ਵਿੱਤ ਮੰਤਰਾਲਾ

ਕੋਵਿਡ -19 ਕਾਰਨ ਮੰਦੀ ਨਾਲ ਨਜਿੱਠਣ ਲਈ ਵਿੱਤੀ ਅਤੇ ਮੁਦਰਾ ਨੀਤੀਆਂ

Posted On: 20 SEP 2020 2:06PM by PIB Chandigarh

ਸਰਕਾਰ ਨੇ ਆਰਥਿਕ ਅਤੇ ਮੁਦਰਾ ਨੀਤੀਆਂ ਦੇ ਤਰਕਸੰਗਤ ਸੁਮੇਲ ਨੂੰ ਲਾਗੂ ਕੀਤਾ ਹੈ ਤਾਂ ਜੋ ਕੋਵਿਡ-19 ਦੇ ਅਰਥਚਾਰੇ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਨੂੰ ਘਟਾਇਆ ਜਾ ਸਕੇ। 12 ਮਈ 2020 ਨੂੰਸਰਕਾਰ ਨੇ 20 ਲੱਖ ਕਰੋੜ ਰੁਪਏ ਦਾ ਇਕ ਵਿਸ਼ੇਸ਼ ਆਰਥਿਕ ਅਤੇ ਵਿਆਪਕ ਪੈਕੇਜ ਆਤਮ ਨਿਰਭਰ ਭਾਰਤ ਪੈਕੇਜ (ਏ.ਐੱਨ.ਬੀ.ਪੀ.) ਦਾ ਐਲਾਨ ਕੀਤਾ  - ਜੋ "ਮੇਕ ਇਨ ਇੰਡੀਆ" ਦੇ ਸੰਕਲਪ ਨੂੰ ਪੂਰਾ ਕਰਨ ਲਈ ਕਾਰੋਬਾਰ ਨੂੰ ਉਤਸ਼ਾਹਤ ਕਰਨਨਿਵੇਸ਼ਾਂ ਨੂੰ ਆਕਰਸ਼ਤ ਕਰਨ ਅਤੇ ਇਸ ਦੇ ਸੰਕਲਪ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੀ ਜੀਡੀਪੀ ਦੇ 10 ਪ੍ਰਤੀਸ਼ਤ ਦੇ ਬਰਾਬਰ ਹੈ। ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

ਏ.ਐੱਨ.ਬੀ.ਪੀ. ਦੇ ਤਹਿਤਸਰਕਾਰ ਨੇ ਕਈ ਉਪਾਅ ਲਾਗੂ ਕੀਤੇ ਹਨਜਿਹਨਾਂ ਵਿੱਚ,

i. ਪਰਿਵਾਰਾਂ ਲਈ ਰਾਹਤ ਉਪਾਅ, ਜਿਵੇਂ ਕਿ ਇਨ-ਕਾਈਂਡ (ਭੋਜਨਰਸੋਈ ਗੈਸ) ਅਤੇ ਬਜ਼ੁਰਗ ਨਾਗਰਿਕਾਂਵਿਧਵਾਵਾਂਅਪਾਹਜਔਰਤ ਜਨ ਧਨ ਖਾਤਾ ਧਾਰਕਾਂਕਿਸਾਨਾਂ ਨੂੰ ਨਗਦੀ ਦੀ ਸਿਧੀ ਤਬਦੀਲੀ, ਸਿਹਤ ਸੰਭਾਲ ਖੇਤਰ ਵਿੱਚ ਕਰਮਚਾਰੀਆਂ ਲਈ ਬੀਮਾ ਕਵਰੇਜਅਤੇ ਮਨਰੇਗਾ ਮਜ਼ਦੂਰਾਂ ਲਈ ਉਜਰਤ ਵਿੱਚ ਵਾਧਾ ਅਤੇ ਉਸਾਰੀ ਅਤੇ ਉਸਾਰੀ ਕਿਰਤੀਆਂ ਲਈ ਸਹਾਇਤਾਸਵੈ-ਸਹਾਇਤਾ ਸਮੂਹਾਂ ਨੂੰ ਜਮਾਨਤ ਮੁਕਤ ਕਰਜ਼ੇਈਪੀਐਫ ਦੇ ਯੋਗਦਾਨ ਵਿੱਚ ਕਮੀਪ੍ਰਵਾਸੀ ਮਜ਼ਦੂਰਾਂ ਲਈ ਰੁਜ਼ਗਾਰ ਦੀ ਵਿਵਸਥਾ (ਪ੍ਰਧਾਨ ਮੰਤਰੀ ਗਰੀਬ ਕਲਿਆਣ ਰੋਜ਼ਗਾਰ ਅਭਿਆਨ) ਆਦਿ ਸ਼ਾਮਲ ਹਨ।  

 

 ਐਮਐਸਐਮਈਜ਼ ਲਈ ਰਾਹਤ ਉਪਾਅ, ਜਿਵੇਂ ਕਿ 100 ਪ੍ਰਤੀਸ਼ਤ ਕ੍ਰੈਡਿਟ ਗਰੰਟੀ ਵਾਲਾ ਬਿਨਾਂ ਜਮਾਨਤ ਉਧਾਰ ਪ੍ਰੋਗਰਾਮਅੰਸ਼ਿਕ ਗਰੰਟੀ ਨਾਲ ਦਬਾਅ ਵਾਲੇ ਵਾਲੇ ਐਮਐਸਐਮਜ਼ ਲਈ ਅਧੀਨਤਾਂ  ਕਰਜ਼ਾਗੈਰ-ਬੈਂਕ ਵਿੱਤੀ ਕੰਪਨੀਆਂਹਾਉਸਿੰਗ ਵਿੱਤ ਕੰਪਨੀਆਂ (ਐਚ.ਐਫ.ਸੀ'ਜ) ਦੇ ਕਰਜ਼ਿਆਂ 'ਤੇ ਜਨਤਕ ਖੇਤਰ ਦੇ ਬੈਂਕਾਂ ਲਈ ਅੰਸ਼ਕ ਕਰੈਡਿਟ ਗਰੰਟੀ ਸਕੀਮ ਅਤੇ ਮਾਈਕ੍ਰੋ ਵਿੱਤ ਸੰਸਥਾਵਾਂਐਮਐਸਐਮਈਜ਼ ਵਿੱਚ ਇਕੁਇਟੀ ਨਿਵੇਸ਼ ਲਈ ਫੰਡਾਂ ਦਾ ਫੰਡਰਿਆਇਤੀ ਉਧਾਰ ਦੁਆਰਾ ਕਿਸਾਨਾਂ ਨੂੰ ਵਾਧੂ ਸਹਾਇਤਾਅਤੇ ਨਾਲ ਹੀ ਸਟ੍ਰੀਟ ਵੈਂਡਰਾਂ (ਪੀਐਮ ਸਵਨਿਧੀ) ਲਈ ਇੱਕ ਕ੍ਰੈਡਿਟ ਸਹੂਲਤ ਸ਼ਾਮਲ ਹੈ। .

ਰੈਗੂਲੇਟਰੀ ਅਤੇ ਪਾਲਣਾ ਦੇ ਉਪਾਅ: ਟੈਕਸ ਭਰਨ ਅਤੇ ਹੋਰ ਪਾਲਣਾ ਦੀ ਅੰਤਮ ਤਾਰੀਖ ਮੁਲਤਵੀ ਕਰਨੀ, ਬਕਾਇਆ ਜੀਐਸਟੀ ਦੀਆਂ ਰਿਟਰਨਾਂ ਫਾਈਲ ਕਰਨ ਤੇ ਲੱਗਣ ਵਾਲੇ ਜ਼ੁਰਮਾਨੇ ਦੀ ਵਿਆਜ ਦਰ ਵਿੱਚ ਕਟੌਤੀਸਰਕਾਰੀ ਖਰੀਦ ਨਿਯਮਾਂ ਵਿੱਚ ਤਬਦੀਲੀਐਮਐਸਐਮਈ ਬਕਾਏ ਦੀ ਤੇਜ਼ੀ ਨਾਲ ਕਲੀਅਰਿੰਗਐਮਐਸਐਮਈਜ਼ ਲਈ ਆਈ ਬੀ ਸੀ ਨਾਲ ਸਬੰਧਤ ਰਿਆਇਤਾਂ ਹੋਰਨਾਂ ਵਿੱਚ ਸ਼ਾਮਲ ਹਨ।  .         

ਏਐਨਬੀਪੀ ਦੇ ਹਿੱਸੇ ਵਜੋਂ ਐਲਾਨੇ ਗਏ ਢਾਂਚਾਗਤ ਸੁਧਾਰਾਂ ਵਿੱਚਖੇਤੀਬਾੜੀ ਸੈਕਟਰ ਨੂੰ ਅਨਿਯਮਤ ਕਰਨਐਮਐਸਐਮਈ ਦੀ ਪਰਿਭਾਸ਼ਾ ਵਿੱਚ ਤਬਦੀਲੀਨਵੀਂ ਪੀਐਸਯੂ ਨੀਤੀਕੋਲਾ ਮਾਈਨਿੰਗ ਦਾ ਵਪਾਰੀਕਰਨਰੱਖਿਆ ਅਤੇ ਪੁਲਾੜ ਖੇਤਰ ਵਿੱਚ ਐਫਡੀਆਈ ਦੀ ਵੱਧ ਸੀਮਾਉਦਯੋਗਿਕ ਜਮੀਨ/ਲੈਂਡ ਬੈਂਕ ਅਤੇ ਉਦਯੋਗਿਕ ਸੂਚਨਾ ਪ੍ਰਣਾਲੀ ਦਾ ਵਿਕਾਸ, ਸਮਾਜਿਕ ਬੁਨਿਆਦੀ ਢਾਂਚੇ ਲਈ ਵਾਇਬਿਲਟੀ ਗੈਪ ਫੰਡਿੰਗ ਯੋਜਨਾ ਨੂੰ ਮਜਬੂਤ ਕਰਨਾ, ਨਵੀਂ ਬਿਜਲੀ ਦਰ ਨੀਤੀ ਅਤੇ ਰਾਜਾਂ ਨੂੰ ਸੈਕਟਰ ਸੁਧਾਰਾਂ ਲਈ ਉਤਸ਼ਾਹਤ ਕਰਨਾ ਸ਼ਾਮਲ ਹੈ।  

ਮੰਤਰੀ ਨੇ ਕਿਹਾ ਕਿ ਵਿੱਤੀ ਮੋਰਚੇ 'ਤੇਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਕੋਵਿਡ-19 ਦੇ ਨਕਾਰਾਤਮਕ ਆਰਥਿਕ ਗਿਰਾਵਟ ਨੂੰ ਘੱਟ ਕਰਨ ਲਈ ਰਵਾਇਤੀ ਅਤੇ ਗੈਰ ਰਵਾਇਤੀ ਮੁਦਰਾ ਅਤੇ ਨਗਦੀ ਉਪਾਵਾਂ ਨਾਲ ਪ੍ਰਤੀਕਰਮ ਦਿੱਤਾ ਹੈ। ਨੀਤੀਗਤ ਦਰਾਂ ਮਹੱਤਵਪੂਰਨ ਢੰਗ ਨਾਲ ਘਟਾਈਆਂ ਗਈਆਂ ਹਨ ਅਤੇ ਲਗਭਗ 9.57 ਲੱਖ ਕਰੋੜ ਰੁਪਏ ਦੀ ਰਕਮ ਜਾਂ ਜੀਡੀਪੀ ਦਾ 4.7 % ਫਰਵਰੀ 2020 ਤੋਂ ਇਸ ਵਿੱਚ ਪਾਇਆ ਗਿਆ ਹੈ। 

ਸ੍ਰੀ ਠਾਕੁਰ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈੰਕ ਨੇ ਕੋਵਿਡ -19 ਮਹਾਮਾਰੀ ਕਾਰਨ ਪਏ ਵਿੱਤੀ ਦਬਾਅ ਨੂੰ ਘੱਟ ਕਰਨ ਲਈ ਵਿੱਤੀ ਮਾਰਕੀਟਾਂ ਅਤੇ ਹੋਰ ਹਿੱਸੇਦਾਰਾਂ ਲਈ ਨਗਦੀ ਦੀ ਸਹਾਇਤਾ ਨੂੰ ਵਧਾਉਣਕ੍ਰੈਡਿਟ ਅਨੁਸ਼ਾਸ਼ਨ ਨੂੰ ਮਜ਼ਬੂਤ ਕਰਨਕਰੈਡਿਟ ਦੇ ਪ੍ਰਵਾਹ ਨੂੰ ਬਿਹਤਰ ਬਣਾਉਣਡਿਜੀਟਲ ਭੁਗਤਾਨ ਪ੍ਰਣਾਲੀਆਂ ਨੂੰ ਮਜਬੂਤ ਕਰਨ ਅਤੇ ਨਵਾਚਾਰਾਂ ਲਈ ਵਿੱਤੀ ਸੈਕਟਰ ਨੂੰ ਟੈਕਨਾਲੋਜੀ ਨਾਲ ਜੋੜਿਆ ਹੈ।  ਇਸਨੇ ਸਾਰੇ ਹੀ ਮਿਆਦੀ ਕਰਜ਼ਿਆਂ ਲਈ, ਜਿਨ੍ਹਾਂ ਵਿੱਚ  ਖੇਤੀ ਮਿਆਦੀ ਕਰਜ਼ੇ, ਪ੍ਰਚੂਨ ਅਤੇ ਫਸਲੀ ਕਰਜ਼ੇ ਵੀ ਸ਼ਾਮਲ ਹਨ, ਅਤੇ ਜੋ 01 ਮਾਰਚ 2020 ਤੋਂ ਬਕਾਇਆ ਸਨ, ਲਈ ਸਾਰੀਆਂ ਹੀ ਨਿਯਮਤ ਸੰਸਥਾਵਾਂ ਨੂੰ 01 ਮਾਰਚ 2020 ਤੋਂ 31 ਅਗਸਤ 2020 ਵਿਚਾਲੇ ਸਾਰੀਆਂ ਹੀ ਕਿਸ਼ਤਾਂ ਦੀ ਅਦਾਇਗੀ ਤੇ 6 ਮਹੀਨੇ ਦਾ ਮੋਰੈਟੋਰੀਅਮ ਦੀ ਇਜਾਜ਼ਤ ਦਿੱਤੀ ਹੈ। ਇਸ ਤੋਂ ਬਾਅਦਇਸ ਨੇ ਉਧਾਰ ਦੇਣ ਵਾਲਿਆਂ ਨੂੰ ਮਲਕੀਅਤ ਵਾਲੇ ਅਤੇ ਨਿੱਜੀ ਕਰਜ਼ਿਆਂ ਵਿੱਚ ਤਬਦੀਲੀ ਕੀਤੇ ਬਿਨਾਂ ਯੋਗ ਕਾਰਪੋਰੇਟ ਐਕਸਪੋਜਰ ਦੇ ਸੰਬੰਧ ਵਿੱਚ ਇੱਕ ਮਤਾ ਯੋਜਨਾ ਲਾਗੂ ਕਰਨ ਦੇ ਯੋਗ ਬਣਾਉਣ ਲਈ ਇੱਕ ਢਾਂਚਾ ਮੁਹਈਆ ਕਰਵਾਇਆ ਹੈ।  

    i.        ਪੈਕੇਜ ਦੇ ਲਾਗੂ ਹੋਣ ਦੀ ਨਿਯਮਤ ਤੌਰ ਤੇ ਸਮੀਖਿਆ ਅਤੇ ਨਿਗਰਾਨੀ ਕੀਤੀ ਜਾਂਦੀ ਹੈ। ਕੁਝ ਪ੍ਰਮੁੱਖ ਪ੍ਰਾਪਤੀਆਂ ਵਿੱਚ ਸ਼ਾਮਲ ਹਨ 

ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ (ਪੀ.ਐੱਮ.ਜੀ.ਕੇ.ਪੀ.)ਜਿਸ ਦੇ ਤਹਿਤ 7 ਸਤੰਬਰ, 2020 ਤੱਕ ਲਗਭਗ 42 ਕਰੋੜ ਗਰੀਬ ਲੋਕਾਂ ਨੇ 68,820 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ।       

 ਐੱਮ.ਐੱਸ.ਐੱਮ.ਈ. ਸਮੇਤ ਕਾਰੋਬਾਰਾਂ ਲਈ ਲੱਖ ਕਰੋੜ ਰੁਪਏ ਦੇ ਜਮਾਨਤ ਤੋਂ ਬਿਨਾਂ ਆਟੋਮੈਟਿਕ ਲੋਨ ਅਤੇ ਐਨਬੀਐਫਸੀ ਲਈ 45,000 ਕਰੋੜ ਰੁਪਏ ਦੀ ਅੰਸ਼ਿਕ ਕ੍ਰੈਡਿਟ ਗਰੰਟੀ ਯੋਜਨਾ 2.0 ਮੁਹਈਆ ਕਾਰਵਾਈ ਜਾ  ਰਹੀ ਹੈ।

 ਐਨਬੀਐਫਸੀ'ਜ/ਐਚਐਫਸੀ'ਜ/ਐਮਐਫਆਈ'ਜ ਲਈ 30,000 ਕਰੋੜ ਰੁਪਏ ਦੀ ਵਿਸ਼ੇਸ਼ ਨਗਦੀ ਪ੍ਰਵਾਹ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ.

         ਨਾਬਾਰਡ ਰਾਹੀਂ 30,000 ਕਰੋੜ ਰੁਪਏ ਦਾ ਵਾਧੂ ਐਮਰਜੈਂਸੀ ਵਰਕਿੰਗ ਕੈਪੀਟਲ ਫੰਡ ਮੁਹੱਈਆ ਕਰਾਇਆ ਜਾ ਰਿਹਾ ਹੈ। (v) 2020-21 ਲਈ ਰਾਜ ਸਰਕਾਰਾਂ ਦੀਆਂ ਉਧਾਰ ਲੈਣ ਦੀਆਂ ਹੱਦਾਂ ਪ੍ਰਤੀਸ਼ਤ ਤੋਂ ਵਧਾ ਕੇ ਪ੍ਰਤੀਸ਼ਤ ਕਰ ਦਿੱਤੀਆਂ ਗਈਆਂ ਹਨ। 

      

   ਟੀਡੀਐਸ/ਟੀਸੀਐਸ ਰੇਟ ਵਿੱਚ ਕਟੌਤੀ ਰਾਹੀਂ 50,000 ਕਰੋੜ ਰੁਪਏ ਦੀ ਨਗਦੀ ਪ੍ਰਭਾਵਤ ਹੋਈ ਹੈ।  ਸਰਕਾਰ ਦੀਆਂ ਯੋਗ ਨੀਤੀਆਂ ਦੀ ਸਹਾਇਤਾ ਨਾਲ ਤਾਲਾਬੰਦੀ ਵਿੱਚ ਪੜਾਅ ਵਾਰ ਛੋਟ ਦੇ ਨਤੀਜੇ ਵਜੋਂ ਜੁਲਾਈਅਗਸਤ ਅਤੇ ਸਤੰਬਰ ਦੇ ਮਹੀਨਿਆਂ ਵਿੱਚ ਬਹੁਤ ਜ਼ਿਆਦਾ ਉੱਚ ਪੱਧਰੀ ਗਤੀਵਿਧੀਆਂ ਹੋਈਆਂ ਹਨ।  ਇਹ ਪੀਐਮਆਈ ਮੈਨੂਫੈਕਚਰਿੰਗਅੱਠ ਮੁੱਖ ਉਦਯੋਗਾਂ ਦੇ ਸੂਚਕਾਂਕਈ-ਵੇਅ ਬਿੱਲਾਂਸਾਉਣੀ ਦੀ ਬਿਜਾਈਬਿਜਲੀ ਦੀ ਖਪਤਰੇਲਵੇ ਭਾੜੇਕਾਰਗੋ ਟ੍ਰੈਫਿਕ ਅਤੇ ਯਾਤਰੀ ਵਾਹਨਾਂ ਦੀ ਵਿਕਰੀ ਵਰਗੇ ਉੱਚ ਫ੍ਰੀਕੁਐਸੀ ਇੰਡੀਕੇਟਰਾਂ ਵਿੱਚ ਤਰੱਕੀ ਨਾਲ ਸੰਭਵ ਹੋਇਆ ਹੈ।  

------------------------------------------ 

ਆਰਐਮ/ਕੇਐੱਮਐੱਨ



(Release ID: 1657127) Visitor Counter : 233