ਪੰਚਾਇਤੀ ਰਾਜ ਮੰਤਰਾਲਾ

ਈ-ਗ੍ਰਾਮ ਸਵਰਾਜ ਪੋਰਟਲ

Posted On: 20 SEP 2020 4:08PM by PIB Chandigarh

ਗ੍ਰਾਮੀਣ ਭਾਰਤ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਪੰਚਾਇਤਾਂ ਵਿੱਚ ਡਿਜੀਟਲੀਕਰਨ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਮੰਤਰਾਲੇ ਦੁਆਰਾ ਗ੍ਰਾਮ ਪੰਚਾਇਤਾਂ ਵਿੱਚ ਪ੍ਰਭਾਵੀ ਕਾਰਜਾਂ ਦੀ ਨਿਗਰਾਨੀ ਅਤੇ ਮੁੱਲਾਂਕਣ ਲਈ ਇੱਕ ਏਕੀਕ੍ਰਿਤ ਉਪਕਰਨ ਈ-ਗ੍ਰਾਮ ਸਵਰਾਜ ਪੋਰਟਲ (https://egramswaraj.gov.in/) ਵਿਕਸਿਤ ਕੀਤਾ ਗਿਆ ਹੈ। 

 

ਈ-ਗ੍ਰਾਮ ਸਵਰਾਜ ਗ੍ਰਾਮ ਪੰਚਾਇਤਾਂ ਦੀ ਯੋਜਨਾਬੰਦੀ, ਲੇਖਾ ਅਤੇ ਨਿਗਰਾਨੀ ਕਾਰਜਾਂ ਨੂੰ ਏਕੀਕ੍ਰਿਤ ਕਰਦਾ ਹੈ। ਇਹ ਖੇਤਰ ਪ੍ਰੋਫਾਈਲਰ ਐਪਲੀਕੇਸ਼ਨ, ਸਥਾਨਕ ਸਰਕਾਰ ਡਾਇਰੈਕਟਰੀ (ਐੱਲਜੀਡੀ) ਅਤੇ ਜਨਤਕ ਵਿੱਤੀ ਪ੍ਰਬੰਧਨ ਪ੍ਰਣਾਲੀ (ਪੀਐੱਫਐੱਮਐੱਸ) ਦੇ ਸੰਯੋਜਨ ਨਾਲ ਗ੍ਰਾਮ ਪੰਚਾਇਤ ਦੀਆਂ ਗਤੀਵਿਧੀਆਂ ਦੀ ਅਸਾਨ ਰਿਪੋਰਟਿੰਗ ਅਤੇ ਟ੍ਰੈਕਿੰਗ ਪ੍ਰਦਾਨ ਕਰਦਾ ਹੈ। ਇਹ ਪੰਚਾਇਤ ਦੀ ਪੂਰੀ ਜਾਣਕਾਰੀ ਨਾਲ ਪੰਚਾਇਤ ਦੀ ਜਾਣਕਾਰੀ, ਪੰਚਾਇਤ ਵਿੱਤ ਦਾ ਬਿਓਰਾ, ਸੰਪਤੀ ਦਾ ਵਿਵਰਣ, ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਰਾਹੀਂ ਕੀਤੀਆਂ ਗਈਆਂ ਗਤੀਵਿਧੀਆਂ, ਹੋਰ ਮੰਤਰਾਲਿਆਂ/ਵਿਭਾਗਾਂ ਤੋਂ ਪੰਚਾਇਤ ਦੀ ਜਾਣਕਾਰੀ ਜਿਵੇਂ ਕਿ ਜਨਗਣਨਾ 2011, ਐੱਸਈਸੀਸੀ ਡੇਟਾ, ਮਿਸ਼ਨ ਅੰਤੋਦਿਆ ਸਰਵੇ ਰਿਪੋਰਟ ਆਦਿ ਪ੍ਰਾਪਤ ਕਰਨ ਲਈ ਇੱਕ ਸਿੰਗਲ ਵਿੰਡੋ ਪ੍ਰਦਾਨ ਕਰਦਾ ਹੈ।

 

ਸਾਲ 2020-21 ਲਈ ਲਗਭਗ 2.43 ਲੱਖ ਗ੍ਰਾਮ ਪੰਚਾਇਤਾਂ ਨੇ ਈ-ਨਾਮ ਸਵਰਾਜ ਤੇ ਆਪਣੇ ਜੀਪੀਡੀਪੀ ਨੂੰ ਅੰਤਿਮ ਰੂਪ ਦਿੱਤਾ ਹੈ। ਇਸ ਦੇ ਇਲਾਵਾ ਲਗਭਗ 1.24 ਲੱਖ ਗ੍ਰਾਮ ਪੰਚਾਇਤਾਂ ਨੇ ਈ-ਨਾਮ ਸਵਰਾਜ ਔਨਲਾਈਨ ਭੁਗਤਾਨ ਮੌਡਿਊਲ ਦੀ ਵਰਤੋਂ ਕਰਕੇ ਔਨਲਾਈਨ ਲੈਣ ਦੇਣ ਕੀਤਾ ਹੈ।

 

*****

 

ਏਪੀਐੱਸ/ਐੱਸਜੀ



(Release ID: 1656997) Visitor Counter : 200