ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਐੱਸਟੀਆਈਪੀ(STIP) 2020ਵਿੱਚ, ਵਿਗਿਆਨ ਵਿੱਚਮਹਿਲਾਵਾਂ ਦੀ ਭਾਗੀਦਾਰੀ ਅਤੇ ਲੀਡਰਸ਼ਿਪ ਦੀਆਂ ਪ੍ਰਮੁੱਖ ਚਿੰਤਾਵਾਂ ਨੂੰ ਹੱਲ ਕਰਨ ਦੇ ਤਰੀਕਿਆਂ ਬਾਰੇ ਮਾਹਿਰਾਂਦੁਆਰਾਵਿਚਾਰ-ਵਟਾਂਦਰਾ

Posted On: 22 SEP 2020 1:46PM by PIB Chandigarh

ਵਿਗਿਆਨ ਵਿੱਚ ਭਾਰਤੀ ਮਹਿਲਾਵਾਂ ਦੀ ਘੱਟ ਪ੍ਰਤੀਸ਼ਤਤਾ ਅਤੇ ਖਾਸ ਕਰਕੇ ਨਵੀਂ ਵਿਗਿਆਨ ਟੈਕਨੋਲੋਜੀ ਅਤੇ ਇਨੋਵੇਸ਼ਨ ਨੀਤੀ ਐੱਸਟੀਆਈਪੀ-2020 ਅਨੁਸਾਰ ਵਿਗਿਆਨ ਵਿੱਚ ਮਹਿਲਾ ਅਗਵਾਈ ਦੇ ਮਾਮਲੇ ਵਿੱਚ ਲਿੰਗ ਪਾੜੇ ਅਤੇ ਇਸ ਦੇ ਹੱਲ ਦੇ ਵਿਸ਼ੇ ਤੇ ਵਿਚਾਰ-ਵਟਾਂਦਰਾ ਕਰਨ ਲਈ ਪਿਛਲੇ ਦਿਨੀਂ ਟੀਮ ਐੱਸਟੀਆਈਪੀ -2020 ਸਕੱਤਰੇਤ ਦੇ ਨਾਲ ਇੱਕ ਸੌ ਤੋਂ ਵੱਧ ਮਹਿਲਾ ਵਿਗਿਆਨੀ ਅਤੇ ਵਿਗਿਆਨ ਪ੍ਰੇਮੀ ਸ਼ਾਮਲ ਹੋਏ।

 

 

ਇਸ ਵਿਚਾਰ ਵਟਾਂਦਰੇ ਦੀ ਪ੍ਰਧਾਨਗੀ ਕਰਦਿਆਂ ਡਾ. ਵਿਜੇ ਭੱਟਕਰ, ਪ੍ਰਧਾਨ, VIBHA (ਵਿਜਨਾਭਾਰਤੀ), ਨੇ ਜ਼ੋਰ ਦੇ ਕੇ ਕਿਹਾ ਕਿ ਸਥਿਰਤਾ ਅਤੇ ਆਤਮਨਿਰਭਰ ਭਾਰਤ ਕੇਵਲ ਤਾਂ ਹੀ ਸੰਭਵ ਹੈ ਜਦੋਂ ਮਹਿਲਾਵਾਂ ਨੂੰ ਉਨ੍ਹਾਂ ਦਾ ਬਣਦਾ ਮਹੱਤਵ ਦਿੱਤਾ ਜਾਵੇ। ਮਹਿਲਾ ਅਵਿਸ਼ਕਾਰਕਾਂ ਨੂੰ ਪ੍ਰੇਰਿਤ ਕਰਨ, ਉਮਰ ਰੁਕਾਵਟ ਦੇ ਮੁੱਦਿਆਂ, ਲੀਕਿੰਗ ਪਾਈਪਲਾਈਨ, ਮਹਿਲਾਵਾਂ ਦੀ ਅਗਵਾਈ ਵਾਲੇ ਸਟਾਰਟ-ਅੱਪ ਲਈ ਫੰਡ, ਲੀਡਰਸ਼ਿਪ, ਲਿੰਗ ਪੱਖਪਾਤ ਅਤੇ ਮਹਿਲਾ ਉੱਦਮੀਆਂ ਦੀ ਜ਼ਰੂਰਤ, ਸਮਾਵੇਸ਼ ਅਤੇ ਵੱਖੋ-ਵੱਖਰੇ ਐੱਸਟੀਆਈ ਈਕੋਸਿਸਟਮ ਦੇ ਸਬੰਧ ਵਿੱਚ ਅੜਿੱਕਿਆਂ ਨੂੰ ਸੰਬੋਧਿਤ ਕਰਨ ਲਈ ਪਰਿਵਾਰ ਅਤੇ ਉਨ੍ਹਾਂ ਬੱਚਿਆਂ ਦੇ ਪਾਲਣ ਪੋਸ਼ਣ ਸਮੇਤ ਹੇਠਲੇ ਪੱਧਰ ਵਾਲੇ ਸੰਸਥਾਗਤ ਢਾਂਚੇ ਦੇ ਸਬੰਧ ਵਿੱਚ ਕਈ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ।

 

 

ਐੱਸਟੀਆਈਪੀ2020 ਦੇ ਮੁਖੀ ਡਾ.ਅਖਿਲੇਸ਼ ਗੁਪਤਾ ਨੇ ਟ੍ਰੈਕ-2 ਦੇ ਮਾਹਿਰ ਸਲਾਹ-ਮਸ਼ਵਰੇ ਦੌਰਾਨ ਐਥੇਨਾ ਸਵਾਨ ਚਾਰਟਰ ਦੇ ਭਾਰਤੀ ਸੰਸਕਰਣ ਨੂੰ ਲਾਗੂ ਕਰਨ, ਅਕਾਦਮਿਕਸ ਵਿੱਚ ਲਾਜ਼ਮੀ ਅਹੁਦੇ, ਮਹਿਲਾਵਾਂ ਦੀ 30% ਪ੍ਰਤੀਨਿਧਤਾ, ਅਤੇ ਸੀਨੀਅਰ ਮਹਿਲਾ ਵਿਗਿਆਨੀਆਂ ਨੂੰ ਖੋਜ ਅਤੇ ਪ੍ਰਸ਼ਾਸਨ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਦੇ ਸਬੰਧ ਵਿੱਚ ਕੁਝ ਪ੍ਰਮੁੱਖ ਹਸਤਾਕਸ਼ੇਪ ਦੀ ਜਾਣਕਾਰੀ ਦਿੱਤੀ।

 

 

ਜਾਣਕਾਰੀ ਸੈਸ਼ਨ, ਦੇਸ਼ ਭਰ ਦੇ 22 ਰਾਜਾਂ ਵਿੱਚ ਫੈਲੀ, ਸਵਦੇਸ਼ੀ ਭਾਵਨਾ ਵਾਲੀ ਇੱਕ ਵਿਗਿਆਨ ਲਹਿਰ ਵਿਜਨਾਭਰਤੀ ਦੁਆਰਾ, ਇਸਦੀ ਸੁਤੰਤਰ ਸੰਸਥਾ ਸ਼ਕਤੀ ਦੇ ਅਧੀਨ ਆਯੋਜਿਤ ਕੀਤਾ ਗਿਆ ਜੋ ਮਹਿਲਾ ਸਸ਼ਕਤੀਕਰਨ ਲਈ ਇੱਕ ਰਾਸ਼ਟਰੀ ਲਹਿਰ ਹੈ।

 

 

ਡਾ: ਗੁਪਤਾ ਨੇ ਡੀਐੱਸਟੀ ਦੀ ਕਿਰਨ” -“KIRAN” (ਪੋਸ਼ਣ ਦੁਆਰਾ ਰਿਸਰਚ ਐਡਵਾਂਸਮੈਂਟ ਵਿੱਚ ਗਿਆਨ ਦੀ ਸ਼ਮੂਲੀਅਤ) ਸਕੀਮ, ਖਾਸ ਤੌਰ ਤੇ CURIE (ਯੂਨੀਵਰਸਿਟੀ ਰਿਸਰਚ ਫਾਰ ਇਨੋਵੇਸ਼ਨ ਐਂਡ ਐਕਸੀਲੈਂਸ ਇਨ ਵੂਮੈਨ ਯੂਨੀਵਰਸਿਟੀਜ਼) ਪ੍ਰੋਗਰਾਮ, ਬਾਇਓਟੈਕਨੋਲੋਜੀ ਦੇ ਬਾਇਓਕੇਅਰ (BioCARe) ਪ੍ਰੋਗਰਾਮ ਅਤੇ ਹੋਰਾਂ ਸਮੇਤ ਕੁਝ ਮਹੱਤਵਪੂਰਣ ਹਾਲੀਆ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ।

 

 

ਉਨ੍ਹਾਂ ਮਹਿਲਾਵਾਂ ਲਈ ਦੋਹਰੀ ਭਰਤੀ ਨੀਤੀ, ਕੰਮ ਦੇ ਸਮੇਂ ਵਿੱਚ ਲਚਕਤਾ, ਡੇਅ ਕੇਅਰ ਸੈਂਟਰਾਂ, ਇਕ ਆਫਿਸ ਆਫ ਇਕੁਇਟੀ ਐਂਡ ਇਨਕਲੂਜ਼ਨਸਥਾਪਿਤ ਕਰਨ, ਆਦਿ ਦਾ ਸੁਝਾਅ ਦਿੰਦਿਆਂ ਮਹਿਲਾਵਾਂ ਲਈ ਕਰੀਅਰ ਦੇ ਮੌਕਿਆਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

 

 

ਡਾ: ਗੁਪਤਾ ਨੇ ਨਵੀਂ ਐੱਸਟੀਆਈ ਨੀਤੀ ਨੂੰ, ਇਸਦੀ ਜ਼ਰੂਰਤ ਅਤੇ ਨਿਵੇਕਲੀਆਂ ਵਿਸ਼ੇਸ਼ਤਾਵਾਂ ਦੇ ਹਿਸਾਬ ਨਾਲ ਪੇਸ਼ ਕਰਦਿਆਂ ਲੀਲਾਵਤੀ, ਗਾਰਗੀ ਅਤੇ ਖੰਨਾ ਵਰਗੇ ਮਹਾਨ ਮਹਿਲਾ ਵਿਗਿਆਨੀਆਂ ਅਤੇ ਵਿਦਵਾਨਾਂ ਦਾ ਇਤਿਹਾਸਿਕ ਉਦਾਹਰਣ ਲੈਂਦੇ ਹੋਏ ਮਹਿਲਾਵਾਂ ਦੀ ਸਾਇੰਸ ਅਤੇ ਵਿਦਿਆ ਵਿੱਚ ਸ਼ਮੂਲੀਅਤ 'ਤੇ ਜ਼ੋਰ ਦਿੱਤਾ।  ਉਨ੍ਹਾਂ ਟਰੈਕ 1 ਜਨਤਕ ਸਲਾਹ-ਮਸ਼ਵਰੇ ਦਾ ਖਾਸ ਜ਼ਿਕਰ ਕਰਦਿਆਂ ਫਾਰਮੂਲੇਸ਼ਨ ਪ੍ਰਕਿਰਿਆ ਦਾ ਵਿਆਪਕ ਵਿਚਾਰ ਦਿੱਤਾ ਅਤੇ STIP-2020 ਵਿੱਚ ਮਹਿਲਾਵਾਂ ਦੀ ਭਾਗੀਦਾਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਮਾਹਿਰਾਂ ਨੇ ਮਹਿਲਾ ਉਦਮੀਆਂ ਅਤੇ ਮਹਿਲਾਵਾਂ ਦੀ ਅਗਵਾਈ ਵਾਲੀ ਆਰਥਿਕਤਾ ਲਈ ਸਹਾਇਤਾ ਨੈੱਟਵਰਕ ਬਣਾਉਣ ਬਾਰੇ ਸੁਝਾਅ ਦਿੱਤਾ।  ਉਨ੍ਹਾਂ ਨੀਤੀਆਂ ਅਤੇ ਪ੍ਰੋਗਰਾਮਾਂ ਦੇ ਸੰਦਰਭ ਵਿੱਚ ਇੱਕ ਸਪਸ਼ਟ ਅਤੇ ਸਖਤ ਲਾਗੂਕਰਨ ਰਣਨੀਤੀ, ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਦੀ ਜ਼ਰੂਰਤ ਅਤੇ ਰਾਜ ਦੀਆਂ ਯੂਨੀਵਰਸਿਟੀਆਂ ਦੇ ਪੁਨਰ-ਸੁਰਜੀਤੀ ਉੱਤੇ ਵੀ ਜ਼ੋਰ ਦਿੱਤਾ।

 

 

STIP- women scientists.jpg

 

 

                                                                   ********

 

 

ਐੱਨਬੀ / ਕੇਜੀਐੱਸ / (ਡੀਐੱਸਟੀ ਮੀਡੀਆ ਸੈੱਲ)



(Release ID: 1657900) Visitor Counter : 145