ਵਿੱਤ ਮੰਤਰਾਲਾ

35,074 ਕਰਦਾਤਾਵਾਂ ਨੇ ਵਿਵਾਦ ਸੇ ਵਿਸ਼ਵਾਸ ਸਕੀਮ ਦੀ ਚੌਣ ਕੀਤੀ

Posted On: 20 SEP 2020 2:05PM by PIB Chandigarh
8 ਸਤੰਬਰ, 2020 ਤਕ ਜਮ੍ਹਾ ਕਰਵਾਏ ਗਏ ਫਾਰਮ -1 (ਸਕੀਮ ਅਧੀਨ ਘੋਸ਼ਣਾ) ਦੇ ਜ਼ਰੀਏ ਸਿੱਧੇ ਟੈਕਸ ਵਿਵਾਦ ਸੇ ਵਿਸ਼ਵਾਸ ਐਕਟ ਦੀ ਚੋਣ ਕਰਨ ਵਾਲੇ ਕੁਲ ਕਰਦਾਤਾਵਾਂ ਦੀ ਗਿਣਤੀ 35,074 ਹੈ । ਇਹ ਜਾਣਕਾਰੀ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ । 

 
ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਅੱਗੇ ਕਿਹਾ ਕਿ ਐਕਟ ਰਾਹੀਂ ਹੁਣ ਤੱਕ 9,538 ਕਰੋੜ ਰੁਪਏ  ਦਾ ਰੈਵੇਨਿਊ ਇਕੱਠਾ ਕੀਤਾ ਗਿਆ ਹੈ । ਇਸ ਅੰਕੜੇ ਵਿੱਚ ਟੈਕਸਦਾਤਾਵਾਂ ਦੁਆਰਾ ਕੀਤੇ ਗਏ ਉਹ ਭੁਗਤਾਨ ਸ਼ਾਮਲ ਨਹੀਂ ਹਨ ਜਿਨ੍ਹਾਂ ਨੇ ਅਜੇ ਸਕੀਮ ਦੇ ਤਹਿਤ ਆਪਣੇ ਐਲਾਨ ਦਾਇਰ ਕਰਨੇ ਹਨ I ਇਸ ਸਕੀਮ ਤਹਿਤ ਘੋਸ਼ਣਾ ਪੱਤਰ ਦਾਖਲ ਕਰਨ ਦੀ ਸਮਾਂ ਸੀਮਾ 31 ਦਸੰਬਰ, 2020 ਤੱਕ ਵਧਾ ਦਿੱਤੀ ਗਈ ਹੈ।

 
ਆਰ ਐਮ /ਕੇ ਐਮ ਐਨ


(Release ID: 1656962) Visitor Counter : 151