ਵਿੱਤ ਮੰਤਰਾਲਾ

ਪੀਐਮਜੇਡੀਵਾਈ ਖਾਤਾ ਧਾਰਕਾਂ ਨੂੰ ਬੀਮਾ ਕਵਰੇਜ

Posted On: 20 SEP 2020 2:10PM by PIB Chandigarh
ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀ.ਐੱਮ.ਜੇ.ਡੀ.ਵਾਈ.) ਦੇ ਤਹਿਤ, ਪੀ.ਐੱਮ.ਜੇ.ਡੀ.ਵਾਈ. ਖਾਤਾ ਧਾਰਕਾਂ ਨੂੰ ਇਕ ਮੁਫਤ ਰੁਪੈ ਡੈਬਿਟ ਕਾਰਡ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਵਿਚ ਇਕ ਲੱਖ ਰੁਪਏ ਦਾ ਇਨਬਿਲਟ ਦੁਰਘਟਨਾ ਬੀਮਾ ਕਵਰ ਹੁੰਦਾ ਹੈ I ਪੀਐਮਜੇਡੀਵਾਈ ਦੇ 28.08.2018 ਤੋਂ ਬਾਅਦ ਖੋਲ੍ਹੇ ਗਏ ਖਾਤਿਆਂ ਵਿਚ ਇਹ ਬੀਮਾ ਕਵਰ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਗਿਆ ਹੈ I ਇਹ ਗੱਲ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਸ੍ਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ ।  

 
ਵਧੇਰੇ ਜਾਣਕਾਰੀ ਦਿੰਦਿਆਂ ਮੰਤਰੀ ਨੇ ਕਿਹਾ ਕਿ ਸਾਰੇ ਯੋਗ ਅਤੇ ਇੱਛੁਕ ਪੀਐਮਜੇਡੀਵਾਈ ਖਾਤਾ ਧਾਰਕ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐਮਐਸਬੀਵਾਈ) ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (ਪੀਐਮਜੇਜੇਬੀਵਾਈ) ਵਿਚ ਸ਼ਾਮਲ ਹੋ ਸਕਦੇ ਹਨ ।

 
ਪੀਐਮਐਸਬੀਵਾਈ ਦੇ ਅਧੀਨ, ਹਾਦਸੇ ਦਾ 2 ਲੱਖ ਰੁਪਏ ਦਾ ਬੀਮਾ ਕਵਰ ਨਾਮਜ਼ਦ ਲਾਭਪਾਤਰੀਆਂ ਨੂੰ 18 ਸਾਲ ਤੋਂ 70 ਸਾਲ ਦੀ ਉਮਰ ਸਮੂਹ ਵਿੱਚ 12 ਰੁਪਏ ਸਾਲਾਨਾ ਪ੍ਰੀਮੀਅਮ ਨਾਲ ਖਾਤਾ ਧਾਰਕ ਦੀ ਸਪਸ਼ਟ ਸਹਿਮਤੀ ਨਾਲ ਬੈਂਕ ਖਾਤੇ ਤੋਂ ਆਟੋ-ਡੈਬਿਟ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ I  
ਪੀ ਐਮ ਜੇ ਜੇ ਬੀ ਵਾਈ ਦੇ ਤਹਿਤ, ਜੀਵਨ ਬੀਮਾ ਕਵਰ 18 ਤੋਂ 50 ਸਾਲ ਦੀ ਉਮਰ ਸਮੂਹ ਵਿੱਚ ਦਾਖਲ ਹੋਏ ਲਾਭਪਾਤਰੀਆਂ ਨੂੰ 2 ਲੱਖ ਰੁਪਏ ਦਾ ਬੀਮਾ ਕਵਰ 330 ਰੁਪਏ ਸਾਲਾਨਾ ਪ੍ਰੀਮੀਅਮ ਨਾਲ ਖਾਤਾ ਧਾਰਕ ਦੀ ਸਪਸ਼ਟ ਸਹਿਮਤੀ ਨਾਲ ਬੈਂਕ ਖਾਤੇ ਤੋਂ ਆਟੋ-ਡੈਬਿਟ ਰਾਹੀਂ ਪ੍ਰਦਾਨ ਕੀਤਾ ਜਾਂਦਾ ਹੈ I  
ਆਰ ਐਮ /ਕੇ ਐਮ ਐਨ


(Release ID: 1656960) Visitor Counter : 160