ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੁਆਰਾ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੇ ਪਹਿਲੇ ਪੇਜ ’ਤੇ "19 ਸਤੰਬਰ 1949 ਦੇ ਰੋਡ ਟਰਾਂਸਪੋਰਟ ਦੇ ਅੰਤਰਰਾਸ਼ਟਰੀ ਸੰਮੇਲਨ" ਦੀ ਮੋਹਰ ਲਗਾਉਣ ਦੀ ਸਲਾਹ ਦਿੱਤੀ

Posted On: 21 SEP 2020 2:53PM by PIB Chandigarh

ਰੋਡ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਉਨ੍ਹਾਂ ਦੁਆਰਾ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ (ਆਈਡੀਪੀ) ਦੇ ਪਹਿਲੇ ਪੇਜ਼ ਤੇ ’19 ਸਤੰਬਰ 1949 ਦੇ ਰੋਡ ਟਰਾਂਸਪੋਰਟ ਦੇ ਅੰਤਰਰਾਸ਼ਟਰੀ ਸੰਮੇਲਨਦੀ ਸੂਚਨਾ ਦੇ ਸੰਦਰਭ ਵਿੱਚ ਜਾਰੀ ਕੀਤੀ ਗਈ ਮੋਹਰ ਲਗਾਉਣ ਦੀ ਸਲਾਹ ਦਿੱਤੀ ਹੈ। ਵਿਭਿੰਨ ਜਨਤਕ ਸ਼ਿਕਾਇਤਾਂ ਰਾਹੀਂ ਮੰਤਰਾਲੇ ਨੂੰ ਇਹ ਜਾਣਕਾਰੀ ਮਿਲੀ ਹੈ ਕਿ ਕਈ ਦੇਸ਼ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਨੂੰ ਸਵੀਕਾਰ ਨਹੀਂ ਕਰ ਰਹੇ ਹਨ। ਮੰਤਰਾਲੇ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਦੇਸ਼ਾਂ ਦੇ ਅਧਿਕਾਰੀਆਂ ਨੇ 19 ਸਤੰਬਰ 1949 ਦੇ ਰੋਡ ਟਰਾਂਸਪੋਰਟ ਸਬੰਧਿਤ ਅੰਤਰਰਾਸ਼ਟਰੀ ਸੰਮੇਲਨ ਅਨੁਸਾਰ ਹੀ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ ਦੀ ਮਾਨਤਾ ਕਰਵਾਉਣ ਲਈ ਕਿਹਾ ਹੈ।

 

ਮੰਤਰਾਲੇ ਦੁਆਰਾ ਸਾਰੇ ਟਰਾਂਸਪੋਰਟ ਸਕੱਤਰਾਂ, ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਕਮਿਸ਼ਨਰਾਂ ਨੂੰ ਜਾਰੀ ਕੀਤੀ ਗਈ ਇੱਕ ਸਲਾਹ ਵਿੱਚ ਖੇਤਰੀ ਆਵਾਜਾਈ ਦਫ਼ਤਰ-ਆਰਟੀਓ ਲਈ ਆਪਣੇ ਰਿਕਾਰਡ ਵਿੱਚ ਰੱਖੇ ਜਾਣ ਅਤੇ ਪਰਮਿਟ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਵੀਕਾਰਤਾ ਦਿਵਾਉਣ ਵਾਲੀ ਮੋਹਰ ਦੀ ਇੱਕ ਕਾਪੀ ਵੀ ਪ੍ਰਦਾਨ ਕੀਤੀ ਹੈ।

 

****

 

ਆਰਸੀਜੇ/ਐੱਮਐੱਸ



(Release ID: 1657541) Visitor Counter : 106