ਪੁਲਾੜ ਵਿਭਾਗ
ਪੁਲਾੜ ਖੇਤਰ ਵਿੱਚ ਨਿਜੀ ਨਿਵੇਸ਼ ਅਤੇ ਨਵੇਂ ਢੰਗ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਲਈ ਇੰਡੀਅਨ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜੇਸ਼ਨ ਸੈਂਟਰ (ਆਈ ਐੱਨ — ਐੱਸ ਪੀ ਏ ਸੀ) ਦੀ ਸ਼ੁਰੂਆਤ : ਡਾਕਟਰ ਜਿਤੇਂਦਰ ਸਿੰਘ
प्रविष्टि तिथि:
22 SEP 2020 5:11PM by PIB Chandigarh
ਕੇਂਦਰੀ ਉੱਤਰ ਪੂਰਬੀ ਖੇਤਰ ਦੇ ਵਿਕਾਸ , ਐੱਮ ਓ ਐੱਸ ਪੀ ਐੱਮ ਓ , ਪ੍ਰਸੋਨਲ , ਜਨਤਕ ਸਿ਼ਕਾਇਤਾਂ , ਪੈਨਸ਼ਨਸ , ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ) ਡਾਕਟਰ ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਕਿਹਾ ਹੈ ਕਿ ਸਰਕਾਰ ਨੇ ਪੁਲਾੜ ਖੇਤਰ ਵਿੱਚ ਨਿਵੇਸ਼ ਅਤੇ ਨਵੇਂ ਢੰਗ ਤਰੀਕਿਆਂ ਦੇ ਪ੍ਰਸਾਰ ਲਈ ਇੰਡੀਅਨ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜੇਸ਼ਨ ਸੈਂਟਰ (ਆਈ ਐੱਨ — ਐੱਸ ਪੀ ਏ ਸੀ) ਦੀ ਸ਼ੁਰੂਆਤ ਕੀਤੀ ਹੈ । ਆਈ ਐੱਨ ਐੱਸ ਪੀ ਏ ਸੀ ਦੀ ਪ੍ਰਾਈਵੇਟ ਖੇਤਰ ਨੂੰ ਹੇਠ ਲਿਖੇ ਢੰਗਾਂ ਰਾਹੀਂ ਸਹੂਲਤਾਂ ਤੇ ਸਹਿਯੋਗ ਦੇਵੇਗਾ ।
1. ਤਕਨੀਕੀ ਸਹਾਇਤਾ ਮੁਹੱਈਆ ਕਰੇਗਾ ।
2. ਕੈਸ਼ ਇੰਸੈਂਟਿਵ ਸਹੂਲਤਾਂ ਨੂੰ ਸਾਂਝਾ ਕਰੇਗਾ ।
3. ਡੀ ਓ ਐੱਸ ਦੇ ਵਿਹੜਿਆਂ ਵਿੱਚ ਅਸਥਾਈ ਸਹੂਲਤਾਂ ਸਥਾਪਤ ਕਰਨ ਦੀ ਇਜਾਜ਼ਤ ਦੇਵੇਗਾ ।
4. ਐੱਨ ਆਈ ਐੱਸ ਐੱਲ ਦੀਆਂ ਲੋੜਾਂ ਲਈ ਬੋਲੀ ਦੀ ਮਨਜ਼ੂਰੀ ਦੇਵੇਗਾ ।
5. ਵਿਗਿਆਨ ਅਤੇ ਪੁਲਾੜ ਖੋਜ ਮਿਸ਼ਨਾਂ ਲਈ ਭਾਈਵਾਲ ਹੋਵੇਗਾ ।
ਇੰਡੀਅਨ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜੇਸ਼ਨ ਸੈਂਟਰ ਸਰਕਾਰ ਵੱਲੋਂ ਇੱਕ ਸੰਸਥਾਪਕ ਅਤੇ ਰੈਗੂਲੇਟਰੀ ਵਿਧੀ ਸਥਾਪਤ ਕੀਤੀ ਗਈ ਹੈ , ਜੋ ਨਿਜੀ ਭਾਈਵਾਲੀ ਨੂੰ ਵਧਾਉਣ ਲਈ ਸਹੂਲਤਾਂ ਦੇਵੇਗਾ । ਇਸ ਵਿਧੀ ਤਹਿਤ ਵਿੱਤੀ ਸਹੂਲਤਾਂ ਸ਼ਾਮਲ ਨਹੀਂ ਹਨ । ਨਿਜੀ ਖਿਡਾਰੀ ਹੇਠ ਲਿਖੇ ਕਾਰਜਾਂ ਵਿੱਚ ਭਾਗ ਲੈ ਸਕਦੇ ਹਨ ।
1. ਸੈਟੇਲਾਈਟ ਕਰਨਾ ।
2. ਲਾਂਚ ਵਹੀਕਲਸ ਤਿਆਰ ਕਰਨਾ ।
3. ਲਾਂਚ ਪ੍ਰਕਿਰਿਆ ਕਰਨੀ ।
4. ਐਪਲੀਕੇਸ਼ਨਸ ਦਾ ਵਿਕਾਸ ਕਰਕੇ ਪੁਲਾੜ ਅਧਾਰਿਤ ਸੇਵਾਵਾਂ ਮੁਹੱਈਆ ਕਰਨਾ ।
5. ਸਪੇਸ ਖੇਤਰ ਦੇ ਕਾਰਜਾਂ ਲਈ ਸਬ ਸਿਸਟਮ ਤੇ ਸਿਸਟਮਸ ਦਾ ਵਿਕਾਸ ਕਰਨਾ ।
ਐੱਸ ਐੱਨ ਸੀ
(रिलीज़ आईडी: 1657864)
आगंतुक पटल : 173