਆਰਆਰਕੇ/ਐੱਸਐੱਚ/ਬੀਐੱਮ


(Release ID: 1657971) Visitor Counter : 193