ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਨੇ ਰੋਜ਼ਾਨਾ ਕੋਵਿਡ ਟੈਸਟਿੰਗ ਵਿੱਚ ਸਰਵ-ਉੱਚ ਰਿਕਾਰਡ ਨਾਲ ਨਵਾਂ ਮੁਕਾਮ ਹਾਸਲ ਕੀਤਾ
ਪਿਛਲੇ 24 ਘੰਟਿਆਂ ਵਿੱਚ ਪਹਿਲੀ ਵਾਰ 12 ਲੱਖ ਤੋਂ ਵੱਧ ਕੋਵਿਡ ਟੈਸਟ ਕੀਤੇ ਗਏ
ਕੁੱਲ ਟੈਸਟਾਂ ਵਿੱਚ ਭਾਰੀ ਵਾਧੇ ਨਾਲ ਗਿਣਤੀ 6.36 ਕਰੋੜ ਤੋਂ ਪਾਰ ਹੋਈ
Posted On:
20 SEP 2020 11:01AM by PIB Chandigarh
ਕੋਵਿਡ -19 ਵਿਰੁੱਧ ਲੜਾਈ ਵਿਚ ਭਾਰਤ ਨੇ ਇਕ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕੀਤਾ ਹੈ। ਪਹਿਲੀ ਵਾਰ ਇਕੋ ਦਿਨ ਵਿਚ 12 ਲੱਖ ਤੋਂ ਜ਼ਿਆਦਾ ਕੋਵਿਡ ਟੈਸਟ ਕੀਤੇ ਗਏ ਹਨ।
ਪਿਛਲੇ 24 ਘੰਟਿਆਂ ਦੌਰਾਨ ਕੀਤੇ ਗਏ 12,06,806 ਟੈਸਟਾਂ ਦੇ ਨਾਲ, ਕੁੱਲ ਟੈਸਟਾਂ ਦੀ ਗਿਣਤੀ 6.36 ਕਰੋੜ (6,36,61,060) ਨੂੰ ਪਾਰ ਕਰ ਗਈ ਹੈ।
ਇਸ ਨਾਲ ਦੇਸ਼ ਵਿੱਚ ਕੋਵਿਡ-19 ਟੈਸਟਿੰਗ ਦੇ ਬੁਨਿਆਦੀ ਢਾਂਚੇ ਵਿੱਚ ਭਾਰੀ ਵਾਧੇ ਦਾ ਪਤਾ ਲਗਦਾ ਹੈ। ਦੇਸ਼ ਦੀ ਟੈਸਟਿੰਗ ਸਮਰੱਥਾ ਕਈ ਗੁਣਾ ਵਧੀ ਹੈ। 8 ਅਪ੍ਰੈਲ ਤੋਂ ਪ੍ਰਤੀ ਦਿਨ ਸਿਰਫ 10,000 ਟੈਸਟਾਂ ਦੀ ਸ਼ੁਰੂਆਤ ਤੋਂ ਰੋਜ਼ਾਨਾ ਔਸਤਨ ਗਿਣਤੀ 12 ਲੱਖ ਨੂੰ ਪਾਰ ਕਰ ਗਈ ਹੈ।
ਪਿਛਲੇ ਇੱਕ ਕਰੋੜ ਟੈਸਟ ਸਿਰਫ 9 ਦਿਨਾਂ ਵਿੱਚ ਕੀਤੇ ਗਏ ਹਨ।

ਉੱਚ ਟੈਸਟਿੰਗ ਪੋਜ਼ੀਟਿਵ ਕੇਸਾਂ ਦੀ ਜਲਦੀ ਪਛਾਣ ਅਤੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਨੂੰ ਯਕੀਨੀ ਬਣਾਉਦੀ ਹੈ। ਇਸ ਨਾਲ ਮੌਤ ਦਰ ਵਿੱਚ ਵੀ ਕਮੀ ਆਈ ਹੈ।
ਤੱਥਾਂ ਅਨੁਸਾਰ ਟੈਸਟਿੰਗ ਦੀ ਵਧੇਰੇ ਗਿਣਤੀ ਨਾਲ ਪੋਜ਼ੀਟਿਵ ਦਰ ਵਿੱਚ ਵੀ ਕਮੀ ਆਈ ਹੈ। ਰੋਜ਼ਾਨਾ ਪੋਜ਼ੀਟਿਵ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਨੇ ਇਹ ਦਰਸਾਇਆ ਹੈ ਕਿ ਲਾਗ ਦੇ ਫੈਲਣ ਦੀ ਦਰ ਸੀਮਤ ਕੀਤੀ ਜਾ ਰਹੀ ਹੈ।

ਭਾਰਤ ਰੋਜ਼ਾਨਾ ਟੈਸਟਿੰਗ ਵਿੱਚ ਗਿਣਤੀ ਵਿਸ਼ਵ ਵਿੱਚ ਸਭ ਤੋਂ ਵੱਧ ਹੈ।

ਕੋਵਿਡ 19 ਦੇ ਪ੍ਰਸੰਗ ਵਿਚ ਕੇਂਦਰ ਵਲੋਂ ਨੀਤੀਆਂ ਨਿਰੰਤਰ ਵਿਕਸਤ ਕੀਤੀਆਂ ਜਾ ਰਹੀਆਂ ਹਨ। ਲੋਕਾਂ ਲਈ ਵਿਆਪਕ ਟੈਸਟਿੰਗ ਦੀ ਸਹੂਲਤ ਲਈ ਕਈ ਉਪਾਵਾਂ ਦੀਆਂ ਕੋਸ਼ਿਸ਼ਾਂ 'ਤੇ ਅਮਲ ਕਰਦਿਆਂ, ਹਾਲ ਹੀ ਵਿਚ ਕੇਂਦਰ ਸਰਕਾਰ ਨੇ ਪਹਿਲੀ ਵਾਰ' 'ਮੰਗ ਅਧਾਰਿਤ ਟੈਸਟਿੰਗ' 'ਦੀ ਵਿਵਸਥਾ ਕੀਤੀ ਹੈ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਵੀ ਉੱਚ ਪੱਧਰੀ ਟੈਸਟਿੰਗ ਨੂੰ ਸਮਰੱਥ ਬਣਾਉਣ ਲਈ ਢੰਗਾਂ ਨੂੰ ਸਰਲ ਬਣਾਉਣ ਲਈ ਵਿਆਪਕ ਲਚਕਤਾ ਪ੍ਰਦਾਨ ਕੀਤੀ ਗਈ ਹੈ।
ਕੇਂਦਰ ਸਰਕਾਰ ਨੇ ਕੋਵਿਡ -19 ਲਈ ਸਰਕਾਰੀ ਡਾਕਟਰ ਸਮੇਤ ਕਿਸੇ ਵੀ ਰਜਿਸਟਰਡ ਪ੍ਰੈਕਟੀਸ਼ਨਰ ਦੀ ਸਿਫਾਰਸ਼ 'ਤੇ ਟੈਸਟ ਕਰਨ ਦੀ ਇਜਾਜ਼ਤ ਦਿੱਤੀ ਹੈ। ਕੇਂਦਰ ਨੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਾਰੇ ਯੋਗ ਮੈਡੀਕਲ ਪ੍ਰੈਕਟੀਸ਼ਨਰਾਂ, ਜਿਨ੍ਹਾਂ ਵਿੱਚ ਪ੍ਰਾਈਵੇਟ ਪ੍ਰੈਕਟੀਸ਼ਨਰ ਵੀ ਸ਼ਾਮਲ ਹਨ, ਨੂੰ ਜਲਦੀ ਤੋਂ ਜਲਦੀ ਜਾਂਚ ਦੀ ਸਹੂਲਤ ਲਈ ਤੁਰੰਤ ਕਦਮ ਚੁੱਕੇ ਜਾਣ ਅਤੇ ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟੈਸਟ ਕਰਨ ਦੇ ਮਾਪਦੰਡ ਨੂੰ ਪੂਰਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਵਿਡ ਟੈਸਟ ਦੀ ਸਿਫਾਰਸ਼ ਕੀਤੀ ਜਾਵੇ ।
ਉੱਚ ਟੈਸਟਿੰਗ ਵਾਇਰਸ ਖਿਲਾਫ ਰਣਨੀਤੀ ਦਾ ਅਨਿੱਖੜਵਾਂ ਅੰਗ ਹੈ, ਜਿਸਦਾ ਉਦੇਸ਼ ਲਾਗ ਦੇ ਫੈਲਣ ਨੂੰ ਰੋਕਣ ਲਈ ਹਰੇਕ ਗੁੰਮ ਵਿਅਕਤੀ ਦੀ ਭਾਲ ਕਰਨਾ ਹੈ। ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਰੈਪਿਡ ਐਂਟੀਜੇਨ ਟੈਸਟ ਰਾਹੀਂ ਨੈਗੇਟਿਵ ਆਏ ਲੱਛਣਾਂ ਵਾਲੇ ਵਿਅਕਤੀਆਂ ਦੇ ਆਰਟੀ-ਪੀਸੀਆਰ ਟੈਸਟ ਲਾਜਮੀ ਕੀਤੇ ਜਾਣ।
ਵਿਸਥਾਰਤ ਡਾਇਗਨੌਸਟਿਕ ਲੈਬ ਨੈਟਵਰਕ ਅਤੇ ਦੇਸ਼ ਭਰ ਵਿੱਚ ਅਸਾਨ ਟੈਸਟਿੰਗ ਦੀ ਸਹੂਲਤ ਨੇ ਟੈਸਟਿੰਗ ਦੀ ਗਿਣਤੀ ਨੂੰ ਤੇਜ਼ੀ ਨਾਲ ਹੁਲਾਰਾ ਦਿੱਤਾ ਹੈ।
ਟੈਸਟ ਪ੍ਰਤੀ ਮਿਲੀਅਨ (ਟੀਪੀਐਮ) ਨੂੰ ਵਧਾ ਕੇ 46,131 ਕਰ ਦਿੱਤਾ ਗਿਆ ਹੈ।

ਭਾਰਤ ਨੇ 140 ਟੈਸਟਾਂ / ਦਿਨ / ਮਿਲੀਅਨ ਦੀ ਆਬਾਦੀ ਦੀ ਵਿਸ਼ਵ ਸਿਹਤ ਸੰਗਠਨ ਦੀ ਸਲਾਹ ਨੂੰ ਪੂਰਾ ਕਰਨ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। “ਕੋਵਿਡ-19 ਦੇ ਪ੍ਰਸੰਗ ਵਿੱਚ ਜਨਤਕ ਸਿਹਤ ਅਤੇ ਸਮਾਜਿਕ ਉਪਾਅ ਵਿਵਸਥਿਤ ਕਰਨ ਲਈ ਜਨਤਕ ਸਿਹਤ ਦੇ ਮਾਪਦੰਡ” 'ਤੇ ਇਸ ਦੇ ਨਿਰਦੇਸ਼ਤ ਨੋਟ ਵਿਚ ਵਿਸ਼ਵ ਸਿਹਤ ਸੰਗਠਨ ਨੇ ਇਸ ਰਣਨੀਤੀ ਦੀ ਸਲਾਹ ਦਿੱਤੀ ਹੈ।
ਪ੍ਰਾਪਤੀਆਂ ਦੀ ਇਕ ਹੋਰ ਕਤਾਰ ਵਿਚ, 35 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨੇ ਟੈਸਟਾਂ ਸਬੰਧੀ ਸੁਝਾਈ ਗਿਣਤੀ ਨੂੰ ਪਾਰ ਕਰ ਲਿਆ ਹੈ।

ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਕੀਤੇ ਗਏ ਟੈਸਟਾਂ ਦੇ ਵਾਧੇ ਦਾ ਵੱਡਾ ਕਾਰਨ ਡਾਇਗਨੌਸਟਿਕ ਲੈਬ ਨੈਟਵਰਕ ਹੈ। ਲੈਬਾਂ ਦੀ ਗਿਣਤੀ ਅੱਜ ਵਧ ਕੇ 1773 ਤੱਕ ਪਹੁੰਚ ਗਈ ਹੈ, ਜਿਸ ਵਿਚ ਸਰਕਾਰੀ ਖੇਤਰ ਦੀਆਂ 1061 ਅਤੇ 712 ਨਿੱਜੀ ਲੈਬਾਂ ਸ਼ਾਮਲ ਹਨ। ਇਨ੍ਹਾਂ ਵਿੱਚ ਸ਼ਾਮਲ ਹਨ:
• ਰੀਅਲ ਟਾਈਮ ਆਰਟੀ-ਪੀਸੀਆਰ ਅਧਾਰਤ ਟੈਸਟਿੰਗ ਲੈਬਾਂ : 902 (ਸਰਕਾਰੀ: 475 + ਪ੍ਰਾਈਵੇਟ: 427)
• ਟਰੂ ਨੈਟ ਅਧਾਰਤ ਟੈਸਟਿੰਗ ਲੈਬਾਂ : 746 (ਸਰਕਾਰੀ: 552 + ਪ੍ਰਾਈਵੇਟ: 194)
• ਸੀਬੀਐਨਏਏਟੀ ਅਧਾਰਤ ਟੈਸਟਿੰਗ ਲੈਬਾਂ : 125 (ਸਰਕਾਰੀ: 34 + ਪ੍ਰਾਈਵੇਟ: 91)
****
ਐਮਵੀ / ਐਸਜੇ
(Release ID: 1656954)
Visitor Counter : 181