ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਅੰਤਰਰਾਸ਼ਟਰੀ ਬਜ਼ਾਰ ਤੋਂ ਕੱਚੇ ਤੇਲ ਦੀ ਖਰੀਦ

Posted On: 21 SEP 2020 1:37PM by PIB Chandigarh

ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਘੱਟ ਕੀਮਤਾਂ ਦਾ ਫਾਇਦਾ ਉਠਾਉਂਦਿਆਂ, ਭਾਰਤ ਨੇ ਅਪ੍ਰੈਲ - ਮਈ, 2020ਵਿੱਚ ਕੱਚੇ ਤੇਲ ਦੇ 16.71 ਮਿਲੀਅਨ ਬੈਰਲ (ਐੱਮਬੀਬੀਐੱਲ) ਦੀ ਖਰੀਦ ਕੀਤੀ ਅਤੇ ਵਿਸ਼ਾਖਾਪਟਨਮ, ਮੰਗਲੌਰ ਅਤੇ ਪਦੂਰ ਵਿੱਚ ਬਣੇ ਤਿਨੋਂ ਰਣਨੀਤਕ ਪੈਟਰੋਲੀਅਮ ਭੰਡਾਰ ਭਰੇ।  ਕੱਚੇ ਤੇਲ ਦੀ ਖਰੀਦ ਦੀ ਔਸਤਨ ਲਾਗਤ 19 ਡਾਲਰ ਪ੍ਰਤੀ ਬੀਬੀਐੱਲਸੀ ਜੋ ਕਿ ਜਨਵਰੀ 2020 ਦੇ ਦੌਰਾਨ 60 ਡਾਲਰ ਪ੍ਰਤੀ ਬੀਬੀਐੱਲਸੀ, ਇਸ ਤਰ੍ਹਾਂ 685.11 ਮਿਲੀਅਨ ਡਾਲਰ ਦੀ ਬੱਚਤ ਹੋਈ, ਜੋ ਕਿ ਇੱਕ ਅਮਰੀਕੀ ਡਾਲਰ = 74 ਰੁਪਏ ਦੇ ਹਿਸਾਬ ਨਾਲ 5069 ਕਰੋੜ ਰੁਪਏ ਬਣਦੀ ਹੈ।

 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕ੍ਰਮਵਾਰ 26.06.2010 ਅਤੇ 19.10.2014 ਤੋਂ ਸਰਕਾਰ ਦੁਆਰਾ ਮੰਡੀ ਨਿਰਧਾਰਿਤ ਕੀਤੀਆਂ ਗਈਆਂ ਹਨ।  ਉਦੋਂ ਤੋਂ, ਜਨਤਕ ਖੇਤਰ ਦੀਆਂ ਤੇਲ ਮਾਰਕਿਟਿੰਗ ਕੰਪਨੀਆਂ (ਓਐੱਮਸੀਜ਼) ਪੈਟਰੋਲ ਅਤੇ ਡੀਜ਼ਲ ਦੀ ਕੀਮਤ ਬਾਰੇ ਅੰਤਰਰਾਸ਼ਟਰੀ ਉਤਪਾਦਾਂ ਦੀਆਂ ਕੀਮਤਾਂ ਅਤੇ ਹੋਰ ਮਾਰਕਿਟ ਸਥਿਤੀਆਂ ਦੇ ਅਨੁਕੂਲ ਢੁਕਵਾਂ ਫੈਸਲਾ ਲੈਂਦੀਆਂ ਹਨ। ਤੇਲ ਮਾਰਕਿਟਿੰਗ ਕੰਪਨੀਆਂ ਦੁਆਰਾ ਅੰਤਰਰਾਸ਼ਟਰੀ ਉਤਪਾਦਾਂ ਦੀਆਂ ਕੀਮਤਾਂ, ਐਕਸਚੇਂਜ ਰੇਟ, ਟੈਕਸ ਢਾਂਚਾ, ਅੰਦਰੂਨੀ ਭਾੜੇ ਅਤੇ ਹੋਰ ਲਾਗਤ ਦੇ ਤੱਤਾਂ ਸਮੇਤ ਵੱਖ-ਵੱਖ ਪਹਿਲੂਆਂ 'ਤੇ ਵਿਚਾਰ ਕਰਨ ਤੋਂ ਬਾਅਦ ਪ੍ਰਚੂਣ ਵਿਕਰੀ ਕੀਮਤ ਤੇ ਫੈਸਲਾ ਲਿਆ ਜਾਂਦਾ ਹੈ।

 

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਬਜ਼ਾਰ-ਨਿਰਧਾਰਿਤ ਹਨ ਅਤੇ ਮਾਰਕਿਟ ਦੇ ਰੁਝਾਨਾਂ ਅਨੁਸਾਰ ਵਧਦੀਆਂ ਜਾਂ ਘਟਦੀਆਂ ਹਨ। ਥੋਕ  ਮੁੱਲ ਸੂਚਕ ਅੰਕ (ਡਬਲਯੂਪੀਆਈ) ਵਿੱਚ ਪੈਟਰੋਲ ਅਤੇ ਡੀਜ਼ਲ ਦਾ ਵਜ਼ਨ ਕ੍ਰਮਵਾਰ 1.60% ਅਤੇ 3.10% ਹੈ।

 

ਇਹ ਜਾਣਕਾਰੀ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

 

 *****

 

 

ਵਾਈਕੇਬੀ / ਐੱਸਕੇ


(Release ID: 1657250) Visitor Counter : 231