ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਨੇ ਇੱਕ ਦਿਨ ਵਿੱਚ ਸਭ ਤੋਂ ਵੱਧ ਰਿਕਵਰੀ ਦਾ ਰਿਕਾਰਡ ਦਰਜ ਕੀਤਾ

ਪਿਛਲੇ 24 ਘੰਟਿਆਂ ਵਿੱਚ 1 ਲੱਖ ਤੋਂ ਵੱਧ ਮਰੀਜ਼ ਠੀਕ ਹੋਏ

Posted On: 22 SEP 2020 11:29AM by PIB Chandigarh

ਭਾਰਤ ਵਿੱਚ ਬੇਮਿਸਾਲ ਵਾਧੇ ਨਾਲ ਸਭ ਤੋਂ ਵੱਧ ਰਿਕਵਰੀ ਦਰਜ ਕੀਤੀ ਗਈ ਹੈ।

ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 1 ਲੱਖ (1,01,468) ਤੋਂ ਵੱਧ ਮਰੀਜ਼ ਸਿਹਤਯਾਬ ਹੋਏ ਹਨ।

ਇਕ ਹੋਰ ਮਹੱਤਵਪੂਰਣ ਪ੍ਰਾਪਤੀ ਵਿੱਚ ਲਗਾਤਾਰ ਪਿਛਲੇ ਚਾਰ ਦਿਨਾਂ ਤੋਂ ਇਕ ਦਿਨ ਦੀ ਬਹੁਤ ਬੇਮਿਸਾਲ ਰਿਕਵਰੀ ਦਾ ਰੁਝਾਨ ਕਾਇਮ ਹੈ। 

ਇਸ ਨਾਲਸਿਹਤਯਾਬ ਮਾਮਲਿਆਂ ਦੀ ਕੁੱਲ ਗਿਣਤੀ ਲਗਭਗ 45 ਲੱਖ (44,97,867) ਤੱਕ ਪੁੱਜ ਗਈ ਹੈ। ਇਸ ਦੇ ਨਤੀਜੇ ਵਜੋਂ ਸਿਹਤਯਾਬੀ ਦਰ 80.86 ਫ਼ੀਸਦ ਹੋ ਗਈ ਹੈ।

ਨਵੇਂ ਮਿਲੇ ਕੇਸਾਂ ਵਿਚੋਂ 79 ਫ਼ੀਸਦ 10 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਦੱਸੇ ਜਾ ਰਹੇ ਹਨ। ਜਿਨ੍ਹਾਂ ਵਿੱਚ ਮਹਾਰਾਸ਼ਟਰਕਰਨਾਟਕਆਂਧਰਾ ਪ੍ਰਦੇਸ਼ਉੱਤਰ ਪ੍ਰਦੇਸ਼ਤਾਮਿਲਨਾਡੂਓਡੀਸ਼ਾਦਿੱਲੀਕੇਰਲਪੱਛਮੀ ਬੰਗਾਲ ਅਤੇ ਪੰਜਾਬ ਸ਼ਾਮਲ ਹਨ।

ਮਹਾਰਾਸ਼ਟਰ ਵਿੱਚ 32,000 ਤੋਂ ਵੱਧ (31.5 ਫ਼ੀਸਦ) ਮਰੀਜ਼ ਠੀਕ ਹੋਏ ਹਨ। ਆਂਧਰਾ ਪ੍ਰਦੇਸ਼ ਨੇ ਇਕ ਦਿਨ ਵਿੱਚ 10,000 ਤੋਂ ਵੱਧ ਰਿਕਵਰੀ ਦਰਜ ਕੀਤੀ ਹੈ।

 

ਵਿਸ਼ਵ ਵਿੱਚ ਸਭ ਤੋਂ ਵੱਧ ਸਿਹਤਯਾਬ ਕੇਸਾਂ ਨਾਲ ਭਾਰਤ ਨੇ ਨਵੀਂ ਉਪਲੱਭਧੀ ਹਾਸਲ ਕੀਤੀ ਹੈ।

ਦੇਸ਼ ਵਿੱਚ ਨਿਰੰਤਰ ਵੱਧ ਰਹੀ ਸਿਹਤਯਾਬੀ ਕੇਂਦਰ ਸਰਕਾਰ ਦੀ ਟੈਸਟ ਟ੍ਰੈਕ ਟ੍ਰੀਟ ਦੀ ਰਣਨੀਤੀ ਦਾ ਪ੍ਰਮਾਣ ਹੈ।  ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧਨ ਅਤੇ ਇਲਾਜ਼ ਪ੍ਰੋਟੋਕੋਲ ਨੂੰ ਸਮੇਂ-ਸਮੇਂ ਤੇ ਨਵੇਂ ਮੈਡੀਕਲ ਅਤੇ ਵਿਗਿਆਨਕ ਪ੍ਰਮਾਣਾਂ ਦੇ ਉਭਾਰ ਨਾਲ ਅਪਡੇਟ ਕੀਤਾ ਗਿਆ ਹੈ।

ਕੇਂਦਰ ਸਰਕਾਰ ਨੇ ਜਾਂਚ ਪ੍ਰਣਾਲੀਆਂ’ ਜਿਵੇਂ ਰਿਮਡੇਸਵੀਰਕੰਵਲੈਸੈਂਟ ਪਲਾਜ਼ਮਾ ਅਤੇ ਟੋਸੀਲੀਜ਼ੁਮਬ ਦੀ ਤਰਕ ਅਧਾਰਤ ਵਰਤੋਂ ਦੀ ਵੀ ਆਗਿਆ ਦਿੱਤੀ ਹੈ। ਕੋਵਿਡ ਮਰੀਜਾਂ ਵਿੱਚ ਉੱਚ ਸਿਹਤਯਾਬੀ ਦਰ ਉੱਚ ਪ੍ਰਵਾਹ ਆਕਸੀਜਨ ਦੀ ਵਰਤੋਂਨਾਨ ਇਨਵੇਸਿਵ ਵੈਂਟੀਲੇਸ਼ਨ ਅਤੇ ਸਟੀਰੌਇਡਾਂ ਅਤੇ ਐਂਟੀ-ਕੋਗੂਲੈਂਟਾਂ ਦੀ ਵਰਤੋਂ ਦੇ ਨਤੀਜੇ ਵਜੋਂ ਦਰਜ ਕੀਤੀ ਜਾ ਰਹੀ ਹੈ। ਹੋਰ ਉਪਾਵਾਂ ਨਾਲ ਹਲਕੇ/ਦਰਮਿਆਨੇ ਮਾਮਲਿਆਂ ਲਈ ਘਰੇਲੂ/ਸੰਸਥਾਗਤ ਇਕਾਂਤਵਾਸ ਨਿਗਰਾਨੀ ,ਮਰੀਜ਼ਾਂ ਨੂੰ ਤੁਰੰਤ ਅਤੇ ਸਮੇਂ ਸਿਰ ਇਲਾਜ ਕਰਨ ਲਈ ਐਂਬੂਲੈਂਸ ਸੇਵਾਵਾਂ ਵਿਚ ਸੁਧਾਰ ਨਾਲ ਅਸਰਦਾਰ ਕੋਵਿਡ ਪ੍ਰਬੰਧਨ ਸੰਭਵ ਹੋਇਆ ਹੈ।

ਏਮਜ਼ਨਵੀਂ ਦਿੱਲੀ ਦੇ ਸਰਗਰਮ ਸਹਿਯੋਗ ਨਾਲ ਸਿਹਤ ਮੰਤਰਾਲਾ 'ਕੋਵਿਡ -19 ਪ੍ਰਬੰਧਨ' 'ਤੇ ਨੈਸ਼ਨਲ ਈ-ਆਈਸੀਯੂ ਦਾ ਪ੍ਰਬੰਧ ਕਰ ਰਿਹਾ ਹੈਜੋ ਕਿ ਸੈਂਟਰ ਆਫ਼ ਐਕਸੀਲੈਂਸ ਰਾਹੀਂ ਰਾਜ / ਯੂਟੀ ਹਸਪਤਾਲਾਂ ਦੇ ਆਈਸੀਯੂ ਡਾਕਟਰਾਂ ਨੂੰ ਸੰਭਾਲ ਰਿਹਾ ਹੈ। ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਹਫ਼ਤੇ ਵਿਚ ਦੋ ਵਾਰ ਆਯੋਜਿਤ ਕੀਤੇ ਗਏ ਟੈਲੀ ਸਲਾਹ-ਮਸ਼ਵਰਾ ਸੈਸ਼ਨਾਂ ਨੇ ਭਾਰਤ ਦੀ ਉੱਚ ਰਿਕਵਰੀ ਅਤੇ ਕੇਸਾਂ ਦੀ ਵਾਧਾ ਦਰ ਵਿੱਚ ਲਗਾਤਾਰ ਗਿਰਾਵਟ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹੁਣ ਤੱਕ ਦੇਸ਼ ਭਰ ਵਿਚ ਇਸ ਤਰ੍ਹਾਂ ਦੇ 20 ਰਾਸ਼ਟਰੀ ਈ-ਆਈਸੀਯੂਜ਼ ਸਥਾਪਿਤ ਕੀਤੇ ਗਏ ਹਨਜਿਨ੍ਹਾਂ ਵਿਚ 28 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 278 ਹਸਪਤਾਲ ਸ਼ਾਮਲ ਹਨ।

ਕੇਂਦਰ ਨੇ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਸਰਕਾਰਾਂ ਦੇ ਯਤਨਾਂ ਦੇ ਸਮਰਥਨ ਅਤੇ ਸਹਾਇਤਾ ਲਈ ਬਹੁ-ਅਨੁਸ਼ਾਸਨੀ ਟੀਮਾਂ ਭੇਜੀਆਂ ਹਨ। ਨਿਯਮਤ ਉੱਚ ਪੱਧਰੀ ਸਮੀਖਿਆ ਨੇ ਦੇਸ਼ ਭਰ ਦੇ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਵਿਚ ਮੈਡੀਕਲ ਆਕਸੀਜਨ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਇਆ ਹੈ। ਇਨ੍ਹਾਂ ਨੇ ਮਿਲ ਕੇ ਭਾਰਤ ਦੀ ਉੱਚ ਰਿਕਵਰੀ ਵਿਚ ਇਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ ਅਤੇ ਨਿਮਨ ਮੌਤ ਦਰ (ਸੀਐਫਆਰ) ਬਣਾਈ ਰੱਖੀ ਹੈਜੋ ਇਸ ਸਮੇਂ 1.59 ਫ਼ੀਸਦ ਹੈ। 

****

ਐਮਵੀ / ਐਸਜੇ


(Release ID: 1657703) Visitor Counter : 191